ਕੋਰੋਨਾ ਸੰਕਟ 'ਚ 40 ਫੀਸਦੀ ਲੋਕਾਂ ਦਾ ਗ੍ਰਾਸਰੀ 'ਤੇ ਵਧਿਆ ਖਰਚ

06/12/2020 12:51:34 AM

ਨਵੀਂ ਦਿੱਲੀ(ਇੰਟ)-ਈਵਾਈ ਇੰਡੀਆ 'ਚ ਪਾਰਟਨਰ ਅਤੇ ਨੈਸ਼ਨਲ ਲੀਡਰ (ਕੰਜ਼ਿਊਮਰ ਪ੍ਰੋਡਕਟਸ ਐਂਡ ਰਿਟੇਲ), ਪਿਨਾਕੀ ਰੰਜਨ ਮਿਸ਼ਰਾ ਨੇ ਕਿਹਾ ਕਿ ਭਾਰਤੀ ਕੰਪਨੀਆਂ ਮੌਜੂਦਾ ਸਮੇਂ 'ਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਹਨ। ਇਹ ਚੁਣੌਤੀ ਆਉਣ ਵਾਲੇ ਸਮੇਂ 'ਚ ਹੋਰ ਵਧੇਗੀ। ਅਜਿਹੇ 'ਚ ਕੰਪਨੀਆਂ ਨੂੰ ਜਲਦ ਤੋਂ ਜਲਦ ਇਨ੍ਹਾਂ ਚੁਣੌਤੀਆਂ ਨਾਲ ਨਿੱਬੜਨ ਲਈ 3 ਪੜਾਵਾਂ 'ਚ ਰਣਨੀਤੀ ਬਣਾਉਣੀ ਹੋਵੇਗੀ।

ਕੋਰੋਨਾ ਸੰਕਟ ਨਾਲ ਦੇਸ਼ ਦੀ ਇਕ ਤਿਹਾਈ ਸ਼ਹਿਰੀ ਆਬਾਦੀ ਆਪਣੇ ਭਵਿੱਖ ਨੂੰ ਲੈ ਕੇ ਨਿਰਾਸ਼ ਹੋ ਗਈ ਹੈ। ਅਰਨਸਟ ਐਂਡ ਯੰਗ (ਈਵਾਈ) ਦੇ ਇਕ ਹਾਲੀਆ ਸਰਵੇ 'ਫਿਊਚਰ ਕੰਜ਼ਿਊਮਰ ਇੰਡੈਕਸ' ਤੋਂ ਇਹ ਜਾਣਕਾਰੀ ਮਿਲੀ ਹੈ। ਸਰਵੇ ਅਨੁਸਾਰ 35 ਫੀਸਦੀ ਸ਼ਹਿਰੀ ਆਬਾਦੀ ਦਾ ਮੰਨਣਾ ਹੈ ਕਿ ਕੋਰੋਨਾ ਮਹਾਮਾਰੀ ਕਾਰਣ ਲੋਕ ਖਰਚ 'ਚ ਵੱਡੀ ਕਟੌਤੀ ਕਰ ਰਹੇ ਹਨ। ਉਥੇ ਹੀ 40 ਫੀਸਦੀ ਲੋਕਾਂ ਨੇ ਕਿਹਾ ਕਿ ਕੋਰੋਨਾ ਸੰਕਟ ਤੋਂ ਬਾਅਦ ਉਨ੍ਹਾਂ ਦਾ ਗ੍ਰਾਸਰੀ ਉਤਪਾਦ 'ਤੇ ਖਰਚ ਵਧਿਆ ਹੈ। ਉਥੇ ਹੀ 60 ਫੀਸਦੀ ਭਾਰਤੀਆਂ ਨੂੰ ਮੰਨਣਾ ਹੈ ਕਿ ਕੋਰੋਨਾ ਸੰਕਟ ਨਾਲ ਖਰੀਦਦਾਰੀ ਦੇ ਤਰੀਕੇ 'ਚ ਵੱਡਾ ਬਦਲਾਅ ਆਵੇਗਾ।

