ਸਿਆਸੀ ਹੰਗਾਮਾ : ਮੈਂ ਨੇਤਾ ਹਾਂ, ਤੁਸੀਂ ਕੌਣ?

Tuesday, Jul 08, 2025 - 05:59 PM (IST)

ਸਿਆਸੀ ਹੰਗਾਮਾ : ਮੈਂ ਨੇਤਾ ਹਾਂ, ਤੁਸੀਂ ਕੌਣ?

ਜਿੰਨੀਆਂ ਚੀਜ਼ਾਂ ਬਦਲਦੀਆਂ ਹਨ, ਓਨੀਆ ਹੀ ਉਹ ਉਸੇ ਤਰ੍ਹਾਂ ਹੀ ਰਹਿੰਦੀਆਂ ਹਨ। ਸਾਨੂੰ ਹਰ ਰੋਜ਼ ਆਪਣੇ ਨੇਤਾਵਾਂ ਦੇ ਨਾਜ਼, ਨਖਰਿਆਂ, ਹਰਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਨੇਤਾ ਕਿਸੇ ਵੀ ਨਿਯਮ ਦੀ ਪਾਲਣਾ ਨਹੀਂ ਕਰਦੇ।

ਕਾਨੂੰਨ ਦੇ ਰਾਜ ਦੀ ਬਜਾਏ ਉਹ ਆਪਣੇ ਆਪ ਹੀ ਕਾਨੂੰਨ ਹਨ, ਕੋਈ ਪਛਾਣ ਨਹੀਂ ਕੋਈ ਜਾਂਚ ਨਹੀਂ ਹੁੰਦੀ ਅਤੇ ਨਾ ਹੀ ਉਨ੍ਹਾਂ ਨੂੰ ਲੰਬੀਆਂ ਕਤਾਰਾਂ ’ਚ ਖੜ੍ਹਾ ਹੋਣਾ ਪੈਂਦਾ ਹੈ। ਉਨ੍ਹਾਂ ਦੀਆਂ ਮੋਟਰਗੱਡੀਆਂ ’ਚ ਬੰਦੂਕਧਾਰੀ ਅੰਗ ਰੱਖਿਅਕ ਰਹਿੰਦੇ ਹਨ ਅਤੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਲਈ ਉਹ ਟ੍ਰੈਫਿਕ ਦੀ ਰੈੱਡ ਲਾਈਟ ਨੂੰ ਜੰਪ ਕਰ ਜਾਂਦੇ ਹਨ।

ਮੈਂ ਨੇਤਾ ਹਾਂ, ਤੁਸੀਂ ਕੌਣ?

