ਸਰਕਾਰ ਬਜ਼ੁਰਗਾਂ ਦੀ ਸਮਾਨਜਨਕ ਜ਼ਿੰਦਗੀ ਨੂੰ ਯਕੀਨੀ ਬਣਾਵੇ

Tuesday, Jul 23, 2024 - 05:27 PM (IST)

18ਵੀਂ ਲੋਕ ਸਭਾ ਲਈ ਚੋਣਾਂ ਤੋਂ ਠੀਕ ਪਹਿਲਾਂ ਨੀਤੀ ਆਯੋਗ ਨੇ ਬਜ਼ੁਰਗਾਂ ਦੇ ਮੁੱਦੇ ’ਤੇ ਇਕ ਸਥਿਤੀ ਪੱਤਰ ਪ੍ਰਕਾਸ਼ਿਤ ਕੀਤਾ ਸੀ। ਸਿਆਸੀ ਜਮਾਤ ਇਸ ਵਰਗ ਦੇ ਵੋਟਰਾਂ ਦੀ ਸਥਿਤੀ ਤੋਂ ਅਣਜਾਣ ਨਹੀਂ ਹੈ। ਅਕਸਰ ਬੀਮਾਰ ਰਹਿਣ ਦੇ ਬਾਵਜੂਦ ਭਾਰਤੀ ਲੋਕਤੰਤਰ ਨੂੰ ਵਧੀਆ ਬਣਾਉਣ ’ਚ ਇਨ੍ਹਾਂ ਦੀ ਭੂਮਿਕਾ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ। ਬਿਰਧ ਅਵਸਥਾ ਨਾਲ ਜੁੜੇ ਸਥਿਤੀ ਪੱਤਰ ਨੂੰ ਹਿੰਦੂ-ਮੁਸਲਿਮ ਆਬਾਦੀ ਨਾਲ ਜੁੜੇ ਦੂਜੇ ਪੇਪਰ ਵਾਂਗ ਅਹਿਮੀਅਤ ਨਹੀਂ ਮਿਲੀ।

5 ਸਾਲ ਪਹਿਲਾਂ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਸਰਕਾਰ ਨੂੰ ਬੁਢਾਪਾ ਪੈਨਸ਼ਨ ਨੂੰ 200 ਰੁਪਏ ਤੋਂ ਵਧਾ ਕੇ 2000 ਰੁਪਏ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਨੇ ਸਵਿਟਜ਼ਰਲੈਂਡ ਮਾਡਲ ਨੂੰ ਭਾਰਤ ਦੇ ਸੀਨੀਅਰ ਨਾਗਰਿਕਾਂ ਦੀ ਸੇਵਾ ਲਈ ਲਾਗੂ ਕਰਨ ਅਤੇ ਬਿਰਧਾਂ ਦੀ ਵਧਦੀ ਗਿਣਤੀ ਦੇ ਅਨੁਸਾਰ ਨਵੇਂ ਬਿਰਧ ਆਸ਼ਰਮ ਸਥਾਪਤ ਕਰਨ ਦੀ ਸਲਾਹ ਦਿੱਤੀ ਸੀ।

ਭਾਰਤ ਸਰਕਾਰ ਸੀਨੀਅਰ ਨਾਗਰਿਕਾਂ ਦੀ ਦੇਖਭਾਲ ਲਈ ਸਹਿਕਾਰੀ ਕਮੇਟੀ ਰਾਹੀਂ ਸਿਲਵਰ ਇਕਾਨਮੀ ਅਤੇ ਟਾਈਮ ਬੈਂਕ ਵਰਗੇ ਯਤਨ ਦੇ ਦਰਮਿਆਨ ਤਾਲਮੇਲ ਕਾਇਮ ਕਰ ਕੇ ਬਿਰਧ ਅਵਸਥਾ ਦੀਆਂ ਬੁਝਾਰਤਾਂ ਨੂੰ ਬੁਝਣ ਦਾ ਰਾਹ ਪੱਧਰਾ ਕਰੇ।

ਉਡੀਕ ਕਰਨੀ ਹੀ ਮਾਂ ਦਾ ਫਰਜ਼ ਹੈ। ਗਰਭ ਅਵਸਥਾ ਦੌਰਾਨ ਬੱਚੇ ਦੇ ਜਨਮ ਦੀ ਉਡੀਕ ਕਰਦੀ ਹੈ। ਜਦੋਂ ਬੱਚਾ ਸਕੂਲ ਜਾਂਦਾ ਹੈ ਤਾਂ ਉਹ ਉਸ ਦੇ ਪਰਤਣ ਦੀ ਉਡੀਕ ਕਰਦੀ ਹੈ। ਸੁਆਦੀ ਭੋਜਨ ਦੇ ਨਾਲ। ਬਿਰਧ ਮਾਂ ਦੇ ਪ੍ਰਤੀ ਫਰਜ਼ ਪੂਰਾ ਕਰਨ ਦੀ ਭਾਵਨਾ ਹਵਾ ’ਚ ਉਡਦੀ ਜਾ ਰਹੀ ਹੈ। ਮਾਂ ਦੇ ਨਿਰਸਵਾਰਥ ਪ੍ਰੇਮ ਦੀ ਸਮਝ ਦੇ ਨਾਲ ਹੀ ਮਦਦ ਅਤੇ ਸਾਥ ਦੇ ਲਈ ਉਡੀਕ ਦਾ ਫਰਜ਼ ਵੀ ਸਮਝ ਤੋਂ ਪਰੇ ਨਹੀਂ ਰਿਹਾ। ਅੱਜ ਦੀ ਤ੍ਰਾਸਦੀ ਹੀ ਹੈ ਕਿ ਆਪਣੇ ਫਰਜ਼ਾਂ ਤੋਂ ਭੱਜਣ ਦੇ ਬਾਵਜੂਦ ਅਸੀਂ ਨਵੀਂ ਪੀੜ੍ਹੀ ਤੋਂ ਬੁਢਾਪੇ ਵਿਚ ਸੇਵਾ ਦੀ ਆਸ ਕਰ ਸਕਦੇ ਹਾਂ।

ਇਸ ਗੱਲਬਾਤ ਦੀ ਪ੍ਰਕਿਰਿਆ ਵਿਚ ਬਸਤੀਵਾਦ ਤੇ ਪੱਛਮੀ ਸੱਭਿਅਤਾ ਦੇ ਪ੍ਰਭਾਵ ’ਤੇ ਵੀ ਚਰਚਾ ਹੁੰਦੀ ਹੈ। ਸੂਬਿਆਂ ਵਿਚ ਸੀਨੀਅਰ ਨਾਗਰਿਕਾਂ ਦੀ ਦੇਖਭਾਲ ਦੇ ਪ੍ਰੋਗਰਾਮ ਵਿਚ ਨਵੇਂ ਬਦਲਾਂ ਦੀ ਭਾਲ ਹੈ। ਸਰਕਾਰ ਨੇ ਬਜ਼ੁਰਗਾਂ ਦੇ ਸਨਮਾਨ ਵਾਲੇ ਜੀਵਨ ਨੂੰ ਯਕੀਨੀ ਬਣਾਉਣ ਲਈ ਗੈਰ-ਸਰਕਾਰੀ ਸੰਗਠਨਾਂ ਦੇ ਵਿੱਤ-ਪੋਸ਼ਣ ਦਾ ਕੰਮ ਸ਼ੁਰੂ ਕੀਤਾ। ਅਜਿਹੇ ਚੈਰੀਟੇਬਲ ਸੇਵਾ ਕੇਂਦਰ ਨੂੰ ਮੌਤ ਤੋਂ ਪਹਿਲਾਂ ਸੀਨੀਅਰ ਨਾਗਰਿਕ ਨੂੰ ਸ਼ਾਨ ਮੁਹੱਈਆ ਕਰਨ ਦੇ ਲਈ ਨਿੱਜੀ ਖੇਤਰ ਤੋਂ ਵੀ ਮਦਦ ਮਿਲਦੀ ਰਹੀ ਹੈ।

ਨੀਤੀ ਆਯੋਗ ਨੇ ਆਪਣੇ ਸਥਿਤੀ ਪੱਤਰ ’ਚ ਅੰਦਾਜ਼ਾ ਲਾਇਆ ਹੈ ਕਿ ਅਗਲੇ 25 ਸਾਲਾਂ ’ਚ ਭਾਰਤ ਦੀ ਇਕ ਚੌਥਾਈ ਆਬਾਦੀ ਬਜ਼ੁਰਗਾਂ ਦੀ ਹੋ ਜਾਵੇਗੀ। ਇਸ ਦਾ ਭਾਵ ਹੈ ਕਿ ਸੰਯੁਕਤ ਰਾਜ ਅਮਰੀਕਾ ਦੀ ਕੁੱਲ ਆਬਾਦੀ ਦੇ ਬਰਾਬਰ ਭਾਰਤ ਵਿਚ ਬਜ਼ੁਰਗ ਲੋਕ ਹੋਣਗੇ।