ਸਿਰਫ 2 ਫੀਸਦੀ ਲੋਕਾਂ 'ਤੇ ਅਸਰ ਨਹੀਂ
ਈਵਾਈ ਅਨੁਸਾਰ ਮਹਾਮਾਰੀ 'ਚ ਸਿਰਫ 2 ਫੀਸਦੀ ਲੋਕ ਹੁੰਦੇ ਹਨ, ਜਿਨ੍ਹਾਂ ਦੀ ਵਿੱਤੀ ਹਾਲਤ 'ਤੇ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਹੈ। ਅਜਿਹੇ ਵਰਗ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਜਿਵੇਂ ਹੀ ਹਾਲਤ ਆਮ ਹੋਵੇਗੀ, ਉਹ ਆਪਣੇ ਪੁਰਾਣੇ ਖਰਚ ਦੀ ਆਦਤ 'ਤੇ ਪਰਤ ਜਾਣਗੇ। ਹਾਲਾਂਕਿ ਇਹ ਬਹੁਤ ਕੁੱਝ ਆਉਣ ਵਾਲੇ ਦਿਨਾਂ 'ਚ ਕੰਪਨੀਆਂ 'ਤੇ ਨਿਰਭਰ ਕਰੇਗਾ ਕਿ ਉਹ ਖਪਤਕਾਰਾਂ ਦੇ ਖਰੀਦਦਾਰੀ ਦੇ ਸੁਭਾਅ ਨੂੰ ਤੇਜ਼ੀ ਨਾਲ ਵਾਪਸ ਲਿਆਉਣ ਲਈ ਕੀ ਰਣਨੀਤੀ ਬਣਾਉਂਦੀਆਂ ਹਨ।

25 ਫੀਸਦੀ ਲੋਕ ਪਰਿਵਾਰ ਨੂੰ ਲੈ ਕੇ ਚਿੰਤਤ
ਸਰਵੇ 'ਚ ਸ਼ਾਮਲ 25 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨੂੰ ਲੈ ਕੇ ਚਿੰਤਤ ਹਨ। ਉਹ ਭਵਿੱਖ ਨੂੰ ਲੈ ਕੇ ਬਹੁਤ ਹੀ ਘੱਟ ਆਪਟੀਮਿਸਟ ਹੈ। ਉਥੇ ਹੀ 55 ਫੀਸਦੀ ਲੋਕਾਂ ਨੇ ਕਿਹਾ ਕਿ ਕੋਰੋਨਾ ਆਉਣ ਤੋਂ ਬਾਅਦ ਉਨ੍ਹਾਂ ਦਾ ਘਰੇਲੂ ਅਤੇ ਸਫਾਈ ਉਤਪਾਦਾਂ 'ਤੇ ਖਰਚ ਵਧਿਆ ਹੈ। ਈਵਾਈ ਨੇ ਇਸ ਵਰਗ ਨੂੰ ਬਚਾਓ ਅਤੇ ਭੰਡਾਰ ਦੀ ਸ਼੍ਰੇਣੀ 'ਚ ਰੱਖਿਆ ਹੈ। ਸਰਵੇ ਅਨੁਸਾਰ ਕੋਰੋਨਾ ਸੰਕਟ ਤੋਂ ਬਾਅਦ ਖਪਤਕਾਰ ਮੁੱਲ ਪ੍ਰਤੀ ਹੋਰ ਸੰਵੇਦਨਸ਼ੀਲ ਹੋ ਜਾਣਗੇ। ਅਜਿਹੇ 'ਚ ਕੰਪਨੀਆਂ ਨੂੰ ਇਸ ਅਨੁਸਾਰ ਤਿਆਰੀ ਕਰਨੀ ਹੋਵੇਗੀ।


Karan Kumar

Content Editor

Related News