ESIC ਨਾਲ ਜੁਲਾਈ ’ਚ 22.53 ਲੱਖ ਨਵੇਂ ਕਰਮਚਾਰੀ ਜੁੜੇ
Sunday, Sep 15, 2024 - 02:02 PM (IST)
ਨਵੀਂ ਦਿੱਲੀ (ਭਾਸ਼ਾ) - ਕਰਮਚਾਰੀ ਰਾਜ ਬੀਮਾ ਨਿਗਮ (ਈ. ਐੱਸ. ਆਈ. ਸੀ.) ਨੇ ਇਸ ਸਾਲ ਜੁਲਾਈ ’ਚ 22.53 ਲੱਖ ਨਵੇਂ ਗਾਹਕ ਜੋੜੇ ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ 13.32 ਫ਼ੀਸਦੀ ਜ਼ਿਆਦਾ ਹੈ।
ਆਧਿਕਾਰਿਤ ਬਿਆਨ ਮੁਤਾਬਕ ਸਮੀਖਿਆ ਅਧੀਨ ਮਹੀਨੇ ’ਚ 56,476 ਨਵੇਂ ਅਦਾਰਿਆਂ ਨੂੰ ਈ. ਐੱਸ. ਆਈ. ਯੋਜਨਾ ਦੇ ਸਮਾਜਿਕ ਸੁਰੱਖਿਆ ਘੇਰੇ ’ਚ ਲਿਆਂਦਾ ਗਿਆ ਹੈ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਮੀਖਿਆ ਅਧੀਨ ਮਹੀਨੇ ’ਚ ਜੁਡ਼ੇ ਕੁੱਲ 22.53 ਲੱਖ ਕਰਮਚਾਰੀਆਂ ’ਚੋਂ 10.84 ਲੱਖ ਕਰਮਚਾਰੀ 25 ਸਾਲ ਤੱਕ ਦੇ ਉਮਰ ਵਰਗ ਦੇ ਸਨ। ਇਹ ਗਿਣਤੀ ਕੁੱਲ ਰਜਿਸਟ੍ਰੇਸ਼ਨ ਦਾ ਲੱਗਭਗ 48 ਫ਼ੀਸਦੀ ਹੈ।