ਡਾਕਟਰੀ ਵਿਗਿਆਨ ’ਚ ਤਰੱਕੀ ਨੇ ਔਸਤ ਜ਼ਿੰਦਗੀ ਦੀ ਮਿਆਦ ਵਧਾ ਦਿੱਤੀ ਹੈ ਪਰ ਇਕ ਉਮਰ ਦੇ ਬਾਅਦ ਜ਼ਿੰਦਗੀ ਦੀ ਗੁਣਵੱਤਾ ’ਚ ਨਿਘਾਰ ਆਉਣ ਲੱਗਦਾ ਹੈ। ਸਰੀਰਕ ਤੌਰ ’ਤੇ ਰੋਜ਼ਮਰਾ ਦੀ ਜ਼ਿੰਦਗੀ ਨੂੰ ਚਲਾਉਣ ’ਚ ਅਸਮਰੱਥ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੂੰ ਅਸਲ ’ਚ ਮਦਦ ਦੀ ਲੋੜ ਹੋਣ ਲੱਗਦੀ ਹੈ। ਸਿਲਵਰ ਇਕਾਨਮੀ ਨੂੰ ਉਤਸ਼ਾਹਿਤ ਕਰਨ ਦੇ ਇਲਾਵਾ ਨੀਤੀ ਆਯੋਗ ਦੇ ਸਥਿਤੀ ਪੱਤਰ ’ਚ ਆਧੁਨਿਕ ਤਕਨੀਕ ਦੀ ਵਧੀਆ ਵਰਤੋਂ ’ਤੇ ਧਿਆਨ ਦਿੱਤਾ ਗਿਆ ਹੈ।

ਪ੍ਰਾਚੀਨ ਭਾਰਤੀ ਸੱਭਿਅਤਾਵਾਂ ਅਤੇ ਵੈਦਿਕ ਗ੍ਰੰਥਾਂ ਵਿਚ ਮਨੁੱਖੀ ਜ਼ਿੰਦਗੀ ਨੂੰ 4 ਆਸ਼ਰਮਾਂ ’ਚ ਵੰਡਿਆ ਗਿਆ ਸੀ। ਇਨ੍ਹਾਂ ਚਾਰ ’ਚੋਂ ਦੋ ਬਿਰਧ ਅਵਸਥਾ ਨਾਲ ਨਜਿੱਠਣ ਦਾ ਵਰਣਨ ਕਰਦੇ ਹਾਂ। ਗ੍ਰਹਿਸਥ ਆਸ਼ਰਮ ਦੇ ਉਪਰੰਤ ਵਾਨਪ੍ਰਸਥ ਆਸ਼ਰਮ ’ਚ ਜਾਣ ਦੀ ਗੱਲ ਕਹੀ ਹੈ। ਮੋਕਸ਼ ਪ੍ਰਾਪਤੀ ਦੇ ਮਕਸਦ ਨਾਲ ਸੰਨਿਆਸ ਆਸ਼ਰਮ ਦੀ ਤਿਆਰੀ ਦੀ ਲੜੀ ’ਚ ਇਸ ਨੂੰ ਜ਼ਰੂਰੀ ਮੰਨਿਆ ਗਿਆ ਹੈ। ਇਸ ਤੋਂ ਪਹਿਲਾਂ ਪਰਿਵਾਰਕ ਜ਼ਿੰਮੇਵਾਰੀਆਂ ਦੇ ਤਿਆਗ ਦੀ ਗੱਲ ਸੀ।

ਆਰਿਆ ਦੀ ਜ਼ਿੰਦਗੀ ’ਚ ਵਰਨ ਆਸ਼ਰਮ ਦੀ ਵਿਵਸਥਾ ਸੀ। ਗਾਂਧੀ ਚਾਰ ਅਲੱਗ ਵਰਨ ਅਤੇ ਚਾਰ ਅਲੱਗ ਆਸ਼ਰਮਾਂ ’ਤੇ ਆਧਾਰਿਤ ਵਿਵਸਥਾ ਦੀ ਗੱਲ ਨੂੰ ਮੰਨਦੇ ਰਹੇ। ਪ੍ਰਾਚੀਨ ਭਾਰਤੀ ਜ਼ਿੰਦਗੀ ਇਨ੍ਹਾਂ ਦੇ ਆਲੇ-ਦੁਆਲੇ ਘੁੰਮਦੀ ਰਹੀ। ਤਿਆਗ ਦਾ ਮਾਰਗ ਹਮੇਸ਼ਾ ਸੌਖਾ ਨਹੀਂ ਹੈ। ਅਜਿਹੇ ’ਚ ਬਹੁਤ ਘੱਟ ਲੋਕ ਇਸ ਵਿਚ ਰੁਚੀ ਰੱਖਦੇ ਹੋਣਗੇ।

