61% ਭਾਰਤੀ ਕਾਮੇ ਚਾਹੁੰਦੇ ਨੇ ਦਫਤਰ ਪਹੁੰਚਣ ਦਾ ਟਾਈਮ ਵੀ ਹੋਵੇ ਡਿਊਟੀ ''ਚ ਸ਼ਾਮਲ

Thursday, Mar 14, 2019 - 07:18 PM (IST)

61% ਭਾਰਤੀ ਕਾਮੇ ਚਾਹੁੰਦੇ ਨੇ ਦਫਤਰ ਪਹੁੰਚਣ ਦਾ ਟਾਈਮ ਵੀ ਹੋਵੇ ਡਿਊਟੀ ''ਚ ਸ਼ਾਮਲ

ਨਵੀਂ ਦਿੱਲੀ— ਅੱਜ ਦੇ ਵਧਦੇ ਮਹਿੰਗਾਈ ਦੇ ਦੌਰ ਜ਼ਿਆਦਾਤਰ ਲੋਕ ਨੌਕਰੀਪੇਸ਼ਾ ਹੈ। ਅਜਿਹੇ 'ਚ ਨੌਕਰੀ ਕਰ ਰਹੇ ਲੋਕਾਂ ਦਾ ਆਫਿਸ ਆਉਣ-ਜਾਣ 'ਚ ਬਹੁਤ ਸਮਾਂ ਜਾਇਆ ਜਾਂਦਾ ਹੈ। ਇਸ ਲਈ ਦੇਸ਼ ਦੇ ਜ਼ਿਆਦਾਤਰ ਨੌਕਰੀਪੇਸ਼ਾ ਲੋਕ ਚਾਹੁੰਦੇ ਹਨ ਕਿ ਟ੍ਰੈਵਲ 'ਚ ਲੱਗਣ ਵਾਲੇ ਸਮੇਂ ਨੂੰ ਵੀ ਕੰਮ-ਕਾਜ ਦੇ ਘੰਟੇ 'ਚ ਸ਼ਮਲ ਕੀਤਾ ਜਾਵੇਗਾ। ਹਾਲ 'ਚ ਹੀ ਜਾਰੀ ਹੋਏ ਆਈ.ਡਬਲਯੂ.ਜੀ. ਗਲੋਬਲ ਵਰਕਸਪੇਸ ਦੇ ਸਰਵੇ 'ਚ ਇਹ ਗੱਲ ਸਾਹਮਣੇ ਆਈ ਹੈ। ਆਈ.ਡਬਲਯੂ.ਜੀ. ਨੇ ਇਸ ਸਰਵੇ 'ਚ 80 ਤੋਂ ਜ਼ਿਆਦਾ ਦੇਸ਼ਾਂ 'ਚ ਵੱਖ-ਵੱਖ ਉਦਯੌਗ 'ਚ ਕਾਰਜਕਾਰੀ 15 ਹਜ਼ਾਰ ਪੇਸ਼ੇਵਰਾਂ ਦੇ ਵਿਚਾਰ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਵੀ ਮੰਨਿਆ ਗਿਆ ਹੈ ਕਿ ਕਰਮਚਾਰੀਆਂ ਨੂੰ ਆਕਰਸ਼ਿਤ ਕਰਨ ਅਤੇ ਪ੍ਰਤਿਭਾ ਨੂੰ ਜੋੜਨ ਰੱਖਣ ਦੇ ਇਰਾਦੇ ਨਾਲ ਭਾਰਤ 'ਚ 80 ਫੀਸਦੀ ਕੰਪਨੀਆਂ ਕੰਮਕਾਜ ਦੇ ਤੌਰ-ਤਰੀਕੇ 'ਚ ਲਚੀਲਾਪਨ ਲਿਆਈ ਹੈ।
61ਫੀਸਦੀ ਲੋਕਾਂ ਦਾ ਮੰਨਣਾ ਵਰਕਿੰਗ ਆਵਰ 'ਚ ਸ਼ਾਮਲ ਹੋਵੇ ਟਾਈਮ

