ਜੇਕਰ ਮੋਦੀ ਸਾਹਿਬ ਬੁਰਾ ਨਾ ਮੰਨਣ ਤਾਂ ਅਰਜ਼ ਕਰਾਂ?

02/28/2020 1:57:38 AM

ਮਾਸਟਰ ਮੋਹਨ ਲਾਲ

ਇਹ ਗੱਲ ਜੱਗ ਜ਼ਾਹਿਰ ਹੈ ਕਿ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣ ਕੇ ਦੇਸ਼ ਦੀ ਦਸ਼ਾ ਅਤੇ ਦਿਸ਼ਾ ਬਦਲੀ ਹੈ। ਆਲੋਚਨਾਵਾਂ ਨੂੰ ਪਿੱਛੇ ਛੱਡ ਦੇਈਏ ਤਾਂ ਕਹਿਣਾ ਪਵੇਗਾ ਕਿ ਵਿਦੇਸ਼ ਨੀਤੀ ’ਚ ਭਾਰਤ ਦਾ ਅਕਸ ‘ਇਕ ਘਪਲੇਬਾਜ਼ਾਂ ਵਾਲਾ ਦੇਸ਼’ ਤੋਂ ਇਕ ‘ਉੱਭਰਦੇ ਭਾਰਤ’ ਦੇ ਅਕਸ ਵਾਲਾ ਦੇਸ਼ ਅਖਵਾਉਣ ਲੱਗਾ ਹੈ। ਦੇਸ਼ ਦੇ ਅੰਦਰ ਵੀ ਇਕ ਅਜੀਬ ਜਿਹਾ ਭਰੋਸਾ ਜਾਗਿਆ ਹੈ। ਮੋਦੀ ਨੇ ਇਕ ਮੁਹਾਵਰਾ ਆਪਣੇ ਪਿੱਛੇ ਛੱਡ ਦਿੱਤਾ ਹੈ। ਮੋਦੀ ਹੈ ਤੋ ਮੁਮਕਿਨ ਹੈ। ਸਭਾਵਾਂ ’ਚ ਖੁਦ ਮੋਦੀ-ਮੋਦੀ-ਮੋਦੀ ਦੀ ਗੂੰਜ ਪੈਣ ਲੱਗਦੀ ਹੈ। ਪਿਛਲੇ ਹਫਤੇ ਅਹਿਮਦਾਬਾਦ ਆਏ ਦੁਨੀਆ ਦੇ ਸ਼ਕਤੀਸ਼ਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਮੋਦੀ ਦੀ ਆਤਮੀਅਤਾ ਨੂੰ ਟੈਲੀਵਿਜ਼ਨ ’ਤੇ ਜਿਨ੍ਹਾਂ ਨੇ ਵੀ ਦੇਖਿਆ, ਉਹ ਮੋਦੀ ਦੀ ਊਰਜਾ ਅਤੇ ਸਪੱਸ਼ਟਤਾ ਦੇਖ ਕੇ ਹੈਰਾਨ ਰਹਿ ਗਏ ਹੋਣਗੇ। ਬਹਿਲਾ-ਫੁਸਲਾ ਨਹੀਂ ਰਿਹਾ ਸਗੋਂ ਹਕੀਕਤ ਬਿਆਨ ਕਰ ਰਿਹਾ ਹਾਂ। ਮੈਂ ਵੱਧ ਨਹੀਂ ਤਾਂ ਥੋੜ੍ਹੀ-ਬਹੁਤੀ ਸਿਆਸਤ ਤਾਂ ਜਾਣਦਾ ਹਾਂ। ਪੜ੍ਹਾਇਆ ਵੀ ਇਹੀ ਕਰਦਾ ਸੀ ਕਿ ਜੰਮੂ-ਕਸ਼ਮੀਰ ’ਚ ਲਾਗੂ ਇਹ ਧਾਰਾ 370 ਹੀ ਅਜਿਹੀ ਧਾਰਾ ਹੈ ਜਿਸ ਦੇ ਕਾਰਣ ਜੰਮੂ-ਕਸ਼ਮੀਰ ਦਾ ਹਿੱਸਾ ਬਣਿਆ ਹੋਇਆ ਹੈ ਪਰ ਮੇਰਾ ਇਹ ਅਧਿਐਨ ਮੋਦੀ ਨੇ ਇਸ ਧਾਰਾ ਨੂੰ ਇਕ ਝਟਕੇ ’ਚ ਖਤਮ ਕਰ ਕੇ ਗਲਤ ਸਾਬਿਤ ਕਰ ਦਿੱਤਾ। ਮੈਨੂੰ ਲੱਗਦਾ ਹੀ ਨਹੀਂ ਸੀ ਕਿ ਜੰਮੂ-ਕਸ਼ਮੀਰ ’ਚ ਪਿਛਲੇ 30 ਸਾਲਾਂ ਤੋਂ ਜੋ ਕੁਝ ਹੋ ਰਿਹਾ ਹੈ, ਉਹ ਰੁਕੇਗਾ ਕੇ ਨਹੀਂ। ਇਕ ਮਹੀਨੇ ’ਚ ਹੀ ਜਿਸ ਸੂਬੇ ’ਚ 90 ਵਿਅਕਤੀਆਂ ਦੀਆਂ ਹੱਤਿਆਵਾਂ ਹੋ ਜਾਣ, 15 ਹਜ਼ਾਰ ਜ਼ਖਮੀ ਹੋ ਜਾਣ, ਉਹ ਕਦੇ ਸ਼ਾਂਤ ਹੋ ਸਕੇਗਾ? ਖਾਸ ਕਰ ਕੇ ਅੱਤਵਾਦੀ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਤਾਂ ਦੇਸ਼ ਸੰਨਾਟੇ ’ਚ ਚਲਾ ਗਿਆ ਸੀ ਕਿ ਅੱਤਵਾਦੀ ਹੁਣ ਕਸ਼ਮੀਰ ਘਾਟੀ ਨੂੰ ਇਸਲਾਮੀ ਸੂਬਾ ਬਣਾ ਕੇ ਹੀ ਦਮ ਲੈਣਗੇ। ਜਿਸ ਘਾਟੀ ’ਚ ਸਕੂਲ ਜਾਂਦੀਆਂ ਨੰਨ੍ਹੀਆਂ-ਮੁੰਨੀਆਂ ਬੱਚੀਆਂ ਕਿਤਾਬਾਂ ਦੀ ਥਾਂ ਆਪਣੇ ਬਸਤਿਆਂ ’ਚ ਪੱਥਰ ਭਰ ਕੇ ਲਿਜਾਂਦੀਆਂ ਹੋਣ ਤਾਂਕਿ ਫੌਜ ਦੇ ਜਵਾਨਾਂ ’ਤੇ ਵਰ੍ਹਾਏ ਜਾਣ। ਜਿਸ ਸੂਬੇ ’ਚ ਅਫਸ਼ਾਂ ਵਰਗੀ ਪ੍ਰਤਿਭਾਸ਼ਾਲੀ ਫੁੱਟਬਾਲ ਖਿਡਾਰੀ ਪਾਕਿਸਤਾਨੀ ਝੰਡਾ ਲਹਿਰਾਉਣ ਲੱਗੇ, ਜਿਸ ਘਾਟੀ ’ਚ ਆਈ. ਏ. ਐੱਸ. ਅਤੇ ਆਈ. ਪੀ. ਐੱਸ. ਅਤੇ ਸਿਆਸੀ ਆਗੂ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ’ਚ ਸ਼ਰਮ ਮਹਿਸੂਸ ਨਾ ਕਰਦੇ ਹੋਣ, ਉਹ ਘਾਟੀ ਮੋਦੀ ਅਤੇ ਅਮਿਤ ਸ਼ਾਹ ਦੇ ਕਰਿਸ਼ਮੇ ਕਾਰਣ ਪਟੜੀ ’ਤੇ ਆ ਜਾਵੇ ਤਾਂ ਕਹਿਣਾ ਹੀ ਪਵੇਗਾ ਕਿ ਮੋਦੀ ਹੈ ਤੋ ਮੁਮਕਿਨ ਹੈ। ਘੱਟੋ-ਘੱਟ ਸਾਨੂੰ ਨਹੀਂ ਲੱਗਦਾ ਸੀ ਕਿ ਜੰਮੂ-ਕਸ਼ਮੀਰ ’ਚ ਆਈ. ਐੱਸ. ਆਈ. ਅਤੇ ਪਾਕਿਸਤਾਨੀ ਝੰਡਿਆਂ ਦੀ ਪ੍ਰਦਰਸ਼ਨੀ ਕਦੇ ਰੁਕੇਗੀ। ਪੁਲਵਾਮਾ ਦੇ ਫੌਜੀ ਕਤਲੇਆਮ ਦੇ ਬਾਅਦ ਤਾਂ ਬਿਲਕੁਲ ਹੀ ਨਹੀਂ ਲੱਗਦਾ ਸੀ ਕਿ ਘਾਟੀ ’ਚ ਇਹ ਅੱਗ ਬੁਝੇਗੀ ਪਰ ਮੈਂ ਕਿਹਾ ਹੈ ਨਾ ਕਿ ਮੋਦੀ ਹੈ ਤਾਂ ਸਭ ਕੁਝ ਸੰਭਵ ਹੈ। ਫੈਸਲਾ ਲੈਣ ’ਚ ਮੋਦੀ ’ਚ ਬੜੀ ਦਲੇਰੀ ਹੈ। ਆਜ਼ਾਦੀ ਤੋਂ ਬਾਅਦ ਜੇਕਰ ਸ਼ਿਆਮਾ ਪ੍ਰਸਾਦ ਮੁਖਰਜੀ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਪਹਿਲੇ ਸ਼ਹੀਦ ਸਨ ਤਾਂ ਮੋਦੀ ਅਤੇ ਅਮਿਤ ਸ਼ਾਹ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਇਤਿਹਾਸ ਲਿਖਣ ਵਾਲੇ ਪਹਿਲੇ ਸਿਆਸੀ ਆਗੂ ਹਨ। ਕਮਾਲ ਹੈ, ਸੰਸਦ ਦੇ ਦੋਵਾਂ ਸਦਨਾਂ ਨੇ ਜੰਮੂ-ਕਸ਼ਮੀਰ ’ਚੋਂ ਧਾਰਾ 370 ਹਟਾ ਕੇ ਵੱਡੀ ਕਾਮਯਾਬੀ ਹਾਸਲ ਕਰ ਲਈ। ਜੰਮੂ-ਕਸ਼ਮੀਰ ਦੇ ਹਾਲਾਤ ਧਮਾਕਾਖੇਜ਼ ਬਣ ਚੁੱਕੇ ਸਨ। ਬਸ ਇਕ ਹੋਰ ਬੁਰਹਾਨ ਵਾਨੀ ਦੀ ਹੱਤਿਆ ਦੀ ਲੋੜ ਸੀ ਪਰ ਧਾਰਾ-370 ਨੂੰ 5 ਅਗਸਤ 2019 ਨੂੰ ਹਟਾ ਕੇ ਮੋਦੀ ਸਾਹਿਬ ਨੇ ਅੱਤਵਾਦੀਆਂ ਦੇ ਕਫਨ ’ਚ ਕਿੱਲ ਠੋਕ ਦਿੱਤਾ। ਬਹੁਤ ਹੋ ਗਿਆ ‘ਇਨਫ-ਇਜ਼-ਇਨਫ’ ਹੁਣ ਇਸ ਦੇ ਅੱਗੇ ਨਹੀਂ। ਇਸ ਦੇ ਅੱਗੇ ਹੁਣ ਸਿਰਫ ਦੇਸ਼ ਅਤੇ ਕੁਝ ਨਹੀਂ। ਚੰਗਾ ਕੀਤਾ ਦੇਸ਼ ਖੁਸ਼ ਹੋਇਆ।

ਅੱਛਾ ਤਾਂ ਮੋਦੀ ਸਾਹਿਬ ਜੇਕਰ ਬੁਰਾ ਨਾ ਮੰਨੋ ਤਾਂ ਇਕ ਤੁਸ਼ ਜਿਹਾ ਸੁਝਾਅ ਅੱਜ ਦੇ ਰੂਪ ’ਚ ਪੇਸ਼ ਕਰਦਾ ਹਾਂ। ਅਮਿਤ ਸ਼ਾਹ ਅਤੇ ਤੁਸੀਂ ਦੋਵੇਂ ਸਿਆਸਤ ’ਚ ਆਧੁਨਿਕ ਯੁੱਗ ਦੇ ਚਾਣੱਕਿਆ ਹੋ। ਸਿਆਸਤ ’ਚ ਮਾਨਤਾ ਹੈ ਕਿ ਜੇਕਰ ਹਾਲਾਤ ’ਚ ਕਿਸੇ ਚੀਜ਼ ’ਚ ਚੋਣ ਕਰਨੀ ਹੋਵੇ ਤਾਂ ਸਿਆਸੀ ਆਗੂ ‘ਲੈਂਸਰ ਈਬਲ’ ਦੀ ਚੋਣ ਕਰੇਗਾ। ਜ਼ਰਾ ਰੁਕ ਕੇ ਵਿਚਾਰ ਕਰ ਲਓ, ਤੁਹਾਡੀ ਦੋਵਾਂ ਦੀ ਮਹਿਬੂਬਾ ਮੁਫਤੀ, ਉਮਰ ਅਬਦੁੱਲਾ ਅਤੇ ਡਾ. ਫਾਰੂਕ ਅਬਦੁੱਲਾ ’ਚ ਜੇਕਰ ਤੁਹਾਨੂੰ ਧਾਰਾ 370 ਦੇ ਬਾਅਦ ਚੋਣ ਕਰਾਉਣੀ ਹੋਵੇ ਤਾਂ ਤੁਸੀਂ ਕਿਸ ਨੂੰ ਚੁਣੋਗੇ। ਯਕੀਨਣ ਡਾ. ਫਾਰੂਕ ਅਬਦੁੱਲਾ ਦੀ ਹੀ ਤੁਸੀਂ ਚੋਣ ਕਰੋਗੇ। ਮਹਿਬੂਬਾ ਮੁਫਤੀ ਅਤੇ ਉਸ ਦੀ ਪੀ. ਡੀ. ਪੀ. ਨੂੰ ਤੁਸੀਂ 4 ਅਪ੍ਰੈਲ 2016 ਨੂੰ ਇਕੱਠੀ ਸਰਕਾਰ ਬਣਾ ਕੇ ਜਾਣ ਲਿਆ, ਪਰਖ ਲਿਆ ਹੈ। ਉਮਰ ਅਬਦੁੱਲਾ ’ਚ ਹੋ ਸਕਦਾ ਹੈ ਜਵਾਨੀ ਦਾ ਜੋਸ਼ ਹੋਵੇ ਪਰ ਡਾ. ਫਾਰੂਕ ਅਬਦੁੱਲਾ ਨੂੰ ਤਾਂ ਤੁਸੀਂ ਸਿਆਸਤ ’ਚ ਸਮਝ ਲਿਆ ਹੋਵੇਗਾ। ਉਹ ਕਿਸੇ ਵੀ ਗੱਲ ’ਤੇ ਅੜਨ ਵਾਲਾ ਸ਼ਖਸ ਨਹੀਂ। ਅੰਗਰੇਜ਼ੀ ਸੱਭਿਅਤਾ ’ਚ ਪਲਿਆ, ਵੱਡਾ ਹੋਇਆ ਆਧੁਨਿਕ ਮਾਡਰਨ ਵਿਚਾਰਾਂ ਦਾ ਧਾਰਨੀ। ਝੱਟ ਪਾਸਾ ਬਦਲਣ ਵਾਲਾ, ਅੜੀਅਲ ਵੀ ਨਹੀਂ। ਤੁਹਾਡੇ ਵਰਗੇ ਸਿਆਸਤ ਦੇ ਵਿਦਵਾਨਾਂ ਨੇ ਧਾਰਾ 370 ਤੋਂ ਬਾਅਦ ਮਹਿਬੂਬਾ ਮੁਫਤੀ ਅਤੇ ਹੋਰ ਅੱਤਵਾਦੀ ਲੋਕਾਂ ਦੇ ਨਾਲ ਖੜ੍ਹਾ ਕਰ ਦਿੱਤਾ। ਉਨ੍ਹਾਂ ਦੇ ਬਰਾਬਰ ਫਾਰੂਕ ਅਬਦੁੱਲਾ ਨੂੰ ਵੀ ਉਨ੍ਹਾਂ ਧਾਰਾਵਾਂ ’ਚ ਗ੍ਰਿਫਤਾਰ ਕਰ ਕੇ ਜੇਲ ’ਚ ਸੁੱਟ ਦਿੱਤਾ। ਸਾਰੇ ਨੇਤਾਵਾਂ ’ਤੇ ਪਬਲਿਕ ਸਕਿਓਰਿਟੀ ਐਕਟ (¹ਪੀ. ਐੱਸ. ਏ.) ਲਗਾ ਦਿੱਤਾ। ਹਾਲਾਤ ਨੂੰ ਆਪਣੇ ਅਨੁਕੂਲ ਕਰਨ ਲਈ ਘੱਟ ਤੋਂ ਘੱਟ ਡਾ. ਫਾਰੂਕ ਅਬਦੁੱਲਾ ਵਰਗੇ ਧਰਮਨਿਰਪੱਖ ਆਗੂ ਨਾਲ ਤਾਂ ਗੱਲਬਾਤ ਜਾਰੀ ਰੱਖਦੇ। ਹੋ ਸਕਦਾ ਹੈ ਤੁਸੀਂ ਗੱਲਬਾਤ ਉਨ੍ਹਾਂ ਨਾਲ ਕਰ ਵੀ ਰਹੇ ਹੋ ਪਰ ਜਨਤਾ ਨੂੰ ਪਤਾ ਨਹੀਂ। ਉਨ੍ਹਾਂ ਨੂੰ ਸੰਸਦ ’ਚ ਆਉਣ ਦਿਓਗੇ। ਨਹੀਂ ਸੁਧਰਦੇ ਤਾਂ ਜੇਲ ਤਾਂ ਹੈ ਹੀ। ਜਦੋਂ ਸਾਰੇ ਦੁਸ਼ਮਣ ਦਿੱਸਦੇ ਹੋਣ ਤਾਂ ਘੱਟੋ-ਘੱਟ ਨਰਮ ਦੁਸ਼ਮਣ ਵੱਲ ਤਾਂ ਦੋਸਤੀ ਦਾ ਹੱਥ ਵਧਾ ਹੀ ਸਕਦੇ ਹੋ?

ਪਾਠਕ ਵਰਗ ਇਹ ਅਨੁਮਾਨ ਵੀ ਨਾ ਲਗਾਉਣ ਕਿ ਮੈਂ ਡਾ. ਫਾਰੂਕ ਅਬਦੁੱਲਾ ਦਾ ਹਮਾਇਤੀ ਹਾਂ। ਮੈਂ ਡਾ. ਫਾਰੂਕ ਅਬਦੁੱਲਾ ਨੂੰ ਵੀ ਧਾਰਾ 370 ਹਟਾਏ ਜਾਣ ਵਰਗੇ ਕੱਟੜਪੰਥੀ ਸ਼ਬੀਰਸ਼ਾਹ ਵਰਗੇ ਪਾਕਿਸਤਾਨੀ ਹਮਾਇਤੀ ਜਾਂ ਹਿਜ਼ਬੁਲ ਮੁਜਾਹਿਦੀਨ ਵਰਗੀ ਅੱਤਵਾਦੀ ਸੋਚ ਵਾਲੇ ਕੱਟੜ ਇਸਲਾਮੀ ਡਾ. ਫਾਰੂਕ ਅਬਦੁੱਲਾ ਨਹੀਂ ਹੋ ਸਕਦੇ। ਅੱਜ ਦੇ ਅਖਬਾਰ ਅਮਰ ਉਜਾਲਾ (24 ਫਰਵਰੀ) ’ਚ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਹੀ ਫਰਮਾਇਆ ਕਿ ਮੈਂ ਡਾ. ਫਾਰੂਕ ਅਬਦੁੱਲਾ ਦੀ ਜਲਦ ਰਿਹਾਈ ਲਈ ਭਗਵਾਨ ਅੱਗੇ ਪ੍ਰਾਰਥਨਾ ਕਰਦਾ ਹਾਂ। ਆਖਿਰ ਕਿਉਂ? ਇਸ ਲਈ ਕਿ ਡਾ. ਫਾਰੂਕ ਅਬਦੁੱਲਾ 80 ਵਰ੍ਹਿਆਂ ਤੋਂ ਵੱਧ ਉਮਰ ਦੇ ਹੋ ਚੁੱਕੇ ਹਨ। ਉਹ ਮੌਜੂਦਾ ਸਮੇਂ ਲੋਕ ਸਭਾ ਦੇ ਮੈਂਬਰ ਹਨ। ਤਿੰਨ ਵਾਰ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਕੇਂਦਰ ਸਰਕਾਰ ਦੇ ਮਾਣਯੋਗ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਸ਼ਾਇਦ ਉਨ੍ਹਾਂ ਦਾ ਤਜਰਬਾ ਸਾਨੂੰ ਲਾਭ ਦੇ ਸਕਦਾ ਹੈ। ਅਨੁਮਾਨ ਹੀ ਤਾਂ ਹੈ। ਮੈਨੂੰ ਉਹ ਘਟਨਾਵਾਂ ਅੱਜ ਵੀ ਯਾਦ ਹਨ ਜਦੋਂ ਦਸੰਬਰ 1989 ’ਚ ਅੱਤਵਾਦੀਆਂ ਨੇ ਰੂਬੀਆ ਸਈਅਦ ਨੂੰ ਅਗਵਾ ਕਰ ਲਿਆ ਸੀ। ਸਾਰੇ ਦੇਸ਼ਵਾਸੀਆਂ ਨੂੰ ਦਸੰਬਰ 1999 ਨੂੰ ਆਈ. ਸੀ. 814 ਜਹਾਜ਼ ਦੇ ਹਾਈਜੈੱਕ ਕਰਨ ਦੀ ਘਟਨਾ ਯਾਦ ਹੋਵੇਗੀ। ਜਦੋਂ ਮੁਸਾਫਰਾਂ ਨਾਲ ਭਰੇ ਉਸ ਜਹਾਜ਼ ਨੂੰ ਤਾਲਿਬਾਨੀਆਂ ਵਲੋਂ ਕਾਬੁਲ ਲਿਜਾਇਆ ਗਿਆ ਸੀ, ਉਦੋਂ ਇਹ ਡਾ. ਫਾਰੂਕ ਅਬਦੁੱਲਾ ਹੀ ਸਨ, ਜਿਨ੍ਹਾਂ ਨੇ ਕਿਹਾ ਸੀ ਕਿ ਅੱਤਵਾਦੀਆਂ ਨੂੰ ਦਰੜ ਦੇਣਾ ਚਾਹੀਦਾ ਹੈ। ਕੇਂਦਰ ਸਰਕਾਰ ਹਰਗਿਜ਼ ਅੱਤਵਾਦੀਆਂ ਨਾਲ ਗੱਲ ਨਾ ਕਰੇ। ਇਹ ਡਾ. ਫਾਰੂਕ ਅਬਦੁੱਲਾ ਹੀ ਤਾਂ ਸਨ, ਜਿਨ੍ਹਾਂ ਨੇ ਸੰਯੁਕਤ ਰਾਸ਼ਟਰ ਸੰਘ ’ਚ ਜੰਮੂ-ਕਸ਼ਮੀਰ ਮਸਲੇ ’ਤੇ ਭਾਰਤ ਦਾ ਪੱਖ ਮਜ਼ਬੂਤੀ ਨਾਲ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਮੈਂ ਖੁਦ ਕਈ ਵਾਰ ਮੰਚਾਂ ਤੋਂ ਡਾ. ਫਾਰੂਕ ਅਬਦੁੱਲਾ ਨੂੰ ਨੱਚਦੇ-ਗਾਉਂਦੇ, ਵਜਾਉਂਦੇ ਦੇਖਿਆ ਹੈ। ਇਹੀ ਨਹੀਂ ਉੱਚੀ-ਉੱਚੀ ਆਵਾਜ਼ ’ਚ ‘ਭਾਰਤ ਮਾਤਾ ਕੀ ਜੈ’ ਦੇ ਨਾਅਰਿਆਂ ਨੂੰ ਬੁਲੰਦ ਕਰਦਿਆਂ ਦੇਖਿਆ ਹੈ। ਇਸ ਲਈ ਤਾਂ ਕਹਿ ਰਿਹਾ ਹਾਂ ਕਿ ਮੋਦੀ ਅਤੇ ਅਮਿਤ ਸ਼ਾਹ ਕੱਟੜਵਾਦੀਆਂ ’ਚ ਇਕ ਨਰਮਵਾਦੀ ਡਾ. ਫਾਰੂਕ ਅਬਦੁੱਲਾ ਨਾਲ ਗੱਲਬਾਤ ਜਾਰੀ ਰੱਖਣ। ਲੈਂਸਰ, ਈਵਲ ਨੂੰ ਆਪਣੇ ਵੱਲ ਖਿੱਚਣ, ਇਹੀ ਮੰਥਨ ਨਾ ਹੋਵੇ ਕਿ ਡਾ. ਫਾਰੂਕ ਅਬਦੁੱਲਾ ਦਿੱਲੀ ’ਚ ਕੁਝ ਕਹਿੰਦੇ ਹਨ ਅਤੇ ਸ੍ਰੀਨਗਰ ’ਚ ਕੁਝ ਹੋਰ। ਦਿੱਲੀ ’ਚ ਤਾਂ ‘ਭਾਰਤ ਮਾਤਾ’, ‘ਅੱਲ੍ਹਾ ਹੂ ਅਕਬਰ’ ਕਹਿਣ ਲੱਗਦੇ ਹਨ। ਉਨ੍ਹਾਂ ਦੇ ਦਿਲ ’ਚ ਫਿਰ ਵੀ ਹਿੰਦੁਸਤਾਨ ਦੇ ਪ੍ਰਤੀ ਹਮਦਰਦੀ ਹੈ, ਪਿਆਰ ਹੈ ਅਤੇ ਕੌਣ ਹੈ ਕਸ਼ਮੀਰ ਘਾਟੀ ’ਚ ਜੋ ਭਾਰਤਪ੍ਰਸਤ ਹੋਵੇ। ਮੇਰੀ ਤਾਂ ਤੁਸ਼ ਰਾਏ ਭਾਰਤ ਸਰਕਾਰ ਨੂੰ ਹੈ ਕਿ ਡਾ. ਫਾਰੂਕ ਅਬਦੁੱਲਾ ਨੂੰ ਹੋਰਨਾਂ ਕੱਟੜਪੰਥੀਆਂ ਨਾਲ ਨਾ ਜੋੜੇ। ਬਿਹਤਰ ਹੋਵੇ ਉਨ੍ਹਾਂ ਨੂੰ ਸਰਕਾਰ ਦਿੱਲੀ ਸ਼ਿਫਟ ਕਰੇ, ਗੱਲਬਾਤ ਸ਼ੁਰੂ ਕਰੇ। ਜ਼ਰੂਰੀ ਨਹੀਂ ਕਿ ਸਿੱਟੇ ਸਾਰਥਕ ਹੀ ਨਿਕਲਣ ਪਰ ਡਾ. ਫਾਰੂਕ ਅਬਦੁੱਲਾ ਦੇ ਰੂਪ ’ਚ ਭਾਰਤ ਸਰਕਾਰ ਨੂੰ ਇਕ ਪਲੇਟਫਾਰਮ ਤਾਂ ਮਿਲੇ। ਹੁਣ ਧਾਰਾ 370 ਤਾਂ ਮੁੜ ਲੱਗਣੋਂ ਰਹੀ। ਨਾ ਹੀ ਭਾਰਤ ਇੰਨਾ ਕਮਜ਼ੋਰ ਹੈ ਕਿ ਧਾਰਾ 370 ਨੂੰ ਮੁੜ ਕੋਈ ਸਰਕਾਰ ਹਟਾ ਸਕਦੀ ਹੈ ਪਰ ਹਾਲਾਤ ਆਮ ਵਰਗੇ ਬਣਾਉਣ ਲਈ ਧਰਾਤਲ ਤਾਂ ਲੱਭਣਾ ਹੋਵੇਗਾ। ਉਹ ਢੁੱਕਵਾਂ ਧਰਾਤਲ ਡਾ. ਫਾਰੂਕ ਅਬਦੁੱਲਾ ਤੋਂ ਬਿਹਤਰ ਕੋਈ ਹੋਰ ਨਹੀਂ ਹੋ ਸਕਦਾ। ਵਿਅਕਤੀ ਸਮੇਂ ਅਤੇ ਹਾਲਾਤ ਨੂੰ ਭਾਂਪਦੇ ਹੋਏ ਸਰਕਾਰ ਡਾ. ਫਾਰੂਕ ਅਬਦੁੱਲਾ ਨੂੰ ਗੱਲਬਾਤ ਦੇ ਟੇਬਲ ’ਤੇ ਲਿਆਵੇ। ਇਸ ਪ੍ਰਸਥਿਤੀ ’ਚ ਨਾ ਕਿਸੇ ਦੀ ਜਿੱਤ ਅਤੇ ਨਾ ਕਿਸੇ ਦੀ ਹਾਰ, ਸੌਦਾ ਇਕੋ ਜਿਹਾ ਹੈ। ਪ੍ਰਭੂ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ਣ ਪਰ ਹਿੰਮਤ ਚਾਹੀਦੀ ਹੈ। ਉਹ ਹਿੰਮਤ ਤੁਹਾਡੇ ਦੋਵਾਂ ਆਗੂਆਂ ’ਚ ਅੱਗੇ ਵੀ ਬਹੁਤ ਹੈ।


Bharat Thapa

Content Editor

Related News