31 ਅਗਸਤ ਤੱਕ ਭਰੇ ਗਈ ਆਮਦਨ ਟੈਕਸ ਰਿਟਰਨ ''ਚ 71 ਫੀਸਦੀ ਵਾਧਾ

Sunday, Sep 02, 2018 - 09:10 AM (IST)

31 ਅਗਸਤ ਤੱਕ ਭਰੇ ਗਈ ਆਮਦਨ ਟੈਕਸ ਰਿਟਰਨ ''ਚ 71 ਫੀਸਦੀ ਵਾਧਾ

ਨਵੀਂ ਦਿੱਲੀ—ਮੁਲਾਂਕਣ ਸਾਲ 2018-19 ਦੇ ਲਈ 31 ਅਗਸਤ ਤੱਕ ਭਰੀ ਗਏ ਆਮਦਨ ਟੈਕਸ ਰਿਟਰਨ ਦੀ ਗਿਣਤੀ 'ਚ 70.86 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। 31 ਅਗਸਤ 2017 ਤੱਕ ਕੁੱਲ 3.17 ਕਰੋੜ ਆਮਦਨ ਟੈਕਸ ਰਿਟਰਨ ਭਰੇ ਗਏ ਜਦਕਿ ਇਸ ਸਾਲ 31 ਅਗਸਤ ਤੱਕ ਇਹ ਗਿਣਤੀ ਵਧ ਕੇ 5.42 ਕਰੋੜ ਹੋ ਗਈ। ਸਾਲ 2018-19 ਦੇ ਲਈ ਆਮਦਨ ਰਿਟਰਨ ਭਰਨ ਦੀ ਆਖਰੀ ਤਾਰੀਕ ਵਧਾ ਕੇ 31 ਅਗਸਤ ਕੀਤੀ ਗਈ ਸੀ। ਆਖਰੀ ਦਿਨ ਕਰੀਬ 34.95 ਲੱਖ ਰਿਟਰਨ ਭਰੇ ਗਏ। 
ਆਮਦਨ ਰਿਟਰਨ ਭਰਨ ਦੀ ਗਿਣਤੀ 'ਚ ਸਭ ਤੋਂ ਜ਼ਿਆਦਾ ਵਾਧਾ ਤਨਖਾਹਭੋਗੀ ਕਰਮਚਾਰੀਆਂ ਦੀ ਸ਼੍ਰੇਣੀ ਭਾਵ ਆਈ.ਟੀ.ਆਰ.-1 ਅਤੇ 2 'ਚ ਦਰਜ ਕੀਤਾ ਗਿਆ ਹੈ। 31 ਅਗਸਤ ਤੱਕ ਕਰੀਬ 54 ਫੀਸਦੀ ਭਾਵ ਕੁੱਲ 3.37 ਭਾਵ ਕਰੋੜ ਤਨਖਾਹਭੋਗੀ ਟੈਕਸਦਾਤਾਵਾਂ ਨੇ ਆਮਦਨ ਰਿਟਰਨ ਭਰਿਆ ਜਦਕਿ ਪਿਛਲੇ ਸਾਲ 31 ਅਗਸਤ ਤੱਕ ਇਹ ਗਿਣਤੀ 2.19 ਕਰੋੜ ਰਹੀ ਸੀ। ਅਨੁਮਾਨਿਤ ਆਮਦਨ ਟੈਕਸ ਦਾ ਲਾਭ ਚੁੱਕਣ ਵਾਲੇ ਟੈਕਸਦਾਤਾਵਾਂ ਨੇ ਵੀ ਇਸ ਸਮੇਂ 'ਚ ਰਿਕਾਰਡ ਗਿਣਤੀ 'ਚ ਆਮਦਨ ਰਿਟਰਨ ਭਰਿਆ।
ਅਜਿਹੇ ਟੈਕਸਦਾਤਵਾਂ ਵਲੋਂ ਭਰੇ ਗਏ ਆਮਦਨ ਟੈਕਸ ਰਿਟਰਨ ਦੀ ਗਿਣਤੀ 31 ਅਗਸਤ 2018 ਤੱਕ 681.69 ਫੀਸਦੀ 1.17 ਕਰੋੜ ਹੋ ਗਈ ਜਦਕਿ 31 ਅਗਸਤ 2017 ਤੱਕ ਮਾਤਰ 14.93 ਲੱਖ ਰਿਟਰਨ ਭਰੇ ਗਏ ਸਨ। ਆਮਦਨ ਟੈਕਸ ਵਿਭਾਗ ਦੇ ਮੁਤਾਬਕ ਨੋਟਬੰਦੀ, ਟੈਕਸਦਾਤਾਵਾਂ ਨੂੰ ਦਿੱਤੀ ਗਈ ਵਧੀਆ ਜਾਣਕਾਰੀ ਅਤੇ ਜੁਰਮਾਨਾ ਰਾਸ਼ੀ 'ਚ ਵਾਧਾ ਕੀਤੇ ਜਾਣ ਨਾਲ ਆਮਦਨ ਰਿਟਰਨ ਦੀ ਗਿਣਤੀ 'ਚ ਇੰਨਾ ਵਾਧਾ ਹੋਇਆ ਹੈ।


Related News