ਸਰ੍ਹੋਂ ਦੇ ਭਾਅ ''ਚ ਗਿਰਾਵਟ : ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਇਹ ਕਦਮ ਚੁੱਕ ਸਕਦੀ ਪੰਜਾਬ ਸਰਕਾਰ
Monday, May 08, 2023 - 04:37 PM (IST)

ਬਠਿੰਡਾ: ਪੰਜਾਬ ਸਰਕਾਰ ਨੇ ਮਾਰਕੀਟ ਕਰੈਸ਼ ਕਾਰਨ ਅਗਲੇ ਹਾੜ੍ਹੀ ਦੇ ਸੀਜ਼ਨ ਤੋਂ ਸਰਕਾਰੀ ਪ੍ਰੀਮੀਅਮ ਸਹਿਕਾਰੀ ਸੰਸਥਾ ਮਾਰਕਫੈੱਡ ਵੱਲੋਂ ਤੇਲ ਬੀਜ ਦੀ ਖ਼ਰੀਦ ਕਰਨ ਦੀ ਯੋਜਨਾ ਬਣਾਈ ਹੈ ਕਿਉਂਕਿ ਸਰ੍ਹੋਂ ਦੇ ਕਈ ਉਤਪਾਦਕ ਆਪਣੀ ਉਪਜ ਵੇਚ ਕੇ ਲਾਗਤ ਖ਼ਰਚੇ ਦੀ ਵਸੂਲੀ ਲਈ ਸੰਘਰਸ਼ ਕਰ ਰਹੇ ਹਨ। ਸੂਬੇ ਦੇ ਖੇਤੀਬਾੜੀ ਨਿਰਦੇਸ਼ਕ ਗੁਰਵਿੰਦਰ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਕਦਮ ਹਾੜ੍ਹੀ ਦੇ ਫ਼ਸਲੀ ਚੱਕਰ ਵਿੱਚ ਵਿਭਿੰਨਤਾ ਨੂੰ ਹੁਲਾਰਾ ਦੇਣ ਵਿੱਚ ਮਦਦ ਕਰੇਗਾ। ਉਨ੍ਹਾਂ ਅੱਗੇ ਆਖਿਆ ਕਿ ਪਿਛਲੇ ਸਾਲ ਪ੍ਰਾਈਵੇਟ ਕੰਪਨੀਆਂ ਨੇ ਕਿਸਾਨਾਂ ਨੂੰ ਘੱਟੋਂ-ਘੱਟ ਸਮਰਥਨ ਮੁੱਲ ਤੋਂ ਕਿਤੇ ਵੱਧ ਰੇਟ ਦਿੱਤੇ ਸਨ ਪਰ ਸਰ੍ਹੋਂ ਦੇ ਭਾਅ ਅਚਾਨਕ ਡਿੱਗਣ ਨਾਲ ਸਾਡੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਜੇਕਰ ਅਗਲੇ ਸੀਜ਼ਨ ਤੋਂ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਭੁਗਤਾਨ ਕੀਤਾ ਜਾਂਦਾ ਹੈ ਤਾਂ ਸੂਬਾ ਸਰਕਾਰ ਕਿਸਾਨਾਂ ਤੋਂ ਸਟਾਕ ਖ਼ਰੀਦੇਗੀ।
ਇਹ ਵੀ ਪੜ੍ਹੋ- ਪੈਦਲ ਜਾ ਰਹੇ 25 ਸਾਲਾ ਨੌਜਵਾਨ ਨੂੰ ਕਾਲ ਨੇ ਪਾਇਆ ਘੇਰਾ, ਇੰਝ ਆਵੇਗੀ ਮੌਤ ਕਦੇ ਸੋਚਿਆ ਨਾ ਸੀ
ਵਿਭਾਗੀ ਸੂਤਰਾਂ ਮੁਤਾਬਕ ਮਾਰਕਫੈੱਡ ਤੇਲ ਦੇ ਖੇਤਰ ਵਿੱਚ ਇਕ ਮਾਰਕੀਟ ਲੀਡਰ ਹੈ ਅਤੇ ਬਾਜ਼ਾਰ ਵਿੱਚ ਇਸ ਦੀ ਮੌਜੂਦਗੀ ਤੇਲ ਬੀਜਾਂ ਦੀਆਂ ਕੀਮਤਾਂ ਨੂੰ ਸਥਿਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਨਛੱਤਰ ਸਿੰਘ, ਜਿਨ੍ਹਾਂ ਬਠਿੰਡਾ ਦੇ ਪਿੰਡ ਨਰੂਆਣਾ ਵਿਖੇ 13 ਏਕੜ ਜ਼ਮੀਨ ਠੇਕੇ 'ਤੇ ਲਈ ਸੀ, ਇਹ ਉਮੀਦ ਕਰ ਰਹੇ ਸਨ ਕਿ ਇਸ ਵਾਰ ਲਗਾਤਾਰ ਦੂਜੇ ਸੀਜ਼ਨ ਵਿੱਚ ਸਰ੍ਹੋਂ ਦੇ ਫ਼ਸਲ ਤੋਂ ਚੰਗੀ ਕਮਾਈ ਕੀਤੀ ਜਾਵੇਗੀ ਪਰ ਉਸ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਕਿਉਂਕਿ ਖ਼ਰੀਦਦਾਰ ਉਸ ਨੂੰ 4 ਹਜ਼ਾਰ ਪ੍ਰਤੀ ਕੁਇੰਟਲ 5,450 ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੇ 1,500 ਤੋਂ ਵੀ ਘੱਟ ਦਾ ਭੁਗਤਾਨ ਨਹੀਂ ਕਰ ਰਹੇ ਹਨ।
ਇਹ ਵੀ ਪੜ੍ਹੋ- ਮੰਤਰੀ ਹਰਜੋਤ ਬੈਂਸ ਨੇ ਸਾਂਝੀ ਕੀਤੀ ਹਲਕਾ ਲੰਬੀ ਦੇ ਸਰਕਾਰੀ ਸਕੂਲ ਦੀ ਤਸਵੀਰ, ਨਾਲ ਹੀ ਕੀਤਾ ਵੱਡਾ ਐਲਾਨ
ਸੂਬੇ ਦੇ ਖੇਤੀਬਾੜੀ ਅਧਿਕਾਰੀਆਂ ਨੇ ਕਿਹਾ ਕਿ 2022-23 ਵਿੱਚ ਪੰਜਾਬ ਵਿੱਚ ਫਾਜ਼ਿਲਕਾ, ਬਠਿੰਡਾ, ਮੁਕਤਸਰ, ਮਾਨਸਾ ਅਤੇ ਸੂਬੇ ਦੇ ਕੁਝ ਹੋਰ ਹਿੱਸਿਆਂ ਦੇ ਅਰਧ-ਸੁੱਕੇ ਜ਼ਿਲ੍ਹਿਆਂ ਵਿੱਚ ਲਗਭਗ 60,000 ਹੈਕਟੇਅਰ ਜਾਂ 1.50 ਲੱਖ ਏਕੜ ਰਕਬੇ ਵਿੱਚ ਸਰ੍ਹੋਂ ਦੀ ਕਾਸ਼ਤ ਹੋਈ। ਸਰਕਾਰੀ ਅੰਕੜਿਆਂ ਅਨੁਸਾਰ ਪਿਛਲੀ ਵਾਰ 2004-05 ਦੇ ਹਾੜ੍ਹੀ ਦੇ ਫ਼ਸਲੀ ਚੱਕਰ ਵਿੱਚ ਪੰਜਾਬ ਨੇ 60,000 ਹੈਕਟੇਅਰ ਰਕਬਾ ਛੂਹਿਆ ਸੀ। ਹਾਲਾਂਕਿ ਇਹ 1974-75 ਦੇ ਮੁਕਾਬਲੇ ਬਹੁਤ ਘੱਟ ਸੀ, ਜਦੋਂ ਸੂਬੇ ਵਿੱਚ ਫ਼ਸਲਾਂ ਹੇਠ ਕੁੱਲ ਰਕਬਾ 4.4 ਲੱਖ ਏਕੜ ਸੀ। ਬਾਜ਼ਾਰ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਇਸ ਸਾਲ ਕਿਸਾਨਾਂ ਨੂੰ ਘੱਟ ਰੇਟ ਦਿੱਤੇ ਜਾਣ 'ਤੇ ਸਰਕਾਰ ਦਖ਼ਲ ਦੇਣ 'ਚ ਨਾਕਾਮ ਰਹੀ ਹੈ, ਇਸ ਲਈ ਪੰਜਾਬ 'ਚ ਹਾੜ੍ਹੀ ਵਿਭਿੰਨਤਾ ਨੂੰ ਨਿਰਾਸ਼ ਕਰਨ ਦੀ ਸੰਭਾਵਨਾ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।