ਮਮਤਾ ਚੋਣਾਂ ਜਿੱਤੀ, ਪਰ ਲੋਕਤੰਤਰ ’ਚ ਹਾਰੀ

Thursday, May 13, 2021 - 03:16 AM (IST)

ਮਮਤਾ ਚੋਣਾਂ ਜਿੱਤੀ, ਪਰ ਲੋਕਤੰਤਰ ’ਚ ਹਾਰੀ

ਤਰੁਣ ਚੁਘ
ਭਾਜਪਾ ਦੇ ਰਾਸ਼ਟਰੀ ਮਹਾਮੰਤਰੀ

294 ਚੋਣ ਹਲਕਿਆਂ ’ਚੋਂ 292 ਚੋਣ ਹਲਕਿਆਂ ਲਈ ਪੱਛਮੀ ਬੰਗਾਲ ਸੂਬੇ ਦੀ ਵਿਧਾਨ ਸਭਾ ਲਈ ਆਮ ਚੋਣਾਂ 29 ਅਪ੍ਰੈਲ 2021 ਨੂੰ ਸੰਪੰਨ ਹੋਈਆਂ। ਇਨ੍ਹਾਂ ਚੋਣਾਂ ਦਾ ਬੜੇ ਚਿਰ ਤੋਂ ਉਡੀਕਿਆ ਜਾ ਰਿਹਾ ਨਤੀਜਾ 2 ਮਈ ਨੂੰ ਆਇਆ। ਇਨ੍ਹਾਂ ਚੋਣਾਂ ’ਚ ਹਾਲ ਹੀ ਦੇ ਸਾਲਾਂ ’ਚ ਲੋਕਤੰਤਰ ਦੇ ਇਸ ਸਭ ਤੋਂ ਵੱਡੇ ਸ਼ੋਅ ’ਚ ਲਗਭਗ 6 ਕਰੋੜ ਲੋਕਾਂ ਨੇ 81.87 ਫੀਸਦੀ ਵੋਟ ਫੀਸਦੀ ਦੇ ਨਾਲ ਵੋਟਾਂ ਪਾਈਆਂ।

ਕਈ ਮੁੱਦੇ ਸਨ ਜਿਨ੍ਹਾਂ ’ਤੇ ਚੋਣਾਂ ਲੜੀਆਂ ਗਈਆਂ ਸਨ। ਤ੍ਰਿਣਮੂਲ ਕਾਂਗਰਸ ਦੀ ਅਗਵਾਈ ’ਚ ਘਟੀਆ ਪ੍ਰਬੰਧਾਂ, ਵਿਕਾਸ ਦੀ ਕਮੀ, ਸ਼ਰਨਾਰਥੀਆਂ ਦੇ ਮੁੱਦੇ, ਧਾਰਮਿਕ ਤਰਜ਼ ’ਤੇ ਸਮਾਜ ਦੇ ਕੁਝ ਵਰਗਾਂ ਦੀ ਤਰਫਦਾਰੀ ਕਰਨੀ, ਰਾਜ-ਤੰਤਰ ਦੇ ਸਮਰਥਨ ਨਾਲ ਵਿਰੋਧੀਆਂ ਦੇ ਵਿਰੁੱਧ ਹਿੰਸਾ ਤੋਂ ਪ੍ਰੇਰਿਤ ਇਨ੍ਹਾਂ ’ਚੋਂ ਕੁਝ ਸਨ।