ਸੱਤਾ ਦੇ ਹੰਕਾਰ ਜਾਂ ਇੰਝ ਕਹੋ ਕਿ ਸਿਆਸੀ ਹੰਗਾਮੇ ਦੀ ਦੁਨੀਆ ’ਚ ਤੁਹਾਡਾ ਸਵਾਗਤ ਹੈ। ਪਿਛਲੇ ਹਫਤੇ ਸਾਨੂੰ ਦੋ ਸੂਬਿਆਂ ’ਚ ਦੋ ਅਜਿਹੇ ਆਗੂਆਂ ਦੀਆਂ ਹਰਕਤਾਂ ਵੇਖਣ ਨੂੰ ਮਿਲੀਆਂ। ਓਡਿਸ਼ਾ ’ਚ ਭੁਵਨੇਸ਼ਵਰ ਨਗਰ ਨਿਗਮ ਦੇ ਅਡੀਸ਼ਨ ਕਮਿਸ਼ਨਰ ਨੂੰ ਬਦਮਾਸ਼ਾਂ ਦੇ ਇਕ ਗਰੁੱਪ ਵਲੋਂ ਕਮਰੇ ’ਚੋਂ ਬਾਹਰ ਘਸੀਟਿਆ ਗਿਆ ਅਤੇ ਫਿਰ ਉਨ੍ਹਾਂ ਨੂੰ ਕੁੱਟਿਆ ਗਿਆ। ਉਨ੍ਹਾਂ ਉਸ ਅਧਿਕਾਰੀ ਨੂੰ ਕਿਹਾ ਕਿ ਉਹ ਭਾਜਪਾ ਨੇਤਾ ਤੋਂ ਮੁਆਫੀ ਮੰਗੇ, ਉਸ ਤੋਂ ਬਾਅਦ ਓਡਿਸ਼ਾ ਪ੍ਰਸ਼ਾਸਨਿਕ ਸੇਵਾ ਅਤੇ ਓਡਿਸ਼ਾ ਦੇ ਮਾਲੀਆ ਸੇਵਾ ਦੇ ਅਧਿਕਾਰੀ ਸਮੂਹਿਕ ਛੁੱਟੀ ’ਤੇ ਚਲੇ ਗਏ। ਅਖੀਰ ਉਕਤ ਭਾਜਪਾ ਆਗੂ ਅਤੇ ਉਸ ਦੇ ਸਹਿਯੋਗੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਮਾਮਲਾ ਰਫਾ-ਦਫਾ ਹੋਇਆ। ਉਸ ਤੋਂ ਬਾਅਦ ਅਗਲੇ ਦਿਨ ਹਿਮਾਚਲ ਪ੍ਰਦੇਸ਼ ’ਚ ਅਜਿਹੀ ਹੀ ਘਟਨਾ ਦੇਖਣ ਨੂੰ ਮਿਲੀ ਜਿੱਥੇ ਰਾਸ਼ਟਰੀ ਰਾਜਮਾਰਗ ਅਥਾਰਟੀ ਦੇ ਅਧਿਕਾਰੀਆਂ ਨੇ ਸੂਬੇ ਦੇ ਪੇਂਡੂ ਵਿਕਾਸ ਮੰਤਰੀ ਅਨਿਰੁਧ ਸਿੰਘ ’ਤੇ ਉਨ੍ਹਾਂ ’ਤੇ ਹਮਲਾ ਕਰਨ ਦਾ ਦੋਸ਼ ਲਾਇਆ।

ਹਾਲਾਂਕਿ ਸਿੰਘ ਨੇ ਇਸ ਦਾ ਇਹ ਕਹਿੰਦੇ ਹੋਏ ਖੰਡਨ ਕੀਤਾ ਕਿ ਉਨ੍ਹਾਂ ਵਿਰੁੱਧ ਐੱਫ.ਆਈ.ਆਰ. ਰਾਸ਼ਟਰੀ ਰਾਜ ਮਾਰਗ ਅਥਾਰਟੀ ਦੀ ਲਾਪ੍ਰਵਾਹੀ ਤੋਂ ਧਿਆਨ ਭਟਕਾਉਣ ਲਈ ਲਿਖਵਾਈ ਗਈ ਹੈ। ਇਸ ਲਾਪ੍ਰਵਾਹੀ ਕਾਰਨ ਸ਼ਿਮਲਾ ’ਚ ਇਕ 5 ਮੰਜ਼ਿਲਾ ਇਮਾਰਤ ਡਿੱਗ ਗਈ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ’ਚ ਇਕ ਨੇਤਾ ਵਲੋਂ ਇਕ ਰੇਲ ਮੁਸਾਫਰ ਨੂੰ ਆਪਣੀ ਸੀਟ ਬਦਲਣ ਲਈ ਕਹਿਣ ਤੋਂ ਇਨਕਾਰ ਕਰਨ ’ਤੇ ਉਸ ਨੂੰ ਕੁਟਾਪਾ ਚਾੜ੍ਹਿਆ ਗਿਆ।

ਇਹ ਕੋਈ ਨਵੀਂ ਗੱਲ ਨਹੀਂ। ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਅਤੇ ਓਡਿਸ਼ਾ ਅਤੇ ਮੱਧ ਪ੍ਰਦੇਸ਼ ’ਚ ਭਾਜਪਾ ਦੀਆਂ ਸਰਕਾਰਾਂ ਹਨ। ਅਜਿਹੀਆਂ ਘਟਨਾਵਾਂ ਕਈ ਸਾਲਾਂ ਤੋਂ ਲਗਭਗ ਪੂਰੇ ਦੇਸ਼ ’ਚ ਹੋ ਰਹੀਆਂ ਹਨ। ਇਹ ਗੱਲਾਂ ਦੱਸਦੀਆਂ ਹਨ ਕਿ ਸੱਤਾ ਦੇ ਨਸ਼ੇ ’ਚ ਚੂਰ ਨੇਤਾ ਬਹੁਬਲੀਆ ਵਰਗੇ ਵਤੀਰਾ ਅਪਣਾਉਂਦੇ ਹਨ।

