ਬੈਂਕਾਂ ਦੇ ਮਰਜਰ ਖਿਲਾਫ 27 ਨੂੰ ਵੱਡੀ ਹੜਤਾਲ, ਬ੍ਰਾਂਚਾਂ ਬੰਦ ਰਹਿਣ ਦਾ ਖਦਸ਼ਾ

Thursday, Mar 05, 2020 - 03:55 PM (IST)

ਬੈਂਕਾਂ ਦੇ ਮਰਜਰ ਖਿਲਾਫ 27 ਨੂੰ ਵੱਡੀ ਹੜਤਾਲ, ਬ੍ਰਾਂਚਾਂ ਬੰਦ ਰਹਿਣ ਦਾ ਖਦਸ਼ਾ

ਨਵੀਂ ਦਿੱਲੀ— ਬੈਂਕ ਨਾਲ ਸੰਬੰਧਤ ਕੋਈ ਕੰਮ ਰਹਿੰਦਾ ਹੈ ਤਾਂ ਉਸ ਨੂੰ ਲੰਮੇ ਦਿਨ ਤੱਕ ਲਈ ਨਾ ਛੱਡੋ ਕਿਉਂਕਿ ਬੈਂਕਿੰਗ ਸੈਕਟਰ ਦੇ ਦੋ ਵੱਡੇ ਸੰਗਠਨਾਂ ਨੇ ਹੜਤਾਲ ਦੀ ਚਿਤਾਵਨੀ ਦਿੱਤੀ ਹੈ, ਜਿਸ ਕਾਰਨ ਬ੍ਰਾਂਚਾਂ ਬੰਦ ਰਹਿਣ ਦਾ ਖਦਸ਼ਾ ਹੈ ਜਾਂ ਕੰਮਕਾਜ ਪ੍ਰਭਾਵਿਤ ਰਹਿ ਸਕਦਾ ਹੈ।

ਇਹ ਹੜਤਾਲ ਬੈਂਕਾਂ ਦੇ ਮਰਜਰ ਖਿਲਾਫ ਹੋਣ ਜਾ ਰਹੀ ਹੈ। ਬੀਤੇ ਦਿਨ ਹੀ ਕੇਂਦਰੀ ਮੰਤਰੀ ਮੰਡਲ ਨੇ ਬੈਂਕਾਂ ਦੇ ਵੱਡੇ ਰਲੇਵੇਂ ਨੂੰ ਪ੍ਰਵਾਨਗੀ ਦਿੱਤੀ ਹੈ, ਜੋ 1 ਅਪ੍ਰੈਲ ਤੋਂ ਰਲੇਵਾਂ ਪ੍ਰਭਾਵੀ ਹੋ ਜਾਵੇਗਾ।

 

10 ਸਰਕਾਰੀ ਬੈਂਕ ਨੂੰ ਮਿਲਾ ਕੇ 4 ਬੈਂਕ ਬਣਨ ਜਾ ਰਹੇ ਹਨ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਮਗਰੋਂ ਹੁਣ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਰਕਾਰੀ ਬੈਂਕ ਹੋਵੇਗਾ। ਪੀ. ਐੱਨ. ਬੀ. 'ਚ ਓਰੀਐਂਟਲ ਬੈਂਕ ਤੇ ਯੂਨਾਈਟਡ ਬੈਂਕ ਨੂੰ ਮਿਲਾ ਦਿੱਤਾ ਜਾਵੇਗਾ। ਉੱਥੇ ਹੀ, ਕੇਨਰਾ ਅਤੇ ਸਿੰਡੀਕੇਟ ਬੈਂਕ ਇਕ ਹੋਣਗੇ। ਯੂਨੀਅਨ ਬੈਂਕ 'ਚ ਕਾਰਪੋਰੇਸ਼ਨ ਬੈਂਕ ਤੇ ਆਂਧਰਾ ਬੈਂਕ ਨੂੰ ਮਿਲਾ ਦਿੱਤਾ ਗਿਆ ਹੈ, ਜੋ 5ਵਾਂ ਵੱਡਾ ਸਰਕਾਰੀ ਬੈਂਕ ਹੋਵੇਗਾ। ਇਸ ਤੋਂ ਇਲਾਵਾ ਇੰਡੀਅਨ ਬੈਂਕ 'ਚ ਇਲਾਹਾਬਾਦ ਬੈਂਕ ਦਾ ਰਲੇਵਾਂ ਹੋਵੇਗਾ। ਇਸ ਬਦਲਾਵ ਮਗਰੋਂ ਗਾਹਕਾਂ ਨੂੰ ਕਈ ਕੰਮ ਕਰਨੇ ਪੈ ਸਕਦੇ ਹਨ ਪਰ ਖਾਤੇ 'ਚ ਜਮ੍ਹਾਂ ਰਕਮ ਜਾਂ ਖਾਤੇ ਨੂੰ ਲੈ ਕੇ ਤੁਹਾਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣ ਜਾ ਰਹੀ।

