ਇਕ ਹੀ ਮੋਬਾਇਲ ਨੰਬਰ ਤੋਂ ਬਣਾਈਆਂ 547 ਫੇਕ ਆਈ.ਡੀਜ਼., 4 ਲੱਖ ਦੀਆਂ ਰੇਲ ਟਿਕਟਾਂ ਕਰਵਾਈਆਂ ਬੁੱਕ

Wednesday, Oct 31, 2018 - 09:28 PM (IST)

ਨਵੀਂ ਦਿੱਲੀ—ਫੈਸਟੀਵਲ ਸੀਜ਼ਨ ਦੌਰਾਨ ਲੋਕ ਆਪਣੇ ਘਰਾਂ ਨੂੰ ਜਾ ਰਹੇ ਹਨ ਜਿਸ ਦੌਰਾਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਰੇਲਵੇ ਦੀਆਂ ਈ-ਟਿਕਟਾਂ ਬੁੱਕ ਕਰਵਾਉਣ 'ਚ ਉਨ੍ਹਾਂ ਨੂੰ ਖਾਸੀ ਮੁਸ਼ੱਕਤ ਕਰਨੀ ਪੈ ਰਹੀ ਹੈ ਕਿਉਂਕਿ ਦਿੱਲੀ-ਐੱਨ.ਸੀ.ਆਰ. ਦੇ ਸਰਗਰਮ ਬੁਕੀ ਵੱਖ-ਵੱਖ ਨੰਬਰਾਂ ਤੋਂ ਟਿਕਟਾਂ ਬੁੱਕ ਕਰਵਾ ਕੇ ਜ਼ਰੂਰਤਮੰਦਾਂ ਨੂੰ ਮਹਿੰਗੇ ਭਾਅ ਦੀਆਂ ਟਿਕਟਾਂ ਵੇਚ ਰਹੇ ਹਨ। ਉੱਤਰੀ ਰੇਲਵੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਬੁਕੀਆਂ ਵਿਰੁੱਧ ਰੇਲਵੇ ਪੁਲਸ ਨੇ ਮੁਹਿੰਮ ਵਿੱਢ ਦਿੱਤੀ ਹੈ ਅਤੇ ਛੇਤੀ ਹੀ ਇਨ੍ਹਾਂ ਉੱਤੇ ਨੱਥ ਪਾਈ ਜਾਵੇਗੀ। ਮੰਗਲਵਾਰ ਨੂੰ ਆਰ.ਪੀ.ਐੱਫ. ਅਤੇ ਆਈ.ਆਰ.ਸੀ.ਟੀ.ਸੀ. ਦੀ ਸਾਂਝੀ ਕਾਰਵਾਈ ਦੌਰਾਨ 119 ਈ-ਟਿਕਟਾਂ ਜ਼ਬਤ ਕੀਤੀਆਂ ਗਈਆਂ। 4 ਲੱਖ ਰੁਪਏ ਦੀਆਂ ਇਹ ਟਿਕਟਾਂ ਇਕੋ ਹੀ ਨੰਬਰ 'ਤੇ ਬੁੱਕ ਕਰਵਾਈਆਂ ਗਈਆਂ। ਇਸ ਨੰਬਰ ਤੋਂ ਕਰੀਬ 547 ਫੇਕ ਆਈ.ਡੀ. ਬਣਾਈਆਂ ਗਈਆਂ ਸਨ। ਜੂਨ 2014 ਤੋਂ ਹੁਣ ਤੱਕ ਇਨ੍ਹਾਂ ਆਈ.ਡੀ. 'ਤੇ 7549 ਈ-ਟਿਕਟਾਂ ਬੁੱਕ ਕੀਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਦੀ ਕੀਮਤ ਇਕ ਕਰੋੜ ਰੁਪਏ ਤੋਂ ਜ਼ਿਆਦਾ ਹੈ।

