ਦੇਸ਼ 'ਚ ਕੂੜੇ ਨਾਲ ਹੋ ਸਕਦਾ ਹੈ ਸਾਲਾਨਾ 65,000 ਮੈਗਾਵਾਟ ਬਿਜਲੀ ਦਾ ਉਤਪਾਦਨ : ਮਾਹਿਰ
Friday, Aug 18, 2023 - 11:50 AM (IST)
ਨਵੀਂ ਦਿੱਲੀ (ਭਾਸ਼ਾ)- ਪੂਰੇ ਦੇਸ਼ 'ਚ ਕੂੜੇ ਦੀ ਵਰਤੋਂ ਕਰਕੇ ਸਾਲਾਨਾ 65,000 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਇਹ 2030 ਤੱਕ 1.65 ਲੱਖ ਮੈਗਾਵਾਟ ਅਤੇ 2050 ਤੱਕ 4.36 ਲੱਖ ਮੈਗਾਵਾਟ ਤੱਕ ਪਹੁੰਚ ਸਕਦਾ ਹੈ। ਇਹ ਗੱਲ ਮਾਹਿਰਾਂ ਵਲੋਂ ਕਹੀ ਗਈ ਹੈ। ਹਾਲ ਹੀ 'ਚ ਹੋਏ ਕੂੜਾ ਪ੍ਰਬੰਧਨ ਨਾਲ ਸੰਬੰਧਿਤ ਮਾਹਿਰਾਂ ਦੀ ਦੋ ਦਿਨ ਦੀ ਵਰਕਸ਼ਾਪ 'ਚ ਸਫ਼ੇਦ ਪੇਪਰ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : McDonald's ਤੇ Subway ਮਗਰੋਂ ਟਮਾਟਰਾਂ ਦੀ ਵਧਦੀ ਕੀਮਤ ਨੇ ਚਿੰਤਾ 'ਚ ਪਾਇਆ ਬਰਗਰ ਕਿੰਗ, ਲਿਆ ਇਹ ਫ਼ੈਸਲਾ
ਇਸ ਵਿੱਚ ਕਿਹਾ ਗਿਆ ਹੈ ਕਿ ਦੇਸ਼ 'ਚ ਹਰ ਸਾਲ 6.5 ਕਰੋੜ ਟਨ ਕੂੜਾ ਪੈਦਾ ਹੁੰਦਾ ਹੈ ਅਤੇ ਇਸਦੇ 2030 ਤੱਕ 16.5 ਕਰੋੜ ਅਤੇ 2050 ਤੱਕ 43.6 ਕਰੋੜ ਟਨ ਹੋਣ ਦਾ ਅੰਦਾਜ਼ਾ ਹੈ। ਦਸਤਾਵੇਜ਼ਾਂ ਅਨੁਸਾਰ, ਨਗਰਪਾਲਿਕਾ ਖੇਤਰ 'ਚ ਲਗਭਗ 75-80 ਫ਼ੀਸਦੀ ਕੂੜੇ ਨੂੰ ਇਕੱਠਾ ਕੀਤਾ ਜਾਂਦਾ ਹੈ ਅਤੇ ਇਸ ਵਿੱਚੋਂ ਸਿਰਫ਼ 22-28 ਫ਼ੀਸਦੀ ਨੂੰ ਪ੍ਰੋਸੈੱਸ ਕੀਤਾ ਜਾਂਦਾ ਹੈ ਅਤੇ ਦੂਜੇ ਕੰਮਾਂ 'ਚ ਵਰਤੋਂ 'ਚ ਲਿਆਂਦਾ ਜਾਂਦਾ ਹੈ। ਵਰਕਸ਼ਾਪ 'ਚ ਅੰਤਰਰਾਸ਼ਟਰੀ ਜਲਵਾਯੂ ਤਬਦੀਲੀ ਅਤੇ ਸਥਿਰਤਾ ਐਕਸ਼ਨ ਫਾਊਂਡੇਸ਼ਨ, ਭਾਰਤੀ ਤਕਨਾਲੋਜੀ ਸੰਸਥਾਨ, ਆਈ. ਐੱਸ. ਐੱਮ.(ਧਨਬਾਦ), ਟਾਟਾ ਇੰਸਟੀਟਿਊਟ ਆਫ ਸੋਸ਼ਲ ਸਾਇੰਸਿਜ਼ (ਟੀ. ਆਈ. ਐੱਸ. ਐੱਸ.) ਦੇ ਮਾਹਿਰਾਂ ਅਤੇ ਉਦਯੋਗਾਂ ਦੇ ਪ੍ਰਤਿਨਿਧੀ ਸ਼ਾਮਲ ਹੋਏ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦੇਸ਼ ਦੇ 100 ਸ਼ਹਿਰਾਂ 'ਚ ਚਲਾਈਆਂ ਜਾਣਗੀਆਂ 10,000 ਇਲੈਕਟ੍ਰਿਕ ਬੱਸਾਂ
ਇਸ ਦੌਰਾਨ ਮਾਹਿਰਾਂ ਨੇ ਕੂੜਾ ਸੁੱਟਣ ਦੀ ਥਾਂ 'ਤੇ ਵਧਦੇ ਕੂੜੇ ਦੇ ਨਿਪਟਾਰੇ ਲਈ ਤੌਰ-ਤਰੀਕਿਆਂ 'ਤੇ ਚਰਚਾ ਕੀਤੀ। ਸਫ਼ੇਦ ਪੇਪਰ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਕੂੜਾ ਸੁੱਟਣ ਲਈ 3,159 ਸਥਾਨ ਹਨ। ਇਹ ਦੇਸ਼ ਦੇ ਲਗਭਗ 20 ਫ਼ੀਸਦੀ ਮੀਥੇਨ ਉਤਪਾਦਨ ਲਈ ਜ਼ਿਮੇਦਾਰ ਹਨ। ਦੂਜੇ ਪਾਸੇ, ਇਹ ਰੀਸਾਈਕਲਿੰਗ, ਰਹਿੰਦ-ਖੂੰਹਦ ਤੋਂ ਊਰਜਾ ਦੇ ਪਰਿਵਰਤਨ ਅਤੇ ਹਰੀਆਂ ਨੌਕਰੀਆਂ ਦੀ ਸਿਰਜਣਾ ਲਈ ਮੌਕੇ ਪ੍ਰਦਾਨ ਕਰਦੀ ਹੈ। ਇਸ 'ਚ ਕਿਹਾ ਗਿਆ ਹੈ ਕਿ ਇੱਕ ਕਿੱਲੋਵਾਟ ਬਿਜਲੀ ਪੈਦਾ ਕਰਨ ਲਈ ਇੱਕ ਟਨ ਕੂੜਾ ਕਾਫ਼ੀ ਹੈ। ਹਾਲਾਂਕਿ, ਅਸਲ ਉਤਪਾਦਨ ਕੂੜੇ ਦੀ ਕਵਾਲਟੀ ਉੱਤੇ ਵੀ ਨਿਰਭਰ ਕਰਦਾ ਹੈ।
ਇਹ ਵੀ ਪੜ੍ਹੋ : ਮਾਨਸੂਨ ਕਮਜ਼ੋਰ ਹੋਣ ਤੋਂ ਬਾਅਦ ਵੀ ਸਸਤੇ ਨਹੀਂ ਹੋਏ ਮਸਾਲੇ, 1400 ਰੁਪਏ ਪ੍ਰਤੀ ਕਿਲੋ ਹੋਇਆ ਜੀਰਾ
ਵਿਗਿਆਨਕ ਅਤੇ ਉਦਯੋਗਿਕ ਖ਼ੋਜ ਪਰਿਸ਼ਦ ਦੇ ਖ਼ਾਸ ਅਧਿਕਾਰੀ ਰਾਕੇਸ਼ ਕੁਮਾਰ ਨੇ ਵੱਖ-ਵੱਖ ਸ੍ਰੋਤਾਂ ਤੋਂ ਉਤਪੰਨ ਹੋਏ ਕੂੜੇ ਨੂੰ ਵੱਖ ਕਰਨ ਅਤੇ ਮੀਥੇਨ ਦੇ ਪ੍ਰਬੰਧਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ।ਉਸਨੇ ਕਿਹਾ,' ਵਧਦੇ ਸ਼ਹਿਰੀਕਰਨ ਅਤੇ ਉਦਯੋਗਿਕ ਗਤੀਵਿਧੀਆਂ ਨਾਲ ਇੱਥੇ ਠੋਸ ਕੂੜੇ ਦਾ ਉਤਪਾਦਨ ਵੱਧ ਹੈ। ਲੈਂਡਫ਼ਿਲ 'ਤੇ ਨਗਰਪਾਲਿਕਾ ਅਤੇ ਉਦਯੋਗਿਕ ਕੂੜੇ ਦੇ ਢੇਰ ਤੇਜ਼ੀ ਨਾਲ ਵਧਣ ਦਾ ਅੰਦਾਜ਼ਾ ਹੈ।' ਕੁਮਾਰ ਨੇ ਕਿਹਾ ਕਿ ਕੂੜਾ ਪ੍ਰਬੰਧਨ ਦੇ ਨਾਲ ਅਸੀਂ ਵਾਤਾਵਰਨ ਨੂੰ ਬਿਹਤਰ ਬਣਾ ਸਕਦੇ ਹਾਂ।
ਇਹ ਵੀ ਪੜ੍ਹੋ : ਟਮਾਟਰ ਦੀਆਂ ਕੀਮਤਾਂ ਨੂੰ ਨੱਥ ਪਾਉਣ ਲਈ ਭਾਰਤ ਦਾ ਅਹਿਮ ਕਦਮ, ਭਲਕੇ ਤੋਂ ਵਿਕਣਗੇ 50 ਰੁ. ਕਿਲੋ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8