ਬਾਜ਼ਾਰ ਇਸ ਸਾਲ 14ਵੀਂ ਵਾਰ ਹੋਇਆ ਧੜੰਮ, ਮਾਰਚ 'ਚ ਹੋਈ ਸੀ ਵੱਡੀ ਗਿਰਾਵਟ

Thursday, Oct 15, 2020 - 09:06 PM (IST)

ਮੁੰਬਈ—  ਸ਼ੇਅਰ ਬਾਜ਼ਾਰ 'ਚ ਅੱਜ 10 ਦਿਨ ਦੀ ਤੇਜ਼ੀ 'ਤੇ ਨਾ ਸਿਰਫ ਬ੍ਰੇਕ ਲੱਗ ਗਈ ਸਗੋਂ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਯੂਰਪ 'ਚ ਲਾਕਡਾਊਨ ਦੀ ਆਹਟ ਨਾਲ ਬਾਜ਼ਾਰ ਅਜਿਹਾ ਸਹਿਮਿਆ ਕਿ ਸੈਂਸੈਕਸ ਨੇ ਇਸ ਸਾਲ ਦਾ 14ਵਾਂ ਵੱਡਾ ਨੁਕਸਾਨ ਦੇਖਿਆ।

ਸੈਂਸੈਕਸ 1066 ਅੰਕ ਡਿੱਗ ਕੇ 39,728 'ਤੇ ਤਾਂ ਉੱਥੇ ਹੀ, ਨਿਫਟੀ 291 ਅੰਕ ਡਿੱਗ ਕੇ 11,680 'ਤੇ ਬੰਦ ਹੋਇਆ। ਇਸ ਗਿਰਾਵਟ 'ਚ ਨਿਵੇਸ਼ਕਾਂ ਦੇ ਤਕਰੀਬਨ 3 ਲੱਖ ਕਰੋੜ ਡੁੱਬ ਗਏ।

ਇਸ ਤੋਂ ਪਹਿਲਾਂ 24 ਸਤੰਬਰ ਨੂੰ ਗਲੋਬਲ ਬਾਜ਼ਾਰਾਂ 'ਚ ਭਾਰੀ ਵਿਕਵਾਲੀ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਨਾਲ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਸੀ। ਬੀ. ਐੱਸ. ਈ. ਦਾ ਸੈਂਸੈਕਸ ਤਕਰੀਬਨ 2.96 ਫੀਸਦੀ ਯਾਨੀ 1,114.85 ਅੰਕ ਦੀ ਗਿਰਾਵਟ ਤੋਂ ਬਾਅਦ 36,553.60 'ਤੇ ਬੰਦ ਹੋਇਆ ਸੀ। ਉੱਥੇ ਹੀ, ਨਿਫਟੀ 326.30 ਅੰਕ ਡਿੱਗ ਕੇ 10,805 ਦੇ ਪੱਧਰ 'ਤੇ ਬੰਦ ਹੋਇਆ ਸੀ। ਉਸ ਦਿਨ ਵੀ ਵੀਰਵਾਰ ਸੀ ਅਤੇ ਸੰਯੋਗ ਨਾਲ ਅੱਜ ਵੀ ਵੀਰਵਾਰ ਹੈ। ਸ਼ੇਅਰ ਬਾਜ਼ਾਰ ਨੂੰ ਸਭ ਤੋਂ ਜ਼ਿਆਦਾ ਝਟਕੇ 5 ਵਾਰ ਲੱਗੇ। ਆਓ ਜਾਣਦੇ ਹਾਂ ਇਸ ਸਾਲ ਦੀ ਹੁਣ ਤੱਕ ਦੀ ਵੱਡੀਆਂ ਗਿਰਾਵਟਾਂ ਬਾਰੇ-
 

ਇਸ ਸਾਲ 14 ਵੱਡੀਆਂ ਗਿਰਾਵਟਾਂ

ਤਾਰੀਖ ਸੈਂਸੈਕਸ 'ਚ ਗਿਰਾਵਟ
23 ਮਾਰਚ 2020 3,934
12 ਮਾਰਚ 2020 2919
16 ਮਾਰਚ 2020 2713
4 ਮਈ 2020 2,002
9 ਮਾਰਚ 2020 1941
18 ਮਾਰਚ 2020 1709
28 ਫਰਵਰੀ 2020 1448
24 ਸਤੰਬਰ 2020 1,114
18 ਮਈ 2020 1068
15 ਅਕਤੂਬਰ 2020 1066
21 ਸਤੰਬਰ 2020 811
1 ਫਰਵਰੀ 2020 988
20 ਜਨਵਰੀ 2020 735
6 ਜਨਵਰੀ 2020 764
6 ਮਾਰਚ 2020 894

 

ਇਤਿਹਾਸ ਦੀ ਸਭ ਤੋਂ ਵੱਡੀ ਗਿਰਾਵਟ
23 ਮਾਰਚ 2020, ਉਦੋਂ ਦੁਨੀਆ ਭਰ 'ਚ ਕੋਰੋਨਾ ਦੇ ਸਿਰਫ 3 ਲੱਖ ਮਾਮਲੇ ਸਾਹਮਣੇ ਆਏ ਸਨ ਅਤੇ 13 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਸੀ। ਇਸ ਅੰਕੜੇ ਤੋਂ ਬਾਅਦ ਗਲੋਬਲ ਬਾਜ਼ਾਰਾਂ 'ਚ ਕੋਹਰਾਮ ਮਚ ਗਿਆ, ਜਿਸ ਦੀ ਵਜ੍ਹਾ ਨਾਲ ਭਾਰਤੀ ਸ਼ੇਅਰ ਬਾਜ਼ਾਰ 'ਚ ਸੁਨਾਮੀ ਆ ਗਈ। ਸੈਂਸੈਕਸ 3,935 ਅੰਕ ਦਾ ਗੋਤਾ ਲਾ ਕੇ 25,981.24 ਦੇ ਪੱਧਰ 'ਤੇ ਬੰਦ ਹੋਇਆ ਸੀ। ਉੱਥੇ ਹੀ, ਨਿਫਟੀ 1,110 ਅੰਕ ਡੁੱਬ ਕੇ 7,634 ਦੇ ਪੱਧਰ 'ਤੇ।


Sanjeev

Content Editor

Related News