ਦੇਸ਼ ਨੂੰ ਲੋੜ ਹੈ ਡਾ. ਮੁਖਰਜੀ ਜਿਹੇ ਨੇਤਾ ਦੀ

10/05/2020 4:08:14 AM

(ਡਾ. ਮਨਮੋਹਨ ਵੈਦ)
ਡਾ. ਮਨਮੋਹਨ ਵੈਦ ਸਹਿ-ਸਰਕਾਰਜਵਾਹ, ਰਾਸ਼ਟਰੀ ਸਵੈਮਸੇਵਕ ਸੰਘ

ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਪ੍ਰਣਬ ਮੁਖਰਜੀ ਦੇ ਦਿਹਾਂਤ ਨਾਲ ਦੇਸ਼ ਦੀ ਸਿਅਾਸਤ ਦਾ ਮੱਘਦਾ ਸੂਰਜ ਡੁੱਬ ਗਿਆ ਅਤੇ ਇਸ ਖੇਤਰ ਨੂੰ ਬਹੁਤ ਵੱਡਾ ਘਾਟਾ ਪਿਅਾ ਹੈ। ਆਪਣੇ ਸਿਅਾਸੀ ਵਿਚਾਰਾਂ ਪ੍ਰਤੀ ਪ੍ਰਤੀਬੱਧਤਾ ਕਾਇਮ ਰੱਖਦੇ ਹੋਏ ਵੀ ਖੁੱਲ੍ਹੇ ਮਨ ਨਾਲ ਸਾਰਿਆਂ ਸਿਅਾਸੀ ਵਿਰੋਧੀਆਂ ਨਾਲ ਮਿਲਣ ਦੀ ਪੰ੍ਰਪਰਾ ਹੁਣ ਖਤਮ ਹੁੰਦੀ ਜਾਪ ਰਹੀ ਹੈ। ਭਾਰਤ ਅੰਦਰ ਵੱਖ-ਵੱਖ ਵਿਚਾਰਾਂ ਦੇ ਲੋਕਾਂ ਦੇ ਇਕੱਠੇ ਹੋ ਕੇ ਵਿਚਾਰ-ਵਟਾਂਦਰਾ ਕਰਨਾ, ਖੰਡਨ-ਮੰਡਨ ਕਰਨਾ ਪ੍ਰਾਚੀਨ ਪ੍ਰੰਪਰਾ ਰਹੀ ਹੈ। ਅਾਜ਼ਾਦੀ ਤੋਂ ਪਹਿਲਾਂ ਕਾਂਗਰਸ ਵੀ ਅਾਜ਼ਾਦੀ ਪ੍ਰਾਪਤ ਕਰਨ ਲਈ ਇਕਜੁੱਟ ਹੋਏ ਵੱਖ-ਵੱਖ ਵਿਚਾਰਾਂ ਅਤੇ ਵੱਖ-ਵੱਖ ਅਕਸਾਂ ਦਾ ਇਕ ਮੰਚ ਹੋਇਆ ਕਰਦੀ ਸੀ। ਅੱਜ ਜੋ ਸਿਅਾਸੀ ਅਸਹਿਣਸ਼ੀਲਤਾ ਅਤੇ ਵਿਚਾਰਕ ਛੂਤ-ਛਾਤ ਦਿਖਾਈ ਦੇ ਰਿਹਾ ਹੈ, ਉਹ ਖੱਬੇਪੱਖੀ ਵਿਚਾਰਧਾਰਾ ਦੀ ਦੇਣ ਹੈ। ਆਪਣੇ ਖੱਬੇਪੱਖੀ ਵਿਚਾਰਾਂ ਦੇ ਵਿਰੁੱਧ ਲੋਕਾਂ ਨੂੰ ਵਿਚਾਰ ਕਰਨਾ ਤਾਂ ਦੂਰ, ਜਿਊਣ ਦਾ ਵੀ ਅਧਿਕਾਰ ਨਹੀਂ, ਇਹੋ-ਜਿਹਾ ਦੁਨੀਆ ਅੰਦਰ ਖੱਬੇਪੱਖੀ ਚਰਿੱਤਰ ਦਾ ਇਤਿਹਾਸ ਰਿਹਾ ਹੈ।

