ਵੱਡੇ ਪੱਧਰ 'ਤੇ Vodafone ਕਰਨ ਜਾ ਰਹੀ ਹੈ ਛਾਂਟੀ, 11000 ਕਰਮਚਾਰੀਆਂ ਦੀ ਜਾ ਸਕਦੀ ਹੈ ਨੌਕਰੀ

Tuesday, May 16, 2023 - 05:39 PM (IST)

ਵੱਡੇ ਪੱਧਰ 'ਤੇ Vodafone ਕਰਨ ਜਾ ਰਹੀ ਹੈ ਛਾਂਟੀ, 11000 ਕਰਮਚਾਰੀਆਂ ਦੀ ਜਾ ਸਕਦੀ ਹੈ ਨੌਕਰੀ

ਮੁੰਬਈ - ਦੁਨੀਆ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀਆਂ 'ਚੋਂ ਇਕ ਵੋਡਾਫੋਨ ਨੇ ਵੱਡਾ ਐਲਾਨ ਕਰਦੇ ਹੋਏ 11,000 ਕਰਮਚਾਰੀਆਂ ਦੀ ਛਾਂਟੀ ਕਰਨ ਦੀ ਗੱਲ ਕਹੀ ਹੈ। ਕੰਪਨੀ ਦੇ ਸੀਈਓ ਮਾਰਗਰੀਟਾ ਡੇਲਾ ਵੈਲੇ ਨੇ ਕਿਹਾ ਕਿ ਕੰਪਨੀ ਨੂੰ ਸਖ਼ਤ ਬਦਲਾਅ ਦੀ ਲੋੜ ਹੈ। ਕੰਪਨੀ ਨੇ ਇਹ ਐਲਾਨ ਪਹਿਲੀ ਤਿਮਾਹੀ ਦੇ ਅੰਕੜਿਆਂ ਤੋਂ ਬਾਅਦ ਕੀਤਾ ਹੈ। ਸੀਈਓ ਨੇ ਕਿਹਾ ਕਿ ਕੰਪਨੀ ਦੀ ਕਾਰਗੁਜ਼ਾਰੀ ਬਹੁਤ ਮਾੜੀ ਰਹੀ ਹੈ। ਅਜਿਹੇ 'ਚ ਕੰਪਨੀ 'ਚ ਕਾਫੀ ਬਦਲਾਅ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਵਰਤਮਾਨ ਵਿੱਚ ਦੁਨੀਆ ਭਰ ਵਿੱਚ 1,04,000 ਕਰਮਚਾਰੀ ਹਨ। ਕੰਪਨੀ ਤੋਂ ਕਰਮਚਾਰੀਆਂ ਦੀ ਪ੍ਰਕਿਰਿਆ 3 ਸਾਲਾਂ 'ਚ ਪੂਰੀ ਕਰਨ ਦੀ ਯੋਜਨਾ ਹੈ।

ਇਹ ਵੀ ਪੜ੍ਹੋ : ਰੇਲਵੇ ਨੇ ਵੋਕਲ ਫ਼ਾਰ ਲੋਕਲ ਵਿਜ਼ਨ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ 12 ਸਟੇਸ਼ਨਾਂ ਦੀ ਕੀਤੀ ਚੋਣ

