ਨੰਬਰਦਾਰ ਯੂਨੀਅਨ ਗੋਨਿਆਣਾ ਦੀ ਹੋਈ ਚੋਣ, ਮਨਦੀਪ ਸਿੰਘ ਦਾਨ ਸਿੰਘ ਵਾਲਾ ਬਣੇ ਪ੍ਰਧਾਨ

Saturday, Aug 06, 2022 - 04:21 PM (IST)

ਨੰਬਰਦਾਰ ਯੂਨੀਅਨ ਗੋਨਿਆਣਾ ਦੀ ਹੋਈ ਚੋਣ, ਮਨਦੀਪ ਸਿੰਘ ਦਾਨ ਸਿੰਘ ਵਾਲਾ ਬਣੇ ਪ੍ਰਧਾਨ

ਗੋਨਿਆਣਾ (ਬਰਾੜ) : ਅੱਜ ਨੰਬਰਦਾਰ ਯੂਨੀਅਨ 643 ਦੀ ਸਬ-ਤਹਿਸੀਲ ਗੋਨਿਆਣਾ ਮੰਡੀ ਦੀ ਚੋਣ ਬਲਜਿੰਦਰ ਸਿੰਘ ਕਿਲੀ ਜ਼ਿਲ੍ਹਾ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੋਈ, ਜਿਸ ’ਚ ਮਨਦੀਪ ਸਿੰਘ ਦਾਨ ਸਿੰਘ ਵਾਲਾ ਨੂੰ ਸਰਬਸੰਮਤੀ ਨਾਲ ਸਬ ਤਹਿਸੀਲ ਗੋਨਿਆਣਾ ਮੰਡੀ ਦਾ ਪ੍ਰਧਾਨ ਬਣਾਇਆ ਗਿਆ। ਗੁਰਮੇਲ ਸਿੰਘ ਨੂੰ ਖਜ਼ਾਨਚੀ, ਜਗਸੀਰ ਸਿੰਘ ਨੂੰ ਜਨਰਲ ਸਕੱਤਰ, ਗੁਰਛਿੰਦਰ ਸਿੰਘ ਚੇਅਰਮੈਨ, ਇਸ ਤੋਂ ਇਲਾਵਾ ਜਗਤਾਰ ਸਿੰਘ, ਜਗਸੀਰ ਸਿੰਘ ਸੀਤ ਸਿੰਘ ਨੂੰ ਮੀਤ ਪ੍ਰਧਾਨ, ਗੁਰਮੀਤ ਸਿੰਘ ਨੂੰ ਪ੍ਰੈੱਸ ਸਕੱਤਰ, ਗੁਰਤੇਜ ਸਿੰਘ ਜਥੇਬੰਦੀ ਸਕੱਤਰ, ਲਛਮਣ ਸਿੰਘ, ਮਲਕੀਤ ਸਿੰਘ, ਹਰਜਿੰਦਰ ਸਿੰਘ, ਭੋਗਾ ਸਿੰਘ, ਬਲਵੰਤ ਸਿੰਘ ਨੂੰ ਸਰਬਸੰਮਤੀ ਨਾਲ ਮੈਂਬਰ ਚੁਣਿਆ ਗਿਆ।

PunjabKesari

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਕਿਲੀ ਨੇ ਸਾਰੇ ਹੀ ਅਹੁਦੇਦਾਰਾਂ ਨੂੰ ਵਧਾਈ ਵੀ ਦਿੱਤੀ। ਇਸ ਸਮੇਂ ਨਵੇਂ ਬਣੇ ਪ੍ਰਧਾਨ ਮਨਦੀਪ ਸਿੰਘ ਨੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ੲੀਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਨੰਬਰਦਾਰ ਭਾਈਚਾਰੇ ਦੀਆਂ ਮੁਸ਼ਕਿਲਾਂ ਤੇ ਉਨ੍ਹਾਂ ਦੇ ਹੱਲ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।


author

Manoj

Content Editor

Related News