‘ਕੀ ਰਜਨੀਕਾਂਤ ਕੇਂਦਰ ਜਾਂ ਫਿਰ ਸੂਬਾ ਸਰਕਾਰ ਉਤੇ ਵਾਰ ਕਰਨਗੇ’

12/08/2020 3:37:41 AM

ਕਲਿਆਣੀ ਸ਼ੰਕਰ

ਕੀ ਭਾਜਪਾ ਤਮਿਲ ਸੁਪਰ ਸਟਾਰ ਰਜਨੀਕਾਂਤ ਨੂੰ ਟੱਕਰ ਦੇ ਸਕੇਗੀ, ਜਿਨ੍ਹਾਂ ਨੇ ਜਨਵਰੀ 2021 ਵਿਚ ਆਪਣੀ ਰਾਜਨੀਤਿਕ ਪਾਰਟੀ ਲਾਂਚ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਰਜਨੀਕਾਂਤ ਅਪ੍ਰੈਲ-ਮਈ 2021 ਵਿਚ ਹੋਣ ਵਾਲੀਆਂ ਆਗਾਮੀ ਤਮਿਲਨਾਡੂ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਕ ਕਾਰਕ ਹੋ ਸਕਦੇ ਹਨ। ਰਜਨੀ ਨੇ ਇਸ ਸਮੇਂ ਨੂੰ ਇਸ ਵਾਰ ਆਪਣੀ ਐਂਟਰੀ ਲਈ ਚੁਣਿਆ ਹੈ, ਕਿਉਂਕਿ ਸੂਬੇ ਵਿਚ 2 ਸਾਬਕਾ ਮੁੱਖ ਮੰਤਰੀਆਂ ਐੱਮ. ਕਰੁਣਾਨਿਧੀ (ਦ੍ਰਮੁਕ) ਅਤੇ ਜੇ. ਜੈਲਲਿਤਾ (ਅੰਨਾਦ੍ਰਮੁਕ) ਦੇ ਦਿਹਾਂਤ ਤੋਂ ਬਾਅਦ ਇਕ ਬਹੁਤ ਵੱਡਾ ਜ਼ੀਰੋ ਸਥਾਪਤ ਹੋ ਚੁੱਕਾ ਹੈ।

ਰਜਨੀਕਾਂਤ ਦੇ ਟਵੀਟ ਅਨੁਸਾਰ, ‘‘ਇਹ ਸਮੇਂ ਦੀ ਮੰਗ ਵੀ ਹੈ। ਜੇਕਰ ਹੁਣ ਨਾ ਕੀਤਾ ਤਾਂ ਕਦੇ ਵੀ ਨਹੀਂ ਕੀਤਾ ਜਾਵੇਗਾ। ਮੈਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਮੇਰੇ ਨਾਲ ਖੜ੍ਹੇ ਹੋਣ। ਅਸੀਂ ਇਕੱਠੇ ਤਬਦੀਲੀ ਲਿਆਵਾਂਗੇ।’’

ਅਜਿਹੀਆਂ ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਦਾ ਝੁਕਾਅ ਭਾਜਪਾ ਵੱਲ ਜ਼ਿਆਦਾ ਹੈ। ਹਾਲਾਂਕਿ ਰਜਨੀਕਾਂਤ ਆਪਣੀਆਂ ਯੋਜਨਾਵਾਂ ’ਤੇ ਚਰਚਾ ਕਰਨ ਲਈ ਤਿਆਰ ਨਹੀਂ। ਜੇਕਰ ਰਜਨੀਕਾਂਤ ਦੀ ਪਾਰਟੀ ਇਕੱਲੀ ਹੀ ਚੋਣਾਂ ਵਿਚ ਜਾਣਾ ਚਾਹੁੰਦੀ ਹੈ ਤਾਂ ਉਹ ਸਾਰੀਆਂ 234 ਸੀਟਾਂ ’ਤੇ ਚੋਣ ਲੜਨਗੇ। ਇਸ ਨਾਲ ਉਹ ਦ੍ਰਮੁਕ ਦੇ ਮੁਕਾਬਲੇ ਭਾਜਪਾ ਦੀ ਸਹਿਯੋਗੀ ਪਾਰਟੀ ਅੰਨਾਦ੍ਰਮੁਕ ਦੇ ਵੋਟ ਸ਼ੇਅਰ ਨੂੰ ਖਾ ਜਾਣਗੇ।

