ਹਰ ਸਾਲ ਨਿਕਲੇਗਾ 750 ਕਿਲੋ ਸੋਨਾ, ਦੇਸ਼ ਦੀ ਪਹਿਲੀ ਪ੍ਰਾਈਵੇਟ ਸੋਨੇ ਦੀ ਖਾਨ ਤੋਂ ਸ਼ੁਰੂ ਹੋਵੇਗਾ ਉਤਪਾਦਨ

Monday, Oct 09, 2023 - 11:11 AM (IST)

ਹਰ ਸਾਲ ਨਿਕਲੇਗਾ 750 ਕਿਲੋ ਸੋਨਾ, ਦੇਸ਼ ਦੀ ਪਹਿਲੀ ਪ੍ਰਾਈਵੇਟ ਸੋਨੇ ਦੀ ਖਾਨ ਤੋਂ ਸ਼ੁਰੂ ਹੋਵੇਗਾ ਉਤਪਾਦਨ

ਨਵੀਂ ਦਿੱਲੀ (ਭਾਸ਼ਾ) - ਡੈੱਕਨ ਗੋਲਡ ਮਾਈਨਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਹਨੁਮਾ ਪ੍ਰਸਾਦ ਨੇ ਕਿਹਾ ਕਿ ਆਂਧਰ ਪ੍ਰਦੇਸ਼ ’ਚ ਦੇਸ਼ ਦੀ ਪਹਿਲੀ ਵੱਡੀ ਨਿੱਜੀ (ਪ੍ਰਾਈਵੇਟ) ਸੋਨੇ ਦੀ ਖਾਨ ’ਚ ਪੂਰੇ ਪੱਧਰ ’ਤੇ ਉਤਪਾਦਨ ਅਗਲੇ ਸਾਲ ਦੇ ਆਖਿਰ ਤਕ ਸ਼ੁਰੂ ਹੋ ਜਾਵੇਗਾ।

ਪ੍ਰਸਾਦ ਨੇ ਇਕ ਇੰਟਰਵਿਊ ’ਚ ਕਿਹਾ ਕਿ ਜੋਨਾਗਿਰੀ ਗੋਲਡ ਪ੍ਰਾਜੈਕਟ, ਜਿਸ ’ਚ ਸ਼ੁਰੂਆਤੀ ਪੱਧਰ ’ਤੇ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ, ਉਸ ਤਹਿਤ ਪੂਰੇ ਪੈਮਾਨੇ ’ਤੇ ਉਤਪਾਦਨ ਸ਼ੁਰੂ ਹੋਣ ਤੋਂ ਬਾਅਦ ਪ੍ਰਤੀ ਸਾਲ ਲਗਭਗ 750 ਕਿਲੋ ਸੋਨੇ ਦਾ ਉਤਪਾਦਨ ਹੋਵੇਗਾ।

ਇਹ ਵੀ ਪੜ੍ਹੋ :   ਲੁਲੂ ਗਰੁੱਪ ਦੇ ਚੇਅਰਮੈਨ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ-ਵਿਸ਼ਵ ਸ਼ਕਤੀ ਬਣ ਰਿਹੈ ਭਾਰਤ

