EPFO ਨੂੰ ਨਿਵੇਸ਼ ਨੂੰ ਲੈ ਕੇ ਮਿਲਿਆ ਨਵਾਂ ਬਦਲ, PF ਦੇ ਵਿਆਜ਼ 'ਚ ਹੋਵੇਗਾ ਫ਼ਾਇਦਾ!

Sunday, Nov 21, 2021 - 09:51 AM (IST)

ਨਵੀਂ ਦਿੱਲੀ - ਦੇਸ਼ ਦੇ ਘੱਟੋ-ਘੱਟ 6 ਕਰੋੜ ਲੋਕਾਂ ਦੇ ਪ੍ਰਾਵੀਡੈਂਟ ਫੰਡ ਦਾ ਪ੍ਰਬੰਧਨ ਕਰਨ ਵਾਲੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਜਾਂ ਈਪੀਐੱਫਓ ਨੂੰ ਹੁਣ ਨਿਵੇਸ਼ ਲਈ ਨਵਾਂ ਵਿਕਲਪ ਮਿਲ ਗਿਆ ਹੈ। EPFO ਦੇ ਕੇਂਦਰੀ ਬੋਰਡ ਨੇ ਅੱਜ ਆਪਣੀ 229ਵੀਂ ਮੀਟਿੰਗ ਵਿੱਚ, ਸਲਾਨਾ ਡਿਪਾਜ਼ਿਟ ਦੇ 5 ਪ੍ਰਤੀਸ਼ਤ ਤੱਕ ਨੂੰ ਬੁਨਿਆਦੀ ਢਾਂਚਾ ਨਿਵੇਸ਼ ਟਰੱਸਟ (InvITs) ਸਮੇਤ ਵਿਕਲਪਕ ਨਿਵੇਸ਼ਾਂ ਵਿੱਚ ਤਬਦੀਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ : IPO ਲਈ ਨਿਯਮਾਂ ਨੂੰ ਸਖ਼ਤ ਕਰਨ ਦੀ ਤਿਆਰੀ , SEBI ਨੇ ਕੀਤਾ ਐਲਾਨ

ਇਸ ਸਮੇਂ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨ. ਐੱਚ. ਏ. ਆਈ.) ਅਤੇ ਪਾਵਰ ਗ੍ਰਿਡ ਕਾਰਪੋਰੇਸ਼ਨ (ਪੀ. ਜੀ. ਸੀ. ਆਈ. ਐੱਲ.) ਨੇ ਪਬਲਿਕ ਸੈਕਟਰ ਦੇ ਬੁਨਿਆਦੀ ਢਾਂਚਾ ਨਿਵੇਸ਼ (ਇਨਵਿਟ) ਦੀ ਪੇਸ਼ਕਸ਼ ਕੀਤੀ ਹੈ। ਈ. ਪੀ. ਐੱਫ. ਓ. ਪਬਲਿਕ ਸੈਕਟਰ ਦੇ ਬਾਂਡ ’ਚ ਵੀ ਨਿਵੇਸ਼ ਕਰੇਗਾ। ਕੇਂਦਰੀ ਕਿਰਤ ਮੰਤਰੀ ਭੂਪਿੰਦਰ ਯਾਦਵ ਦੀ ਪ੍ਰਧਾਨਗੀ ’ਚ ਈ. ਪੀ. ਐੱਫ. ਓ. ਦੀ ਫੈਸਲਾ ਲੈਣ ਵਾਲੀ ਚੋਟੀ ਦੀ ਸੰਸਥਾ-ਸੈਂਟਰਲ ਬੋਰਡ ਆਫ ਟਰੱਸਟੀਜ਼ (ਸੀ. ਬੀ. ਟੀ.) ਦੀ 229ਵੀਂ ਬੈਠਕ ’ਚ ਇਹ ਫੈਸਲਾ ਲਿਆ ਗਿਆ।

