ਕੋਅਪਰੇਟ ਸੁਸਾਇਟੀ ਦੇ ਜਗਤਾਰ ਸਿੰਘ ਪ੍ਰਧਾਨ ਤੇ ਗੁਰਪਿਆਰ ਸਿੰਘ ਬਣੇ ਮੀਤ ਪ੍ਰਧਾਨ

Tuesday, Feb 18, 2020 - 12:53 PM (IST)

ਕੋਅਪਰੇਟ ਸੁਸਾਇਟੀ ਦੇ ਜਗਤਾਰ ਸਿੰਘ ਪ੍ਰਧਾਨ ਤੇ ਗੁਰਪਿਆਰ ਸਿੰਘ ਬਣੇ ਮੀਤ ਪ੍ਰਧਾਨ

ਬੁਢਲਾਡਾ (ਮਨਜੀਤ) : ਪਿੰਡ ਗੁਰਨੇ ਖੁਰਦ ਅਤੇ ਹਸਨਪੁਰ ਦੀ ਕੋਅਪਰੇਟ ਸੁਸਾਇਟੀ ਦੀ ਚੋਣ ਸਰਬਸੰਮਤੀ ਨਾਲ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਸਾਬਕਾ ਸਰਪੰਚ ਗੁਰਸੰਗਤ ਸਿੰਘ ਗੁਰਨੇ ਖੁਰਦ ਨੇ ਦੱਸਿਆ ਕਿ ਚੋਣ ਨਿਗਰਾਨ ਸੈਕਟਰੀ ਸੁਰਿੰਦਰ ਕੁਮਾਰ ਦੀ ਨਿਗਰਾਨੀ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਜਗਤਾਰ ਸਿੰਘ ਅੋਲਖ ਗੁਰਨੇ ਖੁਰਦ ਨੂੰ ਪ੍ਰਧਾਨ ਅਤੇ ਗੁਰਪਿਆਰ ਸਿੰਘ ਹਸਨਪੁਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਪਿੰਡ ਦੀ ਸਰਪੰਚ ਗੁਰਮੀਤ ਕੋਰ ਨੇ ਸੁਸਾਇਟੀ ਦੇ ਨਵੇਂ ਚੁਣੇ ਪ੍ਰਧਾਨਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ।

ਇਸ ਮੌਕੇ ਨਵ ਨਿਯੁਕਤ ਪ੍ਰਧਾਨ ਜਗਤਾਰ ਸਿੰਘ ਨੇ ਕਿਹਾ ਕਿ ਉਹ ਸਮੂਹ ਮੈਬਰਾਂ ਦੇ ਸਹਿਯੋਗ ਨਾਲ ਦੋਵੇਂ ਪਿੰਡਾਂ ਦੇ ਕਿਸਾਨਾਂ ਦੀ ਭਲਾਈ ਲਈ ਨਵੀਆਂ ਯੋਜਨਾਵਾਂ ਉਲੀਕਣ ਲਈ ਵਚਨਬੰਧ ਰਹਿਣਗੇ। ਇਸ ਮੌਕੇ ਸਰਪੰਚ ਗੁਰਮੀਤ ਕੋਰ, ਜਾਟ ਮਹਾ ਸਭਾ ਕਾਂਗਰਸ ਦੇ ਆਗੂ ਗੁਰਸੰਗਤ ਸਿੰਘ ਗੁਰਨੇ ਖੁਰਦ, ਦਲਜੀਤ ਕੋਰ, ਸਤਨਾਮ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਮੌਜੂਦ ਸਨ। ਇਸ ਮੌਕੇ ਨਵ-ਨਿਯੁਕਤ ਸੁਸਾਇਟੀ ਦੇ ਪ੍ਰਧਾਨ ਜਗਤਾਰ ਸਿੰਘ ਅਤੇ ਸਮੂਹ ਮੈਬਰਾਂ ਨੂੰ ਹਲਕਾ ਇੰਚਾਰਜ ਬੀਬੀ ਰਣਜੀਤ ਕੋਰ ਭੱਟੀ ਨੇ ਮੁਬਾਰਕਬਾਦ ਦਿੱਤੀ।


author

cherry

Content Editor

Related News