ਬਾਬੂਆਂ ਦੇ ਪੂਰੇ ਤੰਤਰ ਨੂੰ ਬਦਲਣ ਦੀ ਤਿਆਰੀ

10/14/2019 1:27:55 AM

ਦਿਲੀਪ ਚੇਰੀਅਨ

ਬੀਤੇ 30 ਸਾਲਾਂ ’ਚ ਪਹਿਲੀ ਵਾਰ ਸਰਕਾਰ ਸਾਰੀਆਂ ਮੌਜੂਦਾ ਸੇਵਾਵਾਂ ਦੀ ਵਿਸਥਾਰਪੂਰਵਕ ਰੂਪ-ਰੇਖਾ ਇਕੱਠ ੀ ਕਰਨ ਦੀ ਵਿਆਪਕ ਕਵਾਇਦ ਕਰ ਰਹੀ ਹੈ। ਸੂਤਰਾਂ ਮੁਤਾਬਿਕ ਪ੍ਰਸੋਨਲ ਤੇ ਟ੍ਰੇਨਿੰਗ ਵਿਭਾਗ (ਡੀ. ਓ. ਪੀ. ਟੀ.) ਨੇ ਸਾਰੇ ਮੰਤਰਾਲਿਆਂ ਨੂੰ ਆਈ. ਏ. ਐੈੱਸ., ਆਈ. ਪੀ. ਐੈੱਸ. ਅਤੇ ਆਈ. ਐੱਫ. ਐੈੱਸ. ਸਮੇਤ ਕੇਂਦਰ ਸਰਕਾਰ ਦੀਆਂ ਸੇਵਾਵਾਂ ਲਈ ਇਕ ਵੱਡੇ ਪੁਨਰਗਠਨ ਲਈ ਜਾਣਕਾਰੀ ਦੇਣ ਵਾਸਤੇ ਪੱਤਰ ਲਿਖਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਅਗਲੇ ਸਾਲ ਅਪ੍ਰੈਲ ਤਕ ਇਸ ਪੂਰੀ ਮੁਹਿੰਮ ਨੂੰ ਪੂਰਾ ਕਰਨ ਦੀ ਉਮੀਦ ਕਰ ਰਹੀ ਹੈ।

ਉਦੇਸ਼ ਨਿਰਾਰਥਕ ਅਹੁਦਿਆਂ ਨੂੰ ਖਤਮ ਕਰਨ ਲਈ ਮੌਜੂਦਾ ਅਹੁਦਿਆਂ ਅਤੇ ਸੇਵਾਵਾਂ ਦਾ ਅਧਿਐਨ ਕਰਨਾ ਹੈ ਅਤੇ ਜੇਕਰ ਜ਼ਰੂਰੀ ਹੋਵੇ ਤਾਂ ਨਵੇਂ ਅਹੁਦਿਆਂ ਨੂੰ ਪੇਸ਼ ਕਰੋ, ਜੋ ਅੱਜ ਦੀਆਂ ਜ਼ਰੂਰਤਾਂ ਲਈ ਜ਼ਿਆਦਾ ਪ੍ਰਸੰਗਿਕ ਹੋਣਗੇ। ਮੁਲਾਜ਼ਮਾਂ ਦੇ ਵੇਰਵੇ ਤੋਂ ਇਲਾਵਾ ਕੇਡਰ ਰਚਨਾ ਦੇ ਵੇਰਵੇ, ਇਸ ਦਾ ਵੇਰਵਾ ਭਰਨ ਦੀ ਵਿਧੀ, ਅਹੁਦੇ ਦਾ ਨਾਂ, ਵੇਤਨਮਾਨ, ਅਹੁਦਿਆਂ ਦੀ ਗਿਣਤੀ, ਤਰੱਕੀ ਦਿੱਤੇ ਅਧਿਕਾਰੀਆਂ ਦੇ ਅੰਤਿਮ ਬੈਚ, ਕੁਲ ਖਾਲੀ ਥਾਵਾਂ ਦੀ ਪੂਰੀ ਪ੍ਰਕਿਰਿਆ ਨੂੰ ਇਨ੍ਹਾਂ ਤਬਦੀਲੀਆਂ ’ਚ ਸ਼ਾਮਲ ਕੀਤਾ ਜਾ ਰਿਹਾ ਹੈ।

ਦਿਲਚਸਪ ਗੱਲ ਇਹ ਹੈ ਕਿ ਸਰਕਾਰ ਡੀ. ਓ. ਪੀ. ਟੀ. ਨੂੰ ਦੋ ਵੱਖ-

ਵੱਖ ਵਿਭਾਗਾਂ ’ਚ ਵੰਡਣ ਲਈ ਵਿਚਾਰ ’ਤੇ ਵਿਚਾਰ ਕਰ ਰਹੀ ਹੈ, ਜਿਸ ’ਚ ਉਹ ਵਿਸ਼ੇਸ਼ ਤੌਰ ’ਤੇ ਸਰਕਾਰੀ ਕਰਮਚਾਰੀਆਂ ਨੂੰ ਟ੍ਰੇਂਡ ਕਰਨ ਲਈ ਹੋਵੇਗਾ।