ਕਮਾਈ ਘੱਟ ਹੋਣ ਕਾਰਨ ਲਿਆ ਗਿਆ ਇਹ ਫੈਸਲਾ 

ਵੋਡਾਫੋਨ ਦਾ ਇਹ ਫੈਸਲਾ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਕੰਪਨੀ ਦੀ ਕਮਾਈ 1.3 ਫੀਸਦੀ ਘਟ ਕੇ 14.7 ਅਰਬ ਯੂਰੋ 'ਤੇ ਆ ਗਈ ਹੈ, ਜੋ ਕਿ ਅਸਲ 15-15.5 ਅਰਬ ਯੂਰੋ ਤੋਂ ਘੱਟ ਹੈ। ਕੰਪਨੀ ਨੇ ਕਿਹਾ ਕਿ ਕਮਾਈ ਵਿੱਚ ਗਿਰਾਵਟ ਜਰਮਨੀ ਵਿੱਚ ਉੱਚ ਊਰਜਾ ਲਾਗਤਾਂ ਅਤੇ ਵਪਾਰਕ ਕਮਜ਼ੋਰ ਪ੍ਰਦਰਸ਼ਨ ਦੇ ਕਾਰਨ ਹੈ। ਕੰਪਨੀ ਨੇ ਕਿਹਾ ਕਿ ਅਗਲੇ ਸਾਲ ਆਮਦਨ 'ਚ ਹੋਰ ਗਿਰਾਵਟ ਆਉਣ ਦੀ ਉਮੀਦ ਹੈ, ਜੋ ਕਿ 13.3 ਅਰਬ ਯੂਰੋ ਤੱਕ ਆ ਸਕਦੀ ਹੈ।

ਇਹ ਵੀ ਪੜ੍ਹੋ : ਦੇਸ਼ ਦਾ ਪਹਿਲਾ ਸ਼ਹਿਰ ਜਿੱਥੇ ਕਾਰਪੋਰੇਟ ਦਫ਼ਤਰ 'ਚ ਹੀ ਮਿਲੇਗੀ ਬੀਅਰ ਤੇ ਵਾਈਨ, ਜਾਣੋ ਨਵੀਂ ਪਾਲਿਸੀ ਬਾਰੇ

ਕੀ ਭਾਰਤ ਵਿੱਚ ਵੀ ਪਵੇਗਾ ਇਸ ਦਾ ਅਸਰ ?

ਵੋਡਾਫੋਨ ਭਾਰਤ ਵਿੱਚ ਆਈਡੀਆ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇੱਥੇ ਵੀ ਕੰਪਨੀ ਘਾਟੇ ਵਿੱਚ ਹੈ। ਵੈਸੇ ਤਾਂ ਬਿਰਲਾ ਗਰੁੱਪ ਨੇ ਇਸ ਸਾਂਝੇ ਉੱਦਮ ਨੂੰ ਫਿਰ ਤੋਂ ਮਜ਼ਬੂਤ ​​ਕਰਨ ਦਾ ਭਰੋਸਾ ਦਿੱਤਾ ਹੈ ਪਰ ਕਰਜ਼ੇ ਦੇ ਬੋਝ ਹੇਠ ਦੱਬੀ ਵੋਡਾਫੋਨ ਆਈਡੀਆ ਦਾ ਰਾਹ ਆਸਾਨ ਨਹੀਂ ਹੈ। ਵੋਡਾਫੋਨ ਦੁਆਰਾ ਲਏ ਗਏ ਫੈਸਲੇ ਦਾ ਅਸਰ ਭਾਰਤ ਵਿੱਚ ਵੀ ਦੇਖਿਆ ਜਾ ਸਕਦਾ ਹੈ ਅਤੇ ਇੱਥੇ ਵੀ ਛਾਂਟੀ ਦੇਖੀ ਜਾ ਸਕਦੀ ਹੈ। ਬਿਰਲਾ ਗਰੁੱਪ ਦੀ ਸਹਿਮਤੀ ਤੋਂ ਬਾਅਦ ਹੀ ਇਸ 'ਤੇ ਫੈਸਲਾ ਲਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਮੋਬਾਇਲ ਸੈਕਟਰ ਵਿਚ ਆਵੇਗੀ ਨਵੀਂ ਕ੍ਰਾਂਤੀ, ਸਰਕਾਰ ਦੇਸ਼ ਭਰ ’ਚ ਲਾਂਚ ਕਰਨ ਜਾ ਰਹੀ ਸਪੈਸ਼ਲ ਟਰੈਕਿੰਗ ਸਿਸਟਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News