ਰਜਨੀ ਦੀ ਐਂਟਰੀ ਅਜਿਹੇ ਸਮੇਂ ’ਚ ਹੋਈ ਹੈ ਜਦੋਂ ਅੰਨਾਦ੍ਰਮੁਕ-ਭਾਜਪਾ ਗੱਠਜੋੜ, ਦ੍ਰਮੁਕ-ਕਾਂਗਰਸ-ਲੈਫਟ ਫਰੰਟ ਅਤੇ ਇਕ ਹੋਰ ਸੁਪਰ ਸਟਾਰ ਕਮਲ ਹਾਸਨ ਪਹਿਲਾਂ ਹੀ ਗੱਠਜੋੜ ਦਾ ਐਲਾਨ ਕਰ ਚੁੱਕੇ ਹਨ। ਦੱਖਣ ’ਚ ਭਾਜਪਾ ਦੀਆਂ ਇੱਛਾਵਾਂ ਵਾਲੀਆਂ ਯੋਜਨਾਵਾਂ ਦੇ ਵਿਸਤਾਰ ਦੇ ਨਾਲ ਹੀ ਰਜਨੀ ਲਈ ਭਾਜਪਾ-ਅੰਨਾਦ੍ਰਮੁਕ ਗੱਠਜੋੜ ’ਚ ਸ਼ਾਮਲ ਹੋਣਾ ਸੰਭਵ ਹੈ। ਚੋਣ ਅੰਕ ਗਣਿਤ ਦੀ ਖੇਡ ਬਣ ਚੁੱਕੇ ਹਨ।

ਰਜਨੀਕਾਂਤ 1996 ਤੋਂ ਸਿਆਸਤ ’ਚ ਦਾਖਲ ਹੋਣ ਦੀ ਕੋਸ਼ਿਸ਼ ’ਚ ਸਨ। ਜਦੋਂ ਕਾਂਗਰਸ ਨੇ ਉਨ੍ਹਾਂ ਨੂੰ ਤਤਕਾਲੀਨ ਮੁੱਖ ਮੰਤਰੀ ਜੇ. ਜੈਲਲਿਤਾ ਦਾ ਮੁਕਾਬਲਾ ਕਰਨ ਲਈ ਆਪਣਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਨ ਦੀ ਪੇਸ਼ਕਸ਼ ਕੀਤੀ ਸੀ, ਉਦੋਂ ਤੋਂ ਕਾਂਗਰਸ ਦੇ ਨਾਲ-ਨਾਲ ਭਾਜਪਾ ਵੀ ਉਨ੍ਹਾਂ ਨੂੰ ਭਰਮਾ ਰਹੀ ਹੈ।

ਤਮਿਲਨਾਡੂ ਦੀ ਕਿਸਮਤ ਨੂੰ ਮੁੜ ਤੋਂ ਲਿਖਣ ਦਾ ਸਮਾਂ ਆ ਗਿਆ ਹੈ। ਤਬਦੀਲੀ ਦੀ ਬਹੁਤ ਲੋੜ ਹੈ। ਰਜਨੀਕਾਂਤ ਨੇ ਪਿਛਲੇ ਹਫਤੇ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਈ ਤਾਂ ਸਭ ਕੁਝ ਬਦਲ ਦਿਆਂਗੇ। ਤਮਿਲਨਾਡੂ ’ਚ ਪੈਰ ਜਮਾਉਣ ਲਈ ਵਾਰ-ਵਾਰ ਅਸਫਲ ਹੋਣ ’ਤੇ ਭਾਜਪਾ ਰਜਨੀ ਨੂੰ ਸਿਆਸਤ ’ਚ ਦਾਖਲ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਨ੍ਹਾਂ ਨੇ ਹੁਣ ਤਕ ਦੇ ਸਾਰੇ ਯਤਨਾਂ ਦਾ ਵਿਰੋਧ ਕੀਤਾ ਸੀ।

ਭਾਜਪਾ ਅਪੰਗ ਹੈ ਕਿਉਂਕਿ ਉਸ ਕੋਲ ਕੋਈ ਸੂਬਾ ਪੱਧਰ ਦਾ ਆਗੂ ਨਹੀਂ ਹੈ। ਇਸ ਕਾਰਣ ਉਹ ਰਜਨੀ ਦੀ ਇਕ ਸ਼ੁਭੰਕਰ ਦੇ ਤੌਰ ’ਤੇ ਵਰਤੋਂ ਕਰ ਸਕਦੀ ਹੈ। ਇਕ ਮੈਗਾ ਸਟਾਰ ਹੋਣ ਦੇ ਨਾਤੇ ਉਨ੍ਹਾਂ ਦਾ ਪ੍ਰਸਿੱਧ ਚਿਹਰਾ ਹੋਣ ਦਾ ਫਾਇਦਾ ਮਿਲ ਸਕਦਾ ਹੈ। ਉਨ੍ਹਾਂ ਦਾ ਇਕ ਵੱਡਾ ਪ੍ਰਸ਼ੰਸਕ ਕਲੱਬ ਹੈ। ਰਜਨੀ ਨਾਸਤਿਕ ਦ੍ਰਵਿੜ ਪਾਰਟੀਆਂ ਦੇ ਉਲਟ ਇਕ ਅਧਿਆਤਮਿਕ ਪਾਰਟੀ ਸ਼ੁਰੂ ਕਰਨ ਦੀ ਤਜਵੀਜ਼ ਰੱਖਦੇ ਹਨ।