‘ਤੁਸੀਂ ਨਹੀਂ ਜਾਣਦੇ ਮੈਂ ਇਕ ਨੇਤਾ ਹਾਂ’। ਦੀਆਂ ਇਹ ਤਾਜ਼ਾ ਹਰਕਤਾਂ 19ਵੀਂ ਸਦੀ ਦੇ ਭਾਰਤ ਦੀ ਬਸਤੀਵਾਦੀ ਅਤੇ ਸਾਮੰਤੀ ਸੋਚ ਨੂੰ ਦਰਸਾਉਂਦੀਆਂ ਹਨ, ਜਿੱਥੇ ਸਾਡੇ ਨਵੇਂ ਮਹਾਰਾਜਾ, ਸੰਸਦ ਮੈਂਬਰ ਅਤੇ ਵਿਧਾਇਕਾਂ ਨੂੰ 2 ਰੋਗ ਲੱਗ ਗਏ ਹਨ। ਇਨ੍ਹਾਂ ’ਚੋਂ ਇਕ ਐਕਿਊਟ ਓਰਵੇਲੀਅਨ ਡਿਸਆਰਡਰ ਹੈ, ਜਿਸ ’ਚ ਤੁਸੀਂ ਹੋਰਨਾਂ ਲੋਕਾਂ ਨਾਲੋਂ ਵੱਧ ਸਨਮਾਨਜਨਕ ਹੋ ਅਤੇ ਦੂਜੇ ਉਹ ਜੋ ਹਮੇਸ਼ਾ ਹੋਰ ਵਧੇਰੇ ਦੀ ਮੰਗ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ’ਚ ਕਿਸੇ ਤਰ੍ਹਾਂ ਦੀ ਕੋਈ ਜਵਾਬਦੇਹੀ ਨਹੀਂ ਹੈ।

ਤੁਹਾਨੂੰ ਧਿਆਨ ਦੇਣਾ ਹੋਵੇਗਾ ਕਿ ਸ਼ਿਵ ਸੈਨਾ ਦੇ ਇਕ ਐੱਮ.ਪੀ. ਨੇ ਏਅਰ ਇੰਡੀਆ ਦੇ ਮੈਨੇਜਰ ’ਤੇ ਇਸ ਲਈ ਹਮਲਾ ਕੀਤਾ ਸੀ ਕਿ ਉਸ ਨੂੰ ਦਿੱਲੀ-ਪੁਣੇ ਦੀ ਉਡਾਣ ’ਚ ਬਿਜ਼ਨੈੱਸ ਕਲਾਸ ਦੀ ਸੀਟ ਨਹੀਂ ਦਿੱਤੀ ਗਈ ਸੀ। ਉਸ ਸੰਸਦ ਮੈਂਬਰ ਦਾ ਕਹਿਣਾ ਸੀ ਕਿ ਮੈਂ ਉਸ ਨੂੰ 25 ਵਾਰ ਆਪਣੀ ਚੱਪਲ ਮਾਰੀ, ਉਸ ਦੇ ਕੱਪੜੇ ਪਾੜੇ, ਉਸ ਦੀ ਐਨਕ ਤੋੜੀ। ਮੈਨੂੰ ਕਿਸੇ ਤਰ੍ਹਾਂ ਦਾ ਕੋਈ ਪਛਤਾਵਾ ਨਹੀਂ। ਮੇਰੇ ਵਿਰੁੱਧ ਕਈ ਅਪਰਾਧਿਕ ਮਾਮਲੇ ਹਨ। ਮੈਂ ਇਕ ਸੰਸਦ ਮੈਂਬਰ ਹਾਂ ਅਤੇ ਕਿਸੇ ਤਰ੍ਹਾਂ ਦਾ ਅਪਮਾਨ ਸਹਿਣ ਨਹੀਂ ਕਰਾਂਗਾ।

