ਬਾਜ਼ਾਰ : ਪਾਵਰ ਸਟਾਕਸ ਦਾ ਦਮ, ਅਡਾਨੀ ਪਾਵਰ ''ਚ 18 ਫ਼ੀਸਦੀ ਉਛਾਲ

Tuesday, Jun 08, 2021 - 03:53 PM (IST)

ਬਾਜ਼ਾਰ : ਪਾਵਰ ਸਟਾਕਸ ਦਾ ਦਮ, ਅਡਾਨੀ ਪਾਵਰ ''ਚ 18 ਫ਼ੀਸਦੀ ਉਛਾਲ

ਮੁੰਬਈ- ਬਾਜ਼ਾਰ ਵਿਚ ਮੰਗਲਵਾਰ ਨੂੰ ਗਿਰਾਵਟ ਦਾ ਮਾਹੌਲ ਰਿਹਾ ਪਰ ਇਸ ਵਿਚਕਾਰ ਪਾਵਰ ਸ਼ੇਅਰਾਂ ਨੇ ਖੂਬ ਦਮ ਦਿਖਾਇਆ। ਸਭ ਤੋਂ ਵੱਧ ਹੈਰਾਨ ਅਡਾਨੀ ਪਾਵਰ ਨੇ ਕੀਤਾ, ਜੋ 18 ਫ਼ੀਸਦੀ ਉਛਾਲ ਨਾਲ ਨਵੀਂ ਉਚਾਈ 'ਤੇ ਪਹੁੰਚ ਗਿਆ ਹੈ। ਕੰਪਨੀ ਦਾ ਬਾਜ਼ਾਰ ਪੂੰਜੀਕਰਨ 50 ਹਜ਼ਾਰ ਕਰੋੜ ਰੁਪਏ ਤੋਂ ਪਾਰ ਚਲਾ ਗਿਆ ਹੈ।

ਇਸੇ ਤਰ੍ਹਾਂ ਐੱਸ. ਜੇ. ਵੀ. ਐੱਨ. ਵਿਚ 7 ਫ਼ੀਸਦੀ ਦੀ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ ਹੈ। ਟਾਟਾ ਪਾਵਰ, ਐੱਨ. ਐੱਚ. ਪੀ. ਸੀ., ਸੀ. ਈ. ਸੀ. ਵਿਚ ਵੀ ਚੰਗੀ ਖ਼ਰੀਦਦਾਰੀ ਦਿਸ ਰਹੀ  ਹੈ।

ਪਾਵਰ ਸ਼ੇਅਰ ਪਿਛਲੇ ਹਫ਼ਤੇ ਤੋਂ ਹੀ ਦੌੜ ਰਹੇ ਹਨ ਅਤੇ ਇਸ ਦੌੜ ਵਿਚ ਅਡਾਨੀ ਪਾਵਰ, ਟੋਰੈਂਟ ਪਾਵਰ, ਟਾਟਾ ਪਾਵਰ, ਐੱਨ. ਐੱਚ. ਪੀ. ਸੀ. ਅਤੇ ਐੱਨ. ਟੀ. ਪੀ. ਸੀ. ਵੀ ਸ਼ਾਮਲ ਹਨ। ਇਕ ਹਫ਼ਤੇ ਵਿਚ ਅਡਾਨੀ ਪਾਵਰ ਵਿਚ 51 ਫ਼ੀਸਦੀ, ਟੋਰੈਂਟ ਪਾਵਰ ਵਿਚ 13 ਫ਼ੀਸਦੀ, ਟਾਟਾ ਪਾਵਰ ਵਿਚ 12 ਫ਼ੀਸਦੀ, ਐੱਨ. ਐੱਚ. ਪੀ. ਸੀ. ਵਿਚ 4 ਫ਼ੀਸਦੀ, ਐੱਨ. ਟੀ. ਪੀ. ਸੀ. ਵਿਚ 7 ਫ਼ੀਸਦੀ ਅਤੇ ਬੀ. ਐੱਚ. ਈ. ਐੱਲ. ਵਿਚ 7 ਫ਼ੀਸਦੀ ਬੜ੍ਹਤ ਦੇਖਣ ਨੂੰ ਮਿਲੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਅਰਥਵਿਵਸਥਾ ਖੁੱਲ੍ਹਣ ਨਾਲ ਪਾਵਰ ਦੀ ਮੰਗ ਵਧੇਗੀ, ਜਿਸ ਕਾਰਨ ਇਨ੍ਹਾਂ ਸਟਾਕਸ ਵਿਚ ਤੇਜ਼ੀ ਹੈ।


author

Sanjeev

Content Editor

Related News