ਇੰਡੋਫਿਲ ਇੰਡਸਟਰੀ ਵੱਲੋਂ ਹੋਣਹਾਰ ਵਿਦਿਆਰਥਣਾਂ ਸਨਮਾਨਤ

Tuesday, Dec 23, 2025 - 05:44 PM (IST)

ਇੰਡੋਫਿਲ ਇੰਡਸਟਰੀ ਵੱਲੋਂ ਹੋਣਹਾਰ ਵਿਦਿਆਰਥਣਾਂ ਸਨਮਾਨਤ

ਬੁਢਲਾਡਾ (ਮਨਜੀਤ) : ਸਰਕਾਰੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਦਾਤੇਵਾਸ ਦੇ ਦਸਵੀਂ ਅਤੇ ਬਾਰਵੀਂ ਕਲਾਸ ਦੇ ਹੋਣਹਾਰ ਅਤੇ ਪ੍ਰਤਿਭਾਵਾਨ ਬੱਚਿਆਂ ਜਿਨ੍ਹਾਂ ਵਿਚ ਬਾਰਵੀਂ ਕਲਾਸ ਦੀ ਕੁਲਵਿੰਦਰ ਕੌਰ ਤੇ ਜੈਸਮੀਨ ਅਤੇ ਦਸਵੀਂ ਕਲਾਸ ਦੀ ਮਨਪ੍ਰੀਤ ਕੌਰ ਤੇ ਪ੍ਰਨੀਤ ਕੌਰ ਨੂੰ ਇੰਡੋਫਿਲ ਇੰਡਸਟਰੀ ਪ੍ਰਾਈਵੇਟ ਲਿਮਟਡ ਵੱਲੋਂ ਸਨਮਾਨਿਤ ਕੀਤਾ ਗਿਆ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਬੱਚਿਆਂ ਨੇ ਤਕਨੀਕੀ ਅਤੇ ਕਮਰਸ਼ੀਅਲ ਯੁੱਗ ਵਿਚ ਵੱਡੀਆਂ ਮੱਲਾਂ ਮਾਰਦਿਆਂ ਅਨੇਕਾਂ ਉੱਚ ਅਹੁਦਿਆਂ 'ਤੇ ਪਹੁੰਚਣਾ ਹੈ ਅਤੇ ਉਨ੍ਹਾਂ ਦਾ ਹੁਨਰ ਦੇਖ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕਰਨੀ ਬਣਦੀ ਹੈ। ਇੰਡੋਫਿਲ ਇੰਡਸਟਰੀ ਦੇ ਆਰ.ਡੀ.ਜੀ.ਐੱਮ ਯੁਗੇਸ਼ ਕੁਮਾਰ, ਆਰ.ਐੱਸ.ਐੱਮ ਕਮਲੇਸ਼ ਕੁਮਾਰ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਨੇ ਪੜ੍ਹਾਈ, ਵਾਤਾਵਰਣ, ਜਾਗਰੂਕਤਾ, ਖੇਡਾਂ ਅਤੇ ਹੋਰ ਹੁਨਰਾਂ ਰਾਹੀਂ ਆਪਣੀ ਪ੍ਰੀਖਿਆ ਵਿੱਚੋਂ ਹੁਣ ਪ੍ਰੀਖਿਆ ਦੀਆਂ ਚੋਟੀਆਂ ਪ੍ਰਾਪਤ ਕੀਤੀਆਂ ਹਨ। ਅਸੀਂ ਚਾਹੁੰਦੇ ਹਾਂ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹੁਨਰ ਸਬੰਧੀ ਹੌਂਸਲਾ ਤੇ ਉਤਸ਼ਾਹ ਮਿਲੇ ਅਤੇ ਭਵਿੱਖ ਵਿਚ ਉਹ ਇਸ ਇੰਡਸਟਰੀ ਦੀ ਪੜ੍ਹਾਈ ਵਿਚ ਚੰਗੀਆਂ ਮੱਲਾਂ ਮਾਰ ਕੇ ਅੱਗੇ ਵਧਣ। 

ਇਸ ਮੌਕੇ ਵਿਦਿਆਰਥੀਆਂ ਨੇ ਕੰਪਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਅੱਗੇ ਵਧਣ ਵਿਚ ਉਤਸ਼ਾਹ ਵਧੇਗਾ ਅਤੇ ਉਹ ਆਪਣੇ ਟੀਚੇ ਵੱਲ ਹੋਰ ਦਿਲਚਸਪੀ ਅਤੇ ਉਤਸੁਕਤਾ ਨਾਲ ਵਧਣਗੇ। ਸਕੂਲ ਦੇ ਪ੍ਰਿੰ: ਅਰੁਣ ਗਰਗ ਨੇ ਦੱਸਿਆ ਕਿ ਦਸਵੀਂ ਅਤੇ ਬਾਰਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਇੰਡੋਫਿਲ ਇੰਡਸਟਰੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਲਈ ਭਵਿੱਖ ਵਿਚ ਉੱਚੇ ਮੁਕਾਮ ਹਾਸਲ ਕਰਨ ਦੀ ਪ੍ਰੇਰਣਾ ਦੇਵੇਗਾ। ਇਸ ਮੌਕੇ ਕੰਪਨੀ ਦੇ ਡੀਲਰ ਕਾਲੂ ਰਾਮ ਬੋੜਾਵਾਲੀਆ, ਲਵਲੀ ਬੋੜਾਵਾਲੀਆ, ਟੀ.ਐੱਮ ਲਵਪ੍ਰੀਤ ਸਿੰਘ ਵੀ ਮੌਜੂਦ ਸਨ।


author

Gurminder Singh

Content Editor

Related News