ਇਸ ਫੈਸਲੇ ਬਾਰੇ ਸਮਝਾਉਂਦੇ ਹੋਏ ਕਿਰਤ ਸਕੱਤਰ ਸੁਨੀਲ ਬਰਥਵਾਲ ਨੇ ਕਿਹਾ ਕਿ ਜੇ ਅਸੀਂ ਉੱਚ ਵਿਆਜ ਦਰ ਦੇਣਾ ਚਾਹੁੰਦੇ ਹਾਂ ਤਾਂ ਸਾਨੂੰ ਵਿੱਤ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੀਗ। ਕੁੱਝ ਅਜਿਹੇ ਸਾਧਾਨ ਹਨ, ਜਿੱਥੇ ਅਸੀਂ ਵੱਖ-ਵੱਖ ਕਾਰਨਾਂ ਕਰ ਕੇ ਨਿਵੇਸ਼ ਕਰਨ ’ਚ ਸਮਰੱਥ ਨਹੀਂ ਸੀ। ਹੁਣ ਅਸੀਂ ਉਨ੍ਹਾਂ ਸਾਧਨਾਂ ’ਚ ਨਿਵੇਸ਼ ਕਰ ਸਕਾਂਗੇ।

ਨਵੇਂ ਸਰਕਾਰੀ ਸਾਧਨ ’ਚ ਨਿਵੇਸ਼ ਕਰਨ ਦਾ ਫੈਸਲਾ

ਇਹ ਪੁੱਛਣ ’ਤੇ ਕਿ ਕੀ ਈ. ਪੀ. ਐੱਫ. ਓ. ਨਿੱਜੀ ਖੇਤਰ ਦੇ ਇਨਵਿਟ ’ਚ ਨਿਵੇਸ਼ ਕਰੇਗਾ, ਬੈਠਕ ਤੋਂ ਬਾਅਦ ਯਾਦਵ ਨੇ ਕਿਹਾ ਕਿ ਇਸ ਸਮੇਂ ਅਸੀਂ ਸਿਰਫ ਨਵੇਂ ਸਰਕਾਰੀ ਸਾਧਾਨ (ਬਾਂਡ ਅਤੇ ਇਨਵਿਟ) ਵਿਚ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਕੋਈ ਫੀਸਦੀ ਨਹੀਂ ਹੈ। ਇਹ ਐੱਫ. ਆਈ. ਏ. ਸੀ. ਵਲੋਂ ਕੇਸ ਟੂ ਕੇਸ ਆਧਾਰ ’ਤੇ ਤੈਆ ਕੀਤਾ ਜਾਵੇਗਾ। ਇਕ ਅਧਿਕਾਰਕ ਬਿਆਨ ’ਚ ਕਿਹਾ ਗਿਆ ਹੈ ਕਿ ਬੋਰਡ ਨੇ ਐੱਫ. ਆਈ. ਏ. ਸੀ. ਨੂੰ ਕੇਸ ਟੂ ਕੇਸ ਆਧਾਰ ’ਤੇ ਨਿਵੇਸ਼ ਬਦਲਾਂ ’ਤੇ ਫੈਸਲਾ ਲੈਣ ਲਈ ਮਜ਼ਬੂਤ ਬਣਾਉਣ ਦਾ ਫੈਸਲਾ ਲਿਆ।

EPFO, ਜੋ ਰਿਟਾਇਰਮੈਂਟ ਫੰਡ ਦਾ ਪ੍ਰਬੰਧਨ ਕਰਦਾ ਹੈ, ਨੂੰ ਇਸਦੇ ਟਰੱਸਟੀਆਂ ਦੁਆਰਾ ਜਨਤਕ ਖੇਤਰ ਦੇ InvIT ਫੰਡਾਂ ਅਤੇ ਬਾਂਡਾਂ ਵਿੱਚ ਨਿਵੇਸ਼ ਕਰਨ ਲਈ ਸਿਧਾਂਤਕ ਪ੍ਰਵਾਨਗੀ ਦਿੱਤੀ ਗਈ ਹੈ। ਇਹ ਪ੍ਰਵਾਨਗੀ ਵਿੱਤ ਨਿਵੇਸ਼ ਅਤੇ ਆਡਿਟ ਕਮੇਟੀ ਵੱਲੋਂ ਕੇਸ-ਦਰ-ਕੇਸ ਦੇ ਆਧਾਰ 'ਤੇ ਦਿੱਤੀ ਜਾਵੇਗੀ।

