2000 ਰੁਪਏ ਦੇ ਨੋਟਾਂ ਦੀ ਛਪਾਈ ਨੂੰ ਲੈ ਕੇ RBI ਦਾ ਅਹਿਮ ਫ਼ੈਸਲਾ ਆਇਆ ਸਾਹਮਣੇ

Friday, May 28, 2021 - 08:08 PM (IST)

2000 ਰੁਪਏ ਦੇ ਨੋਟਾਂ ਦੀ ਛਪਾਈ ਨੂੰ ਲੈ ਕੇ RBI ਦਾ ਅਹਿਮ  ਫ਼ੈਸਲਾ ਆਇਆ ਸਾਹਮਣੇ

ਨਵੀਂ ਦਿੱਲੀ - ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਆਪਣੀ ਸਾਲਾਨਾ ਰਿਪੋਰਟ ਪੇਸ਼ ਕੀਤੀ ਹੈ। ਰਿਪੋਰਟ ਵਿਚ ਕਈ ਕਿਸਮਾਂ ਦੀ ਜਾਣਕਾਰੀ ਸ਼ਾਮਲ ਕੀਤੀ ਗਈ ਹੈ। ਆਰ.ਬੀ.ਆਈ. ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਸ ਸਮੇਂ ਕਿਹੜੇ ਨੋਟ ਅਤੇ ਕਿਹੜੇ ਸਿੱਕੇ ਚਲ ਰਹੇ ਹਨ। ਇਹ ਵੀ ਦੱਸਿਆ ਗਿਆ ਕਿ ਹੁਣ ਕਿੰਨੇ ਨੋਟ ਅਤੇ ਸਿੱਕੇ ਜਾਰੀ ਕੀਤੇ ਗਏ ਹਨ।

ਆਰ.ਬੀ.ਆਈ. ਨੇ ਰਿਪੋਰਟ ਵਿਚ ਕਿਹਾ ਹੈ ਕਿ ਵਿੱਤੀ 2022 ਵਿਚ 2000 ਰੁਪਏ ਦੇ ਨਵੇਂ ਨੋਟ ਨਹੀਂ ਛਾਪੇ ਜਾਣਗੇ। ਪਿਛਲੇ ਸਾਲ ਵੀ ਆਰ.ਬੀ.ਆਈ. ਨੇ 2000 ਰੁਪਏ ਦੇ ਨਵੇਂ ਨੋਟ ਨਹੀਂ ਛਾਪੇ ਸਨ। ਆਰ.ਬੀ.ਆਈ. ਨੇ ਇਹ ਜਾਣਕਾਰੀ ਆਪਣੀ ਸਲਾਨਾ ਰਿਪੋਰਟ ਵਿੱਚ ਦਿਤੀ ਹੈ। ਇਹ ਰਿਪੋਰਟ 26 ਮਈ 2021 ਨੂੰ ਜਾਰੀ ਕੀਤੀ ਗਈ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2021 ਵਿਚ ਕੁੱਲ ਪੇਪਰ ਕੈਸ਼ 0.3% ਘਟ ਕੇ 2,23,301 ਲੱਖ ਇਕਾਈ ਰਹਿ ਗਿਆ।