ਬੀ. ਐੱਸ. ਈ. ’ਤੇ ਲਿਸਟਿਡ ਪਹਿਲੀ ਅਤੇ ਇਕਮਾਤਰ ਸੋਨੇ ਦੀ ਖੋਜ ਕਰਨ ਵਾਲੀ ਕੰਪਨੀ

ਬੀ. ਐੱਸ. ਈ. ’ਤੇ ਲਿਸਟਿਡ ਪਹਿਲੀ ਅਤੇ ਇਕਮਾਤਰ ਸੋਨੇ ਦੀ ਖੋਜ ਕਰਨ ਵਾਲੀ ਕੰਪਨੀ ਡੈੱਕਨ ਗੋਲਡ ਮਾਈਨਜ਼ ਲਿਮਟਿਡ (ਡੀ. ਜੀ. ਐੱਮ. ਐੱਲ.) ਦੀ ਜਿਓਮਿਸੋਰ ਸਰਵਿਸਿਜ਼ ਇੰਡੀਆ ਲਿਮਟਿਡ ’ਚ 40 ਫੀਸਦੀ ਹਿੱਸੇਦਾਰੀ ਹੈ, ਜੋ ਕਿ ਜੋਨਾਗਿਰੀ ’ਚ ਨਿੱਜੀ ਖੇਤਰ ਦੀ ਪਹਿਲੀ ਸੋਨੇ ਦੀ ਖਾਨ ’ਤੇ ਕੰਮ ਕਰ ਰਹੀ ਹੈ। ਇਹ ਖਾਨ, ਜਿਸ ’ਚ ਹੁਣ ਤੱਕ ਕੁੱਲ ਕਰੀਬ 200 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ, ਮੌਜੂਦਾ ਸਮੇਂ ’ਚ ਪ੍ਰਤੀ ਮਹੀਨੇ ਲਗਭਗ ਇਕ ਕਿਲੋ ਸੋਨੇ ਦਾ ਉਤਪਾਦਨ ਕਰ ਰਹੀ ਹੈ।

ਆਂਧਰ ਪ੍ਰਦੇਸ਼ ਦੇ ਕੁਰਨੂਲ ਜ਼ਿਲੇ ’ਚ ਸਥਿਤ ਹੈ ਜੋਨਾਗਿਰੀ ਖਾਨ

ਪ੍ਰਸਾਦ ਨੇ ਕਿਹਾ,“ਭਾਰਤੀ ਖਾਨ (ਜੋਨਾਗਿਰੀ ਪ੍ਰਾਜੈਕਟ) ’ਚ ਨਿਰਮਾਣ ਕਾਰਜ ਚੱਲ ਰਿਹਾ ਹੈ। ਅਗਲੇ ਸਾਲ ਅਕਤੂਬਰ-ਨਵੰਬਰ ਦੇ ਆਸ-ਪਾਸ ਇੱਥੇ (ਪੂਰਨ ਰੂਪ ਨਾਲ) ਉਤਪਾਦਨ ਸ਼ੁਰੂ ਹੋ ਜਾਵੇਗਾ।” ਸੋਨੇ ਦੀ ਖਾਨ ਆਂਧਰ ਪ੍ਰਦੇਸ਼ ਦੇ ਕੁਰਨੂਲ ਜ਼ਿਲੇ ’ਚ ਤੁੱਗਲੀ ਮੰਡਲਮ ਦੇ ਅੰਦਰ ਜੋਨਾਗਿਰੀ, ਏਰਾਗੁੜੀ ਅਤੇ ਪਗਦੀਰਾਈ ਪਿੰਡਾਂ ਦੇ ਨੇੜੇ ਸਥਿਤ ਹੈ।

ਇਹ ਵੀ ਪੜ੍ਹੋ :   ਨਵੇਂ ਲੋਗੋ ਅਤੇ ਡਿਜ਼ਾਈਨ ਨਾਲ AirIndia ਨੇ ਜਾਰੀ ਕੀਤੀ ਆਪਣੇ ਏ-350 ਜਹਾਜ਼ ਦੀ ਪਹਿਲੀ ਝਲਕ