ਜਦੋਂ ਸਵਰਗੀ ਪ੍ਰਣਬਦਾ ਨੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਕਾਰਜਕ੍ਰਮ ਵਿਚ ਆਉਣ ਲਈ ਮਨਜ਼ੂਰੀ ਦਿੱਤੀ ਤਾਂ ਇਸਦਾ ਖੂਬ ਵਿਰੋਧ ਹੋਇਆ। ਉਹ ਸੰਘ ਦੇ ਕਾਰਜਕ੍ਰਮ ਵਿਚ ਸ਼ਾਮਲ ਨਾ ਹੋਣ, ਇਸ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾਏ ਗਏ। ਇੱਥੋਂ ਤੱਕ ਕਿ ਪ੍ਰਣਬਦਾ ਦੀ ਬੇਟੀ ਨੂੰ ਵੀ ਉਨ੍ਹਾਂ ਖ਼ਿਲਾਫ਼ ਮੈਦਾਨ ਵਿਚ ਉਤਾਰਿਆ ਗਿਆ। ਅਸਲ ਵਿਚ ਪ੍ਰਣਬਦਾ ਇਕ ਗੰਭੀਰ, ਵਡੇਰੇ, ਅਨੁਭਵੀ, ਪਰਿਪੱਕ ਸਿਅਾਸੀ ਅਾਗੂ ਰਹੇ ਹਨ ਅਤੇ ਉਹ ਸੰਘ ਨਾਲ ਜੁੜਨ ਲਈ ਨਹੀਂ ਸਗੋਂ ਆਪਣੇ ਵਿਚਾਰ ਸਵੈਮਸੇਵਕਾਂ ਵਿਚ ਰੱਖਣ ਲਈ ਆਉਣ ਵਾਲੇ ਸਨ। ਉਨ੍ਹਾਂ ਦੇ ਹਿਤੈਸ਼ੀਆਂ ਅਤੇ ਜਾਣਨ ਵਾਲਿਆਂ ਨੂੰ ਉਨ੍ਹਾਂ ’ਤੇ ਯਕੀਨ ਹੋਣਾ ਚਾਹੀਦਾ ਸੀ ਕਿ ਉਹ ਇਕਦਮ ਨਵੇਂ ਲੋਕਾਂ ਸਾਹਮਣੇ ਆਪਣੇ (ਕਾਂਗਰਸੀ ਹੀ ਸਮਝੋ) ਵਿਚਾਰ ਰੱਖਣ ਵਾਲੇ ਸਨ ਪਰ ਕਾਂਗਰਸੀਆਂ ਨੂੰ ਉਨ੍ਹਾਂ ’ਤੇ ਭਰੋਸਾ ਨਹੀਂ ਹੋਇਆ।

