ਫਰਜ਼ੀ ਲੈਟਰ ਆਫ ਕ੍ਰੈਡਿਟ ਰਾਹੀਂ ਕਣਕ ਐਕਸਪੋਰਟ ਦਾ ਯਤਨ ਕਰਨ ਵਾਲੀਆਂ 2 ਕੰਪਨੀਆਂ ’ਤੇ ਜੁਰਮਾਨਾ

Friday, Jun 10, 2022 - 10:26 AM (IST)

ਫਰਜ਼ੀ ਲੈਟਰ ਆਫ ਕ੍ਰੈਡਿਟ ਰਾਹੀਂ ਕਣਕ ਐਕਸਪੋਰਟ ਦਾ ਯਤਨ ਕਰਨ ਵਾਲੀਆਂ 2 ਕੰਪਨੀਆਂ ’ਤੇ ਜੁਰਮਾਨਾ

ਨਵੀਂ ਦਿੱਲੀ (ਭਾਸ਼ਾ) – ਕਣਕ ਐਕਸਪੋਰਟ ਲਈ ਫਰਜ਼ੀ ਲੈਟਰ ਆਫ ਕ੍ਰੈਡਿਟ ਜਮ੍ਹਾ ਕਰਨ ਵਾਲੇ ਐਕਸਪੋਰਟਰਾਂ ਖਿਲਾਫ ਕਾਰਵਾਈ ਦੇ ਤਹਿਤ ਵਪਾਰ ਮੰਤਰਾਲਾ ਦੀ ਬ੍ਰਾਂਚ ਡਾਇਰੈਕਟੋਰੇਟ ਜਨਰਲ ਆਫ ਫਾਰੇਨ ਟ੍ਰੇਡ (ਡੀ. ਜੀ. ਐੱਫ. ਟੀ.) ਨੇ ਮੁੰਬਈ ਦੀਆਂ ਦੋ ਇਕਾਈਆਂ ਗਣਪਤੀ ਟ੍ਰੇਡਰਸ ਅਤੇ ਪ੍ਰਾਈਡ ਐਗਰੋ ਫ੍ਰੈੱਸ਼ ਐੱਲ. ਐੱਲ. ਪੀ. ’ਤੇ ਮੁਦਰਾ ਜੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ ਇਨ੍ਹਾਂ ਇਕਾਈਆਂ ਖਿਲਾਫ ਅਪਰਾਧਿਕ ਪ੍ਰਕਿਰਿਆ ਵੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰ ਨੇ 13 ਮਈ ਤੋਂ ਕਣਕ ਦੀ ਐਕਸਪੋਰਟ ’ਤੇ ਪਾਬੰਦੀ ਲਗਾ ਦਿੱਤੀ ਹੈ।

ਕਣਕ ਐਕਸਪੋਰਟ ਦੀਆਂ ਸਿਰਫ ਉਨ੍ਹਾਂ ਖੇਪਾਂ ਦੀ ਇਜਾਜ਼ਤ ਦਿੱਤੀ ਗਈ ਹੈ, ਜਿਨ੍ਹਾਂ ਲਈ ਪਾਬੰਦੀ ਲੱਗਣ ਦੀ ਮਿਤੀ ਤੋਂ ਪਹਿਲਾਂ ਲੈਟਰ ਆਫ ਕ੍ਰੈਡਿਟ (ਐੱਲ. ਸੀ.) ਜਾਰੀ ਕੀਤੇ ਗਏ ਹਨ। ਬਾਅਦ ’ਚ ਫਰਜ਼ੀ ਲੈਟਰ ਆਫ ਕ੍ਰੈਡਿਟ ਦੇ ਆਧਾਰ ’ਤੇ ਕਣਕ ਐਕਸਪੋਰਟ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਇਕਾਈਅਾਂ ਖਿਲਾਫ ਸਖਤ ਕਾਰਵਾਈ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਵਪਾਰ ਮੰਤਰਾਲਾ ਨੇ ਵਪਾਰੀਆਂ ਨੂੰ ਫਰਜ਼ੀ ਦਸਤਾਵੇਜ਼ ਜਮ੍ਹਾ ਕਰਵਾਉਣ ਤੋਂ ਰੋਕਣ ਲਈ ਕਣਕ ਐਕਸਪੋਰਟ ਲਈ ਰਜਿਸਟ੍ਰੇਸ਼ਨ ਸਰਟੀਫਿਕ ਪ੍ਰਾਪਤ ਕਰਨ ਦੇ ਮਾਪਦੰਡਾਂ ਨੂੰ ਸਖਤ ਕਰ ਦਿੱਤਾ ਹੈ।


author

Harinder Kaur

Content Editor

Related News