ਰਾਜਸਥਾਨ ’ਚ ਕਾਂਗਰਸ ਅਤੇ ਭਾਜਪਾ ਵਿਚਾਲੇ ਜੰਗ

08/17/2020 2:59:59 AM

ਰਾਹਿਲ ਨੋਰਾ ਚੋਪੜਾ

ਆਖਿਰਕਾਰ ਰਾਜਸਥਾਨ ’ਚ ਅਸ਼ੋਕ ਗਹਿਲੋਤ ਸਰਕਾਰ ਨੇ ਭਰੋਸੇ ਦੀ ਵੋਟ ਹਾਸਲ ਕਰ ਲਈ। ਅਜਿਹਾ ਦੇਖਿਆ ਗਿਆ ਸੀ ਕਿ ਇਹ ਜੰਗ ਭਾਜਪਾ ਅਤੇ ਕਾਂਗਰਸ ’ਚ ਸੀ ਪਰ ਅਖੀਰ ’ਚ ਇਹ ਲੜਾਈ ਦੋਵਾਂ ਦਲਾਂ ਦੇ ਕੁਝ ਵਿਅਕਤੀਆਂ ਦੇ ਵਿਚਾਲੇ ਸੀ। ਅਸ਼ੋਕ ਗਹਿਲੋਤ ਸਰਕਾਰ ਦੇ ਗਠਨ ਦੇ ਸਮੇਂ ਉਨ੍ਹਾਂ ਨੇ ਸਚਿਨ ਪਾਇਲਟ ਨੂੰ ਆਪਣਾ ਡਿਪਟੀ ਮੁੱਖ ਮੰਤਰੀ ਅਤੇ ਪੀ. ਸੀ. ਸੀ. ਮੁਖੀ ਕਬੂਲ ਕਰ ਲਿਆ ਸੀ ਅਤੇ ਪਿਛਲੇ 18 ਮਹੀਨਿਆਂ ’ਚ ਗਹਿਲੋਤ ਸਚਿਨ ਦੀ ਅਣਦੇਖੀ ਕਰ ਰਹੇ ਸਨ।

ਜਦਕਿ ਗਹਿਲੋਤ ਨੇ ਸਰਕਾਰ ਵਲੋਂ 27 ਕਰੋੜ ਰੁਪਏ ਆਪਣੀ ਪਬਲੀਸਿਟੀ ’ਤੇ ਖਰਚ ਕੀਤੇ ਅਤੇ ਇਕ ਵੀ ਪੈਸਾ ਪਾਇਲਟ ਦੇ ਪੋਸਟਰਾਂ ਲਈ ਮੁਹੱਈਆ ਨਹੀਂ ਕਰਵਾਇਆ ਕਿਉਂਕਿ ਗਹਿਲੋਤ ਨੇ ਗ੍ਰਹਿ ਅਤੇ ਵਿੱਤ ਮੰਤਰਾਲਾ ਆਪਣੇ ਕੋਲ ਰੱਖਿਆ ਅਤੇ ਇਹ ਯਕੀਨੀ ਬਣਾਇਆ ਕਿ ਕੋਈ ਫੰਡ ਪਾਇਲਟ ਦੇ ਮੰਤਰਾਲਾ ਨੂੰ ਨਹੀਂ ਦਿੱਤਾ ਜਾਵੇਗਾ। ਪਾਇਲਟ ਨੂੰ ਆਪਣਾ ਸਟਾਫ ਵੀ ਚੁਣਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਕਾਰਨ ਗਹਿਲੋਤ ਅਤੇ ਪਾਇਲਟ ’ਚ ਸਰਕਾਰ ਦੇ ਗਠਨ ਦੇ ਪਹਿਲੇ ਦਿਨ ਤੋਂ ਹੀ ਜੰਗ ਛਿੜ ਗਈ।

ਹਾਲਾਂਕਿ ਕਾਂਗਰਸ ਹਾਈਕਮਾਨ ਦੀ ਦਖਲਅੰਦਾਜ਼ੀ ਤੋਂ ਬਾਅਦ ਗਹਿਲੋਤ ਨੇ ਸਚਿਨ ਪਾਇਲਟ ਨੂੰ ਅਪਣਾ ਲਿਆ ਹੈ ਪਰ ਅਜਿਹਾ ਉਨ੍ਹਾਂ ਨੇ ਆਪਣੇ ਦਿਲ ਤੋਂ ਨਹੀਂ ਕੀਤਾ। ਇਸ ਤਰ੍ਹਾਂ ਸਚਿਨ ਪਾਇਲਟ ਨੇ ਵੀ ਅਸ਼ੋਕ ਗਹਿਲੋਤ ਨੂੰ ਇਕ ਨੇਤਾ ਵਜੋਂ ਪ੍ਰਵਾਨ ਨਹੀਂ ਕੀਤਾ।