ਦੀਵਾਲੀ ਦੀਆਂ ਟਿਕਟਾਂ ਦੀ ਕਾਫੀ ਡਿਮਾਂਡ ਰਹਿੰਦੀ ਹੈ। ਖਾਸ ਕਰਕੇ ਯੂ.ਪੀ., ਬਿਹਾਰ ਅਤੇ ਪੂਰਬੀ ਸੂਬਿਆਂ ਦੀਆਂ ਟਰੇਨਾਂ 'ਚ ਯਾਤਰੀਆਂ ਨੂੰ ਰਿਜਰਵੇਸ਼ਨ ਵੀ ਨਹੀਂ ਮਿਲਦੀ ਹੈ। ਸਪੈਸ਼ਲ ਟਰੇਨਾਂ 'ਚ ਵੀ ਇਹ ਹੀ ਹਾਲ ਹੁੰਦਾ ਹੈ। ਉੱਤਰ ਰੇਲਵੇ ਦਾ ਦਾਅਵਾ ਹੈ ਕਿ ਇਸ ਵਾਰ ਆਮ ਲੋਕਾਂ ਨੂੰ ਆਸਾਨੀ ਨਾਲ ਟਿਕਟ ਮਿਲੇ ਇਸ ਦੇ ਲਈ ਚੈਕਿੰਗ ਚਲਾਈ ਜਾ ਰਹੀ ਹੈ। ਇਸ ਦੇ ਬਾਵਜੂਦ ਟਰੇਨਾਂ ਦੀ ਵੇਟਿੰਗ ਲਿਸਟ 200 ਤੋਂ 300 ਅਤੇ ਇਸ ਤੋਂ ਵੀ ਜ਼ਿਆਦਾ ਚੱਲ ਰਹੀ ਹੈ।

ਇਸ ਮਾਮਲੇ 'ਚ 29 ਸਾਲ ਦੇ ਨਵਨੀਤ ਨੂੰ ਤੁਗਲਕਾਬਾਦ ਐਕਸਟੇਂਸ਼ਨ ਤੋਂ ਅਰੇਸਟ ਕੀਤਾ ਗਿਆ ਹੈ। ਨਵਨੀਤ ਆਧਾਰ ਕੇਂਦਰ ਦਾ ਸੈਂਟਰ ਚਲਾਉਂਦਾ ਸੀ ਅਤੇ ਇਸ ਤੋਂ ਪਹਿਲਾਂ ਵੀ ਸੀ.ਬੀ.ਆਈ. ਬੈਂਗਲੁਰੂ ਦੀ ਟੀਮ ਨੇ ਉਸ ਨੂੰ ਅਰੇਸਟ ਕੀਤਾ ਸੀ। ਇਕ ਹੋਰ ਮਾਮਲੇ 'ਚ ਅਮਿਤ ਚੋਪੜਾ ਨੂੰ ਗੁਰੂਗ੍ਰਾਮ ਤੋਂ ਅਰੇਸਟ ਕੀਤਾ ਗਿਆ ਹੈ। ਇਹ ਬਾਰਾਖੰਭਾ 'ਚ ਟਰੈਵਲਸ ਪਾਲਸ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਨਾਂ ਤੋਂ ਟਿਕਟਾਂ ਦੀ ਮਿਆਦ ਬੁਕਿੰਗ ਕਰ ਰਹੇ ਸਨ। ਅਮਿਤ ਕੋਲੋਂ 1,35,840 ਲੱਖ ਰੁਪਏ ਦੀਆਂ 39 ਟਿਕਟਾਂ ਮਿਲੀਆਂ ਹਨ। ਇਹ ਟਿਕਟਾਂ 5 ਫਰਜ਼ੀ ਆਈ.ਡੀ. ਤੋਂ ਬੁੱਕ ਕਰਵਾਈਆਂ ਗਈਆਂ ਸਨ। ਇਨ੍ਹਾਂ 'ਚੋਂ ਜ਼ਿਆਦਾਤਰ ਟਿਕਟਾਂ ਵਿਦੇਸ਼ੀ ਲੋਕਾਂ ਲਈ ਬੁੱਕ ਕੀਤੀਆਂ ਗਈਆਂ ਹਨ। ਬੀਤੇ 4 ਸਾਲਾਂ 'ਚ ਇਨ੍ਹਾਂ ਫੇਕ ਆਈ.ਡੀ. ਨਾਲ 12,59,915 ਰੁਪਏ ਦੀਆਂ ਟਿਕਟਾਂ ਬੁੱਕ ਕਰਵਾਈਆਂ ਗਈਆਂ। ਡੀ.ਆਰ.ਐੱਮ. ਆਰ. ਐੱਨ. ਸਿੰਘ ਮੁਤਾਬਕ ਬੁਕੀਆਂ ਨੂੰ ਰੋਕਨ ਲਈ ਲਗਾਤਾਰ ਛਾਪੇਮਾਰੀ ਹੋ ਰਹੀ ਹੈ। ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ।


Related News