ਤਿਉਹਾਰੀ ਸੀਜ਼ਨ ਦਰਮਿਆਨ ਭਾਰਤ ਤੋਂ ਵੱਡੇ ਆਰਡਰ ਦੀ ਉਮੀਦ ਲਗਾ ਕੇ ਬੈਠੇ ਚੀਨ ਨੂੰ ਝਟਕਾ
Sunday, Oct 02, 2022 - 06:22 PM (IST)

ਨਵੀਂ ਦਿੱਲੀ - ਮਹਾਮਾਰੀ ਦੇ ਦੋ ਸਾਲ ਬਾਅਦ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਦਰਮਿਆਨ ਬਾਜ਼ਾਰਾਂ 'ਚ ਰੌਣਕ ਦੇਖਣ ਨੂੰ ਮਿਲ ਰਹੀ ਹੈ। ਇਸ ਸੀਜ਼ਨ 'ਚ ਚੀਨ ਤੋਂ ਆਉਣ ਵਾਲੇ ਸਾਜੋ ਸਾਮਾਨ ਦਾ ਆਯਾਤ ਲਗਭਗ ਬੰਦ ਹੋ ਗਿਆ ਹੈ। ਲੋਕਾਂ ਨੇ ਚੀਨੀ ਸਾਮਾਨ ਨੂੰ ਖ਼ਰੀਦਣਾ ਲਗਭਗ ਬੰਦ ਕਰ ਦਿੱਤਾ ਹੈ ਜਿਸ ਕਾਰਨ ਭਾਰਤੀ ਆਯਾਤਕਰਤਾਵਾਂ ਨੇ ਚੀਨ ਤੋਂ ਸਮਾਨ ਆਯਾਤ ਕਰਨਾ ਬੰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਅਮਰੀਕਾ ਦੀ ਸਖ਼ਤ ਕਾਰਵਾਈ, ਪਹਿਲੀ ਵਾਰ ਕਿਸੇ ਭਾਰਤੀ ਕੰਪਨੀ 'ਤੇ ਲਾਈ ਪਾਬੰਦੀ, ਜਾਣੋ ਵਜ੍ਹਾ
ਕੰਫੇਡਰੇਸ਼ਨ ਆਫ਼ ਆਲ ਇੰਡੀਆ ਟ੍ਰੇਡਰ ਦੇ ਅੰਕੜਿਆਂ ਮੁਤਾਬਕ ਪਹਿਲਾਂ ਗਣੇਸ਼ ਉਤਸਵ 'ਤੇ ਚੀਨ ਤੋਂ ਕਰੀਬ 500 ਕਰੋੜ ਰੁਪਏ ਦੀਆਂ ਮੂਰਤੀਆਂ ਅਤੇ ਸਜਾਵਟ ਦਾ ਸਾਮਾਨ ਮੰਗਵਾਇਆ ਜਾਂਦਾ ਸੀ। ਪਰ ਇਸ ਸਾਲ ਇਹ ਮੂਰਤੀਆਂ ਆਪਣੇ ਦੇਸ਼ ਵਿਚ ਹੀ ਮਿੱਟੀ ਦੇ ਨਾਲ ਬਣਾਈਆਂ ਗਈਆਂ ਹਨ। ਇਸ ਦਾ ਇਕ ਫ਼ਾਇਦਾ ਇਹ ਵੀ ਹੋਇਆ ਹੈ ਕਿ ਸ਼ਰਧਾਲੂਆਂ ਨੇ ਮੂਰਤੀਆਂ ਦਾ ਵਿਸਰਜਨ ਨਦੀਆਂ ਵਿਚ ਨਾ ਕਰਕੇ ਆਪਣੇ ਘਰ ਵਿਚ ਹੀ ਕੀਤਾ।
ਦੂਜੇ ਪਾਸੇ ਧਾਤੂ ਦੀਆਂ 300 ਕਰੋੜ ਰੁਪਏ ਦੀਆਂ ਮੂਰਤੀਆਂ ਦਾ ਵੀ ਆਯਾਤ ਕੀਤਾ ਜਾਂਦਾ ਸੀ ਪਰ ਇਸ ਵਾਰ ਧਾਤੂ ਦੀਆਂ ਮੂਰਤੀਆਂ ਦਾ ਨਿਰਮਾਣ ਵੀ ਦੇਸ਼ ਵਿਚ ਹੀ ਕੀਤਾ ਗਿਆ। ਅਜਿਹਾ ਕਰਨ ਨਾਲ ਦੇਸ਼ ਦੇ ਕਾਰੋਬਾਰੀਆਂ ਨੂੰ ਇਸ ਦਾ ਲਾਭ ਹੋਇਆ ਹੈ।
ਘਟਿਆ ਖਿਡੌਣਿਆਂ ਅਤੇ ਪਟਾਕਿਆਂ ਦਾ ਆਯਾਤ
ਪਿਛਲੇ ਸਾਲ ਭਾਰਤ ਨੇ ਚੀਨ ਤੋਂ 6.9 ਲੱਖ ਕਰੋੜ ਰੁਪਏ ਦਾ ਸਮਾਨ ਆਯਾਤ ਕੀਤਾ ਸੀ ਜਿਸ ਵਿਚੋਂ 54 ਅਰਬ ਡਾਲਰ ਦਾ ਆਯਾਤ ਇਲੈਕਟ੍ਰਾਨਿਕ ਸਮਾਨ ਦਾ ਸੀ। ਹਾਲਾਂਕਿ ਜਿਥੇ ਪਟਾਕਿਆਂ ਅਤੇ ਖਿਡੌਣਿਆਂ ਦੇ ਆਯਾਤ ਵਿਚ ਗਿਰਾਵਟ ਆਈ ਹੈ ਉਥੇ ਮਹਿੰਗੇ ਸਮਾਨ ਦੇ ਆਯਾਤ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਚੀਨ ਤੋਂ ਆਯਾਤ ਹੋਰ ਘੱਟ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਜੇਕਰ ਦੇਸ਼ ਅਜਿਹਾ ਕਰਨ ਵਿਚ ਸਫ਼ਲ ਹੁੰਦਾ ਹੈ ਤਾਂ ਇਸ ਨਾਲ ਵੱਡੀ ਗਿਣਤੀ ਵਿਚ ਵਿਦੇਸ਼ੀ ਮੁਦਰਾ ਬਚੇਗੀ।
ਇਹ ਵੀ ਪੜ੍ਹੋ : SBI ਸਮੇਤ ਕਈ ਬੈਂਕਾਂ ਨੇ ਦਿੱਤਾ ਖ਼ਾਤਾਧਾਰਕਾਂ ਨੂੰ ਝਟਕਾ, ਲੋਨ ਹੋਇਆ ਮਹਿੰਗਾ, ਵਧੇਗੀ ਤੁਹਾਡੀ EMI
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।