ਇਸੇ ਤਰ੍ਹਾਂ ਭਾਜਪਾ ਦੇ ਇੰਦੌਰ ਦੇ ਵਿਧਾਇਕ ਨੇ ਨਗਰ ਨਿਗਮ ਦੇ ਇਕ ਅਧਿਕਾਰੀ ਨੂੰ ਕ੍ਰਿਕਟ ਦੇ ਬੈਟ ਨਾਲ ਕੁੱਟਿਆ। ਉਨ੍ਹਾਂ ਇਕ ਮਾੜੀ ਹਾਲਤ ਵਾਲੇ ਮਕਾਨ ਨੂੰ ਡੇਗਣ ਦੇ ਮਾਮਲੇ ’ਚ ਉਕਤ ਵਿਧਾਇਕ ਦੀ ਗੱਲ ਨਹੀਂ ਮੰਨੀ ਸੀ। ਮਹਾਰਾਸ਼ਟਰ ਦੇ ਕਾਂਗਰਸੀ ਵਿਧਾਇਕ ਨੇ ਇਕ ਇੰਜੀਨੀਅਰ ਨੂੰ ਕੁੱਟਿਆ ਅਤੇ ਉਸ ਦੀ ਪਰੇਡ ਕਰਵਾਈ। ਇੰਜੀਨੀਅਰ ਨੂੰ ਇਕ ਖੰਭੇ ਨਾਲ ਬਬੰਨ੍ਹਿਆ ਅਤੇ ਉਸ ’ਤੇ ਚਿੱਕੜ ਦੀ ਇਕ ਬਾਲਟੀ ਸੁੱਟੀ।

ਜਦੋਂ ਉਨ੍ਹਾਂ ਕੋਲੋਂ ਇਸ ਵਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਗਿਆ ਕਿ ਮੈਂ ਅਥਾਰਟੀ ਵਲੋਂ ਕਦਮ ਨਾ ਚੁੱਕੇ ਜਾਣ ਬਾਰੇ ਲੋਕਾਂ ਦੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰ ਰਿਹਾ ਸੀ ਕਿ ਅਜਿਹਾ ਮੁੜ ਨਾ ਹੋਵੇ। ਅਜਿਹੀਆਂ ਘਟਨਾਵਾਂ ’ਤੇ ਪਛਤਾਵਾ ਕਰਨ ਦੀ ਬਜਾਏ ਸਾਡੇ ਨੇਤਾ ਇਨ੍ਹਾਂ ’ਤੇ ਮਾਣ ਕਰਦੇ ਹਨ ਅਤੇ ‘ਅਸੀਂ ਖਾਸ ਹਾਂ’ ਵਾਲੀ ਆਪਣੀ ਸੋਚ ਨੂੰ ਦਰਸਾਉਂਦੇ ਹਨ।

ਸਵਾਲ ਉੱਠਦਾ ਹੈ ਕਿ ਕੀ ਸਾਡੇ ਨੇਤਾਵਾਂ ਨੂੰ ਇਹ ਅੰਦਰੂਨੀ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ? ਕੀ ਸ਼ਕਤੀ ਦੇ ਪ੍ਰਤੀਕ ਸਾਡੇ ਸੰਵਿਧਾਨ ’ਚ ਦਰਜ ਗਣਤੰਤਰ ਦੇ ਬੁਨਿਆਦੀ ਸਿਧਾਂਤਾਂ ਦੇ ਉਲਟ ਨਹੀਂ ਹੈ? ਕੀ ਸਾਡਾ ਗਰੀਬ ਦੇਸ਼ ਅਜਿਹੇ ਆਗੂਆਂ ਨੂੰ ਵਿਧਾਇਕਾਂ ਜਾਂ ਸੰਸਦ ਮੈਂਬਰਾਂ ਦੇ ਰੂਪ ’ਚ ਪ੍ਰਵਾਨ ਕਰ ਸਕਦਾ ਹੈ? ਅਜਿਹੀ ਹਾਲਤ ’ਚ ਲੋਕਾਂ ਦਾ, ਲੋਕਾਂ ਵਲੋਂ ਅਤੇ ਲੋਕਾਂ ਲਈ ਲੋਕ ਰਾਜ ਦਾ ਕੀ ਹੋਵੇਗਾ?