ਇਨ੍ਹਾਂ ਚੋਣਾਂ ਤੋਂ ਜੋ ਵਰਣਨਯੋਗ ਪੈਟਰਨ ਉੱਭਰ ਕੇ ਸਾਹਮਣੇ ਆਇਆ, ਉਸ ਦਾ ਅਸਰ ਭਾਰਤ ਦੇ ਭਵਿੱਖ ਦੇ ਸਿਆਸੀ ਸਪੈਕਟਰਮ ’ਤੇ ਪਵੇਗਾ। 292 ਸੀਟਾਂ ’ਚੋਂ ਕਾਂਗਰਸ ਇਕ ਵੀ ਸੀਟ ਨਹੀਂ ਜਿੱਤ ਸਕੀ। ਇਹ ਯਾਦ ਰੱਖਣ ਯੋਗ ਹੈ ਕਿ ਤ੍ਰਿਣਮੂਲ ਕਾਂਗਰਸ ਦਾ ਜਨਮ ਕਾਂਗਰਸ ’ਚੋਂ ਹੋਇਆ ਹੈ ਜਦੋਂ ਮਮਤਾ ਬੈਨਰਜੀ ਨੇ ਕਾਂਗਰਸ ਨਾਲੋਂ ਅਲੱਗ ਹੋ ਕੇ ਆਪਣੀ ਖੇਤਰੀ ਪਾਰਟੀ ਬਣਾਈ ਸੀ। ਲੋਕ ਸਭਾ ਚੋਣਾਂ 2011 ’ਚ ਆਪਣੀਆਂ 2 ਲੋਕ ਸਭਾ ਸੀਟਾਂ ਅਤੇ 5.5 ਫੀਸਦੀ ਵੋਟਾਂ ਨਾਲ, ਪਿਛਲੀਆਂ ਵਿਧਾਨ ਸਭਾ ਚੋਣਾਂ ’ਚ 44 ਵਿਧਾਇਕਾਂ ਵਾਲੀਆਂ ਸੀਟਾਂ ਨਾਲ, ਕਾਂਗਰਸ ਸਿਰਫ 2.94 ਫੀਸਦੀ ਵੋਟ ਫੀਸਦੀ ਪ੍ਰਾਪਤ ਕਰ ਕੇ 0 ’ਤੇ ਸੁੰਗੜ ਕੇ ਰਹਿ ਗਈ ਹੈ! ਪੱਛਮੀ ਬੰਗਾਲ ’ਚ ਚੋਣਾਂ ਦੇ ਪਹਿਲੇ 4 ਪੜਾਵਾਂ ’ਚ ਇਕ ਵੀ ਰੈਲੀ ਕਰਨ ਦੀ ਦਲੇਰੀ ਸ਼੍ਰੀ ਰਾਹੁਲ ਗਾਂਧੀ ਨਹੀਂ ਕਰ ਸਕੇ।

ਇਹ ਸਾਂਝੇ ਖੱਬੇਪੱਖੀਆਂ ਦੇ ਆਖਰੀ ਮਰਦੇ ਗੜ੍ਹ ’ਚ ਵੀ ਇਕ ਝਟਕਾ ਸੀ ਜਿਥੇ ਸੀ. ਪੀ. ਆਈ. ਅਤੇ ਸੀ. ਪੀ. ਐੱਮ. ਦੋਵੇਂ ਕਾਂਗਰਸ ਦੇ ਨਾਲ ਮਿਲ ਕੇ ਲੜੇ ਸਨ। ਸੀ. ਪੀ. ਆਈ. ਅਤੇ ਸੀ. ਪੀ. ਐੱਮ. ਦੋਵੇਂ ਹੀ 0 ਸੀਟਾਂ ’ਤੇ ਸੁੰਗੜ ਕੇ ਰਹਿ ਗਏ ਹਨ ਜਿਨ੍ਹਾਂ ’ਚ ਸਿਰਫ ਸੀ. ਪੀ. ਐੱਮ. ਨੂੰ 4.73 ਫੀਸਦੀ ਵੋਟਾਂ ਮਿਲੀਆਂ ਹਨ। ਇਕ ਅਜਿਹੀ ਪਾਰਟੀ ਦੀ ਕਲਪਨਾ ਕਰੋ ਜਿਸ ਨੇ 5 ਦਹਾਕਿਆਂ ਤਕ ਕਮਿਊਨਿਸਟ ਗੜ੍ਹ ਨੂੰ ਆਪਣੇ ਕਬਜ਼ੇ ’ਚ ਰੱਖਿਆ, ਜਦੋਂ ਪੂਰੀ ਦੁਨੀਆ ’ਚ ਬਸਤੀਵਾਦ ਖਤਮ ਹੋ ਗਿਆ ਸੀ, ਸਾਂਝਾ ਖੱਬੇਪੱਖੀ ਇਕ ਜ਼ੀਰੋ ਦੇ ਰੂਪ ’ਚ ਉੱਭਰਿਆ।