PunjabKesari
ਆਈ.ਡਬਲਯੂ.ਜੀ. ਨੇ ਇਕ ਬਿਆਨ 'ਚ ਕਿਹਾ ਕਿ 'ਦਫਤਰ ਜਾਣ ਵਾਲਿਆਂ 'ਚੋਂ 61 ਫੀਸਦੀ ਮੰਨਦੇ ਹਨ ਕਿ ਕੰਮਕਾਜ ਦੇ ਘੰਟੇ 'ਚ ਵਰਕ ਪਲੇਸ ਤੱਕ ਪਹੁੰਚਣ ਅਤੇ ਉੱਥੋਂ ਘਰ ਤੱਕ ਪਹੁੰਚਣ 'ਚ ਲੱਗਣ ਵਾਲੇ ਸਮੇਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਦੇ ਨਾਲ ਹੀ 41 ਫੀਸਦੀ ਨੇ ਕਿਹਾ ਕਿ ਵਰਕ ਪਲੇਸ 'ਤੇ ਜਾਣਾ ਅਤੇ ਉੱਥੋਂ ਘਰ ਆਉਣਾ ਕੰਮਕਾਜੀ ਦਿਨ ਦਾ ਹਿੱਸਾ ਹੈ ਅਤੇ ਉਹ ਚਾਹੁੰਦੇ ਹਨ ਕਿ ਇਹ ਘੱਟ ਤੋਂ ਘੱਟ ਹੋਵੇ।
ਪ੍ਰੋਡਕਟੀਵਿਟੀ ਅਤੇ ਪ੍ਰਤੀਭਾ ਨੂੰ ਬਣਾਏ ਰੱਖਣ ਨੂੰ ਲੈ ਕੇ ਗੰਭੀਰ

PunjabKesari
ਗਲੋਬਲ ਪੱਧਰ 'ਤੇ ਲਗਭਗ 42 ਫੀਸਦੀ ਪੇਸ਼ੇਵਰਾਂ ਦਾ ਮੰਨਣਾ ਹੈ ਕਿ ਕੰਮ 'ਚ ਵਰਕ ਪਲੇਸ ਤੱਕ ਪਹੁੰਚਣ 'ਚ ਲੱਗਣ ਵਾਲੇ ਸਮੇਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਆਈ.ਡਬਲਯੂ.ਜੀ. ਦੇ ਸੀ.ਈ.ਓ. ਅਤੇ ਸੰਸਥਾਪਕ ਮਾਰਕ ਡਿਕਸਨ ਨੇ ਕਿਹਾ ਕਿ ਕੰਮਕਾਜ 'ਚ ਲਚੀਲਾਪਨ ਨੂੰ ਕਿਸੇ ਵੀ ਉਸ ਕਾਰੋਬਾਰ ਦੇ ਲਈ ਨਵਾਂ ਮਾਨਕ ਮੰਨਿਆ ਜਾ ਰਿਹਾ ਹੈ ਜੋ ਪ੍ਰੋਡਕਟੀਵਿਟੀ ਅਤੇ ਪ੍ਰਤੀਭਾ ਨੂੰ ਬਣਾਏ ਰੱਖਣ ਨੂੰ ਲੈ ਕੇ ਗੰਭੀਰ ਹਨ।
ਅਤਿਰਿਕਤ ਸਰਵੇ 'ਚ ਇਹ ਵੀ ਗੱਲ ਸਾਹਮਣੇ ਆਈ ਹੈ ਜਿਨ੍ਹਾਂ ਕੰਪਨੀਆਂ 'ਚ ਸੁਵਿਧਾ ਅਨੁਸਾਰ ਮਨ ਮੁਕਾਬਕ ਜਗ੍ਹਾ ਤੋਂ ਘੱਟ ਕੰਮ ਕਰਨ ਦੀ ਨਿਤੀ ਨਹੀਂ ਹੈ ਉਨ੍ਹਾਂ ਕੰਪਨੀਆਂ ਨੂੰ ਪ੍ਰਤੀਭਾਵਾਨ ਕਰਮਚਾਰੀਆਂ ਦੇ ਕੀਤੇ ਹੋਰ ਜਾਣ ਦਾ ਜੋਖਿਮ ਹੈ। ਉੱਥੇ ਹੀ ਗਲੋਬਲ ਪੱਧਰ 'ਤੇ 71 ਫੀਸਦੀ ਅਤੇ ਭਾਰਤ 'ਚ 81 ਫੀਸਦੀ ਕੰਪਨੀਆਂ ਨੇ ਮੰਨਿਆ ਹੈ ਕਿ ਕੰਮ 'ਚ ਲਚੀਲਾਪਨ ਲੈ ਕੇ ਆਉਣ ਨਾਲ ਉਨ੍ਹਾਂ ਨੂੰ ਪ੍ਰਤੀਭਾ ਦਾ ਦਾਇਰਾ ਵਧਾਉਣ 'ਚ ਮਦਦ ਮਿਲੀ ਹੈ।


author

satpal klair

Content Editor

Related News