yamaha ਨੇ ਭਾਰਤ 'ਚ ਲਾਂਚ ਕੀਤਾ FZ, Saluto ਦਾ Dark Night ਐਡੀਸ਼ਨ
Friday, Sep 01, 2017 - 05:26 PM (IST)

ਜਲੰਧਰ- ਯਾਮਾਹਾ ਮੋਟਰ ਇੰਡੀਆ ਨੇ ਆਪਣੀ ਬਾਈਕਸ FZ-S FI ਅਤੇ ਸੈਲਿਊਟੋ ਆਰ. ਐਕਸ ਮੋਟਰਸਾਈਕਲ ਡਾਰਕ ਨਾਈਟ ਐਡੀਸ਼ਨ ਲਾਂਚ ਕੀਤਾ ਹੈ। ਕੰਪਨੀ ਨੇ ਇਸ ਐਡੀਸ਼ਨ 'ਚ ਬਾਈਕਸ ਨੂੰ ਕੁੱਝ ਅਪਡੇਟਸ ਦੇ ਨਾਲ ਮਾਰਕੀਟ 'ਚ ਉਤਾਰੀ ਹੈ। ਬਾਈਕ 'ਚ ਕੰਪਨੀ ਨੇ ਕੋਈ ਟੈਕਨੀਕਲ ਅਪਡੇਟ ਨਹੀਂ ਕੀਤਾ ਹੈ, ਇਸ ਦੇ ਨਾਲ ਦੀ ਸਪੈਸ਼ਲ ਐਡੀਸ਼ਨ 'ਚ ਬਾਈਕਸ ਦੀ ਕੀਮਤ ਲਗਭਗ 1,000 ਰੁਪਏ ਤੱਕ ਵੱਧ ਗਈ ਹੈ।
ਯਾਮਾਹਾ ਮੋਟਰ ਇੰਡੀਆ ਨੇ ਇਸ ਸਪੈਸ਼ਲ ਐਡੀਸ਼ਨ ਮੁਤਾਬਕ ਬਾਈਕਸ ਨੂੰ ਨਵਾਂ ਕ੍ਰੋਮ ਵਾਲਾ ਮੈਟ ਬਲੈਕ ਪੇਂਟ ਫਿਨੀਸ਼ ਦਿੱਤਾ ਗਿਆ ਹੈ। ਇਸ ਡਾਰਕ ਨਾਈਟ ਐਡੀਸ਼ਨ ਦੇ ਨਾਲ ਕੰਪਨੀ ਨੇ ਬਾਈਕਸ 'ਚ ਨਵਾਂ ਐਥਲੇਟਿੱਕ ਲੁੱਕ ਦਿੱਤੀ ਹੈ। ਇੰਜਣ 'ਚ ਬਿਨਾਂ ਕਿਸੇ ਬਦਲਾਵ ਦੇ ਨਾਲ ਯਾਮਾਹਾ FZ-S FI 'ਚ 149cc ਦਾ ਸਿੰਗਲ-ਸਿਲੰਡਰ ਫਿਊਲ-ਇੰਜੈਕਟਡ ਇੰਜਣ ਲਗਾਇਆ ਗਿਆ ਹੈ। ਇਹ ਇੰਜਣ 8000 rpm 'ਤੇ 13 bhp ਪਾਵਰ ਅਤੇ 6000 rpm 'ਤੇ 12.8 Nm ਟਾਰਕ ਜਨਰੇਟ ਕਰਦਾ ਹੈ। ਕੰਪਨੀ ਨੇ ਇਸ ਬਾਈਕ 'ਚ 5-ਸਪੀਡ ਮੈਨੂਅਲ ਗਿਅਰਬਾਕਸ ਦਿੱਤਾ ਹੈ।