ਨਸ਼ਿਆਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਦਿਆਰਥੀਅਾਂ ਨੇ ਕੱਢੀ ਰੈਲੀ

11/15/2018 1:22:22 PM

ਬਠਿੰਡਾ (ਬੱਜੋਆਣੀਆਂ)- ਸਥਾਨਕ ਨਗਰ ’ਚ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਅਕਾਲ ਅਕੈਡਮੀ ਦਿਆਲਪੁਰਾ ਬ੍ਰਾਂਚ ਬਡ਼ੂ ਸਾਹਿਬ ਦੇ ਵਿਦਿਆਰਥੀਆਂ ਨੇ ਰੈਲੀ ਦਾ ਆਯੋਜਨ ਕੀਤਾ। ਇਸ ਰੈਲੀ ਨੂੰ ਡਾ. ਤੇਜਵੰਤ ਸਿੰਘ ਢਿੱਲੋਂ, ਡਾ. ਹਰਿੰਦਰਪਾਲ ਸਿੰਘ, ਸੁਰਿੰਦਰ ਕੁਮਾਰ ਨਾਇਬ ਤਹਿਸੀਲਦਾਰ ਨਥਾਣਾ ਤੇ ਹਰਜੀਤ ਸਿੰਘ ਨੇ ਹਰੀ ਝੰਡੀ ਦੇ ਰਵਾਨਾ ਕੀਤਾ। ਇਸ ਮੌਕੇ ਵਿਦਿਆਰਥੀਆਂ ਦੇ ਹੱਥਾਂ ’ਚ ਨਸ਼ਿਆਂ ਖਿਲਾਫ਼ ਮਾਟੋ ਲਿਖੀਆਂ ਤਖਤੀਆਂ ਫਡ਼ੀਆਂ ਸਨ ਤੇ ਨਸ਼ਿਆਂ ਵਿਰੁੱਧ ਨਆਰੇਬਾਜ਼ੀ ਕਰ ਰਹੇ ਸਨ। ਅਕੈਡਮੀ ਦੀ ਪ੍ਰਿੰਸੀਪਲ ਹਰਪ੍ਰੀਤ ਕੌਰ ਵਿਰਕ ਤੇ ਵਾਇਸ ਪ੍ਰਿੰਸੀਪਲ ਧਰਵਿੰਦਰ ਕੌਰ ਨੇ ਦੱਸਿਆ ਕਿ ਅਕਾਲ ਅਕੈਡਮੀ ਕਲਗੀਧਰ ਟਰੱਸਟ ਬਡ਼ੂ ਸਾਹਿਬ ਦੀ ਅਗਵਾਈ ’ਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ 129 ਵਿਦਿਅਕ ਸੰਸਥਾਵਾਂ ਵੱਲੋਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਮਹਿੰਮ ਚਲਾਈ ਗਈ ਹੈ, ਜਿਸ ਤਹਿਤ ਨਥਾਣਾ ਵਿਖੇ ਵੱਖ-ਵੱਖ ਮਹੱਲਿਅਾਂ ’ਚ ਰੈਲੀ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਅਧਿਆਪਕ ਅੰਗਰੇਜ਼ ਸਿੰਘ, ਮਨਦੀਪ ਕੌਰ ਖਾਲਸਾ, ਅਮਨਦੀਪ ਸਿੰਘ, ਗਗਨਦੀਪ ਕੌਰ, ਹਰਪ੍ਰੀਤ ਕੌਰ, ਅਮਨਦੀਪ ਕੌਰ, ਕਿਰਨਪਾਲ ਕੌਰ, ਮਨਦੀਪ ਕੌਰ, ਗੁਰਦੀਪ ਸਿੰਘ ਆਦਿ ਨੇ ਰੈਲੀ ਨੂੰ ਨੇਪਰੇ ਚਾਡ਼ਣ ਲਈ ਅਹਿਮ ਰੋਲ ਅਦਾ ਕੀਤਾ।


Related News