ਐੱਲ ਐਂਡ ਟੀ ਨੂੰ 1,266 ਕਰੋੜ ਰੁਪਏ ਦਾ ਠੇਕਾ

02/23/2018 3:10:28 PM

ਮੁੰਬਈ—ਨਿਰਮਾਣ ਇੰਜੀਨੀਅਰਿੰਗ ਖੇਤਰ ਦੀ ਮੁੱਖ ਕੰਪਨੀ ਲਾਰਸਨ ਐਂਡ ਟੂਰਬੋ (ਐੱਲ ਐਂਡ ਟੀ) ਨੂੰ ਵੱਖ-ਵੱਖ ਸੈਕਟਰਾਂ ਤੋਂ 1,266 ਕਰੋੜ ਰੁਪਏ ਦੇ ਠੇਕੇ ਮਿਲੇ ਹਨ। ਕੰਪਨੀ ਨੇ ਅੱਜ ਦੱਸਿਆ ਕਿ ਭਵਨਾਂ ਅਤੇ ਕਾਰਖਾਨਿਆਂ ਦੇ ਨਿਰਮਾਣ ਲਈ ਉਸ 928 ਕਰੋੜ ਰੁਪਏ ਦੇ ਠੇਕੇ ਮਿਲੇ ਹਨ।  
ਇਨ੍ਹਾਂ 'ਚ ਇਕ ਠੇਕਾਂ 248 ਕਰੋੜ ਰੁਪਏ ਦੇ ਤਹਿਤ ਵੱਖ-ਵੱਖ ਸਥਾਨਾਂ 'ਤੇ ਰਿਹਾਇਸ਼ੀ ਕੰਪਲੈਕਸ ਬਣਾਉਣੇ ਹਨ। ਇਹ ਇਮਾਰਤਾਂ ਤਿੰਨ ਮੰਜ਼ਿਲਾਂ ਹੋਵੇਗੀ। ਕੁੱਲ 13,314 ਘਰਾਂ ਦਾ ਨਿਰਮਾਣ ਕੀਤਾ ਜਾਣਾ ਹੈ।
ਪਾਵਰ ਟਰਾਂਸਮਿਸ਼ਨ ਅਤੇ ਡਿਸਟਰੀਬਿਊਸ਼ਨ ਐਂਡ ਟਰਾਂਸਪੋਰਟੇਸ਼ਨ ਅਨਸੰਰਚਨਾ ਖੇਤਰ 'ਚ ਮੁੰਬਈ ਮੈਟਰੋ ਦੀ ਲਾਈਨ-3 ਦੇ ਲਈ ਉਸ 338 ਕਰੋੜ ਰੁਪਏ ਦਾ ਠੇਕਾ ਮਿਲਿਆ ਹੈ। ਉਸ ਨੂੰ ਟਰਾਂਸਪੋਰਟ ਅਵਸੰਰਚਨਾ ਲਈ ਪਾਵਰ ਟਰਾਂਸਮਿਸ਼ਨ ਅਤੇ ਡਿਸਟਰੀਬਿਊਸ਼ਨ ਦੀ ਜਿੰਮੇਦਾਰੀ ਵੀ ਦਿੱਤੀ ਗਈ ਸੀ।


Related News