ਸਿਸਟਮ ਤੋਂ ਘੱਟ ਹੋ ਰਹੇ 2000 ਦੇ ਨੋਟ 

ਵਿੱਤੀ ਸਾਲ 2020-2021 ਦੇ ਅੰਤ ਵਿਚ 2000 ਰੁਪਏ ਦੇ 245 ਕਰੋੜ ਨੋਟ ਸਰਕੂਲੇਸ਼ਨ ਵਿਚ ਸਨ, ਜਦੋਂਕਿ ਇਸ ਦੇ ਇਕ ਸਾਲ ਪਹਿਲਾਂ ਤੱਕ ਇਨ੍ਹਾਂ ਦੀ ਗਿਣਤੀ 273.98 ਕਰੋੜ ਸੀ। ਮੁੱਲ ਦੇ ਰੂਪ ਵਿਚ ਦੇਖਿਆ ਜਾਵੇ ਤਾਂ ਮਾਰਚ 2021 ਵਿਚ 4.9 ਲੱਖ ਕਰੋੜ ਰੁਪਏ ਦੇ 2000 ਦੇ ਨੋਟ ਸਿਸਟਮ ਵਿਚ ਸਨ, ਜਦੋਂਕਿ ਮਾਰਚ 2020 ਵਿਚ ਇਸਦੀ ਕੀਮਤ 5.48 ਲੱਖ ਕਰੋੜ ਰੁਪਏ ਸੀ। ਹਾਲਾਂਕਿ ਇਕ ਗੱਲ ਸਪੱਸ਼ਟ ਹੈ ਕਿ ਰਿਜ਼ਰਵ ਬੈਂਕ ਨੇ 2 ਹਜ਼ਾਰ ਦੇ ਨੋਟਾਂ 'ਤੇ ਕੋਈ ਰੋਕ ਨਹੀਂ ਲਗਾਈ ਹੈ, ਨਾ ਹੀ ਕੋਈ ਪਾਬੰਦੀ ਲਗਾਈ ਹੈ।

ਸਭ ਤੋਂ ਵੱਧ ਚਲਦੇ ਹਨ 500 ਅਤੇ 2000 ਰੁਪਏ ਦੇ ਨੋਟ

ਰਿਜ਼ਰਵ ਬੈਂਕ ਅਨੁਸਾਰ ਬਾਜ਼ਾਰ ਵਿਚ ਜਿੰਨੇ ਨੋਟ ਹਨ ਉਨ੍ਹਾਂ ਵਿਚ ਵੈਲਿਊ ਟਰਮ ਦੇ ਲਿਹਾਜ਼ ਨਾਲ 500 ਅਤੇ 2,000 ਦੇ ਬੈਂਕ ਨੋਟ 85.7 ਪ੍ਰਤੀਸ਼ਤ ਸਿਸਟਮ ਵਿਚ ਹਨ। ਇਸਦਾ ਅਰਥ ਹੈ ਕਿ ਦੇਸ਼ ਵਿਚ ਜਿੰਨੇ ਨੋਟ ਚਲ ਰਹੇ ਹਨ ਉਨ੍ਹਾਂ ਵਿਚ 85.7 ਪ੍ਰਤੀਸ਼ਤ ਦੇ ਨੋਟ ਸਿਰਫ 500 ਅਤੇ 2,000 ਰੁਪਏ ਦੇ ਨੋਟ ਹਨ। 31 ਮਾਰਚ, 2020 ਤੱਕ ਇਹ ਸੰਖਿਆ 83.4 ਪ੍ਰਤੀਸ਼ਤ ਸੀ। ਇਸ ਦੇ ਨਾਲ ਹੀ ਵਾਲਿਊਮ ਦੇ ਲਿਹਾਜ਼ ਨਾਲ 500 ਰੁਪਏ ਦੇ ਨੋਟ ਦਾ ਸ਼ੇਅਰ ਸਭ ਤੋਂ ਵੱਧ ਹੈ। 31.1 ਪ੍ਰਤੀਸ਼ਤ ਦੇ ਨੋਟ ਚਲੰਤ ਹਨ। ਇਸ ਤੋਂ ਬਾਅਦ 10 ਰੁਪਏ ਦਾ ਇਕ ਨੋਟ ਹੈ, ਜਿਸ ਦਾ ਵਾਲਿਊਮ 23.6 ਪ੍ਰਤੀਸ਼ਤ ਹੈ। ਨੋਟਾਂ ਦੀ ਇਹ ਮਾਤਰਾ 31 ਮਾਰਚ 2021 ਦੇ ਰੁਝਾਨ ਅਨੁਸਾਰ ਦੱਸੀ ਗਈ ਹੈ।

