ਆ ਨੀ ਚਿੜੀਏ...

Wednesday, Nov 04, 2015 - 06:04 PM (IST)

ਆ ਨੀ ਚਿੜੀਏ...

ਆ ਨੀ ਚਿੜੀਏ ਪਾਣੀ ਪੀ,
ਪਾਣੀ ਪੀ ਕੇ ਜੁੱਗ-ਜੁੱਗ ਜੀ।
ਸਾਡੇ ਬੱਚਿਆਂ ਨਾਲ ਤੂੰ ਖੇਡ,
ਹੋਰ ਤੈਨੂੰ ਕੰਮ ਏ ਕੀ?

ਤੇਰੇ ਲਈ ਬਣਾਇਆ ਆਲ੍ਹਣਾ,
ਰਹਿ ਸਕਦੇ ਤੁਸੀਂ ਦੋ ਤਿੰਨ ਜੀਅ। 
ਜਦੋਂ ਦੀਆਂ ਨੇ ਚਿੜੀਆਂ ਮੁੱਕੀਆਂ,
ਲੱਭਦੀ ਰਹਿੰਦੀ ''ਜੈਂਸਮੀਨ'' ਧੀ
ਬੜੀ ਦੇਰ ਬਾਅਦ, ਅੱਜ ਤੂੰ ਆਈ 
ਬੱਚਿਆਂ ਦੇ ਲਈ ਖੁਸ਼ੀ ਲਿਆਈ।

ਨਾਲ ਪਿਆਰ ਦੇਆਂ ਗੱਲ ਸਮਝਾ
ਥੋੜ੍ਹਾ ਜਿਹਾ ਦਿਲ ਇੱਥੇ ਲਾਅ।
ਇਕ-ਇਕ ਕਰਕੇ ਬਾਕੀ ਚਿੜੀਆਂ,
ਫਿਰ ਲਈ ਤੂੰ ਆਪ ਬੁਲਾਅ।
''ਗੋਸਲ'' ਦੀ ਜੇ ਗੱਲ ਮੰਨ ਲਈ,
ਮੈਂ ਵੀ ਤੇਰੇ ਸਦਕੇ ਜਾਂਅ।

ਬਹਾਦਰ ਸਿੰਘ ਗੋਸਲ


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News