ਭਾਜਪਾ ਨੂੰ ਆਪਣੇ ਸਿਹਰੇ ਦੇ ਕਈ ਲਾਭ ਹਨ। ਸਭ ਤੋਂ ਪਹਿਲਾ, ਇਹ ਭਾਜਪਾ ਹੈ ਜਿਸ ਨੇ ਖੱਬੇਪੱਖੀਆਂ ਅਤੇ ਕਾਂਗਰਸ ਨੂੰ ਹਟਾ ਦਿੱਤਾ ਹੈ ਅਤੇ ਉਨ੍ਹਾਂ ਦੀ ਥਾਂ ਲੈ ਰਹੀ ਹੈ ਅਤੇ ਉਨ੍ਹਾਂ ਦੀ ਥਾਂ ਮੁੱਖ ਅਤੇ ਇਕੋ-ਇਕ ਵਿਰੋਧੀ ਧਿਰ ਵਾਲੀ ਪਾਰਟੀ ਦੇ ਰੂਪ ’ਚ। 2011 ਦੀਆਂ ਵਿਧਾਨ ਸਭਾ ਚੋਣਾਂ ’ਚ, ਭਾਜਪਾ ਆਪਣਾ ਖਾਤਾ ਖੋਲ੍ਹਣ ’ਚ ਅਸਫਲ ਰਹੀ ਅਤੇ ਉਸ ਨੂੰ ਸਿਰਫ 4 ਫੀਸਦੀ ਵੋਟਾਂ ਮਿਲੀਆਂ। 2016 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਤਿੰਨ ਸੀਟਾਂ ਮਿਲੀਆਂ ਅਤੇ ਉਸ ਨੂੰ 10 ਫੀਸਦੀ ਵੋਟ ਮਿਲੇ। ਮੌਜੂਦਾ ਚੋਣਾਂ ’ਚ ਇਸ ਨੇ 77 ਸੀਟਾਂ ਜਿੱਤੀਆਂ ਹਨ-74 ਸੀਟਾਂ ਦਾ ਭਾਰੀ ਅਤੇ ਵਿਸ਼ਾਲ ਵਾਧਾ! ਇਸ ਨੇ 2016 ਦੀਆਂ ਵਿਧਾਇਕ ਚੋਣਾਂ ਤੋਂ 38.13 ਫੀਸਦੀ ਵੋਟ ਸ਼ੇਅਰ-28.13 ਫੀਸਦੀ ਦੀ ਛਾਲ ਮਾਰੀ ਹੈ। ਇਹ ਟੀ. ਐੱਮ. ਸੀ. ਦੇ ਵੱਡੇ ਖਾਸ ਚਿਹਰੇ ਅਤੇ ਮੁਖੀ ਨੂੰ ਹਰਾਉਣ ’ਚ ਸਮਰੱਥ ਰਹੀ, ਸ਼ੁਭੇਂਦੂ ਅਧਿਕਾਰੀ ਨੇ ਨੰਦੀਗ੍ਰਾਮ ਤੋਂ ਟੀ. ਐੱਮ. ਸੀ. ਦੇ ਚਿਹਰੇ ਨੂੰ 1956 ਵੋਟਾਂ ਨਾਲ ਹਰਾਇਆ।