ਸੰਘ ਦੇ ਚੌਥੇ ਸਰਸੰਘਚਾਲਕ ਸ਼੍ਰੀ ਰੱਜੂ ਭਈਆ ਜੀ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਹੀ ਵਸਨੀਕ ਸਨ। ਉਨ੍ਹਾਂ ਦੇ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਨਾਲ ਨੇੜਲੇ ਸੰਬੰਧ ਸਨ। ਜਦੋਂ ਸ਼ਾਸਤਰੀ ਜੀ ਉੱਤਰ ਪ੍ਰਦੇਸ਼ ਦੀ ਸਿਅਾਸਤ ਵਿਚ ਸਨ ਤਾਂ ਦੂਸਰੇ ਸਰਸੰਘਚਾਲਕ ਸ਼੍ਰੀ ਗੁਰੂਜੀ ਦੀ ਮੌਜੂਦਗੀ ਵਿਚ ਕੁਝ ਪਤਵੰਤੇ ਸੱਜਣਾਂ ਲਈ ਚਾਹ-ਪਾਣੀ ਦਾ ਪ੍ਰਬੰਧ ਹੋਇਆ। ਸ਼੍ਰੀ ਰੱਜੂ ਭਈਆ ਜੀ ਨੇ ਸ਼ਾਸਤਰੀ ਜੀ ਨੂੰ ਵੀ ਸੱਦਾ ਦਿੱਤਾ। ਸ਼ਾਸਤਰੀ ਜੀ ਨੇ ਕਿਹਾ ਕਿ ਮੈਂ ਆਉਣਾ ਚਾਹੁੰਦਾ ਹਾਂ ਪਰ ਆਵਾਂਗਾ ਨਹੀਂ ਕਿਉਂਕਿ ਜੇਕਰ ਮੈਂ ਆਇਆ ਤਾਂ ਕਾਂਗਰਸ ਵਿਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਜਾਣਗੀਆਂ। ਇਸ ’ਤੇ ਰੱਜੂ ਭਈਆ ਜੀ ਨੇ ਪੁੱਛਿਆ ਕਿ ਸ਼ਾਸਤਰੀ ਜੀ ਕੀ ਲੋਕ ਤੁਹਾਡੇ ਬਾਰੇ ਵੀ ਇਹੋ-ਜਿਹੀਆਂ ਗੱਲਾਂ ਕਰਨਗੇ? ਸ਼ਾਸਤਰੀ ਜੀ ਨੇ ਕਿਹਾ ਤੁਸੀਂ ਨਹੀਂ ਜਾਣਦੇ ਕਿ ਸਿਅਾਸਤ ਕਿਹੋ-ਜਿਹੀ ਚੀਜ਼ ਹੁੰਦੀ ਹੈ। ਇਸ ’ਤੇ ਰੱਜੂ ਭਈਆ ਜੀ ਨੇ ਕਿਹਾ ਕਿ ਸਾਡੇ ਇਹੋ-ਜਿਹਾ ਨਹੀਂ ਹੁੰਦਾ। ਜੇਕਰ ਕੋਈ ਸਵੈਮਸੇਵਕ ਮੈਨੂੰ ਤੁਹਾਡੇ ਨਾਲ ਵੇਖੇਗਾ ਤਾਂ ਇਹ ਹੀ ਸੋਚੇਗਾ ਕਿ ਰੱਜੂ ਭਈਆ ਸ਼ਾਸਤਰੀ ਜੀ ਨੂੰ ਸੰਘ ਸਮਝਾ ਰਹੇ ਹੋਣਗੇ।

ਠੀਕ ਵੀ ਹੈ, ਇਹ ਵਿਸ਼ਵਾਸ ਆਪਣੇ ਨੇਤਾ ਬਾਰੇ ਹੋਣਾ ਚਾਹੀਦਾ ਹੈ। ਆਪਣੇ ਵਿਚਾਰਾਂ ’ਤੇ ਪੱਕੇ ਰਹਿ ਕੇ ਖੁੱਲ੍ਹੇ ਮਨ ਨਾਲ ਦੂਸਰੇ ਦੇ ਨਜ਼ਰੀਏ ਅਤੇ ਵਿਚਾਰਾਂ ਨੂੰ ਸਮਝਣ ਦਾ ਖੁੱਲ੍ਹਾ ਭਾਵਨਾਤਮਕ ਵਾਤਾਵਰਣ ਹੀ ਲੋਕਤੰਤਰ ਦਾ ਆਧਾਰ ਹੁੰਦਾ ਹੈ। ਭਾਰਤ ਦੀ ਰਾਸ਼ਟਰੀ ਸਿਅਾਸਤ ’ਚ ਹੁਣ ਚੋਣਵੇਂ ਲੋਕ ਹੀ ਦਿਸਦੇ ਹਨ। ਸਿਅਾਸੀ ਅਾਗੂ ਤਾਂ ਬਹੁਤ ਹਨ ਪਰ ਰਾਸ਼ਟਰੀ (ਰਾਸ਼ਟਰੀ ਹਿੱਤ ਸਭ ਤੋਂ ਉੱਪਰ ਵਾਲੀ ਸਿਅਾਸਤ) ਦੀ ਥਾਂ ’ਤੇ ਵਧੇਰੇ ਨੇਤਾ ਰਲਗਡ ਵਾਲੀ ਸਿਅਾਸਤ, ਫਿਰਕੂ ਸਿਅਾਸਤ, ਜਾਤੀਗਤ ਸਿਅਾਸਤ, ਖੇਤਰਵਾਦੀ ਸਿਅਾਸਤ ਅਤੇ ਪਰਿਵਾਰਵਾਦੀ ਸਿਅਾਸਤ ਵਿਚ ਲੱਗੇ ਹੋਏ ਜ਼ਿਆਦਾ ਦਿਸਦੇ ਹਨ। ਲੀਡਰਸ਼ਿਪ ਦੇ ਸਾਰੇ ਗੁਣ ਇਕ ਪਰਿਵਾਰ ਵਿਚ ਹੀ ਵੰਸ਼-ਪੰ੍ਰਪਰਾ ਨਾਲ ਕਿਸ ਤਰ੍ਹਾਂ ਆ ਸਕਦੇ ਹੋਣਗੇ, ਇਸਦੀ ਮੈਨੂੰ ਹੈਰਾਨੀ ਹੁੰਦੀ ਹੈ ਅਤੇ ਇਹ ਸਾਰੇ ਲੋਕਤੰਤਰ ਦੀ ਰੱਖਿਆ ਕਰਨ ਦੀ ਦੁਹਾਈ ਦਿੰਦੇ ਰਹਿੰਦੇ ਹਨ। ਸਭ ਤੋਂ ਪੁਰਾਣੇ ਦਲ ਦੇ ਲੋਕ ਕਰਤੱਵ ਅਤੇ ਜ਼ਿੰਮੇਵਾਰੀ ਤੋਂ ਹੀਣੇ ਵਿਅਕਤੀ ਵਿਚ ਰਹਿਨੁਮਾਈ ਦੇ ਸਾਰੇ ਗੁਣ ਕਿਸ ਤਰ੍ਹਾਂ ਦੇਖ ਸਕਦੇ ਹਨ, ਇਹ ਤਾਂ ਮਹਾਨ ਅਚਰਜ ਹੈ।

