ਗੁਰੂਗ੍ਰਾਮ ਦੀ ਸਭ ਤੋਂ ਉੱਚੀ ਲਗਜ਼ਰੀ ਹਾਊਸਿੰਗ ’ਚ ਮਿਲਣਗੀਆਂ 5 ਸਟਾਰ ਵਾਲੀਆਂ ਸਹੂਲਤਾਂ

Friday, Aug 30, 2024 - 04:59 PM (IST)

ਗੁਰੂਗ੍ਰਾਮ (ਇੰਟ.) - ਐੱਨ. ਸੀ. ਆਰ. ’ਚ ਰੀਅਲ ਅਸਟੇਟ ਜਿਸ ਤੇਜ਼ੀ ਨਾਲ ਵੱਧ ਰਿਹਾ ਹੈ, ਉਸ ’ਚ ਸਭ ਤੋਂ ਜ਼ਿਆਦਾ ਲਗਜ਼ਰੀ ਸੈਗਮੈਂਟ ’ਚ ਨਵੇਂ ਪ੍ਰਾਜੈਕਟ ਲਾਂਚ ’ਚ ਵਾਧਾ ਕੀਤਾ ਹੈ। ਹਾਲ ਹੀ ’ਚ ਐਨਾਰਾਕ ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਐੱਨ. ਸੀ. ਆਰ. ਲਗਜ਼ਰੀ ਹਾਊਸਿੰਗ ਦੇ ਪ੍ਰਾਜੈਕਟ ਲਾਂਚ ’ਚ ਆਪਣੇ ਸਿਖਰ ’ਤੇ ਰਿਹਾ ਹੈ। ਕੋਵਿਡ ਤੋਂ ਬਾਅਦ ਹੀ ਲੋਕਾਂ ਦੀ ਪਹਿਲੀ ਪਸੰਦ ਵੱਡੇ ਘਰ ਦੀ ਹੋ ਰਹੀ ਹੈ। ਅਜੋਕੇ ਸਮੇਂ ’ਚ ਘਰ ਖਰੀਦਦਾਰਾਂ ਦੀ ਘੱਟ ਤੋਂ ਘੱਟ ਜ਼ਰੂਰਤ 3 ਬੀ. ਐੱਚ. ਕੇ. ਦੀ ਹੈ, ਜਦੋਂਕਿ ਲੋਕਾਂ ਦੀਆਂ 4 ਬੀ. ਐੱਚ. ਕੇ. ਅਤੇ ਪੈਂਟਹਾਊਸ ਵਰਗੀਆਂ ਜ਼ਰੂਰਤਾਂ ਕਾਫੀ ਵਧੀਆਂ ਹਨ।

ਗੁਰੂਗ੍ਰਾਮ ’ਚ ਹਾਲ ਹੀ ’ਚ ਗੰਗਾ ਰੀਅਲਟੀ ਨੇ ਟਰੰਪ ਟਾਵਰ ਤੋਂ ਵੀ ਵੱਡੀ ਇਮਾਰਤ ਲਾਂਚ ਕਰ ਕੇ ਗੁਰੂਗ੍ਰਾਮ ਦੀ ਪ੍ਰਾਪਰਟੀ ਮਾਰਕੀਟ ’ਚ ਲਗਜ਼ਰੀ ਹਾਊਸਿੰਗ ਨੂੰ ਲੈ ਕੇ ਸਨਸਨੀ ਫੈਲਾ ਦਿੱਤੀ ਹੈ। ਗੰਗਾ ਰੀਅਲਟੀ ਗੁਰੂਗ੍ਰਾਮ ’ਚ ਆਪਣੇ ਇਸ ਲਗਜ਼ਰੀ ਰਿਹਾਇਸ਼ੀ ਪ੍ਰਾਜੈਕਟ ਨੂੰ ਵਿਕਸਿਤ ਕਰਨ ਲਈ 1,200 ਕਰੋਡ਼ ਰੁਪਏ ਦਾ ਨਿਵੇਸ਼ ਕਰ ਰਿਹਾ ਹੈ। 5 ਏਕਡ਼ ’ਚ ਫੈਲਿਆ ਪ੍ਰਾਜੈਕਟ ਅਨੰਤਮ ’ਚ ਤਿੰਨ ਗਰਾਊਂਡ ਪਲੱਸ 59 ਮੰਜ਼ਿਲਾ ਟਾਵਰ ’ਚ 524 ਯੂਨਿਟਸ ਹੋਣਗੇ।

ਗੰਗਾ ਰੀਅਲਟੀ ਦੇ ਸਾਂਝੇ ਪ੍ਰਬੰਧ ਨਿਰਦੇਸ਼ਕ ਵਿਕਾਸ ਗਰਗ ਨੇ ਕਿਹਾ ਕਿ ਕੰਪਨੀ ਇਸ ਪ੍ਰਾਜੈਕਟ ’ਚ ਲਗਾਤਾਰ ਜੀਵਨ ’ਤੇ ਧਿਆਨ ਕੇਂਦਰਿਤ ਕਰੇਗੀ ਅਤੇ ਸਮਾਰਟ ਟੈਕਨਾਲੋਜੀਆਂ ਦਾ ਇਸਤੇਮਾਲ ਕਰੇਗੀ, ਰਿਹਾਇਸ਼ੀ ਇਕਾਈਆਂ ਦੀ ਕੀਮਤ 16,500 ਰੁਪਏ ਪ੍ਰਤੀ ਵਰਗ ਫੁੱਟ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ,‘‘ਸਾਨੂੰ ਉਮੀਦ ਹੈ ਕਿ ਇਹ ਪ੍ਰਾਜੈਕਟ ਅਗਲੇ 5 ਸਾਲਾਂ ’ਚ ਪੂਰਾ ਹੋ ਜਾਵੇਗਾ। ਗੰਗਾ ਰੀਅਲਟੀ ਦੇ ਪ੍ਰਾਜੈਕਟ ਗੁਰੂਗ੍ਰਾਮ, ਮੁੱਖ ਰੂਪ ਨਾਲ ਦਵਾਰਕਾ ਐਕਸਪ੍ਰੈਸਵੇ ਅਤੇ ਸੋਹਨਾ ਰੋਡ ’ਤੇ ਸਥਿਤ ਹਨ।


Harinder Kaur

Content Editor

Related News