ਪ੍ਰਸਾਦ ਨੇ ਕਿਹਾ,‘‘ਖਾਨ 2013 ’ਚ ਦਿੱਤੀ ਗਈ ਸੀ। (ਪ੍ਰਾਜੈਕਟ ਤਹਿਤ) ਖੋਜ ਕਾਰਜ ਨੂੰ ਪੂਰਾ ਕਰਨ ’ਚ ਲਗਭਗ 8 ਤੋਂ 10 ਸਾਲ ਤਕ ਦਾ ਸਮਾਂ ਲੱਗ ਗਿਆ।’’ ਮੈਨੇਜਿੰਗ ਡਾਇਰੈਕਟਰ ਨੇ ਕਿਹਾ ਕਿ ਕਿਰਗਿਸਤਾਨ ’ਚ ਕੰਪਨੀ ਦੀ ਇਕ ਹੋਰ ਸੋਨੇ ਦਾ ਮਾਈਨਿੰਗ ਪ੍ਰਾਜੈਕਟ ਤਹਿਤ ਉਤਪਾਦਨ 2024 ਅਕਤੂਬਰ ਜਾਂ ਨਵੰਬਰ ’ਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਸ ’ਚ ਡੀ. ਜੀ. ਐੱਮ. ਐੱਲ. ਦੀ 60 ਫੀਸਦੀ ਹਿੱਸੇਦਾਰੀ ਹੈ।

ਉਸ ਨੇ ਕਿਹਾ,‘‘ਅਲਟੀਨ ਟੋਰ ਗੋਲਡ ਪ੍ਰਾਜੈਕਟ ਤਹਿਤ ਪ੍ਰਤੀ ਸਾਲ ਲਗਭਗ 400 ਕਿਲੋ ਸੋਨੇ ਦਾ ਉਤਪਾਦਨ ਹੋਵੇਗਾ।’’

ਕੀ ਹੈ ਜੋਨਾਗਿਰੀ ਪ੍ਰਾਜੈਕਟ

ਜੋਨਾਗਿਰੀ ਗੋਲਡ ਪ੍ਰਾਜੈਕਟ ਇਕ ਸੋਨੇ ਦਾ ਮਾਈਨਿੰਗ ਪ੍ਰਾਜੈਕਟ ਹੈ, ਭਾਰਤ ’ਚ ਸਥਿਤ ਹੈ। ਇਹ ਪ੍ਰਾਜੈਕਟ ਤੇਲੰਗਾਨਾ ਰਾਜ ਦੇ ਮਹਿਬੂਬਨਗਰ ਜ਼ਿਲੇ ’ਚ ਸਥਿਤ ਹੈ। ਇਹ ਮਾਈਨਿੰਗ ਪ੍ਰਾਜੈਕਟ ਭਾਰਤ ਸਰਕਾਰ ਵੱਲੋਂ ਖੋਜ ਅਤੇ ਵਿਕਾਸ ਲਈ ਸਥਾਪਿਤ ਕੀਤਾ ਗਿਆ ਸੀ ਤਾਂਕਿ ਲੈਂਡ ਮਾਈਨਜ਼ ਬਿੱਲ ਤਹਿਤ ਸੋਨੇ ਦੀ ਮਾਈਨਿੰਗ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਪ੍ਰਾਜੈਕਟ ਲਈ ਮਾਈਨਿੰਗ ਖੇਤਰ ਨੂੰ ਤੇਲੰਗਾਨਾ ਰਾਜ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਇੱਥੇ ਸੋਨੇ ਦੀਆਂ ਖਾਨਾਂ ਨਾਲ ਸਬੰਧਤ ਤਕਨੀਕੀ, ਆਰਥਿਕ ਅਤੇ ਵਾਤਾਵਰਣ ਵੇਰਵਿਆਂ ਦਾ ਅਧਿਐਨ ਅਤੇ ਮਾਈਨਿੰਗ ਦਾ ਕੰਮ ਕੀਤਾ ਜਾਵੇਗਾ।

ਇਹ ਵੀ ਪੜ੍ਹੋ :   ਚਿੰਤਾ ਦੀ ਲਹਿਰ, ਇਜ਼ਰਾਈਲ ’ਚ ਕੰਮ ਕਰ ਰਹੀਆਂ 6 ਹਜ਼ਾਰ ਭਾਰਤੀ ਨਰਸਾਂ ਲਈ ਸਥਿਤੀ ਗੰਭੀਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News