ਇਹ ਰਜਨੀ ਲਈ ਵੀ ਫਾਇਦੇਮੰਦ ਹੋਵੇਗਾ ਕਿਉਂਕਿ ਭਾਜਪਾ ਇਕ ਅਨੁਸ਼ਾਸਿਤ ਪਾਰਟੀ ਹੈ ਅਤੇ ਉਸ ਕੋਲ ਜਨ ਤੇ ਧਨ ਸ਼ਕਤੀ ਦੋਵੇਂ ਹਨ। ਭਾਜਪਾ ਹੋਰ ਚੀਜ਼ਾਂ ਜਿਵੇਂ ਕਿ ਉਨ੍ਹਾਂ ਦੀ ਨਵੀਂ ਪਾਰਟੀ ਦੀ ਰਜਿਸਟ੍ਰੇਸ਼ਨ ਆਦਿ ਨੂੰ ਸਹੂਲਤ ਵਾਲਾ ਬਣਾਉਣ ਲਈ ਮਦਦ ਕਰੇਗੀ। ਇਸ ਲਈ ਭਾਜਪਾ ਅਤੇ ਰਜਨੀ ਨੂੰ ਲੱਗਦਾ ਹੈ ਕਿ ਉਹ ਕੁਦਰਤੀ ਸਹਿਯੋਗੀ ਹਨ।

ਦੂਸਰੀ ਗੱਲ ਇਹ ਹੈ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਕੋਲ ਪਾਰਟੀ ਬਣਾਉਣ ਦਾ ਸਮਾਂ ਨਹੀਂ ਹੈ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਵੈੱਬਸਾਈਟ ’ਤੇ ਆਪਣਾ ਨਾਂ ਦਰਜ ਕਰਵਾਉਣ ਲਈ ਕਿਹਾ ਹੈ, ਕਿਉਂਕਿ ਉਨ੍ਹਾਂ ਨੂੰ ਬੂਥ ਪ੍ਰਬੰਧਨ ਅਤੇ ਡੋਰ-ਟੂ-ਡੋਰ ਮੁਹਿੰਮ ਆਦਿ ਲਈ ਟੀਮਾਂ ਦੀ ਲੋੜ ਹੈ। ਭਾਜਪਾ ਨੇ ਪਹਿਲਾਂ ਤੋਂ ਹੀ ਅਰਜੁਨ ਮੂਰਤੀ, ਜੋ ਕਿ ਭਾਜਪਾ ਦੇ ਬੌਧਿਕ ਸੈੱਲ ਦੇ ਮੁਖੀ ਹਨ, ਨੂੰ ਰਜਨੀ ਦੀ ਨਵੀਂ ਪਾਰਟੀ ਦਾ ਚੀਫ ਕੋਆਰਡੀਨੇਟਰ ਬਣਾਉਣ ਦਾ ਸੰਕੇਤ ਦਿੱਤਾ ਹੈ।

ਹਾਲਾਂਕਿ ਭਾਜਪਾ ਨੇ ਰਜਨੀ ਦੇ ਦਾਖਲੇ ਦਾ ਸਵਾਗਤ ਕੀਤਾ ਹੈ। ਇਸ ਲਈ ਤਮਿਲਨਾਡੂ ਦੇ ਉਪ ਮੱੁਖ ਮੰਤਰੀ ਅਤੇ ਅੰਨਾਦ੍ਰਮੁਕ ਕੋਆਰਡੀਨੇਟਰ ਓ. ਪਨੀਰਸੇਲਵਮ ਨੇ ਇਹ ਸੰਕੇਤ ਦਿੱਤਾ ਹੈ ਕਿ ਰਜਨੀ ਦੀ ਪਾਰਟੀ ਨਾਲ ਨਿਸ਼ਚਿਤ ਹੀ ਗੱਠਜੋੜ ਹੋ ਸਕਦਾ ਹੈ।

