US, ਯੂਰਪ ’ਚ ਬੈਂਕਿੰਗ ਸੰਕਟ ਦਰਮਿਆਨ ਜਨਤਕ ਖੇਤਰ ਦੇ ਬੈਂਕਾਂ ਦੇ ਪ੍ਰਦਰਸ਼ਨ ਦੀ ਸਮੀਖਿਆ

03/26/2023 9:58:10 AM

ਨਵੀਂ ਦਿੱਲੀ (ਅਨਸ) – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵੱਖ-ਵੱਖ ਵਿੱਤੀ ਸਿਹਤ ਮਾਪਦੰਡਾਂ ’ਤੇ ਜਨਤਕ ਖੇਤਰ ਦੇ ਬੈਂਕਾਂ (ਪੀ. ਐੱਸ. ਬੀ.) ਦੇ ਪ੍ਰਦਰਸ਼ਨ ਦੀ ਸਮੀਖਿਆ ਲਈ ਸ਼ਨੀਵਾਰ ਨੂੰ ਇਕ ਬੈਠਕ ਦੀ ਪ੍ਰਧਾਨਗੀ ਕੀਤੀ। ਵਿੱਤ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਪੀ. ਐੱਸ. ਬੀ. ਨੂੰ ਇਕਾਗਰਤਾ ਜੋਖਮ ਅਤੇ ਪ੍ਰਤੀਕੂਲ ਜੋਖਮ ਸਮੇਤ ਅਹਿਮ ਬਿੰਦੂਆਂ ਦੀ ਪਛਾਣ ਕਰਨ ਲਈ ਵਪਾਰ ਮਾਡਲ ਨੂੰ ਬਰੀਕੀ ਨਾਲ ਦੇਖਣਾ ਚਾਹੀਦਾ ਹੈ। ਕੇਂਦਰੀ ਵਿਤ ਮੰਤਰੀ ਨੇ ਵਿਸਤ੍ਰਿਤ ਸੰਕਟ ਪ੍ਰਬੰਧਨ ਅਤੇ ਸੰਚਾਰ ਰਣਨੀਤੀਆਂ ਨੂੰ ਤਿਆਰ ਕਰਨ ਲਈ ਪੀ. ਐੱਸ. ਬੀ. ਨੂੰ ਇਸ ਮੌਕੇ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ। ਸਮੀਖਿਆ ਬੈਠਕ ਦੌਰਾਨ ਸਿਲੀਕਾਨ ਵੈੱਲੀ ਬੈਂਕ (ਐੱਸ. ਵੀ. ਬੀ.) ਅਤੇ ਸਿਗਨੇਚਰ ਬੈਂਕ (ਐੱਸ. ਬੀ.) ਦੀ ਅਸਫਲਤਾ ਦੇ ਨਾਲ-ਨਾਲ ਕ੍ਰੈਡਿਟ ਸੁਈਸ ’ਚ ਸੰਕਟ ਲਈ ਮੋਹਰੀ ਗਲੋਬਲ ਦ੍ਰਿਸ਼ ’ਤੇ ਪੀ. ਐੱਸ. ਬੀ. ਦੇ ਐੱਮ. ਡੀ. ਅਤੇ ਸੀ. ਈ. ਓ. ਨਾਲ ਇਕ ਖੁੱਲ੍ਹੀ ਚਰਚਾ ਹੋਈ।

ਇਹ ਵੀ ਪੜ੍ਹੋ : ਅਮਰੀਕਾ, ਸਵਿੱਟਜ਼ਰਲੈਂਡ ਦੇ ਬਾਅਦ ਹੁਣ ਜਰਮਨੀ ਦੇ ਬੈਂਕ ਦੀ ਹਾਲਤ ਖ਼ਰਾਬ, ਸ਼ੇਅਰਾਂ 'ਚ ਭਾਰੀ ਗਿਰਾਵਟ

