ਕੋਰੋਨਾ ਦੌਰਾਨ ਲੋੜ ਤੋਂ ਵੱਧ ਅਰਹਰ ਦੀ ਦਾਲ ਖਰੀਦਣ ਨਾਲ ਗੋਆ ਸਰਕਾਰ ਨੂੰ 1.91 ਕਰੋੜ ਦਾ ਨੁਕਸਾਨ
Friday, Aug 11, 2023 - 06:05 PM (IST)
ਪਣਜੀ (ਭਾਸ਼ਾ)– ਗੋਆ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਲੋਕਾਂ ਨੂੰ ਵੰਡਣ ਲਈ ਅਰਹਰ ਦਾਲ ਦੀ ਖਰੀਦ ’ਤੇ 1.91 ਕਰੋੜ ਰੁਪਏ ਦਾ ‘ਫਜ਼ੂਲ ਖ਼ਰਚਾ’ ਕੀਤਾ ਹੈ। ਇਹ ਜਾਣਕਾਰੀ ਕੈਗ ਦੀ ਇਕ ਰਿਪੋਰਟ ਵਿੱਚ ਦਿੱਤੀ ਗਈ ਹੈ। ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਦੀ 2021 ਦੀ ਇਕ ਰਿਪੋਰਟ ਵੀਰਵਾਰ ਨੂੰ ਰਾਜ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ।
ਇਹ ਵੀ ਪੜ੍ਹੋ : 70 ਰੁਪਏ ਕਿਲੋ ਵਿਕੇਗਾ ਟਮਾਟਰ! ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਚੁੱਕ ਰਹੀ ਇਹ ਵੱਡਾ ਕਦਮ
ਦੱਸ ਦੇਈਏ ਕਿ ਇਸ ਰਿਪੋਰਟ ਮੁਤਾਬਕ ਕੋਰੋਨਾ ਦੇ ਸਮੇਂ 400 ਮੀਟ੍ਰਿਕ ਟਨ (ਐੱਮ. ਟੀ.) ਅਰਹਰ ਦੀ ਦਾਲ ਖਰੀਦੀ ਗਈ, ਜੋ ਨਾਗਿਰਕਾਂ ਨੂੰ ਇਸ ਦੀ ਵੰਡ ਲਈ ਜ਼ਰੂਰੀ ਮਾਤਰਾ ਤੋਂ ਵੱਧ ਸੀ। 240 ਮੀਟ੍ਰਿਕ ਟਨ ਤੋਂ ਵੱਧ ਦਾਲ ਵੰਡੀ ਨਹੀਂ ਕੀਤੀ। ਬਾਅਦ ’ਚ ਉਹ ਬਿਲਕੁੱਲ ਖ਼ਰਾਬ ਹੋ ਗਈ ਅਤੇ ਪਸ਼ੂਆਂ ਦੇ ਖਾਣ ਲਾਇਕ ਵੀ ਨਹੀਂ ਰਹੀ। ਕੈਗ ਮੁਤਾਬਕ ਸੂਬੇ ’ਚ ਲੋੜ ਤੋਂ ਵੱਧ ਅਰਹਰ ਦਾਲ ਖਰੀਦਣ ਕਾਰਨ ਸੂਬਾ ਸਿਵਲ ਸਪਲਾਈ ਵਿਭਾਗ ਨੂੰ 1.91 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8