ਵਧੇਰੇ ਨੇਤਾ ਆਪਣੀ ਜ਼ਿੰਮੇਵਾਰੀ ਦੀ ਇਮਾਨਦਾਰੀ ਨਾਲ ਪਾਲਣਾ ਨਹੀਂ ਕਰਦੇ ਹਨ। ਕੀ ਸਾਡੇ ਨੇਤਾ ਅਸਲ ਭਾਰਤ ਦੀ ਸੱਚਾਈ ਨੂੰ ਜਾਣਦੇ ਹਨ ਜਿਸ ਦੀ ਰਾਖੀ ਕਰਨ ਦੀ ਉਹ ਸਹੁੰ ਚੁੱਕਦੇ ਹਨ? ਲੱਗਦਾ ਹੈ ਕਿ ਇਸ ਦੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਕਿਉਂਕਿ ਹੁਣ ਇਹ ਗੱਲ ਖੁੱਲ੍ਹੀ ਕਿਤਾਬ ਵਾਂਗ ਹੈ ਕਿ ਸਾਡੀ ਨਿਆਂ ਪ੍ਰਣਾਲੀ ’ਚ ਕੁਝ ਅਜਿਹੇ ਅਨਸਰ ਪੈਦਾ ਹੁੰਦੇ ਹਨ ਅਤੇ ਲੋਕਾਂ ’ਚ ਅਜਿਹੇ ਅਨਸਰਾਂ ਪ੍ਰਤੀ ਗੁੱਸਾ ਪੈਦਾ ਨਹੀਂ ਹੁੰਦਾ।

ਅੱਜ ਹਾਲਤ ਅਜਿਹੀ ਬਣ ਗਈ ਹੈ ਕਿ ਜੇਤੂ ਹੀ ਸਭ ਕੁਝ ਹਾਸਲ ਕਰਦਾ ਹੈ ਅਤੇ ਸ਼ਕਤੀਸ਼ਾਲੀ ਹੋਣ ਦਾ ਮਤਲਬ ਇਹ ਹੈ ਕਿ ਉਹ ਕਾਨੂੰਨ ਤੋਂ ਉਪਰ ਹੈ। ਇਸ ਦਾ ਭਾਵ ਇਹ ਵੀ ਹੈ ਕਿ ਉਹ ਹੁਕਮਰਾਨ ਲੋਕਾਂ ਦਾ ਮਾਡਲ ਹੈ। ਜਿਸ ਦੀ ਲੋਕ ਰਾਜ ’ਚ ਕੋਈ ਥਾਂ ਨਹੀਂ ਪਰ ਹੁਣ ਇਹ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਸਮਾਂ ਆ ਗਿਆ ਹੈ ਕਿ ਸਾਡਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸਿਆਸੀ ਬਹੁਬਲੀਆਂ ਨਾਲ ਵਿਸ਼ੇਸ਼ ਵਤੀਰਾ ਨਾ ਅਪਣਾਉਣ। ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ। ਸਿਆਸੀ ਪਾਰਟੀਆਂ ਨੂੰ ਵੀ ਅਜਿਹੇ ਅਨਸਰਾਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਣੀ ਚਾਹੀਦੀ ਹੈ ਭਾਵੇਂ ਉਹ ਕਿੰਨਾ ਵੀ ਵੱਡਾ ਵੋਟ ਕੈਚਰ ਨੇਤਾ ਕਿਉਂ ਨਾ ਹੋਵੇ।