ਦੂਸਰੇ ਪਾਸੇ ਭਾਜਪਾ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਅਾ ਦੀ ਹਾਈਕਮਾਨ ਨੇ ਅਣਦੇਖੀ ਕੀਤੀ ਅਤੇ ਸੂਬਾ ਭਾਜਪਾ ਪ੍ਰਧਾਨ ਸਤੀਸ਼ ਪੁਨੀਆ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਗਹਿਲੋਤ ਸਰਕਾਰ ਨੂੰ ਡੇਗਣ ਦੀ ਕਮਾਨ ਦਿੱਤੀ ਗਈ। ਨਤੀਜਾ ਇਹ ਹੋਇਆ ਕਿ ਪੁਨੀਆ ਅਤੇ ਗਜੇਂਦਰ ਦੇ ਚੁੱਕੇ ਗਏ ਕਦਮਾਂ ਨੂੰ ਵਸੁੰਧਰਾ ਰਾਜੇ ਨੇ ਨੁਕਸਾਨ ਪਹੁੰਚਾਇਆ। ਇਸ ਕਾਰਨ ਅਸ਼ੋਕ ਗਹਿਲੋਤ ਆਸਵੰਦ ਸਨ ਕਿ ਪਾਇਲਟ ਤੇ ਉਨ੍ਹਾਂ ਦੇ ਵਿਧਾਇਕ ਉਨ੍ਹਾਂ ਦੀ ਸਰਕਾਰ ਦਾ ਸਮਰਥਨ ਨਹੀਂ ਕਰਨਗੇ ਤੇ ਸਦਨ ’ਚ ਉਹ ਵਸੁੰਧਰਾ ਰਾਜੇ ਦੇ ਸਹਿਯੋਗ ਨਾਲ ਬਹੁਮਤ ਸਿੱਧ ਕਰ ਦੇਣਗੇ।

ਭਾਜਪਾ ਸੂਤਰਾਂ ਅਨੁਸਾਰ ਪਾਰਟੀ ਦੇ ਕੁਲ 72 ਵਿਧਾਇਕਾਂ ’ਚੋਂ 48 ਵਿਧਾਇਕ ਹਨ ਜੋ ਬੇਹੱਦ ਆਸਵੰਦ ਅਤੇ ਵਸੁੰਧਰਾ ਰਾਜੇ ਪ੍ਰਤੀ ਸਮਰਪਿਤ ਹਨ। ਭਾਜਪਾ ਦੇ ਵਿਧਾਇਕਾਂ ਅਨੁਸਾਰ ਜੇਕਰ ਸ਼ਿਵਰਾਜ ਸਿੰਘ ਚੌਹਾਨ ਮੱਧ ਪ੍ਰਦੇਸ਼ ’ਚ ਅਤੇ ਕਰਨਾਟਕ ’ਚ ਬੀ. ਐੱਸ. ਯੇਦੁਯਰੱਪਾ ਨੂੰ ਮੁੱਖ ਮੰਤਰੀ ਦਾ ਅਹੁਦਾ ਦੇਣ ਦਾ ਮੌਕਾ ਦਿੱਤਾ ਜਾ ਸਕਦਾ ਹੈ ਤਾਂ ਵਸੁੰਧਰਾ ਰਾਜੇ ਨੂੰ ਇਹ ਮੌਕਾ ਕਿਉਂ ਨਹੀਂ ਦਿੱਤਾ ਗਿਆ ਕਿ ਉਹ ਰਾਜਸਥਾਨ ’ਚ ਆਪਣੀ ਸਰਕਾਰ ਬਣਾਉਣ। ਇਸ ਕਾਰਨ ਭਾਜਪਾ ਗਹਿਲੋਤ ਸਰਕਾਰ ਵਿਰੁੱਧ ਇਕਜੁੱਟ ਹੋਣ ਲਈ ਤਿਆਰ ਨਹੀਂ ਸੀ ਅਤੇ ਪਾਰਟੀ ਨੇ ਆਪਣੇ ਵਿਧਾਇਕਾਂ ਨੂੰ ਗੁਜਰਾਤ ਭੇਜ ਦਿੱਤਾ। ਦੋਵਾਂ ਪਾਰਟੀਆਂ ਦੇ 4 ਨੇਤਾ ਆਜ਼ਾਦ ਤੌਰ ’ਤੇ ਕਾਂਗਰਸ ਅਤੇ ਭਾਜਪਾ ਦੇ ਨਾਂ ’ਤੇ ਆਪਣੀ ਖੇਡ ਖੇਡ ਰਹੇ ਸਨ ਅਤੇ ਇਹ ਲੜਾਈ ਅਖੀਰ ਤਕ ਜਾਰੀ ਰਹੇਗੀ।

