ਹੀਰੋ ਇਲੈਕਟ੍ਰਿਕ ਕਰੇਗੀ 700 ਕਰੋੜ ਦਾ ਨਿਵੇਸ਼

Saturday, Feb 03, 2018 - 01:33 PM (IST)

ਹੀਰੋ ਇਲੈਕਟ੍ਰਿਕ ਕਰੇਗੀ 700 ਕਰੋੜ ਦਾ ਨਿਵੇਸ਼

ਨਵੀਂ ਦਿੱਲੀ— ਹੀਰੋ ਇਲੈਕਟ੍ਰਿਕ ਅਗਲੇ ਦੋ ਸਾਲਾਂ 'ਚ ਵੱਡੇ ਪੱਧਰ 'ਤੇ ਇਲੈਕਟ੍ਰਿਕ ਦੋ-ਪਹੀਆ ਇੰਡਸਟਰੀ 'ਚ ਬਦਲਾਅ ਲਈ ਵੱਡਾ ਦਾਅ ਲਾਉਣ ਜਾ ਰਹੀ ਹੈ। ਹਾਲ ਹੀ 'ਚ ਕੰਪਨੀ ਨੇ ਤਿੰਨ ਨਵੇਂ ਇਲੈਕਟ੍ਰਿਕ ਦੋ-ਪਹੀਆ ਮਾਡਲਾਂ ਨੂੰ ਦਿੱਲੀ 'ਚ ਪੇਸ਼ ਕੀਤਾ ਹੈ। ਕੰਪਨੀ ਹੁਣ ਇਲੈਕਟ੍ਰਿਕ ਸਕੂਟਰ ਸੈਗਮੈਂਟ 'ਚ ਕੁਝ ਸਾਲਾਂ 'ਚ ਕਈ ਨਵੇਂ ਮਾਡਲ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਜਾਣਕਾਰੀ ਮੁਤਾਬਕ, ਇਸ ਲਈ ਕੰਪਨੀ 700 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੀ ਹੈ।

ਇਲੈਕਟ੍ਰਿਕ ਦੋ-ਪਹੀਆ ਇੰਡਸਟਰੀ ਬਾਜ਼ਾਰ 'ਚ ਹੀਰੋ ਇਲੈਕਟ੍ਰਿਕ ਸਭ ਤੋਂ ਉਪਰ ਹੈ। ਕੰਪਨੀ ਦੇ ਦੇਸ਼ ਭਰ 350 ਤੋਂ ਜ਼ਿਆਦਾ ਡੀਲਰਸ਼ਿਪ ਮੌਜੂਦ ਹਨ। ਆਟੋ ਮਾਹਰਾਂ ਮੁਤਾਬਕ ਇਲੈਕਟ੍ਰਿਕ ਦੋ-ਪਹੀਆ ਵਾਹਨਾਂ ਦੇ ਮਾਮਲੇ 'ਚ ਚੀਨ ਦੇ ਬਾਅਦ ਭਾਰਤ ਦੂਜਾ ਤੇਜ਼ੀ ਨਾਲ ਵਧਦਾ ਬਾਜ਼ਾਰ ਬਣ ਸਕਦਾ ਹੈ। ਹਾਲਾਂਕਿ, ਇੱਥੇ ਇੰਫ੍ਰਾਸਟਰਕਚਰ ਦੀ ਕਮੀ ਹੈ, ਜਿਸ ਦੇ ਆਉਣ ਵਾਲੇ 5-6 ਸਾਲਾਂ 'ਚ ਚੰਗੇ ਹੋਣ ਦੀ ਉਮੀਦ ਹੈ। ਭਾਰਤ ਦੋ-ਪਹੀਆ ਵਾਹਨਾਂ ਦਾ ਵੱਡਾ ਬਾਜ਼ਾਰ ਹੈ, ਜਿਸ ਦੀ ਵਜ੍ਹਾ ਨਾਲ ਇਲੈਕਟ੍ਰਿਕ ਦੋ-ਪਹੀਆ ਵਾਹਨਾਂ ਦੇ ਸੈਗਮੈਂਟ 'ਤੇ ਤੇਜ਼ੀ ਨਾਲ ਕੰਮ ਹੋਵੇਗਾ। ਹਾਲਾਂਕਿ ਭਾਰਤ 'ਚ ਅਜੇ ਸਿਰਫ ਛੋਟੇ-ਮੋਟੇ ਸਟਾਰਟਅਪ ਹੀ ਇਲੈਕਟ੍ਰਿਕ ਦੋ-ਪਹੀਆ ਵਾਹਨ ਬਣਾ ਰਹੇ ਹਨ, ਜਿਸ ਦੀ ਵਜ੍ਹਾ ਨਾਲ ਅਜੇ ਇਸ ਦੀ ਗ੍ਰੋਥ ਨਹੀਂ ਹੈ।


Related News