ਝਾਰਖੰਡ ਕੇਡਰ ਦੇ ਅਧਿਕਾਰੀ ਜੰਮੂ-ਕਸ਼ਮੀਰ ’ਚ ਤਾਇਨਾਤ

ਕੇਂਦਰ ਵਲੋਂ ਆਰਟੀਕਲ-370 ਨੂੰ ਖਤਮ ਕਰਨ ਅਤੇ ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਤੋਂ ਬਾਅਦ ਆਈ. ਪੀ. ਐੈੱਸ. ਸਾਗਰ ਸਿੰਘ ਕਲਸੀ ਏ. ਜੀ. ਐੈੱਮ. ਯੂ. ਟੀ. ਕੇਡਰ ਤੋਂ ਜੰਮੂ-ਕਸ਼ਮੀਰ ’ਚ ਤਾਇਨਾਤ ਹੋਣ ਵਾਲੇ ਪਹਿਲੇ ਅਧਿਕਾਰੀ ਬਣ ਗਏ ਹਨ। ਕਲਸੀ ਨੂੰ ਸੂਬੇ ਦੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਿਵਚ ‘ਕਰਜ਼ੇ ਦੇ ਆਧਾਰ’ ਉੱਤੇ ਇਕ ਸਾਲ ਦੀ ਮਿਆਦ ਲਈ ਨਿਯੁਕਤ ਕੀਤਾ ਗਿਆ ਹੈ। ਉਹ ਮੌਜੂਦਾ ਸਮੇਂ ਅਰੁਣਾਚਲ ਪ੍ਰਦੇਸ਼ ’ਚ ਸੇਵਾਵਾਂ ਦੇ ਰਹੇ ਹਨ।

ਸੂਤਰਾਂ ਅਨੁਸਾਰ ਗ੍ਰਹਿ ਮੰਤਰਾਲਾ ਐੈੱਮ. ਐੈੱਚ. ਏ. ਦੇ ਅੰਡਰ ਸੈਕਟਰੀ ਰਾਕੇਸ਼ ਕੁਮਾਰ ਸਿੰਘ ਨੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਲਿਖਿਆ ਕਿ ਕਲਸੀ ਨੂੰ ਜੰਮੂ-ਕਸ਼ਮੀਰ ’ਚ ਆਪਣਾ ਨਵਾਂ ਕਾਰਜਭਾਰ ਸੰਭਾਲਣ ਲਈ ਤੁਰੰਤ ਰਿਲੀਵ ਕੀਤਾ ਜਾਣਾ ਚਾਹੀਦਾ ਹੈ।

ਪਹਿਲਾਂ ਜੰਮੂ ਅਤੇ ਕਸ਼ਮੀਰ ਕੇਡਰ ਦੇ ਅਧਿਕਾਰੀ ਹੀ ਸੂਬੇ ’ਚ ਕੰਮ ਕਰਦੇ ਸਨ ਅਤੇ ਉਨ੍ਹਾਂ ਨੂੰ ਕੇਂਦਰੀ ਡੈਪੂਟੇਸ਼ਨ ’ਤੇ ਨਿਯੁਕਤੀ ਨੂੰ ਛੱਡ ਕੇ ਸੂਬੇ ਦੇ ਬਾਹਰ ਤਬਦੀਲ ਨਹੀਂ ਕੀਤਾ ਜਾ ਸਕਦਾ ਸੀ। ਇਸੇ ਤਰ੍ਹਾਂ ਸਰਕਾਰ ਯੂ. ਟੀ. ਕੇਡਰ ਦੇ ਅਧਿਕਾਰੀਆਂ ਨੂੰ ਸੂਬੇ ’ਚ ਤਬਦੀਲ ਨਹੀਂ ਕਰ ਸਕਦੀ ਸੀ। ਏ. ਜੀ. ਐੈੱਮ. ਯੂ. ਟੀ. ਵਿਭਾਗ ਦਿੱਲੀ ਸਮੇਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਤ ਸਾਰੇ ਕਾਨੂੰਨੀ ਤੇ ਸੰਵਿਧਾਨਿਕ ਮਾਮਲਿਆਂ ਨਾਲ ਸਬੰਧਤ ਹੈ ਪਰ ਹੁਣ ਮਾਹੌਲ ਅਤੇ ਹਾਲਾਤ ਬਦਲ ਗਏ ਹਨ।

