ਮੈਂ ਕਿੰਨਾ ਕਮਾਉਣਾ ਹਾਂ...
Wednesday, Jul 15, 2015 - 07:03 PM (IST)

ਮੈਂ ਕਿੰਨੇ ਕਮਾਉਣਾ ਹਰ ਕੋਈ ਜਾਣਨਾ ਚਾਹੁੰਦਾ ਏ,
ਪਰ ਮੈਂ ਕੀ ਚਾਹੁਣਾ ਇਸ ਨਾਲ ਕਿਸੇ ਨੂੰ ਮਤਲਬ ਨੀ ਕੋਈ,
ਮੈਂ ਕੀ ਕੁਝ ਪਾ ਲਿਆ ਸਭ ਹਾਉਕੇ ਲੈ ਲੈ ਦੇਖਦੇ ਨੇ,
ਪਰ ਕੀ-ਕੀ ਖੋਹ ਬੈਠਾਂ ਹਾਂ ਇਸ ਨਾਲ ਕਿਸੇ ਨੂੰ ਮਤਲਬ ਨੀ ਕੋਈ,
ਸਾਰਿਆਂ ਦੀ ਨਿਗ੍ਹਾ ਚ ਡਾਲਰ ਰੜ੍ਹਕਦੇ ਨੇ,
ਪਰ ਕਿਸ-ਕਿਸ ਰਿਸ਼ਤੇ ਦੀ ਕੀਮਤ ਚੁਕਾਉਣਾ ਹਾਂ
ਇਸ ਨਾਲ ਕਿਸੇ ਨੂੰ ਮਤਲਬ ਨੀ ਕੋਈ,
ਲੋਕਾਂ ਨੂੰ ਲੱਗਦਾ ਲੈਣਾ ਨਜ਼ਾਰੇ ਬਾਹਰਲੇ ਮੁਲਖ ਚ,
ਕੀ ਬੀਤਦੀ ਦੀ ਏ ਮਨ ਤੇ ਜਦੋਂ ਨਾਲ ਦੇ ਨੂੰ ਇੰਡੀਆ ਚੜ੍ਹਾਉਣਾ ਹਾਂ,
ਇਸ ਨਾਲ ਕਿਸੇ ਨੂੰ ਮਤਲਬ ਨੀ ਕੋਈ,
ਪਰਦੇਸੀ ਹੋ ਕੇ ਕਹਿੰਦੇ ਪੱਥਰ ਦਿਲ ਹੋ ਗਿਆ,
ਕਰ ਘਰ ਨੂੰ ਯਾਦ ਜਦ ਮੋਮ ਵਾਂਗਰਾ ਪਿਘਲਦਾ ਹਾਂ,
ਇਸ ਨਾਲ ਕਿਸੇ ਨੂੰ ਮਤਲਬ ਨੀ ਕੋਈ।
ਜਗਦੀਪ ਬੀਰੋਕੇ