ਸੀਤਾਰਮਣ ਨੇ ਸ਼ਾਰਟ ਅਤੇ ਲਾਂਗ ਟਰਮ ਦੋਵੇਂ ਦ੍ਰਿਸ਼ਟੀਕੋਣਾਂ ਨਾਲ ਇਸ ਵਿਕਾਸਸ਼ੀਲ ਅਤੇ ਤੁਰੰਤ ਬਾਹਰੀ ਗਲੋਬਲ ਵਿੱਤੀ ਦਬਾਅ ਲਈ ਪੀ. ਐੱਸ. ਬੀ. ਦੇ ਜੋਖਮ ਦੀ ਸਮੀਖਿਆ ਕੀਤੀ। ਵਿਸਤਾਰਪੂਰਵਕ ਵਿਚਾਰ-ਵਟਾਂਦਰੇ ਤੋਂ ਬਾਅਦ ਵਿੱਤ ਮੰਤਰੀ ਨੇ ਪੀ. ਐੱਸ. ਬੀ. ਨੂੰ ਵਿਆਜ ਦਰ ਜੋਖਮਾਂ ਬਾਰੇ ਚੌਕਸ ਰਹਿਣ ਅਤੇ ਨਿਯਮਿਤ ਤੌਰ ’ਤੇ ਸਟ੍ਰੈੱਸ ਪਰੀਖਣ ਕਰਨ ਦੀ ਸਲਾਹ ਦਿੱਤੀ। ਸੀਤਾਰਮਣ ਨੇ ਇਹ ਵੀ ਕਿਹਾ ਕਿ ਪੀ. ਐੱਸ. ਬੀ. ਨੂੰ ਭਾਰਤੀ ਮੂਲ ਦੇ ਵਿਅਕਤੀਆਂ ਨਾਲ ਸਬੰਧਤ ਸੰਭਾਵਨਾਵਾਂ ਸਮੇਤ ਕੌਮਾਂਤਰੀ ਮੌਕਿਆਂ ਦੀ ਪਛਾਣ ਕਰਨ ਲਈ ਗਿਫਟ ਸਿਟੀ (ਗੁਜਰਾਤ ਇੰਟਰਨੈਸ਼ਨਲ ਫਾਈਨੈਂਸ ਟੈੱਕ-ਸਿਟੀ) ਗੁਜਰਾਤ ’ਚ ਕੌਮਾਂਤਰੀ ਵਿੱਤੀ ਸੇਵਾ ਕੇਂਦਰਾਂ ’ਚ ਖੋਲ੍ਹੀਆਂ ਗਈਆਂ ਸ਼ਾਖਾਵਾਂ ਦੀ ਪੂਰੀ ਸਮਰੱਥਾ ਦਾ ਲਾਭ ਉਠਾਉਣਾ ਚਾਹੀਦਾ ਹੈ। ਬੈਠਕ ’ਚ ਕੇਂਦਰੀ ਵਿੱਤ ਰਾਜ ਮੰਤਰੀ ਭਾਗਵਤ ਕਿਸ਼ਨਰਾਵ ਕਰਾਡ, ਵਿੱਤੀ ਸੇਵਾ ਵਿਭਾਗ (ਡੀ. ਐੱਫ. ਐੱਸ.) ਦੇ ਸਕੱਤਰ ਵਿਵੇਕ ਜੋਸ਼ੀ ਅਤੇ ਪੀ. ਐੱਸ. ਬੀ. ਦੇ ਐੱਮ. ਡੀ. ਅਤੇ ਸੀ. ਈ. ਓ. ਸ਼ਾਮਲ ਹੋਏ।

ਇਹ ਵੀ ਪੜ੍ਹੋ : ਛਾਂਟੀ ਦੇ ਦੌਰ 'ਚ Akasa Air ਦਾ ਵੱਡਾ ਐਲਾਨ, ਕਰੇਗੀ 1000 ਮੁਲਾਜ਼ਮਾਂ ਦੀ ਭਰਤੀ