ਇਸ ਲਈ ਰਲਗਡ ਦੀ ਸਿਅਾਸਤ ਤੋਂ ਉਪਰ ਉੱਠ ਕੇ ਰਾਸ਼ਟਰ-ਹਿੱਤ ਦੀ ਸਿਅਾਸਤ ਕਰਨ ਵਾਲੇ ਘੱਟ ਰਹੇ ਹਨ। ਪ੍ਰਣਬਦਾ ਇਹੋ-ਜਿਹੇ ਨੇਤਾ ਸਨ, ਉਨ੍ਹਾਂ ਦਾ ਇਸ ਸਮੇਂ ਚਲੇ ਜਾਣਾ ਇਸ ਲਈ ਜ਼ਿਅਾਦਾ ਮਹਿਸੂਸ ਹੋਇਆ ਹੈ। ਉਹ ਜਦੋਂ ਖਜ਼ਾਨਾ ਮੰਤਰੀ ਸਨ ਉਦੋਂ ਵੀ ਭਾਰਤ ਦੇ ਗੁਆਂਢੀ ਦੇਸ਼ਾਂ ਬਾਰੇ ਆਪਣੀ ਜਾਣਕਾਰੀ ਅਤੇ ਸਮਝ ਵਧਾਉਣ ਲਈ ਵੱਖ-ਵੱਖ ਵਿਚਾਰਾਂ ਦੇ ਜਾਣਕਾਰ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕਰਿਆ ਕਰਦੇ ਸਨ। ਸਿਹਤਮੰਦ ਲੋਕਤੰਤਰ ਅਤੇ ਮਜ਼ਬੂਤ ਰਾਜਨੀਤੀ ਲਈ ਇਹ ਉਪਯੋਗੀ ਹੈ। ਇਸ ਲਈ ਪ੍ਰਣਬਦਾ ਵਲੋਂ ਸੰਘ ਦੇ ਕਾਰਜਕ੍ਰਮ ਵਿਚ ਆਉਣਾ ਦੇਸ਼ ਵਿਚ ਕੰਮ ਕਰ ਰਹੇ, ਦੇਸ਼ਵਿਆਪੀ, ਬਹੁਪੱਖੀ ਵਿਸ਼ਾਲ ਸੰਗਠਨ ਨੂੰ ਵੇਖਣਾ, ਉਸ ਨੂੰ ਸਮਝਣਾ, ਇਸਦੇ ਮਹੱਤਵ ਨੂੰ ਸਮਝਣ ਲਈ ਉਹੋ ਜਿਹੀ ਦ੍ਰਿਸ਼ਟੀ ਅਤੇ ਯੋਗਤਾ ਵੀ ਚਾਹੀਦੀ ਹੈ। ਇਸ ਨੂੰ ਸਮਝਣਾ ਕੁਝ ਲੋਕਾਂ ਦੀ ਸਮਝ ਤੋਂ ਪਰ੍ਹੇ ਹੈ।