ਬਿਹਾਰ ਰਾਜਗ ਗਠਜੋੜ ’ਚ ਅੰਦਰੂਨੀ ਕਲੇਸ਼

ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਹੋਇਆ ਪਰ ਸਾਰੀਆਂ ਸਿਆਸੀ ਪਾਰਟੀਆਂ ਤਿਆਰੀਆਂ ’ਚ ਲੱਗੀਆਂ ਹਨ ਅਤੇ ਆਭਾਸੀ ਮੁਹਿੰਮ ਚਲਾ ਰਹੀਆਂ ਹਨ ਪਰ ਵਿਰੋਧੀ ਪਾਰਟੀਆਂ ਦੀ ਤੁਲਨਾ ’ਚ ਸੱਤਾਧਾਰੀ ਜਦ (ਯੂ) ਸਰਗਰਮ ਨਜ਼ਰ ਆ ਰਹੀ ਹੈ। ਅਜਿਹੇ ਮੌਕੇ ’ਤੇ ਗਠਜੋੜ ਸਹਿਯੋਗੀ ਇਕ-ਦੂਸਰੇ ਨਾਲ ਲੜ ਰਹੇ ਹਨ। ਵਿਸ਼ੇਸ਼ ਤੌਰ ’ਤੇ ਰਾਮ ਵਿਲਾਸ ਪਾਸਵਾਨ ਦੀ ਲੋਜਪਾ ਅਤੇ ਜਦ (ਯੂ), ਜਦਕਿ ਗਠਜੋੜ ’ਚ ਜਦ (ਯੂ) ਲੋਜਪਾ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਅਤੇ ਸੰਸਦ ਮੈਂਬਰ ਚਿਰਾਗ ਪਾਸਵਾਨ ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਆਲੋਚਨਾ ਕਰ ਰਹੇ ਹਨ ਅਤੇ ਉਹ ਕੋਵਿਡ-19 ਦੇ ਖਤਮ ਹੋਣ ਤਕ ਵਿਧਾਨ ਸਭਾ ਚੋਣ ਨਹੀਂ ਚਾਹੁੰਦੇ।

ਇਸਦੇ ਉਲਟ ਨਿਤੀਸ਼ ਕੁਮਾਰ ਸਮੇਂ ਸਿਰ ਚੋਣਾਂ ਚਾਹੁੰਦੇ ਹਨ। ਇਸ ਦੌਰਾਨ ਭਾਜਪਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਿਤੀਸ਼ ਬਾਬੂ ਗਠਜੋੜ ਦਾ ਚਿਹਰਾ ਹੋਣਗੇ। ਚਿਰਾਗ ਪਾਸਵਾਨ ਵੀ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਭਾਜਪਾ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਲੋਜਪਾ 42 ਸੀਟਾਂ ’ਤੇ ਚੋਣ ਲੜੇਗੀ। ਬਿਹਾਰ ’ਚ ਕੁਲ ਸੀਟਾਂ 243 ਹਨ। ਹਾਲਾਂਕਿ ਚਿਰਾਗ ਪਾਸਵਾਨ ਲਗਾਤਾਰ ਨਿਤੀਸ਼ ਦੀ ਆਲੋਚਨਾ ਕਰ ਰਹੇ ਹਨ। ਫਿਰ ਭਾਵੇਂ ਇਹ ਕੋਰੋਨਾ ਦਾ ਮਾਮਲਾ ਹੋਵੇ ਜਾਂ ਫਿਰ ਕਾਨੂੰਨ-ਵਿਵਸਥਾ ਹੋਵੇ ਪਰ ਨਿਤੀਸ਼ ਕੁਮਾਰ ਨੇ ਕਦੇ ਵੀ ਚਿਰਾਗ ਦੀ ਆਲੋਚਨਾ ਉੱਪਰ ਕੋਈ ਪ੍ਰਤੀਕਿਰਿਆ ਜ਼ਾਹਿਰ ਨਹੀਂ ਕੀਤੀ ਪਰ ਜਦ (ਯੂ) ਨੇਤਾ ਕੇ. ਸੀ. ਤਿਆਗੀ ਨੇ ਕਿਹਾ ਹੈ ਕਿ ਲੋਜਪਾ ਦਾ ਭਾਜਪਾ ਨਾਲ ਸਮਝੌਤਾ ਹੈ, ਇਸ ਕਾਰਨ ਉਨ੍ਹਾਂ ਨੂੰ ਭਾਜਪਾ ਤੋਂ ਆਪਣੀ ਪਾਰਟੀ ਲਈ ਸੀਟਾਂ ਦੀ ਮੰਗ ਕਰਨੀ ਚਾਹੀਦੀ ਹੈ ਅਤੇ ਆਪਣੀ ਹੀ ਗਠਜੋੜ ਸਰਕਾਰ ਵਿਸ਼ੇਸ਼ ਤੌਰ ’ਤੇ ਮੁੱਖ ਮੰਤਰੀ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ। ਇਸ ਦੌਰਾਨ ਪਤਾ ਲੱਗਾ ਹੈ ਕਿ ਭਾਜਪਾ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਇੰਚਾਰਜ ਬਣਾਉਣ ਜਾ ਰਹੀ ਹੈ।

