ਗੰਦਗੀ ਦੇ ਕਾਰਨ ਜਿਉਣਾ ਹੋਇਆ ਮੁਸ਼ਕਲ (ਦੇਖੋ ਤਸਵੀਰਾਂ)

Saturday, Jul 11, 2015 - 01:59 PM (IST)

 ਗੰਦਗੀ ਦੇ ਕਾਰਨ ਜਿਉਣਾ ਹੋਇਆ ਮੁਸ਼ਕਲ (ਦੇਖੋ ਤਸਵੀਰਾਂ)

ਪਿੰਡ ਘੁਡਾਣੀ ਕਲਾਂ ਜੋ ਕਿ ਲੁਧਿਆਣੇ ਜਿਲੇ ''ਚ ਪੈਂਦਾ ਹੈ ਅਤੇ ਹਲਕਾ ਪਾਇਲ ਦੇ ਨੇੜੇ ਹੈ। ਇਸ ਪਿੰਡ ਦਾ ਇਕ ਵਸਨੀਕ ਗੰਦਗੀ ਤੋਂ ਇਸ ਕਦਰ ਪਰੇਸ਼ਾਨ ਹੋਇਆ ਕਿ ਉਸ ਨੇ ਆਪਣੇ ਪਿੰਡ ਦੇ ਸਰਪੰਚ ਅਤੇ ਪਿੰਡ ਦੀ ਪੰਚਾਇਤ ਕੋਲ ਇਸ ਸਮੱਸਿਆ ਦੇ ਸੰਬੰਧ ''ਚ ਕਈ ਵਾਰ ਸ਼ਿਕਾਇਤ ਕੀਤੀ ਪਰ ਉਸ ਦੀ ਅੱਜ ਤੱਕ ਕੋਈ ਸੁਣਵਾਈ ਨਾ ਹੋ ਸਕੀ। ਉਸ ਪਿੰਡ ਦੇ ਇਕ ਵਸਨੀਕ ਮੁਤਾਬਕ ਇੰਨੀ ਜ਼ਿਆਦਾ ਗੰਦਗੀ ਹੈ ਉਥੋਂ ਦੇ ਲੋਕਾਂ ਦਾ ਜਿਉਣਾ ਮੁਸ਼ਕਲ ਹੋ ਚੁੱਕਾ ਹੈ। ਇਸ ਪਿੰਡ ''ਚ ਰਹਿਣ ਵਾਲੇ ਵਾਸੀਆਂ ਨੂੰ ਗੰਦਗੀ ਦੇ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ''ਚ ਰਿਹਾਇਸ਼ੀ ਇਲਾਕੇ ''ਚ ਇਕ ਸੁਵਾਈਨ ਫਾਰਮ ਹੈ, ਜਿੱਥੇ ਬਹੁਤ ਤਦਾਦ ''ਚ ਸੂਅਰ ਪਾਲੇ ਜਾ ਰਹੇ ਹਨ। ਵਿਵਸਾਇਕ ਸਿਹਤ ਤੇ ਸੁਰੱਕਿਆ ਲਾਅ ਸੂਅਰਾਂ ਦਾ ਫਾਰਮ ਰੈਜ਼ੀਡੈਨਸ਼ੀਅਲ ਏਰੀਏ ''ਚ ਖੋਲ੍ਹਣ ਦੀ ਮਨਜੂਰੀ ਨਹੀਂ ਦਿੰਦਾ ਹੈ। ਉਸ ਪਿੰਡ ਦੇ ਇਕ ਵਸਨੀਕ ਨੇ ਆਪਣੇ ਪਿੰਡ ਦੀਆਂ ਗਲੀਆਂ ਦੀਆਂ ਕੁਝ ਤਸਵੀਰਾਂ ਭੇਜੀਆਂ ਹਨ, ਜਿਨਾਂ ''ਚ ਤੁਸੀਂ ਪਿੰਡ ਦੀ ਹਾਲਤ ਨੂੰ ਦੇਖ ਸਕਦੇ ਹੋ। 


Related News