ਸ਼੍ਰੀ ਕੇ. ਐੱਮ. ਮੁੰਸ਼ੀ ਪੰ. ਜਵਾਹਰ ਲਾਲ ਨਹਿਰੂ ਮੰਤਰੀ ਮੰਡਲ ਵਿਚ ਮੰਤਰੀ ਰਹੇ। ਉਹ ਸੰਘ ਨੂੰ ਜਿਸ ਤਰ੍ਹਾਂ ਦੇਖ ਸਕੇ ਉਹ ਸਿਰਫ ਸਿਅਾਸਤ ਕਰਨ ਵਾਲਿਆਂ ਦੀ ਸਮਝ ਤੋਂ ਬਾਹਰ ਹੈ। ਉਸ ਲਈ ਰਾਸ਼ਟਰੀ ਸਿਅਾਸਤ ਦੀ ਦ੍ਰਿਸ਼ਟੀ ਚਾਹੀਦੀ ਹੈ। ਸਿਅਾਸਤ ਵਿਚ ਹੁੰਦੇ ਹੋਏ ਵੀ ਸੰਘ ਦੀ ਸਿਅਾਸਤ ਤੋਂ ਦੂਰ ਰਹਿਣ ਦੇ ਫੈਸਲੇ ਦਾ ਹਾਂ-ਪੱਖੀ ਨੋਟਿਸ ਲੈਣਾ, ਉਸ ਨੂੰ ਸਮਝਣਾ ਅਤੇ ਉਸਦੀ ਸ਼ਲਾਘਾ ਕਰਨ ਲਈ ਵੀ ਉਹੋ-ਜਿਹੀ ਪ੍ਰਤਿਭਾ ਚਾਹੀਦੀ ਹੈ। ਮੁੰਸ਼ੀ ਜੀ ਨੇ ਪੁਸਤਕ ‘ਪਿਲਗ੍ਰੀਮੇਜ ਟੂ ਫ੍ਰੀਡਮ’ ਵਿਚ ਸੰਘ ਬਾਰੇ ਲਿਖਿਆ ਹੈ ਕਿ -

ਮੈਂ ਉਸ ਰਾਸ਼ਟਰੀ ਸਵੈਮਸੇਵਕ ਸੰਘ ਦੀ ਇਕ ਰੈਲੀ ’ਚ ਹਿੱਸਾ ਲਿਆ ਜਿਸ ਨੂੰ ਅਸੀਂ ਕਾਂਗਰਸੀ ਇਹੋ ਜਿਹਾ ਨੀਚ ਸਮਝਦੇ ਸਾਂ ਜਿਸ ਨੂੰ ਦੇਖਣਾ ਵੀ ਨਹੀਂ ਚਾਹੀਦਾ। ਮੈਂ ਇਸਦੇ ਮੈਂਬਰਾਂ ਦਾ ਅਨੁਸ਼ਾਸਨ, ਨਿਸ਼ਚਾ ਅਤੇ ਨਿਰਸਵਾਰਥ ਬਿਰਤੀ ਜੋ ਕਿ ਇਨ੍ਹਾਂ ਦੀ ਖ਼ਾਸੀਅਤ ਹੈ, ਨੂੰ ਦੇਖ ਕੇ ਹੈਰਾਨ ਰਹਿ ਗਿਆ। ਇਸ ਦੇ ਪਿੱਛੇ ਕੋਈ ਆਰਥਿਕ ਸਹਾਰਾ ਅਤੇ ਕੋਈ ਐਸਾ ਨੇਤਾ ਨਹੀਂ ਸੀ ਜਿਹੜਾ ਰਾਸ਼ਟਰੀ ਪੱਧਰ ’ਤੇ ਮਸ਼ਹੂਰ ਹੋਵੇ, ਜੋ ਕਿ ਇਸ ਨੂੰ ਕੋਈ ਰੁਤਬਾ ਪ੍ਰਦਾਨ ਕਰ ਸਕੇ, ਫੇਰ ਵੀ ਇਹ ਸੰਗਠਨ ਭਾਵਨਾਤਮਕ ਜੁੜਾਅ ਦੇ ਆਧਾਰ ’ਤੇ ਬਹੁਤ ਸਫਲਤਾ ਨਾਲ ਕੰਮ ਕਰ ਰਿਹਾ ਸੀ। ਮੈਂ ਆਰ. ਐੱਸ. ਐੱਸ. ਦੇ ਗੁਰੂ ਜੀ ਸ਼੍ਰੀ ਐੱਮ. ਐੱਸ. ਗੋਲਵਲਕਰ ਨੂੰ ਮਿਲਿਆ। ਸਾਡੇ ਸਿਅਾਸੀ ਮਕਸਦਾਂ ਅਤੇ ਤਰੀਕਿਆਂ ਵਿਚ ਭਾਵੇਂ ਜੋ ਮਰਜ਼ੀ ਫਰਕ ਰਿਹਾ ਹੋਵੇ, ਮੈਂ ਉਨ੍ਹਾਂ ਦੇ ਸਮਰਪਿਤ ਜੀਵਨ, ਉਨ੍ਹਾਂ ਦੀ ਮਹਾਨ ਸੰਗਠਨ ਕਰਨ ਦੀ ਸ਼ਕਤੀ ਅਤੇ ਆਰ. ਐੱਸ. ਐੱਸ ਨੂੰ ਅੱਗੇ ਵਧਾਉਣ ਦੀ ਉਨ੍ਹਾਂ ਦੀ ਕੁਸ਼ਲਤਾ ਅਤੇ ਆਰ. ਐੱਸ. ਐੱਸ. ਨੂੰ ਸਿਅਾਸਤ ਦੇ ਭੰਵਰ ’ਚ ਸੁੱਟਣ ਦੇ ਮੋਹ ਵਿਚ ਨਾ ਆਉਣ ਦੀ ਸ਼ਲਾਘਾ ਕੀਤੇ ਬਗੈਰ ਨਹੀਂ ਰਹਿ ਸਕਦਾ।

(ਪਿਲਗ੍ਰੀਮੇਜ ਟੂ ਫ੍ਰੀਡਮ, ਕੇ. ਐੱਮ. ਮੁੰਸ਼ੀ, ਪੇਜ 86)

