6 ਪੀ. ਐੱਲ. ਆਈ. ਯੋਜਨਾਵਾਂ ’ਚ 1596 ਕਰੋੜ ਰੁਪਏ ਵੰਡੇ
Wednesday, Jan 22, 2025 - 10:46 AM (IST)

ਨਵੀਂ ਦਿੱਲੀ– ਸਰਕਾਰ ਨੇ ਚਾਲੂ ਮਾਲੀ ਸਾਲ 2024-25 ਦੀ ਅਪ੍ਰੈਲ-ਸਤੰਬਰ ਮਿਆਦ ’ਚ ਇਲੈਕਟ੍ਰਾਨਿਕ, ਦਵਾਈਆਂ ਸਮੇਤ 6 ਖੇਤਰਾਂ ਦੀ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀ. ਐੱਲ. ਆਈ.) ਯੋਜਨਾਵਾਂ ਦੇ ਤਹਿਤ 1596 ਕਰੋੜ ਰੁਪਏ ਵੰਡੇ ਹਨ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।ਸਰਕਾਰ ਨੇ 2021 ’ਚ ਦੂਰਸੰਚਾਰ, ‘ਵਾਈਟ ਗੁਡਜ਼’ ਭਾਵ ਏ. ਸੀ. ਤੇ ਐੱਲ. ਈ. ਡੀ. ਲਾਈਟ, ਕੱਪੜੇ, ਮੈਡੀਕਲ ਮਸ਼ੀਨਰੀ ਦੇ ਵਿਨਿਰਮਾਣ, ਮੋਟਰ ਵਾਹਨ, ਵਿਸ਼ੇਸ਼ ਸਟੀਲ, ਖੁਰਾਕ ਉਤਪਾਦਾਂ, ਉੱਚ ਸਮਰੱਥਾ ਵਾਲੇ ਸੌਰ ਪੀ.ਵੀ. ਮਾਡਿਊਲ, ਉੱਨਤ ਰਸਾਇਣ ਸੈੱਲ ਬੈਟਰੀ, ਡਰੋਨ ਅਤੇ ਦਵਾਈਆਂ ਵਰਗੇ 14 ਖੇਤਰਾਂ ਲਈ 1.97 ਲੱਖ ਕਰੋੜ ਰੁਪਏ ਦੇ ਖਰਚਾ ਨਾਲ ਪੀ. ਐੱਲ. ਆਈ. ਯੋਜਨਾਵਾਂ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ- ਕੀ Justin Bieber ਲੈ ਰਹੇ ਹਨ ਪਤਨੀ ਤੋਂ ਤਲਾਕ!
ਕੁੱਲ 1596 ਕਰੋੜ ਰੁਪਏ ’ਚੋਂ ਵੱਧ ਤੋਂਵੱਧ 964 ਕਰੋੜ ਰੁਪਏ ਵੱਡੇ ਪੱਧਰ ’ਤੇ ਇਲੈਕਟ੍ਰਾਨਿਕ ਵਿਨਿਰਮਾਣ ਲਈ ਪੀ. ਐੱਲ. ਆਈ. ਯੋਜਨਾ ਦੇ ਤਹਿਤ ਵੰਡੇ ਗਏ। ਇਸ ਤੋਂ ਇਲਾਵਾ ਦਵਾਈਆਂ ਲਈ 604 ਕਰੋੜ ਰੁਪਏ, ਖੁਰਾਕ ਉਤਪਾਦ ਲਈ 11 ਕਰੋੜ, ਦੂਰਸੰਚਾਰ ਲਈ 9 ਕਰੋੜ, ਥੋਕ ਦਵਾਈਆਂ ਲਈ 6 ਕਰੋੜ ਅਤੇ ਡਰੋਨ ਦੇ ਵਿਨਿਰਮਾਣ ਲਈ 2 ਕਰੋੜ ਰੁਪਏ ਵੰਡੇ ਗਏ।
ਇਹ ਵੀ ਪੜ੍ਹੋ- ਇਹ ਵੀ ਪੜ੍ਹੋ-ਹਿਨਾ ਖ਼ਾਨ ਨੇ ਟ੍ਰੋਲਰਾਂ ਨੂੰ ਦਿੱਤਾ ਜਵਾਬ, ਬ੍ਰੇਕਅੱਪ ਦੀਆਂ ਖ਼ਬਰਾਂ 'ਤੇ ਲਗਾਈ ਰੋਕ
ਅਧਿਕਾਰੀ ਨੇ ਕਿਹਾ ਕਿ ਮਾਲੀ ਸਾਲ 2023-24 ਤੱਕ ਵੰਡੀ ਪ੍ਰੋਤਸਾਹਨ ਰਾਸ਼ੀ 9721 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਦੇਸ਼ ਦੇ ਸੂਖਮ, ਲਘੂ ਅਤੇ ਮਝਲੇ ਉਦਯੋਗ (ਐੱਮ. ਐੱਸ. ਐੱਮ. ਈ.) ਮਾਹੌਲ ’ਤੇ ਵਿਆਪਕ ਅਸਰ ਪੈ ਰਿਹਾ ਹੈ। ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀ. ਐੱਲ. ਆਈ.) ਯੋਜਨਾ ਦਾ ਮਕਸਦ ਮੁੱਖ ਖੇਤਰਾਂ ਤੇ ਅਤਿਆਧੁਨਿਕ ਤਕਨੀਕ ’ਚ ਨਿਵੇਸ਼ ਆਕਰਸ਼ਿਤ ਕਰਨਾ, ਕਾਬਲੀਅਤ ਯਕੀਨੀ ਕਰਨਾ, ਵਿਨਿਰਮਾਣ ਖੇਤਰ ਦਾ ਵਿਆਪਕ ਬਣਾਉਣਾ ਅਤੇ ਭਾਰਤੀ ਕੰਪਨੀਆਂ ਤੇ ਵਿਨਿਰਮਾਤਾਵਾਂ ਨੂੰ ਗਲੋਬਲ ਢੰਗ ਨਾਲ ਮੁਕਾਬਲੇਬਾਜ਼ ਬਣਾਉਣਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।