ਬੀਤੇ ਵਿੱਤੀ ਸਾਲ ’ਚ 49 ਕ੍ਰਿਪਟੋ ਐਕਸਚੇਂਜ FIU ’ਚ ਰਜਿਸਟਰਡ, ਜ਼ਿਆਦਾਤਰ ਸਵਦੇਸ਼ੀ
Tuesday, Jan 06, 2026 - 01:45 PM (IST)
ਬਿਜ਼ਨੈੱਸ ਡੈਸਕ - ਵਿੱਤੀ ਸਾਲ 2024-25 ਦੌਰਾਨ ਕੁੱਲ 49 ਕ੍ਰਿਪਟੋ ਕਰੰਸੀ ਐਕਸਚੇਂਜ ਭਾਰਤ ਦੀ ਵਿੱਤੀ ਖੁਫ਼ੀਆ ਇਕਾਈ (ਐੱਫ. ਆਈ. ਯੂ.) ਕੋਲ ਰਜਿਸਟਰਡ ਹੋਏ ਹਨ। ਇਕ ਰਿਪੋਰਟ ਮੁਤਾਬਕ ਇਨ੍ਹਾਂ ’ਚੋਂ 45 ਐਕਸਚੇਂਜ ਭਾਰਤ ’ਚ ਸਥਿਤ ਹਨ ਮਤਲਬ ਸਵਦੇਸ਼ੀ ਹਨ, ਜਦਕਿ 4 ਵਿਦੇਸ਼ੀ ਹਨ। ਇਹ ਰਜਿਸਟ੍ਰੇਸ਼ਨ ਮਨੀ ਲਾਂਡਰਿੰਗ ਅਤੇ ਅੱਤਵਾਦੀ ਫੰਡਿੰਗ ਨਾਲ ਜੁੜੇ ਜੋਖਮਾਂ ਨੂੰ ਕੰਟਰੋਲ ਕਰਨ ਦੇ ਉਦੇਸ਼ ਨਾਲ ਕੀਤੀ ਗਈ ਹੈ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਰਿਪੋਰਟ ਅਨੁਸਾਰ ਇਨ੍ਹਾਂ ਕ੍ਰਿਪਟੋ ਐਕਸਚੇਂਜਾਂ ਦੁਆਰਾ ਐੱਫ. ਆਈ. ਯੂ. ਨੂੰ ਦਿੱਤੀ ਗਈ ਸ਼ੱਕੀ ਲੈਣ-ਦੇਣ ਰਿਪੋਰਟ (ਐੱਸ. ਟੀ. ਆਰ.) ਦੇ ਵਿਸ਼ਲੇਸ਼ਣ ’ਚ ਸਾਹਮਣੇ ਆਇਆ ਕਿ ਕ੍ਰਿਪਟੋ ਫੰਡ ਦੀ ਵਰਤੋਂ ਹਵਾਲਾ, ਜੂਆ, ਆਨਲਾਈਨ ਘਪਲੇ, ਧੋਖਾਦੇਹੀ ਅਤੇ ਗੈਰ-ਕਾਨੂੰਨੀ ਅਡਲਟ ਕੰਟੈਂਟ ਨਾਲ ਜੁੜੀਆਂ ਵੈੱਬਸਾਈਟਾਂ ਦੇ ਸੰਚਾਲਨ ’ਚ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਫਲਾਈਟ ਕੈਂਸਲ ਹੋਵੇ ਜਾਂ ਗੁੰਮ ਹੋ ਜਾਵੇ ਸਮਾਨ, ਅਸਾਨੀ ਨਾਲ ਮਿਲੇਗੀ ਮਦਦ, ਬਸ ਕਰੋ ਇਹ ਕੰਮ
ਕਾਨੂੰਨੀ ਤੌਰ ’ਤੇ ਕ੍ਰਿਪਟੋ ਕਰੰਸੀ ਨੂੰ ਆਭਾਸੀ ਡਿਜੀਟਲ ਸੰਪਤੀ (ਵੀ. ਡੀ. ਏ.) ਕਿਹਾ ਜਾਂਦਾ ਹੈ ਅਤੇ ਇਨ੍ਹਾਂ ਦੇ ਕਾਰੋਬਾਰ ਨਾਲ ਜੁੜੇ ਪਲੇਟਫਾਰਮਾਂ ਨੂੰ ਵੀ. ਡੀ. ਏ. ਸੇਵਾ ਪ੍ਰਦਾਤਾ। ਸਾਲ 2023 ’ਚ ਇਨ੍ਹਾਂ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਤਹਿਤ ਰਿਪੋਰਟਿੰਗ ਸੰਸਥਾ ਬਣਾਇਆ ਗਿਆ ਸੀ, ਜਿਸ ਨਾਲ ਇਨ੍ਹਾਂ ਲਈ ਸ਼ੱਕੀ ਲੈਣ-ਦੇਣ ਦੀ ਜਾਣਕਾਰੀ ਐੱਫ. ਆਈ. ਯੂ. ਨੂੰ ਦੇਣੀ ਲਾਜ਼ਮੀ ਹੈ।
ਇਹ ਵੀ ਪੜ੍ਹੋ : PNB ਤੋਂ ਬਾਅਦ ਹੁਣ BOB 'ਚ ਵੱਡੀ ਧੋਖਾਧੜੀ : 48 ਖ਼ਾਤਿਆਂ ਤੋਂ ਲਿਆ 9 ਕਰੋੜ ਦਾ Loan, ਇੰਝ ਖੁੱਲ੍ਹਿਆ ਭੇਤ
ਐੱਫ. ਆਈ. ਯੂ. ਇਕ ਸੰਘੀ ਏਜੰਸੀ ਹੈ, ਜੋ ਭਾਰਤੀ ਵਿੱਤੀ ਪ੍ਰਣਾਲੀ ਦੀ ਦੁਰਵਰਤੋਂ ਨੂੰ ਰੋਕਣ ਅਤੇ ਉਸਦਾ ਪਤਾ ਲਾਉਣ ਦਾ ਕੰਮ ਕਰਦੀ ਹੈ। ਰਿਪੋਰਟ ’ਚ ਕਿਹਾ ਗਿਆ ਕਿ ਕ੍ਰਿਪਟੋ ਸੈਕਟਰ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ ਪਰ ਇਸਦੀ ਗਲੋਬਲ ਪਹੁੰਚ, ਤੇਜ਼ ਨਿਪਟਾਰਾ ਅਤੇ ਲੈਣ-ਦੇਣ ਦੀ ਗੁਪਤਤਾ ਇਸਨੂੰ ਜੋਖਮ ਭਰਪੂਰ ਵੀ ਬਣਾਉਂਦੀ ਹੈ।
ਇਹ ਵੀ ਪੜ੍ਹੋ : Bank ਮੁਲਾਜ਼ਮਾਂ ਨੇ ਜਨਵਰੀ ਮਹੀਨੇ 'ਚ ਹੜਤਾਲ ਦਾ ਕੀਤਾ ਐਲਾਨ, ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ
ਇਹ ਵੀ ਪੜ੍ਹੋ : ਨਵਾਂ ਵਾਹਨ ਖਰੀਦੋ ਤੇ ਮਿਲੇਗੀ 50% ਤੱਕ ਦੀ ਟੈਕਸ ਛੋਟ, ਬੱਸ UK ਸਰਕਾਰ ਦੀਆਂ ਇਨ੍ਹਾਂ ਸ਼ਰਤਾਂ ਨੂੰ ਕਰੋ ਪੂਰਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