ਜੋਖਮ ਪ੍ਰਬੰਧਨ ਵਿਭਿੰਨਤਾ ’ਤੇ ਧਿਆਨ ਕੇਂਦਰਿਤ ਕਰਨ ’ਤੇ ਜ਼ੋਰ

ਵਿੱਤ ਮੰਤਰੀ ਨੇ ਜਮ੍ਹਾ ਅਤੇ ਜਾਇਦਾਦ ਆਧਾਰ ਦੇ ਜੋਖਮ ਪ੍ਰਬੰਧਨ ਵਿਭਿੰਨਤਾ ’ਤੇ ਧਿਆਨ ਕੇਂਦਰਿਤ ਕਰ ਕੇ ਰੈਗੂਲੇਟਰੀ ਢਾਂਚੇ ਦੀ ਪਾਲਣਾ ਦੇ ਮਾਧਿਅਮ ਰਾਹੀਂ ਤਿਆਰੀ ਦੇ ਨਾਲ-ਨਾਲ ਉਚਿੱਤ ਮਿਹਨਤਾਨੇ ’ਤੇ ਜ਼ੋਰ ਦਿੱਤਾ। ਪੀ. ਐੱਸ. ਬੀ. ਦੇ ਐੱਮ. ਡੀ. ਅਤੇ ਸੀ. ਈ. ਓ. ਨੇ ਵਿੱਤ ਮੰਤਰੀ ਨੂੰ ਜਾਣੂ ਕਰਵਾਇਆ ਕਿ ਉਹ ਸਰਬੋਤਮ ਕਾਰਪੋਰੇਟ ਪ੍ਰਸ਼ਾਸਨ ਪ੍ਰਥਾਵਾਂ ਦੀ ਪਾਲਣਾ ਕਰਦੇ ਹਨ, ਰੈਗੂਲੇਟਰੀ ਮਾਪਦੰਡਾਂ ਦੀ ਪਾਲਣਾ ਕਰਦੇ ਹਨ, ਵਿਵੇਕਪੂਰਣ ਤਰਲਤਾ ਪ੍ਰਬੰਧਨ ਯਕੀਨੀ ਕਰਦੇ ਹਨ ਅਤੇ ਮਜ਼ਬੂਤ ਜਾਇਦਾਦ ਦੇਣਦਾਰੀ ਅਤੇ ਜੋਖਮ ਪ੍ਰਬੰਧਨ ’ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿੱਤ ਮੰਤਰੀ ਨੂੰ ਇਹ ਵੀ ਦੱਸਿਆ ਕਿ ਪੀ. ਐੱਸ. ਬੀ. ਗਲੋਬਲ ਬੈਂਕਿੰਗ ਖੇਤਰ ’ਚ ਵਿਕਾਸ ਪ੍ਰਤੀ ਚੌਕਸ ਹਨ ਅਤੇ ਕਿਸੇ ਵੀ ਸੰਭਾਵਿਤ ਵਿੱਤੀ ਝਟਕੇ ਤੋੋਂ ਖੁਦ ਨੂੰ ਬਚਾਉਣ ਲਈ ਹਰ ਸੰਭਵ ਕਦਮ ਉਠਾ ਰਹੇ ਹਨ। ਸਾਰੇ ਪ੍ਰਮੁੱਖ ਵਿੱਤੀ ਮਾਪਦੰਡ ਮਜ਼ਬੂਤ ਵਿੱਤੀ ਸਥਿਤੀ ਨਾਲ ਸਥਿਰ ਅਤੇ ਲਚਕੀਲੇ ਪੀ. ਐੱਸ. ਬੀ. ਦਾ ਸੰਕਟ ਦਿੰਦੇ ਹਨ।

ਇਹ ਵੀ ਪੜ੍ਹੋ : 7 ਲੱਖ ਤੋਂ ਜ਼ਿਆਦਾ ਆਮਦਨ ਵਾਲਿਆਂ ਨੂੰ ਨਵੇਂ ਟੈਕਸ ਰਿਜਿਸ ਦੇ ਤਹਿਤ ਵਿੱਤ ਮੰਤਰੀ ਨੇ ਦਿੱਤੀ ਰਾਹਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News