Budget 2023: ਦੇਸ਼ ''ਚ ਹੁਣ ਤੱਕ ਖੁੱਲ੍ਹ ਚੁੱਕੇ ਹਨ 47.8 ਕਰੋੜ ਜਨ ਧਨ ਖਾਤੇ, ਬਜਟ ਭਾਸ਼ਣ ''ਚ ਬੋਲੀ ਵਿੱਤ ਮੰਤਰੀ
Wednesday, Feb 01, 2023 - 01:34 PM (IST)
ਬਿਜ਼ਨੈੱਸ ਡੈਸਕ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਕਿਹਾ ਕਿ ਹੁਣ ਤੱਕ 47.8 ਕਰੋੜ ਜਨ ਧਨ ਖਾਤੇ ਖੋਲ੍ਹੇ ਜਾ ਚੁੱਕੇ ਹਨ। ਇਹ ਯੋਜਨਾ 2014 'ਚ 'ਵਿੱਤੀ ਸਮਾਵੇਸ਼ ਲਈ ਰਾਸ਼ਟਰੀ ਮਿਸ਼ਨ' ਵਜੋਂ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ‘ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ’ ਨੇ ਪੇਂਡੂ ਔਰਤਾਂ ਨੂੰ ਇੱਕ ਲੱਖ ਐੱਸ.ਐੱਚ.ਜੀ (ਸਵੈ-ਸਹਾਇਤਾ ਸਮੂਹਾਂ) 'ਚ ਲਿਆ ਕੇ ਜ਼ਿਕਰਯੋਗ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਆਮ ਬਜਟ 2023-24 ਪੇਸ਼ ਕਰਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਤੱਕ 47.8 ਕਰੋੜ ਜਨ ਧਨ ਖਾਤੇ ਖੋਲ੍ਹੇ ਜਾ ਚੁੱਕੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2014 'ਚ ਸੁਤੰਤਰਤਾ ਦਿਵਸ ਦੇ ਸੰਬੋਧਨ 'ਚ ਜਨ ਧਨ ਯੋਜਨਾ ਦਾ ਐਲਾਨ ਕੀਤਾ ਸੀ ਅਤੇ ਇਸ ਨੂੰ 28 ਅਗਸਤ 2014 ਨੂੰ ਹੀ ਲਾਗੂ ਕਰ ਦਿੱਤਾ ਗਿਆ ਸੀ। ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ 102 ਕਰੋੜ ਲੋਕਾਂ ਨੂੰ 9.6 ਕਰੋੜ ਐੱਲ.ਪੀ.ਜੀ ਕੁਨੈਕਸ਼ਨ ਅਤੇ 220 ਕਰੋੜ ਕੋਵਿਡ ਟੀਕੇ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਨੇ ਆਪਣੇ ਬਜਟ ਭਾਸ਼ਣ 'ਚ ਕਿਹਾ ਕਿ ਸੈਰ ਸਪਾਟਾ ਖੇਤਰ 'ਚ ਅਪਾਰ ਸੰਭਾਵਨਾਵਾਂ ਹਨ ਅਤੇ ਸੈਰ-ਸਪਾਟੇ ਨੂੰ ਮਿਸ਼ਨ ਮੋਡ 'ਚ ਉਤਸ਼ਾਹਿਤ ਕਰਨ ਦੀ ਲੋੜ ਹੈ।