ਸੱਤ ਮਹੀਨਿਆਂ ਬਾਅਦ ਹੋਈ ਮੀਟਿੰਗ

ਵਿਕਲਪਕ ਨਿਵੇਸ਼ਾਂ ਵਜੋਂ ਕੀਤੇ ਗਏ ਨਿਵੇਸ਼ਾਂ ਵਿੱਚ ਹੁਣ ਜਨਤਕ ਖੇਤਰ ਦੇ InvITs ਸ਼ਾਮਲ ਹਨ। PF ਵਿੱਚ ਸਾਲਾਨਾ ਜਮ੍ਹਾਂ ਰਕਮ ਦਾ 5% ਤੱਕ InvITs ਵਿੱਚ ਨਿਵੇਸ਼ ਕੀਤਾ ਜਾ ਸਕਦਾ ਹੈ। ਈਪੀਐਫਓ ਦੇ ਟਰੱਸਟੀਆਂ ਦੀ ਮੀਟਿੰਗ ਇਸ ਸਾਲ ਮਾਰਚ ਵਿੱਚ ਹੋਈ ਸੀ, ਜਿਸ ਤੋਂ ਬਾਅਦ ਇਹ ਮੀਟਿੰਗ ਅੱਜ ਨਵੰਬਰ ਵਿੱਚ ਹੋ ਰਹੀ ਹੈ। EPFO ਦੇ ਟਰੱਸਟੀਆਂ ਦੀ ਮੀਟਿੰਗ ਕਰੀਬ 7 ਮਹੀਨਿਆਂ ਬਾਅਦ ਹੋਈ ਹੈ।

ਇਹ ਵੀ ਪੜ੍ਹੋ : ਕ੍ਰਿਪਟੋਕਰੰਸੀ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਭਾਰਤ ਸਰਕਾਰ, ਇਨ੍ਹਾਂ ਪਹਿਲੂਆਂ 'ਤੇ ਹੋ ਰਿਹੈ ਵਿਚਾਰ

EPFO ਦਾ ਨਿਵੇਸ਼ ਢਾਂਚਾ

ਇਸ ਦੇ ਨਾਲ ਹੀ, ਈਪੀਐਫਓ ਦੇ ਕੇਂਦਰੀ ਟਰੱਸਟੀ ਬੋਰਡ ਨੇ ਸਮਾਜਿਕ ਸੁਰੱਖਿਆ ਦੇ ਮੁੱਦੇ ਨੂੰ ਦੇਖਣ ਲਈ ਚਾਰ ਸਬ-ਕਮੇਟੀਆਂ ਦਾ ਗਠਨ ਕੀਤਾ ਹੈ। ਜੇਕਰ ਅਸੀਂ EPFO ​​ਦੀ ਮੌਜੂਦਾ ਨਿਵੇਸ਼ ਯੋਜਨਾ ਦੀ ਗੱਲ ਕਰੀਏ ਤਾਂ EPFO ​​ਆਪਣੇ ਕਾਰਪਸ ਦਾ 50 ਫੀਸਦੀ ਤੱਕ ਸਰਕਾਰੀ ਪ੍ਰਤੀਭੂਤੀਆਂ ਵਿੱਚ ਨਿਵੇਸ਼ ਕਰਦਾ ਹੈ। ਇਸੇ ਤਰ੍ਹਾਂ, 35 ਤੋਂ 45 ਪ੍ਰਤੀਸ਼ਤ ਕਰਜ਼ੇ ਦੇ ਯੰਤਰਾਂ ਵਿੱਚ, 5 ਤੋਂ 15 ਪ੍ਰਤੀਸ਼ਤ ਸਟਾਕ ਵਿੱਚ ਅਤੇ 5 ਪ੍ਰਤੀਸ਼ਤ ਤੱਕ ਛੋਟੀ ਮਿਆਦ ਦੇ ਕਰਜ਼ੇ ਦੇ ਯੰਤਰਾਂ ਵਿੱਚ ਨਿਵੇਸ਼ ਕੀਤਾ ਜਾਂਦਾ ਹੈ। ਇਸ ਦੇ ਨਾਲ, EPFO ​​ਦੇ ਕਾਰਪਸ ਦਾ 5 ਪ੍ਰਤੀਸ਼ਤ ਤੱਕ ਸੰਪੱਤੀ-ਬੈਕਡ ਟਰੱਸਟ ਢਾਂਚੇ ਅਤੇ ਫੁਟਕਲ ਨਿਵੇਸ਼ਾਂ ਆਦਿ ਵਿੱਚ ਵਰਤਿਆ ਜਾ ਸਕਦਾ ਹੈ। ਇਸ ਵਿੱਚ ਵਿਕਲਪਕ ਨਿਵੇਸ਼ ਫੰਡ, ਰੀਅਲ ਅਸਟੇਟ ਇਨਵੈਸਟਮੈਂਟ ਟਰੱਸਟ ਅਤੇ ਬੁਨਿਆਦੀ ਢਾਂਚਾ ਨਿਵੇਸ਼ ਟਰੱਸਟ ਦੀਆਂ ਇਕਾਈਆਂ ਸ਼ਾਮਲ ਹਨ।