        ਡਾ. ਪ੍ਰਣਬਦਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਉੱਪਰ ਇਕ ਮਰਾਠੀ ਲੇਖ ਵਿਚ ਲੇਖਕ ਨੇ ਲਿਖਿਆ ਹੈ ਕਿ ‘ਕਾਂਗਰਸ ਨੂੰ ਪ੍ਰਣਬਦਾ ਜਿਹੋ-ਜਿਹੇ ਤਜਰਬੇਕਾਰ ਵਿਅਕਤੀ ਦੀ ਜਦੋਂ ਜ਼ਿਆਦਾ ਲੋੜ ਸੀ ਉਦੋਂ ਹੀ ਉਨ੍ਹਾਂ ਨੇ ਕਾਂਗਰਸ ਤੋਂ ਦੂਰ ਜਾ ਕੇ ਸੰਘ ਨਾਲ ਨਜ਼ਦੀਕੀ ਬਣਾ ਲਈ।’ ਉਨ੍ਹਾਂ ਦਾ ਇਸ਼ਾਰਾ ਪ੍ਰਣਬਦਾ ਦੇ ਸੰਘ ਦੇ ਕਾਰਜਕ੍ਰਮ ਵਿਚ ਜਾਣ ਨਾਲ ਸੀ। ਮੈਨੂੰ ਇਸ ਲੇਖਕ ਦੀ ਬੁੱਧੀ ’ਤੇ ਤਰਸ ਆਇਆ, ਪ੍ਰਣਬਦਾ ਦੂਰ ਕਿੱਥੇ ਗਏ, ਉਹ ਤਾਂ ਉੱਥੇ ਹੀ ਸਨ ਅਤੇ ਉੱਥੇ ਹੀ ਹਨ। ਕਾਂਗਰਸ ਨੇ ਰਾਸ਼ਟਰੀ ਵਿਚਾਰਾਂ, ਰਾਸ਼ਟਰ ਪਹਿਲ ਵਾਲੀ ਸਿਅਾਸੀ ਅਤੇ ਪ੍ਰਣਬਦਾ ਜਿਹੇ ਵਿਚਾਰਕਾਂ ਨਾਲੋਂ ਆਪ ਹੀ ਦੂਰੀ ਬਣਾ ਲਈ ਹੈ। ਇਹ ਕਾਂਗਰਸ ਦਾ ਗ਼ਲਤ ਕਦਮ ਸੀ। ਕਾਂਗਰਸ ਇਸ ਤਰ੍ਹਾਂ ਹੀ ਕਮਜ਼ੋਰ ਹੁੰਦੀ ਜਾ ਰਹੀ ਹੈ ਅਤੇ ਇਹ ਹੀ ਰਵੱਈਆ ਰਿਹਾ ਤਾਂ ਹੋਰ ਕਮਜ਼ੋਰ ਹੋ ਜਾਵੇਗੀ। ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਡਾ. ਪ੍ਰਣਬਦਾ ਅਤੇ ਕੇ. ਐੱਮ. ਮੁੰਸ਼ੀ ਦੇ ਨਜ਼ਰੀਏ ਤੋਂ ਸੇਧ ਲੈਣੀ ਹੈ ਜਾਂ ਖੱਬੇਪੱਖੀਆਂ ਤੋਂ ਉਧਾਰ ਲਈ ਗਈ ਅਸਹਿਣਸ਼ੀਲਤਾ ਦੀ ਸੋਚ ਨੂੰ ਅਪਣਾਉਣਾ ਹੈ।

ਪ੍ਰਣਬਦਾ ਦੇ ਹੋਣ ਦਾ ਮੁੱਲ ਸਮਝਣ ਲਈ ਉਹੋ-ਜਿਹੀ ਯੋਗਤਾ ਵੀ ਚਾਹੀਦੀ ਹੈ। ਛੋਟੇ-ਛੋਟੇ ਸਵਾਰਥਾਂ ਦੀ ਹੋਸ਼ੀ ਸਿਅਾਸਤ ਕਰਨ ਵਾਲੇ ਰਲਗਡ ਸਵਾਰਥਾਂ ਤੋਂ ਉੱਪਰ ਉੱਠ ਕੇ ਰਾਸ਼ਟਰੀ ਸਿਅਾਸਤ ਕਰਨ ਵਾਲਿਆਂ ਦਾ ਮਹੱਤਵ ਨਹੀਂ ਸਮਝ ਸਕਣਗੇ ਕਿਉਂਕਿ ਜਿਸ ਵਿਚਾਰਕ ਖਾਨਦਾਨ ਦੇ ਉਹ ਹਨ ਉੱਥੇ ਅੱਜ ਤੱਕ ਇਹੋ-ਜਿਹਾ ਹੋਇਆ ਨਹੀਂ। ਹਾਥੀ ਦਾ ਸ਼ਿਕਾਰ ਕਰਨ ਦੀ ਪੰ੍ਰਪਰਾ ਸ਼ੇਰਾਂ ਦੀ ਰਹੀ ਹੈ, ਗਿੱਦੜ ਤਾਂ ਉਸਦੀ ਕਲਪਨਾ ਵੀ ਨਹੀਂ ਕਰ ਸਕਦੇ।