ਇਸ ਦਿਨ ਹੋਵੇਗੀ ਹੜਤਾਲ-
AIBEA ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ, ਸਰਬ ਭਾਰਤੀ ਬੈਂਕ ਕਰਮਚਾਰੀ ਸੰਗਠਨ (AIBEA) ਤੇ ਸਰਬ ਭਾਰਤੀ ਬੈਂਕ ਅਧਿਕਾਰੀ ਐਸੋਸੀਏਸ਼ਨ (AIBOA) 27 ਮਾਰਚ ਨੂੰ ਕੇਂਦਰੀ ਕੈਬਨਿਟ ਵੱਲੋਂ ਪ੍ਰਵਾਨ ਕੀਤੇ ਮੈਗਾ ਬੈਂਕ ਮਰਜਰ ਦੇ ਵਿਰੋਧ 'ਚ ਹੜਤਾਲ 'ਤੇ ਰਹਿਣਗੇ। ਇਸ ਤੋਂ ਪਹਿਲਾਂ ਬੈਂਕਾਂ ਨੇ 11 ਮਾਰਚ ਤੋਂ ਪ੍ਰਸਤਾਵਿਤ ਤਿੰਨ ਦਿਨਾਂ ਦੀ ਹੜਤਾਲ ਨੂੰ ਟਾਲ ਦਿੱਤਾ ਸੀ। ਸੰਗਠਨਾਂ ਦਾ ਕਹਿਣਾ ਹੈ ਕਿ ਬੈਂਕਾਂ ਨੂੰ ਮਿਲਾਉਣ ਨਾਲ ਕੋਈ ਹੱਲ ਨਹੀਂ ਨਿਕਲਣ ਵਾਲਾ, ਉਲਟਾ ਬੋਝ ਵਧੇਗਾ।

ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤੀ ਸਟੇਟ ਬੈਂਕ (ਐਸਬੀਆਈ) 'ਚ ਰਲੇਵੇਂ ਤੋਂ ਬਾਅਦ ਕੋਈ ਸੁਧਾਰ ਨਹੀਂ ਹੋਇਆ ਸਗੋਂ ਮਾੜੇ ਕਰਜ਼ੇ ਚੜ੍ਹ ਗਏ ਹਨ। ਹੁਣ ਇਨ੍ਹਾਂ ਬੈਂਕਾਂ ਲਈ ਵੀ ਇਹੀ ਖਤਰਾ ਹੈ। AIBEA ਦੇ ਜਨਰਲ ਸੱਕਤਰ ਸੀ. ਐੱਚ. ਵੈਂਕਟਾਚਲਮ ਮੁਤਾਬਕ, 27 ਮਾਰਚ ਨੂੰ ਹੜਤਾਲ ਦੇ ਨਾਲ ਹੀ ਸੰਗਠਨਾਂ ਨੇ ਇਸ ਮਹੀਨੇ ਲੜੀਵਾਰ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾਈ ਹੈ। ਵੈਂਕਟਾਚਲਮ ਮੁਤਾਬਕ, ਸਿਰਫ 32.3 ਕਰੋੜ ਆਬਾਦੀ ਵਾਲੇ ਯੂ. ਐੱਸ.ਏ. 'ਚ ਬੈਂਕਾਂ ਦੀ ਗਿਣਤੀ 135 ਕਰੋੜ ਦੀ ਅਬਾਦੀ ਵਾਲੇ ਭਾਰਤ ਦੇ ਬੈਂਕਾਂ ਨਾਲੋਂ ਕਿਤੇ ਵੱਧ ਹੈ। ਉਨ੍ਹਾਂ ਕਿਹਾ ਕਿ ਭਾਰਤ 'ਚ ਬੈਂਕਾਂ ਦੇ ਰਲੇਵੇਂ ਦੀ ਜ਼ਰੂਰਤ ਨਹੀਂ ਸੀ।

ਇਹ ਵੀ ਪੜ੍ਹੋ ►ਭਾਰਤ ਤੋਂ ਕੈਨੇਡਾ ਗਈ ਬੀਬੀ 'ਚ ਕੋਰੋਨਾ ਵਾਇਰਸ, ਹਾਲਤ ਗੰਭੀਰਇਟਲੀ 'ਚ 3 ਹਜ਼ਾਰ ਤੋਂ ਵੱਧ ਲੋਕ ਇਨਫੈਕਟਡਵਿਦੇਸ਼ੀ ਪੜ੍ਹਾਈ ਲਈ ਡਾਲਰ ਪਵੇਗਾ ਮਹਿੰਗਾ, ਲੱਗ ਸਕਦਾ ਹੈ ਦੋਹਰਾ ਝਟਕਾ  ਈਰਾਨ ਦੇ 8 ਫੀਸਦੀ MPs ਨੂੰ ਕੋਰੋਨਾਵਾਇਰਸ, UAE 'ਚ ਵੀ ਦਹਿਸ਼ਤ ►ਇਸ ਮਹੀਨੇ ਫਰਿੱਜ, AC ਦਾ ਪਾਰਾ ਹੋ ਜਾਵੇਗਾ 'ਹਾਈ', TV ਵੀ ਹੋਣਗੇ ਇੰਨੇ ਮਹਿੰਗੇ ► ਇਨ੍ਹਾਂ ਦਵਾਈਆਂ ਦਾ ਸਟਾਕ ਹੋ ਸਕਦੈ ਖਤਮ, ਡਾਕਟਰਾਂ ਨੂੰ ਵੀ ਪੈ ਗਈ ਚਿੰਤਾ ► PAN ਨੂੰ ਆਧਾਰ ਨਾਲ ਲਿੰਕ ਨਾ ਕਰਨ 'ਤੇ ਲੱਗ ਸਕਦਾ ਹੈ ਭਾਰੀ ਜੁਰਮਾਨਾ ►ਫਰਾਂਸ 'ਚ ਕੋਰੋਨਾ ਕਾਰਨ 120 ਸਕੂਲ ਬੰਦ, ਹਸਪਤਾਲਾਂ 'ਚੋਂ ਮਾਸਕ ਹੋਣ ਲੱਗੇ ਚੋਰੀ


Related News