ਬਜਟ 'ਚ ਇੰਫਰਾ ਸੈਕਟਰ ਨੂੰ ਰਾਹਤ ਸੰਭਵ
Wednesday, Jun 19, 2019 - 02:08 PM (IST)

ਨਵੀਂ ਦਿੱਲੀ— ਪ੍ਰਾਪਰਟੀ ਸੈਕਟਰ ਤੇ ਦੂਜੇ ਇੰਫਰਾਸਟ੍ਰਕਚਰ ਸੈਕਟਰ ਨੂੰ ਬਜਟ 'ਚ ਵੱਡੀ ਰਾਹਤ ਮਿਲ ਸਕਦੀ ਹੈ। ਸਰਕਾਰ ਬਜਟ 'ਚ ਇਨ੍ਹਾਂ ਸੈਕਟਰਾਂ 'ਚ ਫੰਡ ਦੀ ਕਿੱਲਤ ਦੂਰ ਕਰਨ ਲਈ ਖਾਸ ਐਲਾਨ ਕਰ ਸਕਦੀ ਹੈ। ਜਾਣਕਾਰੀ ਮੁਤਾਬਕ, ਇਨ੍ਹਾਂ 'ਚ ਪੈਸਾ ਲਾਉਣ ਵਾਲੇ ਸਾਰੇ ਨਿਵੇਸ਼ ਟਰੱਸਟਾਂ ਨੂੰ ਇਨਕਮ ਟੈਕਸ 'ਚ ਛੋਟ ਦਿੱਤੀ ਜਾ ਸਕਦੀ ਹੈ।
ਸੂਤਰਾਂ ਦੀ ਮੰਨੀਏ ਤਾਂ ਇੰਫਰਾ 'ਚ ਫੰਡਿੰਗ ਵਧਾਉਣ ਲਈ ਬਜਟ 'ਚ ਐਲਾਨ ਸੰਭਵ ਹੈ, ਨਾਲ ਹੀ ਇੰਫਰਾ ਨਿਵੇਸ਼ ਟਰੱਸਟ ਨੂੰ ਇਨਕਮ ਟੈਕਸ 'ਚ ਰਾਹਤ ਮਿਲਣ ਦੀ ਸੰਭਾਵਨਾ ਹੈ। ਉੱਥੇ ਹੀ, ਸਾਰੇ ਤਰ੍ਹਾਂ ਦੇ ਟਰੱਸਟ ਨੂੰ ਵੀ ਇਨਕਮ ਟੈਕਸ 'ਚ ਰਾਹਤ ਦਿੱਤੀ ਜਾ ਸਕਦੀ ਹੈ, ਜਿਸ ਲਈ ਬਜਟ 'ਚ ਇਨਕਮ ਟੈਕਸ ਕਾਨੂੰਨ ਦੇ ਸੈਕਸ਼ਨ 2(13ਏ) 'ਚ ਬਦਲਾਵ ਹੋ ਸਕਦਾ ਹੈ।
ਸੂਤਰਾਂ ਮੁਤਾਬਕ, ਇਨਕਮ ਟੈਕਸ ਕਾਨੂੰਨ 'ਚ ਇਹ ਕੀਤਾ ਜਾਣ ਵਾਲਾ ਬਦਲਾਵ ਬਿਜ਼ਨੈੱਸ ਟਰੱਸਟ ਦੀ ਪਰਿਭਾਸ਼ਾ 'ਚ ਹੋਵੇਗਾ। ਅਜੇ ਸੇਬੀ 'ਚ ਰਜਿਸਟਰਡ ਟਰੱਸਟ ਤੇ ਸਟਾਕ ਐਕਸਚੇਂਜ 'ਚ ਸੂਚੀਬੱਧ ਯੂਨਿਟ ਨੂੰ ਹੀ ਟੈਕਸ ਛੋਟ ਮਿਲਦੀ ਹੈ। ਪ੍ਰਸਤਾਵ ਮੁਤਾਬਕ ਗੈਰ ਰਜਿਸਟਰਡ ਟਰੱਸਟ ਨੂੰ ਵੀ ਟੈਕਸ ਛੋਟ ਦਾ ਫਾਇਦਾ ਮਿਲੇਗਾ। ਸਰਕਾਰ ਨੂੰ ਉਮੀਦ ਹੈ ਕਿ ਨਵੇਂ ਪ੍ਰਸਤਾਵ ਨਾਲ ਗਲੋਬਲ ਪੈਨਸ਼ਨ ਤੇ ਬੀਮਾ ਫੰਡ ਨਿਵੇਸ਼ ਵਧਾਉਣਗੇ।