ਇਹ ਵੀ ਪੜ੍ਹੋ : Sydney Dialogue 'ਚ ਬੋਲੇ PM ਮੋਦੀ, ਸਾਰੇ ਲੋਕਤੰਤਰੀ ਰਾਸ਼ਟਰ ਕ੍ਰਿਪਟੋਕਰੰਸੀ 'ਤੇ ਇਕੱਠੇ ਹੋ ਕੇ ਕੰਮ ਕਰਨ

EPFO ਦੀ ਸ਼ਾਨਦਾਰ ਕਮਾਈ

ਪਿਛਲੇ ਕੁਝ ਦਿਨਾਂ ਤੋਂ ਸ਼ੇਅਰ ਬਾਜ਼ਾਰ 'ਚ ਤੇਜ਼ੀ ਦਾ ਦੌਰ ਜਾਰੀ ਹੈ ਅਤੇ ਇਸ ਕਰਮਚਾਰੀ ਭਵਿੱਖ ਨਿਧੀ ਸੰਗਠਨ ਜਾਂ ਈਪੀਐੱਫਓ ਦੀ ਮਦਦ ਨਾਲ 1.23 ਲੱਖ ਕਰੋੜ ਰੁਪਏ ਦੇ ਨਿਵੇਸ਼ 'ਤੇ 14.6 ਫੀਸਦੀ ਸਾਲਾਨਾ ਰਿਟਰਨ ਕਮਾਉਣ 'ਚ ਕਾਮਯਾਬ ਰਿਹਾ ਹੈ। EPFO ਦੀ ਇਸ ਕਮਾਈ ਨਾਲ ਦੇਸ਼ ਦੇ 6 ਕਰੋੜ ਤਨਖਾਹਦਾਰ ਲੋਕਾਂ ਨੂੰ ਖੁਸ਼ ਹੋਣ ਦਾ ਕਾਰਨ ਮਿਲ ਗਿਆ ਹੈ। ਭਾਰਤ ਸਰਕਾਰ ਦੇ ਰਿਟਾਇਰਮੈਂਟ ਸੇਵਿੰਗ ਫੰਡ ਮੈਨੇਜਰ EPFO ​​ਨੇ ਪਿਛਲੇ ਕੁਝ ਸਮੇਂ ਤੋਂ ਸਟਾਕਾਂ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। EPFO ਦੇ ਨਿਵੇਸ਼ਾਂ ਤੋਂ ਰਿਟਰਨ 'ਤੇ ਹਾਲਾਂਕਿ ਭਾਰਤ 22 ਅਤੇ CBSE ਐਕਸਚੇਂਜ ਟਰੇਡਡ ਫੰਡਾਂ ਵਿੱਚ ਨਿਵੇਸ਼ ਦੁਆਰਾ ਮਾਮੂਲੀ ਤੌਰ 'ਤੇ ਪ੍ਰਭਾਵਿਤ ਹੋਏ ਸਨ।

ਇਹ ਵੀ ਪੜ੍ਹੋ : PM ਮੋਦੀ ਦੀ ਬੈਂਕਾਂ ਨੂੰ ਨਸੀਹਤ, ਕਿਹਾ- ਧਨ ਪੈਦਾ ਕਰਨ ਤੇ ਨੌਕਰੀਆਂ ਦੇਣ ਵਾਲਿਆਂ ਦਾ ਸਮਰਥਨ ਕਰਨਾ ਹੋਵੇਗਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News