ਇਹ ਟੀ. ਐੱਮ. ਸੀ. ਲਈ ਹੁਣ ਤਕ ਦਾ ਸਭ ਤੋਂ ਵੱਡਾ ਝਟਕਾ ਸੀ, ਜੋ ਭਾਰਤ ਦੀਆਂ ਚੋਣਾਂ ਦੇ ਇਤਿਹਾਸ ’ਚ ਨਾ ਯਕੀਨ ਕਰਨ ਵਾਲਾ ਹੈ-ਜਿਸ ਦੇ ਆਧਾਰ ਚਿਹਰੇ ’ਤੇ ਪੂਰੀਆਂ ਚੋਣਾਂ ਲੜੀਆਂ ਗਈਆਂ ਅਤੇ ਉਸ ਨੂੰ ਕਰਾਰੀ ਹਾਰ ਮਿਲੀ। ਸ਼੍ਰੀ ਮੋਦੀ ਜੀ ਦੀ ਅਗਵਾਈ ’ਚ ਭਾਜਪਾ ਨੇ ਸੂਬੇ ’ਚ ਆਪਣਾ ਖੁਦ ਦਾ ਕੇਡਰ, ਤਾਕਤ ਅਤੇ ਲੀਡਰਸ਼ਿਪ ਤਿਆਰ ਕੀਤੀ ਹੈ, ਜੋ ਆਉਣ ਵਾਲੇ ਸਾਲਾਂ ’ਚ ਅਤੇ ਖਾਸ ਤੌਰ ’ਤੇ 2024 ਦੀਆਂ ਲੋਕ ਸਭਾ ਚੋਣਾਂ ’ਚ ਆਪਣੀ ਹਾਜ਼ਰੀ ਦਰਜ ਕਰਵਾਉਣ ’ਚ ਬੜੀ ਮਦਦ ਕਰ ਸਕਦੀ ਹੈ।

ਅਜਿਹਾ ਲੱਗਦਾ ਹੈ ਕਿ ਲੋਕਤੰਤਰ ਜਿੱਤ ਗਿਆ ਹੈ, ਹਾਲਾਂਕਿ ਚੋਣਾਂ ਦੌਰਾਨ ਇਹ ਘਟਨਾ ਸਾਹਮਣੇ ਆਈ ਅਤੇ ਚੋਣ ਨਤੀਜਿਆਂ ਦੇ ਬਾਅਦ ਵਿਸ਼ੇਸ਼ ਤੌਰ ’ਤੇ, ਲੋਕਤੰਤਰ ਨੂੰ ਸ਼ਰਮਸਾਰ ਹੋਣ ਦੇ ਕਾਰਨ ਸੱਤਾਧਾਰੀ ਪਾਰਟੀ ਵਲੋਂ ਆਪਣੇ ਸਿਆਸੀ ਵਿਰੋਧੀ ਨੂੰ ਚੁੱਪ ਕਰਵਾਉਣ ਲਈ ਹਿੰਸਾ ਕੀਤੀ ਗਈ।