ਅੱਜ ਭਾਰਤ ਨੈਤਿਕ ਚੁਰਾਹੇ ’ਤੇ ਹੈ। ਚਾਰੇ ਪਾਸੇ ਪਤਨ ਦਿਖਾਈ ਦੇ ਰਿਹਾ ਹੈ। ਲੋਕਾਂ ’ਚ ਗੁੱਸਾ ਅਤੇ ਨਿਰਾਸ਼ਾ ਹੈ। ਜੇ ਇਸ ਨੂੰ ਰੋਕਿਆ ਨਹੀਂ ਗਿਆ ਤਾਂ ਇਸ ਨਾਲ ਅਦਾਰਿਆਂ ਅਤੇ ਸਮਾਜ, ਸੰਸਕ੍ਰਿਤੀ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਪਤਨ ਹੋਵੇਗਾ। ਸਾਡੇ ਹੁਕਮਰਾਨਾ ਨੂੰ ਸਮਝਣਾ ਹੋਵੇਗਾ ਕਿ ਸੰਸਦੀ ਬਹੁਮਤ ਹਮੇਸ਼ਾ ਲਈ ਨਹੀਂ ਹੁੰਦਾ। ਸੱਤਾ ’ਚ ਰਹਿਣ ਦਾ ਅਧਿਕਾਰ ਹਮੇਸ਼ਾ ਲਈ ਨਹੀਂ ਹੁੰਦਾ। ਸੱਤਾ ਦੇ ਹੰਕਾਰ ’ਚ ਇਹ ਟੁੱਟ ਜਾਂਦਾ ਹੈ।

ਨਵੀਂ ਪੀੜ੍ਹੀ ਦੇ ਸਾਹਮਣੇ ਸਾਡੇ ਨੇਤਾਵਾਂ ਨੂੰ ਇਸ ਸੱਚਾਈ ਨੂੰ ਸਮਝਣਾ ਚਾਹੀਦਾ ਹੈ ਕਿ ਲੋਕ ਰਾਜ ਸਭ ਲਈ ਬਰਾਬਰੀ ਦੇ ਮੂਲ ਸਿਧਾਂਤ ’ਤੇ ਆਧਾਰਿਤ ਹੈ ਅਤੇ ਹੁਣ ਉਹ ਦਿਨ ਨਹੀਂ ਰਹਿ ਗਏ ਜਦੋਂ ਨੇਤਾਵਾਂ ਦਾ ਸਤਿਕਾਰ ਕੀਤਾ ਜਾਂਦਾ ਸੀ। ਅੱਜ ਉਹ ਉਸ ਹਰ ਸਮੱਸਿਆ ਦਾ ਪ੍ਰਤੀਕ ਹਨ ਜਿਨ੍ਹਾਂ ਦਾ ਸਾਹਮਣਾ ਭਾਰਤ ਕਰ ਰਿਹਾ ਹੈ।

ਇਸ ਲਈ ਇਕ ਅਜਿਹੇ ਵਾਤਾਵਰਣ ’ਚ ਜਿੱਥੇ ਸਰਲਤਾ ਅਤੇ ਕਿਫਾਇਤ ਨੂੰ ਸਾਡੀ ਸਿਆਸਤ ’ਚ ਇਕ ਦਿੱਵਿਆ ਸੁਪਨਾ ਮੰਨਿਆ ਜਾਂਦਾ ਹੈ, ਸਮਾਂ ਆ ਗਿਆ ਹੈ ਕਿ ਸਾਡਾ ਹੁਕਮਰਾਨ ਵਰਗ ਉਸ ਆਸਣ ਸੰਕਟਾਂ ਨੂੰ ਸਮਝੇ ਅਤੇ ਸੁਧਾਰਆਤਮਿਕ ਕਦਮ ਚੁੱਕੇ। ਜੇ ਉਹ ਤਬਦੀਲੀ ਨਹੀਂ ਲਿਆਉਣਗੇ ਤਾਂ ਉਹ ਬੇਤੁਕੇ ਬਣ ਜਾਣਗੇ। ਸਿਰਫ ਸੰਕੇਤਕ ਕਦਮਾਂ ਨਾਲ ਕਦਮ ਨਹੀਂ ਚੱਲੇਗਾ। ਵੇਖਣਾ ਇਹ ਹੈ ਕਿ ਕੀ ਸਾਡੇ ਨੇਤਾ ਬਹੁਬਲੀ ਵਜੋਂ ਆਪਣਾ ਵਤੀਰਾ ਜਾਰੀ ਰੱਖਦੇ ਹਨ ਅਤੇ ਅਸੀਂ ਤਾਂ ਲੋਕਾਂ ਦੇ ਸੇਵਕ ਹਾਂ, ਨੂੰ ਸੰਕੇਤਕ ਵਾਕ ਨਹੀਂ ਬਣਾਉਣਗੇ।

ਪੂਨਮ ਆਈ ਕੌਸ਼ਿਸ਼


author

Rakesh

Content Editor

Related News