ਅਮਰੀਕਾ ਮੈਕਸੀਕੋ 'ਤੇ ਨਹੀਂ ਲਗਾਏਗਾ ਟੈਰਿਫ : ਐਬਰਾਡਰ

06/08/2019 9:38:47 AM

ਮੈਕਸੀਕੋ ਸਿਟੀ — ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਐਬਰਾਡਰ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਮੈਕਸੀਕੋ 'ਤੇ ਗੈਰ-ਕਾਨੂੰਨੀ ਪਲਾਇਨ ਮੁੱਦੇ 'ਤੇ ਵਪਾਰ ਡਿਊਟੀ ਨਹੀਂ ਲਗਾਏਗਾ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਮੈਕਸੀਕੋ ਵਿਚ ਸਮਝੌਤਾ ਹੋਇਆ ਜਿਸ ਦੇ ਤਹਿਤ ਅਮਰੀਕਾ ਮੈਕਸੀਕੋ ਦੇ ਉਤਪਾਦਾਂ 'ਤੇ ਲਗਾਏ ਜਾਣ ਵਾਲੇ ਵਪਾਰ ਡਿਊਟੀ ਨੂੰ ਲਾਗੂ ਨਹੀਂ ਕਰੇਗਾ ਜਦੋਂਕਿ ਮੈਕਸੀਕੋ ਸਰਹੱਦ 'ਤੇ ਗੈਰ-ਕਾਨੂੰਨੀ ਪਲਾਇਨ ਨੂੰ ਰੋਕਣ ਲਈ ਸਖਤ ਕਦਮ ਚੁੱਕੇਗਾ। ਸ਼੍ਰੀ ਐਬਰਾਡਰ ਨੇ ਸ਼ੁੱਕਰਵਾਰ ਦੀ ਸ਼ਾਮ ਟਵੀਟ ਕੀਤਾ,'ਅਮਰੀਕਾ ਸੋਮਵਾਰ ਤੋਂ ਡਿਊਟੀ ਨਹੀਂ ਲਗਾਏਗਾ। ਹਰ ਕਿਸੇ ਨੂੰ ਧੰਨਵਾਦ ਜਿਸ ਨੇ ਸਾਨੂੰ ਸਮਰਥਨ ਦਿੱਤਾ ਹੈ ਜਿਸਦਾ ਅਰਥ ਹੈ ਕਿ ਮੈਕਸੀਕੋ ਦੀ ਮਹਾਨਤਾ।' ਪਿਛਲੇ ਹਫਤੇ ਟਰੰਪ ਨੇ ਕਿਹਾ ਸੀ ਕਿ ਅਮਰੀਕਾ 10 ਜੂਨ ਤੋਂ ਮੈਕਸੀਕੋ ਤੋਂ ਆਯਾਤ ਕੀਤੇ ਜਾਣ ਵਾਲੇ ਹਰੇਕ ਸਮਾਨ 'ਤੇ 5 ਫੀਸਦੀ ਡਿਊਟੀ ਲਗਾਏਗਾ। ਇਸ ਦੇ ਨਾਲ ਇਹ ਵੀ ਕਿਹਾ ਕਿ ਦੱਖਣੀ ਗੁਆਂਢੀ ਦੇਸ਼ ਗੈਰ-ਕਾਨੂੰਨੀ ਪਲਾਇਨ ਦੀ ਸਮੱਸਿਆ ਨੂੰ ਦੂਰ ਕਰਨ ਨਹੀਂ ਤਾਂ ਅਕਤੂਬਰ ਤੱਕ ਡਿਊਟੀ ਦਰ ਵਧ ਕੇ 25 ਫੀਸਦੀ ਹੋ ਜਾਵੇਗੀ। ਜਿਸ ਤੋਂ ਬਾਅਦ ਮੈਕਸੀਕੋ ਨੇ ਤਣਾਅ ਨੂੰ ਘੱਟ ਕਰਨ ਲਈ ਗੱਲਬਾਤ ਸ਼ੁਰੂ ਕੀਤੀ।


Related News