ਗੰਭੀਰ ਅਤੇ ਚਿੰਤਾਜਨਕ ਪ੍ਰਵਿਰਤੀ ਤ੍ਰਿਣਮੂਲ ਕਾਂਗਰਸ ਅਤੇ ਉਸ ਦੇ ਕੇਡਰ ਦੁਆਰਾ ਸਿਆਸੀ ਹਥਿਆਰ ਦੇ ਰੂਪ ’ਚ ਹਿੰਸਾ ਦੀ ਵਰਤੋਂ, ਆਪਣੀ ਨੇਤਾ ਮਮਤਾ ਬੈਨਰਜੀ ਦੁਆਰਾ ਹਿੰਸਾ ਨੂੰ ਉਤਸ਼ਾਹਿਤ ਕਰਨਾ ਅਤੇ ਸਮਰਥਨ ਕਰਨਾ ਹੈ। ਕਿਸੇ ਵੀ ਲੋਕਤੰਤਰ ’ਚ ਚੋਣਾਂ ਰਾਏ ਦੇ ਫਰਕ ’ਤੇ ਆਧਾਰਿਤ ਹੁੰਦੀਆਂ ਹਨ। ਲੋਕਮਤ ਦਾ ਫਰਕ ਲੋਕਤੰਤਰ ਲਈ ਅਤੇ ਇਥੋਂ ਤਕ ਕਿ ਲੋਕਤੰਤਰਿਕ ਕਦਰਾਂ-ਕੀਮਤਾਂ ਲਈ ਵੀ ਸਹੀ ਹੈ। ਪਰ ਅੱਗੇ ਦੇ ਸਿਆਸੀ ਟੀਚਿਆਂ ਅਤੇ ਵਿਚਾਰਧਾਰਾ ਲਈ ਸੂਬਾ ਪ੍ਰਾਯੋਜਿਤ ਹਿੰਸਾ ਦੀ ਵਰਤੋਂ ਕਰਨੀ ਬਹੁਤ ਹੀ ਸ਼ਰਮਨਾਕ ਅਤੇ ਅਫਸੋਸ ਵਾਲੀ ਹੈ। ਹਾਲ ਹੀ ਦੇ ਭਾਰਤੀ ਇਤਿਹਾਸ ’ਚ ਕਦੇ ਵੀ ਇਸ ਤਰ੍ਹਾਂ ਦੀ ਸ਼ਰਮਨਾਕ ਅਤੇ ਹੇਠਲੇ ਪੱਧਰ ਦੀ ਸਿਆਸਤ ਨਹੀਂ ਦੇਖੀ ਗਈ ਹੈ।

ਸਥਿਤੀ ਚਿੰਤਾਜਨਕ ਹੈ ਜਿਥੇ ਭਾਜਪਾ ਦਾ ਸਮਰਥਨ ਕਰਨ ਵਾਲੇ ਹਿੰਦੂਆਂ ਦੇ ਪਰਿਵਾਰ ਖੇਤਰ (ਬੀਰਭੂਮ ਦੇ ਵਾਂਗ) ਤੋਂ ਭੱਜ ਰਹੇ ਹਨ। ਭਾਜਪਾ ਸਮਰਥਕਾਂ ’ਤੇ ਅੱਤਿਆਚਾਰ, ਹੱਤਿਆ ਅਤੇ ਜਬਰ-ਜ਼ਨਾਹ ਬਹੁਤ ਆਮ ਹੋ ਗਿਆ ਹੈ ਕਿਉਂਕਿ ਪ੍ਰਸ਼ਾਸਨ ਇਸ ਕਤਲੇਆਮ ’ਚ ਮਦਦ ਕਰ ਰਿਹਾ ਹੈ। ਇਹ ਸਾਨੂੰ ਜਿੱਨਾਹ ਹੀ ਮੁਸਲਿਮ ਲੀਗ ਦੇ ਪ੍ਰਤੱਖ ਕਾਰਜ ਦਿਵਸ ਦੀ ਯਾਦ ਦਿਵਾਉਂਦਾ ਹੈ ਜਿਥੇ ਧਰਮ ਦੇ ਨਾਂ ’ਤੇ ਹਿੰਦੂਆਂ ਵਿਰੁੱਧ ਹਿੰਸਾ ਕੀਤੀ ਗਈ ਸੀ। ਫਿਰਕੂ ਗਲਤੀ ਦੀਆਂ ਰੇਖਾਵਾਂ ਨੂੰ ਉਕਸਾ ਕੇ ਇਸ ਸਿਆਸੀ ਹਿੰਸਾ ਨੇ ਸਾਰਿਆਂ ਨੂੰ ਇਹ ਸਿੱਟਾ ਦਿੱਤਾ ਹੈ ਕਿ ਹਾਲਾਂਕਿ ਮਮਤਾ ਨੇ ਚੋਣਾਂ ਜਿੱਤੀਆਂ ਪਰ ਲੋਕਤੰਤਰ ਵਿਚ ਹਾਰੀ ਹੈ।


author

Bharat Thapa

Content Editor

Related News