ਪ੍ਰਣਬਦਾ ਦੇ ਸੰਘ ਦੇ ਕਾਰਜਕ੍ਰਮ ਵਿਚ ਮੌਜੂਦ ਰਹਿਣ ਦੇ ਮਹੱਤਵ ਨੂੰ ਨਾ ਸਮਝਣ ਵਾਲੇ, ਕੇਵਲ ਖੂਹ ਦੇ ਡੱਡੂ ਦਾ ਨਜ਼ਰੀਆ ਰੱਖਣ ਵਾਲੇ ਇਸ ਕਹਾਣੀ ਦਾ ਮਹੱਤਵ ਨਹੀਂ ਸਮਝ ਸਕਦੇ। ਇਕ ਸ਼ੇਰਨੀ ਆਪਣੇ ਬੱਚਿਆਂ ਨਾਲ ਗਿੱਦੜ ਦਾ ਬੱਚਾ ਵੀ ਪਾਲਦੀ ਹੈ। ਇਕ ਵਾਰੀ ਸ਼ੇਰ ਅਤੇ ਗਿੱਦੜ ਦੇ ਬੱਚੇ ਜੰਗਲ ਅੰਦਰ ਜਾ ਰਹੇ ਹੁੰਦੇ ਹਨ ਕਿ ਸਾਹਮਣੇ ਹਾਥੀ ਆਉਂਦਾ ਦੇਖ ਕੇ ਗਿੱਦੜ ਦਾ ਬੱਚਾ ਭੱਜਣ ਦੀ ਕੋਸ਼ਿਸ਼ ਕਰਦਾ ਹੈ ਜਦੋਂ ਕਿ ਸ਼ੇਰਨੀ ਦੇ ਬੱਚੇ ਸੋਚਦੇ ਹਨ ਕਿ ਇਸ ਉੱਤੇ ਹਮਲਾ ਕਿਸ ਤਰ੍ਹਾਂ ਕੀਤਾ ਜਾਵੇ। ਸ਼ੇਰਨੀ ਨੂੰ ਸ਼ਿਕਾਇਤ ਕਰਨ ’ਤੇ ਉਹ ਗਿੱਦੜ ਦੇ ਬੱਚੇ ਨੂੰ ਸਮਝਾਉਂਦੀ ਹੈ, ਤੂੰ ਦਲੇਰ ਵੀ ਹੈਂ ਅਤੇ ਸੁੰਦਰ ਵੀ ਪਰੰਤੂ ਜਿਸ ਖਾਨਦਾਨ ਵਿਚ ਤੇਰਾ ਜਨਮ ਹੋਇਆ ਹੈ, ਉਸ ਵਿਚ ਹਾਥੀ ਦਾ ਸ਼ਿਕਾਰ ਕਦੇ ਹੋਇਆ ਹੀ ਨਹੀਂ। ਇਸ ਲਈ ਹਾਥੀ ਦਾ ਸ਼ਿਕਾਰ ਕੀ ਹੁੰਦਾ ਹੈ, ਤੈਨੂੰ ਸਾਰੀ ਉਮਰ ਸਮਝ ਨਹੀਂ ਆਉਣਾ।

ਮੁੰਸ਼ੀ ਜੀ, ਪ੍ਰਣਬਦਾ, ਡਾ. ਰਾਜਿੰਦਰ ਪ੍ਰਸਾਦ, ਡਾ. ਰਾਧਾਕ੍ਰਿਸ਼ਨਨ, ਪੁਰਸ਼ੋਤਮ ਦਾਸ ਟੰਡਨ ਵਰਗੀ ਰਾਸ਼ਟਰੀ ਸਿਅਾਸਤ ਕਰਨ ਵਾਲਿਆਂ ਦੇ ਕੰਮਾਂ ਨੂੰ ਜਾਣਨ ਲਈ ਜਿੰਨੀ ਸਮਝ ਵੀ ਚਾਹੀਦੀ ਹੈ, ਰਲਗਡ, ਫਿਰਕੂ, ਜਾਤੀਗਤ, ਖੇਤਰੀ, ਪਰਿਵਾਰਵਾਦੀ ਸਿਅਾਸਤ ਕਰਨ ਵਾਲਿਆਂ ਦੀ ਸਮਝ ਤੋਂ ਇਹ ਦੂਰ ਦੀ ਗੱਲ ਹੈ। ਪ੍ਰਣਬਦਾ ਅੱਜ ਸਾਡੇ ਵਿਚਕਾਰ ਨਹੀਂ ਹਨ ਪਰੰਤੂ ਪ੍ਰਣਬਦਾ ਜਿਹੇ ਲੋਕਾਂ ਦੀ ਲੰਮੀ ਉਮਰ ਹੋਵੇ, ਵਧਦੇ ਰਹਿਣ, ਫਲਦੇ-ਫੁਲਦੇ ਰਹਿਣ।


Bharat Thapa

Content Editor

Related News