ਇਕ ਬੈਠਕ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਮਹਾਨ ਮੈਗਾ ਸਟਾਰ ਰਜਨੀਕਾਂਤ ਦੇ ਸਿਆਸਤ ’ਚ ਦਾਖਲ ਹੋਣ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਸਿਆਸਤ ਵਿਚ ਕੁਝ ਵੀ ਸੰਭਵ ਨਹੀਂ ਹੈ। ਜੇਕਰ ਕੋਈ ਮੌਕਾ ਮਿਲਿਆ ਤਾਂ ਰਜਨੀ ਨਾਲ ਗੱਠਜੋੜ ਕੀਤਾ ਜਾਵੇਗਾ।

ਰਜਨੀਕਾਂਤ ਦੇ ਸਾਹਮਣੇ ਵੀ ਕਈ ਚੁਣੌਤੀਆਂ ਹਨ। ਤਮਿਲਨਾਡੂ ਦੇ ਚੋਣ ਮੈਦਾਨ ’ਚ ਪਹਿਲਾਂ ਤੋਂ ਹੀ ਦੋ ਮਜ਼ਬੂਤ ਦ੍ਰਵਿੜ ਪਾਰਟੀਆਂ ਦ੍ਰਮੁਕ ਅਤੇ ਅੰਨਾਦ੍ਰਮੁਕ ਹਨ, ਜੋ 50 ਫੀਸਦੀ ਦਾ ਵੋਟ ਬੈਂਕ ਸਾਂਝੇ ਤੌਰ ’ਤੇ ਸ਼ੇਅਰ ਕਰਦੀਆਂ ਹਨ। ਇਸ ਤੋਂ ਇਲਾਵਾ ਛੋਟੀਆਂ ਮਹੱਤਵਪੂਰਨ ਪਾਰਟੀਆਂ ਜਿਵੇਂ ਪੀ. ਐੱਮ. ਕੇ. ਅਤੇ ਅਭਿਨੇਤਾ ਵਿਜੇਕਾਂਤ ਦੀ ਡੀ. ਐੱਮ. ਡੀ. ਕੇ. ਪਾਰਟੀ ਵੀ ਲਾਈਨ ਵਿਚ ਹਨ। ਰਜਨੀ ਨੂੰ ਕੁਝ ਸਿਹਤ ਸਬੰਧੀ ਪ੍ਰੇਸ਼ਾਨੀਆਂ ਵੀ ਹਨ, ਜਿਨ੍ਹਾਂ ਬਾਰੇ ਉਨ੍ਹਾਂ ਨੇ ਖੁਲਾਸਾ ਕੀਤਾ ਹੈ। ਉਨ੍ਹਾਂ ਦੇ ਗੁਰਦੇ ਦਾ ਆਪਰੇਸ਼ਨ ਹੋ ਚੁੱਕਾ ਹੈ ਅਤੇ ਉਹ ਇੰਨੀ ਵੱਡੀ ਚੋਣ ਕੰਪੇਨ ਲਈ ਯੋਗ ਨਹੀਂ ਹੋਣਗੇ।

ਇਥੇ ਇਹ ਵੀ ਸਪੱਸ਼ਟ ਨਹੀਂ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜੇਗੀ ਜਾਂ ਨਹੀਂ, ਇਸ ਬਾਰੇ ਵੀ ਸੰਕੇਤ ਨਹੀਂ ਕਿ ਉਹ ਸੁਤੰਤਰ ਤੌਰ ’ਤੇ ਜਾਂ ਇਕ ਚੋਣ ਗੱਠਜੋੜ ਨਾਲ ਮੈਦਾਨ ਵਿਚ ਉਤਰਨਗੇ। ਸਾਰੀਆਂ ਸੰਭਾਵਨਾਵਾਂ ’ਚ ਰਜਨੀ ਭਾਜਪਾ ਨਾਲ ਇਕ ਗੁਪਤ ਜਾਂ ਖੁੱਲ੍ਹੀ ਸਮਝ ਰੱਖਣ ਲਈ ਪਾਬੰਦ ਹਨ ਕਿਉਂਕਿ ਦੋਵਾਂ ਨੂੰ ਇਕ-ਦੂਜੇ ਦੀ ਲੋੜ ਹੈ। ਰਜਨੀਕਾਂਤ ਲਈ ਮੁਹਿੰਮ ਦੌਰਾਨ ਸਮੱਸਿਆ ਇਹ ਹੋਵੇਗੀ ਕਿ ਉਹ ਕੇਂਦਰ ਸਰਕਾਰ ’ਤੇ ਹਮਲਾ ਕਰੇ ਜਾਂ ਸੂਬਾ ਸਰਕਾਰ ’ਤੇ।


Bharat Thapa

Content Editor

Related News