3 ਸਾਲਾਂ ਵਿੱਚ ਕਾਫ਼ੀ ਘੱਟ ਗਏ 2000 ਦੇ ਨੋਟ 

ਰਿਪੋਰਟ ਅਨੁਸਾਰ ਮਾਰਚ 2018 ਵਿਚ 2000 ਦੇ ਪ੍ਰਣਾਲੀ ਵਿਚ 336.3 ਕਰੋੜ ਦੇ ਨੋਟ ਸਨ, ਪਰ 31 ਮਾਰਚ, 2021 ਵਿਚ ਇਨ੍ਹਾਂ ਦੀ ਗਿਣਤੀ ਘੱਟ ਕੇ 245.1 ਕਰੋੜ ਰਹਿ ਗਈ, ਅਰਥਾਤ 91.2 ਕਰੋੜ ਦੇ ਨੋਟ ਇਨ੍ਹਾਂ ਤਿੰਨ ਸਾਲਾਂ ਵਿੱਚ ਸਿਸਟਮ ਤੋਂ ਬਾਹਰ ਹੋ ਗਏ ਹਨ।

ਇਸ ਸਾਲ ਵੀ ਨਹੀਂ ਸਪਲਾਈ ਕੀਤੇ ਗਏ ਸਨ 2000 ਦੇ ਨੋਟ 

ਪਿਛਲੇ ਸਾਲ ਦੀ ਤਰ੍ਹਾਂ ਵਿੱਤੀ ਸਾਲ 2020-21 ਵਿਚ 2,000 ਰੁਪਏ ਦਾ ਇਕ ਵੀ ਨੋਟ ਸਪਲਾਈ ਨਹੀਂ ਕੀਤਾ ਗਿਆ ਹੈ। ਸਰਕਾਰ ਨੇ ਦੋ ਸਾਲ ਪਹਿਲਾਂ 2000 ਰੁਪਏ ਦੇ ਨੋਟਾਂ ਦੀ ਸਪਲਾਈ ਰੋਕ ਦਿੱਤੀ ਹੈ। ਵਿੱਤੀ ਸਾਲ 2019-20 ਵਿਚ ਵੀ 2000 ਦੇ ਨੋਟ ਸਪਲਾਈ ਨਹੀਂ ਕੀਤੇ ਗਏ ਸਨ। ਇਸ ਤੋਂ ਪਹਿਲਾਂ ਵਿੱਤੀ ਸਾਲ 2018-19 ਵਿਚ ਰਿਜ਼ਰਵ ਬੈਂਕ ਨੇ 467 ਲੱਖ 2000 ਰੁਪਏ ਦੇ ਨੋਟ ਸਪਲਾਈ ਕੀਤੇ ਸਨ।

ਸਿਸਟਮ ਵਿਚ ਸਭ ਤੋਂ ਵੱਧ 500 ਦੇ ਨੋਟ

ਰਿਪੋਰਟ ਅਨੁਸਾਰ 31 ਮਾਰਚ 2021 ਤੱਕ ਸਿਸਟਮ ਵਿਚ ਮੌਜੂਦ ਕੁੱਲ ਬੈਂਕ ਨੋਟਾਂ ਵਿਚ 500 ਅਤੇ 2,000 ਰੁਪਏ ਦੇ ਨੋਟਾਂ ਦਾ ਹਿੱਸਾ 85.7 ਪ੍ਰਤੀਸ਼ਤ ਸੀ। ਜਦੋਂ ਕਿ 31 ਮਾਰਚ 2020 ਦੇ ਅੰਤ ਵਿਚ ਇਹ ਅੰਕੜਾ 83.4 ਪ੍ਰਤੀਸ਼ਤ ਸੀ। ਇਸ ਵਿਚ ਵੀ ਮਾਤਰਾ ਦੇ ਹਿਸਾਬ ਨਾਲ 31 ਮਾਰਚ, 2021 ਤੱਕ ਸਿਸਟਮ ਵਿਚ ਮੌਜੂਦ ਨੋਟਾਂ ਵਿਚ 500 ਰੁਪਏ ਦੇ ਨੋਟ ਦਾ ਹਿੱਸਾ ਸਭ ਤੋਂ ਜ਼ਿਆਦਾ 31.1 ਪ੍ਰਤੀਸ਼ਤ ਸੀ।

