ਸਿੱਖ ਅਜਾਇਬ ਘਰ ਮੋਹਾਲੀ ਦੇ ਨਿਰਮਾਤਾ ਦਾ ਸਨਮਾਨ

Wednesday, Jul 22, 2015 - 06:42 PM (IST)

 ਸਿੱਖ ਅਜਾਇਬ ਘਰ ਮੋਹਾਲੀ ਦੇ ਨਿਰਮਾਤਾ ਦਾ ਸਨਮਾਨ

ਸਰਵ ਸਿੱਖਿਆ ਸੁਧਾਰ ਸਮਿਤੀ ਚੰਡੀਗੜ੍ਹ ਵਲੋਂ ਅੱਜ ਸਿੱਖ ਅਜਾਇਬ ਘਰ ਮੁਹਾਲੀ ਵਿਖੇ ਅਜਾਇਬ ਘਰ ਦੇ ਨਿਰਮਾਤਾ ਸ. ਪਰਵਿੰਦਰ ਸਿੰਘ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ''ਚ ਸੰਸਥਾ ਦੇ ਚੇਅਰਮੈਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਮੁੱਖ ਮਹਿਮਾਨ ਅਤੇ ਸੰਸਥਾ ਦੇ ਪ੍ਰਧਾਨ ਸ. ਤਰਲੋਚਨ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਸਮਾਗਮ ''ਚ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਅਤੇ ਦੂਜੇ ਅਹੁਦੇਦਾਰਾਂ ਵਲੋਂ ਸ. ਪਰਵਿੰਦਰ ਸਿੰਘ ਨੂੰ ਇਕ ਸਨਮਾਨ ਚਿੰਨ, ਇਕ ਗੋਲਡ ਮੈਡਲ, ਸਿਰਪਾਓ, ਦੁਸ਼ਾਲਾ ਅਤੇ ਗੋਸਲ ਲਿਖਤ ਪੁਸਤਕਾਂ ਦਾ ਸੈਟ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਪ੍ਰਿੰਸੀਪਲ ਗੋਸਲ ਵਲੋਂ ਸ. ਪਰਵਿੰਦਰ ਸਿੰਘ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਸਿੱਖ ਕੌਮ ਪ੍ਰਤੀ ਪਿਛਲੇ 15 ਸਾਲਾਂ ਤੋਂ ਕੀਤੀ ਗਈ ਸੇਵਾ ਦੀ ਸ਼ਲਾਘਾ ਕੀਤੀ। ਇਸ ਮੌਕੇ ਬੋਲਦਿਆਂ ਸੰਸਥਾ ਦੇ ਪ੍ਰਧਾਨ ਸ. ਤਰਲੋਚਨ ਸਿੰਘ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਸਿੱਖ ਅਜਾਇਬ ਘਰ ਨੂੰ ਕਿਸੇ ਵੀ ਕਿਸਮ ਦਾ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ ਅਤੇ ਨਾ ਹੀ ਗਮਾਡਾ ਵਲੋਂ ਇਸ ਦੇ ਨਿਰਮਾਤਾ ਨੂੰ ਨੋਟਿਸ ਭੇਜ ਕੇ ਤੰਗ ਕੀਤਾ ਜਾਵੇ। ਸਾਰੇ ਸਿੱਖ ਸਮਾਜ ਦੇ ਜਜ਼ਬਾਤ ਇਸ ਸਿੱਖ ਅਜਾਇਬ ਘਰ ਨਾਲ ਜੁੜੇ ਹੋਣ ਕਰਕੇ ਇਸ ਨੂੰ ਸਰਕਾਰ ਵਲੋਂ ਵੱਧ ਤੋਂ ਵੱਧ ਉਤਸ਼ਾਹਤ ਕੀਤਾ ਜਾਵੇ। ਇਸ ਮੌਕੇ ਸ. ਪਰਵਿੰਦਰ ਸਿੰਘ ਵਲੋਂ ਬੋਲਦਿਆਂ ਸਰਵ ਸਿੱਖਿਆ ਸੁਧਾਰ ਸਮਿਤੀ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਵਲੋਂ ਦਿੱਤੇ ਸਹਿਯੋਗ ਲਈ ਭਰੋਸਾ ਦਿੱਤਾ ਕਿ ਉਹ ਅੱਗੇ ਤੋਂ ਹੋਰ ਵਧੀਆ ਤੋਂ ਵਧੀਆ ਮਾਡਲ ਤਿਆਰ ਕਰਕੇ ਸਿੱਖ ਸੰਗਤਾਂ ਲਈ ਪ੍ਰਦਰਸ਼ਿਤ ਕਰਨਗੇ।ਇਸ ਮੌਕੇ ਤੇ ਸੰਸਥਾ ਦੇ ਜਨਰਲ ਸਕੱਤਰ ਸ. ਰਜਿੰਦਰ ਸਿੰਘ ਕੈਂਥ ਮੁੱਖ ਸਲਾਹਕਾਰ ਚੌਧਰੀ ਦਿਲਬਾਗ ਸਿੰਘ ਅਤੇ ਹੋਰਨਾਂ ਤੋਂ ਇਲਾਵਾ ਸ. ਹਰਪਾਲ ਸਿੰਘ, ਸ. ਬੂਟਾ ਸਿੰਘ, ਸ. ਸੇਵਾ ਸਿੰਘ, ਸ. ਰਘਬੀਰ ਸਿੰਘ, ਪ੍ਰੀਤਮ ਸਿੰਘ, ਬਾਬਾ ਕੁਲਵਿੰਦਰ ਸਿੰਘ ਅਤੇ ਮੁੰਗਤ ਸਿੰਘ ਵੀ ਹਾਜ਼ਰ ਸਨ।

ਬਹਾਦਰ ਸਿੰਘ ਗੋਸਲ                


Related News