ਰਾਜ ਸਭਾ ’ਚ ਖੜਗੇ ਹੋ ਸਕਦੇ ਹਨ ਵਿਰੋਧੀ ਧਿਰ ਦੇ ਆਗੂ

ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਬਾਅਦ ਹੁਣ ਪੰਜਾਬ, ਮਹਾਰਾਸ਼ਟਰ ਅਤੇ ਝਾਰਖੰਡ ’ਚ ਕਾਂਗਰਸ ਸਰਕਾਰਾਂ ਦੀ ਵਾਰੀ ਹੈ, ਜਦਕਿ ਪੰਜਾਬ ਚੰਗੀ ਸਥਿਤੀ ’ਚ ਹੈ ਕਿਉਂਕਿ ਭਾਜਪਾ ਦੀ ਇਥੇ ਕੋਈ ਖਾਸ ਹੋਂਦ ਨਹੀਂ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪੂਰੀ ਪਕੜ ਹੈ। ਮਲਿਕਾਰਜੁਨ ਖੜਗੇ ਦੀਅਾਂ ਸਰਗਰਮੀਆਂ ’ਚ ਉਨ੍ਹਾਂ ਦੀ ਉਮਰ ਅਤੇ ਸਿਹਤ ਕਾਰਨ ਰੋਕ ਲੱਗੀ ਹੈ। ਮਹਾਰਾਸ਼ਟਰ ਦੇ ਕਈ ਨੇਤਾਵਾਂ ਨੇ ਨਵੇਂ ਅਤੇ ਵੱਧ ਕਿਰਿਆਸ਼ੀਲ ਜਨਰਲ ਸਕੱਤਰ ਦੀ ਨਿਯੁਕਤੀ ਲਈ ਕਿਹਾ ਹੈ। ਕਾਂਗਰਸ ਦੇ ਸੂਤਰਾਂ ਅਨੁਸਾਰ ਆਉਣ ਵਾਲੇ ਮਹੀਨਿਆਂ ’ਚ ਰਾਜ ਸਭਾ ’ਚ ਖੜਗੇ ਗੁਲਾਮ ਨਬੀ ਆਜ਼ਾਦ ਦੀ ਥਾਂ ਲੈ ਸਕਦੇ ਹਨ। ਹਾਈਕਮਾਨ ਉਨ੍ਹਾਂ ’ਤੇ ਭਰੋਸਾ ਪ੍ਰਗਟਾ ਸਕਦੀ ਹੈ। ਝਾਰਖੰਡ ’ਚ ਇੰਚਾਰਜ ਆਰ. ਪੀ. ਐੱਨ. ਸਿੰਘ ਦੇ ਕਈ ਆਲੋਚਕ ਹਨ, ਜਿਨ੍ਹਾਂ ਨੇ ਕੇਂਦਰੀ ਲੀਡਰਸ਼ਿਪ ਨੂੰ ਉਨ੍ਹਾਂ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਹੈ।