ਬਜ਼ੁਰਗ ਲੋਕ ਅਕਸਰ ਬੀਮਾਰੀ ਤੋਂ ਪੀੜਤ ਹੁੰਦੇ ਹਨ। ਇਸ ਦੇ ਕਾਰਨ ਵਧੇਰੇ ਮਾਮਲਿਆਂ ’ਚ ਕਮਜ਼ੋਰੀ ਅਤੇ ਵਿਵਹਾਰ ’ਚ ਬਦਲਾਅ ਦੇਖਣ ਨੂੰ ਮਿਲਦਾ ਹੈ। ਬਿਰਧ ਅਵਸਥਾ ਵਿਚ ਰੋਗ ਦੇ ਇਲਾਜ ਦੇ ਇਲਾਵਾ ਭਾਵਨਾਤਮਕ ਦੇਖਭਾਲ ਅਤੇ ਸਹਾਇਤਾ ਬੜਾ ਹੀ ਜ਼ਰੂਰੀ ਹੁੰਦਾ ਹੈ। ਸਰੀਰਕ ਕਮਜ਼ੋਰੀ ਮਾਨਸਿਕ ਕਮਜ਼ੋਰੀ ਨੂੰ ਜਨਮ ਦਿੰਦੀ ਹੈ। ਇਸ ਨਾਲ ਦਿਮਾਗੀ ਕਮਜ਼ੋਰੀ, ਚਿੜਚਿੜਾਪਣ ਅਤੇ ਨਿਰਾਸ਼ਾ ਵਰਗੀ ਸਮੱਸਿਆ ਪੈਦਾ ਹੁੰਦੀ ਹੈ। ਇਸ ਦੇ ਕਾਰਨ ਦੇਖਭਾਲ ਕਰ ਰਹੇ ਲੋਕ ਵੀ ਪ੍ਰੇਸ਼ਾਨੀ ’ਚ ਪੈ ਜਾਂਦੇ ਹਨ।

ਅੱਜ ਦੇਖਭਾਲ ਕਰਨੀ ਸਭ ਤੋਂ ਅਸੰਗਠਿਤ ਸੇਵਾ ਕੇਂਦਰਾਂ ’ਚੋਂ ਇਕ ਹੈ। ਜੇਕਰ ਇਨ੍ਹਾਂ ਨੂੰ ਜਲਦੀ ਹੀ ਸੰਗਠਿਤ ਨਾ ਕੀਤਾ ਗਿਆ ਤਾਂ ਬਜ਼ੁਰਗ ਅਤੇ ਦੇਖਭਾਲ ਕਰਨ ਵਾਲੇ ਦੋਵਾਂ ਦੀਆਂ ਪ੍ਰੇਸ਼ਾਨੀਆਂ ਹੋਰ ਵਧ ਸਕਦੀਆਂ ਹਨ। ਸਮਾਜ ਅਤੇ ਸਰਕਾਰ ਨੂੰ ਇਨ੍ਹਾਂ ਕੰਮਕਾਜੀ ਵਰਗ ਦੇ ਦੇਖਭਾਲ ਕਰਨ ਵਾਲਿਆਂ ਨੂੰ ਹੁਨਰ ਦੀ ਸਿਖਲਾਈ ਅਤੇ ਹੋਰ ਸਰੋਤਾਂ ਨਾਲ ਮਦਦ ਕਰਨੀ ਚਾਹੀਦੀ ਹੈ। ਸੀਨੀਅਰ ਨਾਗਰਿਕਾਂ ਦੇ ਯੋਗਦਾਨ ਲਈ ਅਜਿਹਾ ਕਰਨ ਦੀ ਲੋੜ ਹੈ।

ਕੌਸ਼ਲ ਕਿਸ਼ੋਰ


Rakesh

Content Editor

Related News