ਇਸ ਤੋਂ ਪਹਿਲਾਂ ਮਾਰਚ 2020 ਤੱਕ ਇਹ ਅੰਕੜਾ 25.4 ਪ੍ਰਤੀਸ਼ਤ ਸੀ ਅਤੇ ਇਸ ਤੋਂ ਪਹਿਲੇ ਵਿੱਤੀ ਸਾਲ 2018-19 ਦੇ ਅੰਤ ਵਿਚ ਇਹ ਅੰਕੜਾ 19.8 ਪ੍ਰਤੀਸ਼ਤ ਸੀ ਯਾਨੀ ਕਿ 500 ਦੇ ਨੋਟਾਂ ਦੀ ਸੰਖਿਆ ਦਾ ਸਿਸਟਮ ਵਿਚ ਨਿਰੰਤਰ ਵਾਧਾ ਹੋਇਆ ਹੈ। 500 ਦੇ ਨੋਟਾਂ ਤੋਂ ਬਾਅਦ ਸਿਸਟਮ ਵਿਚ ਸਭ ਤੋਂ ਵੱਧ ਹਿੱਸੇਦਾਰੀ 10 ਰੁਪਏ ਦੇ ਨੋਟਾਂ ਦੀ ਹੈ। ਉਨ੍ਹਾਂ ਦਾ ਹਿੱਸਾ 31 ਮਾਰਚ 2021 ਤੱਕ 23.6 ਪ੍ਰਤੀਸ਼ਤ ਸੀ, ਜਦੋਂ ਕਿ ਪਿਛਲੇ ਵਿੱਤੀ ਵਰ੍ਹੇ ਵਿਚ ਇਹ 26.2 ਪ੍ਰਤੀਸ਼ਤ ਸੀ।

50 ਪੈਸੇ ਦਾ ਸਿੱਕਾ ਅਜੇ ਚੱਲੇਗਾ

ਕਈ ਸਾਲ ਪਹਿਲਾਂ ਸਿਸਟਮ ਤੋਂ ਹਟਾ ਦਿੱਤਾ ਗਿਆ 50 ਪੈਸੇ ਦਾ ਸਿੱਕਾ (50 Paise coin) ਬੰਦ ਨਹੀਂ ਹੋਇਆ ਹੈ। ਮਾਰਕੀਟ ਵਿਚ ਲੋਕਾਂ ਨੇ ਇਸ ਨੂੰ ਸਿਸਟਮ ਤੋਂ ਬਾਹਰ ਕਰ ਦਿੱਤਾ ਹੈ। ਆਰਬੀਆਈ ਵੱਲੋਂ ਇਸ ਨੂੰ ਰੋਕਣ ਲਈ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਸ ਦੀ ਬਜਾਏ ਆਰ.ਬੀ.ਆਈ. ਅਜੇ ਵੀ ਸਿੱਕਿਆਂ ਦਾ ਨਿਰਮਾਣ ਕਰ ਰਿਹਾ ਹੈ। ਰਿਜ਼ਰਵ ਬੈਂਕ ਅਨੁਸਾਰ ਮੌਜੂਦਾ ਸਮੇਂ ਵਿਚ 50 ਪੈਸੇ, 1 ਰੁਪਏ, 2, 5, 10 ਅਤੇ 20 ਰੁਪਏ ਦੇ ਸਿੱਕੇ ਬਾਜ਼ਾਰ ਵਿੱਚ ਚਲ ਰਹੇ ਹਨ। ਇਹ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤੇ ਗਏ ਹਨ। ਕੋਈ ਵੀ ਉਨ੍ਹਾਂ ਨੂੰ ਲੈਣ ਤੋਂ ਇਨਕਾਰ ਨਹੀਂ ਕਰ ਸਕਦਾ।

ਇਹ ਵੀ ਪੜ੍ਹੋ : ਗਰਮੀਆਂ 'ਚ ਫਰਿੱਜ-ਵਾਸ਼ਿੰਗ ਮਸ਼ੀਨ ਦੇ ਭਾਅ ਵਧਾਉਣਗੇ 'ਪਾਰਾ', ਇੰਨੀਆਂ ਵਧ ਸਕਦੀਆਂ ਨੇ ਕੀਮਤਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News