ਜਲਦ ਹੀ ਰਾਹੁਲ ਗਾਂਧੀ ਸੰਭਾਲ ਸਕਦੇ ਹਨ ਪਾਰਟੀ ਪ੍ਰਧਾਨ ਦਾ ਅਹੁਦਾ

ਕਈ ਬੈਠਕਾਂ ਦੇ ਬਾਵਜੂਦ ਕਾਂਗਰਸ ਪ੍ਰਧਾਨ ਦੀ ਚੋਣ ’ਤੇ ਅਜੇ ਤਕ ਕੋਈ ਫੈਸਲਾ ਨਹੀਂ ਹੋਇਆ। ਹਾਲਾਂਕਿ ਚੋਣ ਕਮਿਸ਼ਨ ਨੇ 12 ਅਗਸਤ ਤੋਂ ਪਹਿਲਾਂ ਚੋਣ ਦੀ ਮਿਤੀ ਦਿੱਤੀ ਸੀ। ਪਾਰਟੀ ਸੂਤਰਾਂ ਅਨੁਸਾਰ ਪੂਰੀ ਕਾਂਗਰਸ ਪਾਰਟੀ 2 ਗਰੁੱਪਾਂ ’ਚ ਵੰਡੀ ਗਈ ਹੈ। ਇਕ ਹੈ ਪੁਰਾਣੇ ਮਹਾਰਥੀਆਂ ਦਾ ਗਰੁੱਪ ਅਤੇ ਦੂਸਰਾ ਹੈ ਨੌਜਵਾਨ ਨੇਤਾਵਾਂ ਦਾ ਗਰੁੱਪ। ਨੌਜਵਾਨ ਨੇਤਾ ਅਜੇ ਵੀ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਦੇ ਤੌਰ ’ਤੇ ਦੇਖਣਾ ਚਾਹੁੰਦੇ ਹਨ ਪਰ ਕੁਝ ਨੌਜਵਾਨ ਨੇਤਾ ਰਾਹੁਲ ਗਾਂਧੀ ਦੀ ਆਲੋਚਨਾ ਕਰ ਰਹੇ ਹਨ ਕਿ ਉਹ ਸਹੀ ਸਮੇਂ ’ਤੇ ਕੋਈ ਫੈਸਲਾ ਕਿਉਂ ਨਹੀਂ ਲੈ ਰਹੇ। ਕੁਝ ਚਾਹੁੰਦੇ ਹਨ ਕਿ ਰਾਹੁਲ ਗਾਂਧੀ ਨੂੰ ਹਮੇਸ਼ਾ ਹੀ ਨਰਿੰਦਰ ਮੋਦੀ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ ਪਰ ਸਾਰੇ ਯੂਥ ਆਗੂ ਰਾਹੁਲ ਗਾਂਧੀ ਨੂੰ ਹੀ ਪਾਰਟੀ ਪ੍ਰਧਾਨ ਬਣਾਉਣਾ ਚਾਹੁੰਦੇ ਹਨ।

ਦ੍ਰਮੁਕ ’ਚ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਕੇ ਮਤਭੇਦ

ਦ੍ਰਮੁਕ ਕੇਡਰ ’ਚ ਐੱਮ. ਕੇ. ਸਟਾਲਿਨ ਵਲੋਂ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਇਕ ਸਲਾਹਕਾਰ ਦੇ ਤੌਰ ’ਤੇ ਲੈਣ ਨਾਲ ਰੋਸ ਵਿਖਾਵੇ ਵਧ ਰਹੇ ਹਨ। ਇਹ ਇਤਰਾਜ਼ ਇਸ ਲਈ ਵੀ ਹੈ ਕਿ ਪਾਰਟੀ ਪ੍ਰਸ਼ਾਂਤ ਕਿਸ਼ੋਰ ਤੋਂ ਕੋਈ ਆਦੇਸ਼ ਨਹੀਂ ਲੈਣਾ ਚਾਹੁੰਦੀ ਜੋ ਕਿ ਉੱਤਰ ਤੋਂ ਬਿਹਾਰ ਸੂਬੇ ਨਾਲ ਸਬੰਧ ਰੱਖਦੇ ਹਨ। ਪਾਰਟੀ ਵਰਕਰਾਂ ਨੇ ਇਹ ਵੀ ਪਾਇਆ ਕਿ ਕਿਸ਼ੋਰ ਦੀ ਟੀਮ ’ਚ 700 ਤੋਂ ਵੱਧ ਲੋਕ ਸੂਬੇ ਨਾਲ ਸਬੰਧਤ ਨਹੀਂ ਹਨ।


Bharat Thapa

Content Editor

Related News