ਬੁੱਢਲਾਡਾ ''ਚ ਅਵਾਰਾ ਕੁੱਤਿਆਂ ਨੇ ਢਾਇਆ ਕਹਿਰ, 35 ਭੇਡਾਂ ਅਤੇ 15 ਬੱਕਰੀਆਂ ਨੂੰ ਨੋਚ ਖਾ ਗਏ ਕੁੱਤੇ
Thursday, Oct 06, 2022 - 11:35 AM (IST)

ਬੁਢਲਾਡਾ (ਮਨਜੀਤ, ਬਾਂਸਲ) : ਪਿੰਡ ਗੁੜੱਦੀ ਵਿਖੇ ਭੇਡਾਂ, ਬੱਕਰੀਆਂ ਦੇ ਇੱਜੜ ਤੇ ਆਵਾਰਾ ਹੱਡਾ-ਰੋੜੀ ਦੇ ਕੁੱਤਿਆਂ ਨੇ ਹਮਲਾ ਕਰਕੇ ਉਨ੍ਹਾਂ ਨੂੰ ਨੋਚ ਖਾਧਾ ਹੈ। ਇਸ ਵਿੱਚ 35 ਭੇਡਾਂ ਅਤੇ 15 ਦੇ ਕਰੀਬ ਬੱਕਰੀਆਂ ਦੀ ਮੌਤ ਹੋ ਗਈ ਹੈ। ਇਸ ਘਟਨਾ ਨੂੰ ਲੈ ਕੇ ਸਮੂਹ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ। ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਪਾਸੋਂ ਅਵਾਰਾ ਕੁੱਤਿਆਂ ਦਾ ਬੰਦੋਬਸਤ ਕਰਨਾ ਅਤੇ ਭਵਿੱਖ ਵਿੱਚ ਉਨ੍ਹਾਂ ਪਾਸੋਂ ਮਨੁੱਖੀ ਜਾਨਾਂ ਨੂੰ ਖੌਫ਼ ਹੋਣ ਦਾ ਖਤਰਾ ਪ੍ਰਗਟਾਇਆ ਹੈ। ਆਜੜੀ ਹਮੀਰ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਸਾਂਝਾ ਇੱਜੜ ਕਰਕੇ ਭੇਡਾਂ-ਬੱਕਰੀਆਂ ਪਾਲਦੇ ਹਨ। ਜਿਨ੍ਹਾਂ ਤੋਂ ਉਨ੍ਹਾਂ ਦੇ ਘਰਾਂ ਦਾ ਗੁਜਾਰਾ ਚੱਲਦਾ ਹੈ।
ਇਹ ਵੀ ਪੜ੍ਹੋ- ਪੀ. ਏ. ਯੂ. ਦੇ ਲੈਬ ਅਟੈਂਡੈਂਟ ਦਾ ਸ਼ਲਾਘਾਯੋਗ ਕਦਮ, ਭੀਖ ਮੰਗਣ ਵਾਲੇ ਬੱਚਿਆਂ ਲਈ ਕਰ ਰਹੇ ਵੱਡਾ ਉਪਰਾਲਾ
ਇੱਜੜ ਲਾਗੇ ਪਿੰਡ ਦੇ ਨੇੜੇ ਇੱਕ ਹੱਡਾ-ਰੋੜੀ ਬਣੀ ਹੋਈ ਹੈ, ਜਿੱਥੇ ਅਵਾਰਾ ਕੁੱਤੇ ਘੁੰਮਦੇ ਰਹਿੰਦੇ ਹਨ। ਲੰਘੀ ਬੁੱਧਵਾਰ ਦੀ ਰਾਤ ਨੂੰ ਅਵਾਰਾ ਕੁੱਤਿਆਂ ਨੇ ਉਨ੍ਹਾਂ ਦੀਆਂ ਭੇਡਾਂ-ਬੱਕਰੀਆਂ ਦੇ ਇੱਜੜ ਤੇ ਹਮਲਾ ਕਰਕੇ 35 ਭੇਡਾਂ ਅਤੇ 15 ਬੱਕਰੀਆਂ ਨੂੰ ਨੋਚ ਖਾਧਾ ਹੈ। ਜਿਸ ਵਿੱਚ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਪਿੰਡ ਗੁੜੱਦੀ ਦੇ ਸਮਾਜ ਸੇਵੀ ਅਤੇ ਉੱਘੇ ਕਿਸਾਨ ਰਮਨਦੀਪ ਸਿੰਘ, ਯੂਥ ਆਗੂ ਜਸਪਾਲ ਸਿੰਘ ਗੁੜੱਦੀ, ਤਰਸੇਮ ਸਿੰਘ, ਪ੍ਰਧਾਨ ਜਗਤਾਰ ਸਿੰਘ, ਨਿਹਾਲ ਸਿੰਘ ਨੇ ਦੱਸਿਆ ਕਿ ਹੱਡਾਰੋੜੀ ਦੇ ਕੁੱਤੇ ਪਿੰਡ ਵਾਸੀਆਂ ਲਈ ਖੌਫ ਬਣਦੇ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਇੱਕਾ-ਦੁੱਕਾ ਛੋਟੀਆਂ-ਮੋਟੀਆਂ ਘਟਨਾਵਾਂ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ- ਖ਼ੁਫੀਆ ਵਿਭਾਗ ਦੀ ਵੱਡੀ ਕਾਰਵਾਈ, ਜੇਲ੍ਹ ’ਚੋਂ ਚੱਲ ਰਹੀ ਹਥਿਆਰਾਂ ਦੀ ਤਸਕਰੀ ਦਾ ਕੀਤਾ ਪਰਦਾਫਾਸ਼
ਪਿੰਡ ਵਾਸੀਆਂ ਨੇ ਕਿਹਾ ਕਿ ਇਹ ਕੁੱਤੇ ਪਸ਼ੂਆਂ 'ਤੇ ਹਮਲੇ ਕਰਨ ਲੱਗੇ ਹਨ ਅਤੇ ਆਉਣ ਵਾਲੇ ਸਮੇਂ 'ਚ ਇਹ ਇਨਸਾਨ ਅਤੇ ਬੱਚਿਆਂ ਨੂੰ ਵੀ ਆਪਣੀ ਲਪੇਟ 'ਚ ਲੈ ਸਕਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਹੱਡਾ-ਰੋੜੀ ਨੂੰ ਪਿੰਡ ਤੋਂ ਬਾਹਰ ਕੱਢ ਕੇ ਇਨ੍ਹਾਂ ਅਵਾਰਾ ਕੁੱਤਿਆਂ ਦਾ ਸਰਕਾਰ ਬੰਦੋਬਸ਼ਤ ਕਰੇ ਅਤੇ ਘਟਨਾ ਵਿੱਚ ਮਾਰੀਆਂ ਗਈਆਂ ਭੇਡਾਂ-ਬੱਕਰੀਆਂ ਦੇ ਨੁਕਸਾਨ ਦਾ ਗਰੀਬ ਆਜੜੀਆਂ ਨੂੰ ਸਰਕਾਰ ਵੱਲੋਂ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਇਨ੍ਹਾਂ ਦੇ ਨੁਕਸਾਨ ਦੀ ਭਰਪਾਈ ਹੋ ਸਕੇ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।