ਬੁੱਕਲ : ਕਲ, ਅੱਜ ਅਤੇ ਕਲ
Thursday, Feb 11, 2021 - 02:25 AM (IST)

ਡਾ. ਸੁਰੇਸ਼ ਕੁਮਾਰ ਮਿਸ਼ਰਾ
ਅੱਜਕਲ ਬੱਚੇ ਮਾਂ ਦੀ ਬੁੱਕਲ ’ਚ ਓਝਲ ਹੁੰਦੇ ਜਾ ਰਹੇ ਹਨ, ਖਾਸ ਕਰ ਕੇ ਸ਼ਹਿਰੀ ਬੱਚੇ ਝੋਨੇ ਦੇ ਵਾਂਗ ਬੁੱਕਲ ਦੇ ਗਿਆਨ ਤੋਂ ਵੀ ਜ਼ੀਰੋ ਹੁੰਦੇ ਜਾ ਰਹੇ ਹਨ। ਸ਼ਹਿਰੀ ਬੱਚਿਅਾਂ ਲਈ ਬੁੱਕਲ ਦਾ ਗਿਆਨ ਓਨਾ ਹੀ ਜਿੰਨਾ ਝੋਨੇ ਦੇ ਬਾਰੇ ’ਚ ਰੁੱਖ, ਪੌਦਾ ਜਾਂ ਬੂਟਾ ਹੋਣਾ ਹੈ। ਬੱਚੇ ਮਾਂ ਦੀ ਬੁੱਕਲ ਤਦ ਹੀ ਸਮਝ ਸਕਣਗੇ ਜਦ ਮਾਂ ਸਾੜ੍ਹੀ ਪਹਿਨੇਗੀ। ਅੱਜ ਫੈਸ਼ਨ ਬਿਜਲੀ ਦੀ ਰਫਤਾਰ ਵਾਂਗ ਜਿਥੇ ਅੱਗੇ ਵਧਦਾ ਜਾ ਰਿਹਾ ਹੈ, ਉਥੇ ਅਨੈਤਿਕਤਾ ਪਾਤਾਲ ’ਚ ਸਮਾਉਂਦੀ ਜਾ ਰਹੀ ਹੈ। ਫੂਹੜਤਾ ਫੈਸ਼ਨ ਦੇ ਨਾਂ ’ਤੇ ਤਾਂ ਕੁਝ ਸਟੇਟਸ ਦੇ ਨਾਂ ’ਤੇ ਸਾਡੇ ਪਹਿਰਾਵਿਅਾਂ ਨੂੰ ਨਿਗਲ ਰਿਹਾ ਹੈ। ਫੈਸ਼ਨ ਨੇ ਸਾੜ੍ਹੀ ਨੂੰ ਅਜਿਹਾ ਨਿਗਲਿਆ ਜਿਵੇਂ ਉਸ ਨਾਲ 36 ਦਾ ਅੰਕੜਾ ਹੋਵੇ।
ਮਾਂ ਦੀ ਸਾੜ੍ਹੀ ਦੀ ਬੁੱਕਲ ਸਾਡੀ ਸੱਭਿਅਤਾ ਦੀ ਰਾਖੀ ਅਤੇ ਸੂਚਕ ਹੈ। ਅੱਜ ਵੀ ਗਰਮ ਬਰਤਨ ਚੁੱਲ੍ਹੇ ਤੋਂ ਲਾਉਂਦੇ ਸਮੇਂ ਮਾਂ ਦੀ ਬੁੱਕਲ ਨੂੰ ਬਹੁਤ ਯਾਦ ਕਰਦੇ ਹਾਂ। ਇਹ ਉਹ ਬੁੱਕਲ ਸੀ ਜੋ ਕਦੇ ਰੋਂਦੇ ਹੋਏ ਬੱਚਿਅਾਂ ਦੇ ਅੱਥਰੂ ਪੂੰਝਣ ਅਤੇ ਕਦੇ ਸੁਆਉਣ ਦਾ ਬਿਸਤਰ ਬਣ ਜਾਂਦੀ ਸੀ। ਮੱਛਰ-ਮੱਖੀ ਦੇ ਭਿਣਭਣਾਉਣ ਤੋਂ ਬੁੱਕਲ ਪੱਖਾ ਬਣ ਕੇ ਹਿੱਲਣ ਲੱਗਦੀ ਸੀ। ਘਰ ’ਚ ਅਚਾਨਕ ਆ ਧਮਕਣ ਵਾਲੇ ਮਹਿਮਾਨਾਂ ਤੋਂ ਡਰ ਕੇ ਲੁਕਣ ਦਾ ਸਭ ਤੋਂ ਸੁਰੱਖਿਅਤ ਸਥਾਨ ਬੁੱਕਲ ਹੀ ਤਾਂ ਸੀ। ਨੰਨ੍ਹੇ-ਨੰਨ੍ਹੇ ਕਦਮਾਂ ਨਾਲ ਚੱਲਣ ਦਾ ਅਭਿਆਸ ਇਸੇ ਬੁੱਕਲ ਨੂੰ ਫੜ ਕੇ ਕੀਤਾ ਜਾਂਦਾ ਸੀ।
ਸਰਦੀ, ਮੀਂਹ, ਗਰਮੀ ਧਰਤੀ ’ਤੇ ਜਦੋਂ ਆਉਣ ਉਦੋਂ ਆਉਣ ਪਰ ਮਜ਼ਾਲ ਜੋ ਮਾਂ ਦੇ ਲਾਲ ਨੂੰ ਛੂਹ ਸਕਣ। ਮਾਂ ਦੀ ਬੁੱਕਲ ਨੂੰ ਪਾਰ ਕਰਨ ਦੀ ਦਲੇਰੀ ਕੋਈ ਮੌਸਮ ਨਹੀਂ ਕਰ ਸਕਦਾ ਸੀ। ਸਾਡੇ ਪਸੀਨੇ ਨੂੰ ਪੂੰਝਣ, ਰਾਜਕੁਮਾਰ ਜਿਹਾ ਸਾਨੂੰ ਪੁਚਕਾਰਨ ਦਾ ਸਾਧਨ ਮਾਂ ਦੀ ਬੁੱਕਲ ਸੀ। ਮਾਂ ਬੁੱਕਲ ’ਚ ਉੱਗੀਅਾਂ ਸਬਜ਼ੀਅਾਂ, ਖਿੜੇ ਫੁੱਲ ਜਾਂ ਫਿਰ ਚੁਣੀਅਾਂ ਲੱਕੜੀਅਾਂ ਆਪਣੀ ਬੁੱਕਲ ’ਚ ਭਰ ਲਿਆਉਂਦੀ ਸੀ। ਆਪਣੇ ਲੱਲ੍ਹੇ ਦੇ ਲਈ ਖੇਡਾਂ-ਖਿਡੌਣੇ, ਮਠਿਆਈ ਆਦਿ ਖਰੀਦਣ ਲਈ ਮਾਂ ਆਪਣੀ ਦੁਨੀਆ ਭਰ ਦੀ ਦੌਲਤ ਬੁੱਕਲ ’ਚ ਹੀ ਤਾਂ ਬੰਨ੍ਹਦੀ ਸੀ। ਮਾਂ ਦੀ ਬੁੱਕਲ, ਬੁੱਕਲ ਨਹੀਂ ਬੱਚਿਅਾਂ ਦੇ ਲਈ ਦੁਨੀਆ ਸੀ। ਅੱਜ ਓਝਲ ਹੁੰਦੀਅਾਂ ਬੁੱਕਲਾਂ ਤੋਂ ਪ੍ਰੇਮ ਦੇ ਡਿੱਗਦੇ ਅਰਥਸ਼ਾਸਤਰ ਦਾ ਆਭਾਸ ਹੋਣ ਲੱਗਦਾ ਹੈ।