ਆਈ. ਏ. ਐੈੱਸ. ਦਾ ਅਹੁਦਾ ਗੁਆ ਰਿਹਾ ਹੈ ਆਕਰਸ਼ਣ

ਕਾਫੀ ਸਮੇਂ ਤੋਂ ਆਈ. ਏ. ਐੈੱਸ. ’ਚ ਬੇਚੈਨੀ ਦੀ ਇਕ ਹਵਾ ਫੈਲ ਰਹੀ ਹੈ। ਇਸ ਨਾਲ ਨਾ ਸਿਰਫ ਜੂਨੀਅਰ ਅਧਿਕਾਰੀਆਂ ਸਗੋਂ ਸੀਨੀਅਰ ਅਧਿਕਾਰੀਆਂ ’ਤੇ ਵੀ ਪ੍ਰਭਾਵ ਪੈ ਰਿਹਾ ਹੈ। ਇਕ ਵਾਰ ਵੱਕਾਰੀ ਸੇਵਾ ਤੋਂ ਅਸਤੀਫਾ ਦੇਣ ਵਾਲੇ ਤਿੰਨ ਆਈ. ਏ. ਐੈੱਸ. ਅਧਿਕਾਰੀਆਂ ਨੂੰ ਲੈ ਕੇ ਕਾਫੀ ਤੂਫਾਨ ਉੱਠਿਆ ਅਤੇ ਜਲਦ ਹੀ ਬੈਠ ਵੀ ਗਿਆ। ਇਸ ਤੂਫਾਨ ’ਚ ਲੱਗਦਾ ਹੈ ਕਿ ਇਕ ਵਾਰ ਫਿਰ ਤੇਜ਼ੀ ਆਉਣ ਵਾਲੀ ਹੈ ਕਿਉਂਕਿ ਉੱਤਰ ਪ੍ਰਦੇਸ਼ ਕੇਡਰ ਦੇ ਇਕ ਸੀਨੀਅਰ ਆਈ. ਏ. ਐੈੱਸ. ਅਧਿਕਾਰੀ ਨੇ ਵੀ. ਆਰ. ਐੈੱਸ. ਮੰਗਿਆ ਹੈ। ਹਾਲਾਂਕਿ ਉਨ੍ਹਾਂ ਦੀ ਰਿਟਾਇਰਮੈਂਟ ’ਚ ਅਜੇ 10 ਸਾਲ ਦਾ ਸਮਾਂ ਬਾਕੀ ਹੈ, ਜਦਕਿ ਤਿੰਨ ਆਈ. ਏ. ਐੈੱਸ. ਅਧਿਕਾਰੀਆਂ ਨੇ ਆਪਣੇ ਫੈਸਲੇ ਲਈ ਸਰਕਾਰ ਦੀਆਂ ਨੀਤੀਆਂ ਪ੍ਰਤੀ ਆਪਣੀ ਨਾਖੁਸ਼ੀ ਜਤਾਈ ਹੈ, ਉਥੇ ਇਸ ਮਾਮਲੇ ’ਚ ਇਹ ਕਾਰਪੋਰੇਟ ਜਗਤ ਦਾ ਭੁਲੇਖਾਪਾਊ ਆਕਰਸ਼ਣ ਵੀ ਪ੍ਰਤੀਤ ਹੁੰਦਾ ਹੈ।

ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ 1993 ਬੈਚ ਦੇ ਅਧਿਕਾਰੀ ਰਾਜੀਵ ਅਗਰਵਾਲ ਨੇ ਇਕ ਟੈਕਨਾਲੋਜੀ ਸੈਕਟਰ ਦੀ ਕੰਪਨੀ ’ਚ ਇਕ ਸੀਨੀਅਰ ਅਹੁਦਾ ਅਤੇ ਕਾਫੀ ਚੰਗੇ ਤਨਖਾਹ ਪੈਕੇਜ ਕਾਰਣ ਆਪਣਾ ਅਸਤੀਫਾ ਦਿੱਤਾ ਹੈ। ਮੌਜੂਦਾ ਸਮੇਂ ’ਚ ਅਗਰਵਾਲ ਉਦਯੋਗਿਕ ਨੀਤੀ ਅਤੇ ਪ੍ਰਮੋਸ਼ਨ ਵਿਭਾਗ ’ਚ ਸੰਯੁਕਤ ਸਕੱਤਰ ਦੇ ਤੌਰ ’ਤੇ ਕੰਮ ਕਰਦੇ ਹਨ। ਕਾਰਪੋਰੇਟ ਦੁਨੀਆ ’ਚ ਇਕ ਕਰੀਅਰ ਨਿਸ਼ਚਿਤ ਤੌਰ ’ਤੇ ਜ਼ਿਆਦਾ ਫਾਇਦੇਮੰਦ ਹੈ, ਇਸ ਲਈ ਅਗਰਵਾਲ ਆਉਣ ਵਾਲੇ ਮਹੀਨਿਆਂ ’ਚ ਅਣਜਾਣੇ ’ਚ ਜ਼ਿਆਦਾ ਆਈ. ਏ. ਐੈੱਸ. ਦੇ ਅਸਤੀਫਿਆਂ ਦਾ ਆਧਾਰ ਬਣ ਸਕਦੇ ਹਨ।

(dilipthecherian@twitter.com)


Bharat Thapa

Content Editor

Related News