11 ਮਈ ਨੂੰ ਭਾਰਤ ''ਚ ਲਾਂਚ ਹੋਵੇਗੀ ਇਹ ਧਮਾਕੇਦਾਰ ਬਾਈਕ
Thursday, May 10, 2018 - 11:26 AM (IST)

ਜਲੰਧਰ- 2017 ਦੇ ਈ. ਆਈ. ਸੀ. ਐੱਮ. ਏ ਮੋਟਰ ਸ਼ੋਅ 'ਚ ਟਾਈਗਰ 1200 ਸ਼ੋਅ-ਕੇਸ ਕਰਨ ਤੋਂ ਬਾਅਦ ਲਗਦਾ ਹੈ ਕਿ ਟਰਾਇੰਫ ਕੰਪਨੀ 11 ਮਈ ਨੂੰ ਭਾਰਤ 'ਚ ਇਹ ਬਾਈਕ ਲਾਂਚ ਕਰਨ ਵਾਲੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਫਲੈਗਸ਼ਿਪ ਮੋਟਰਸਾਈਕਲ ਦੀ ਕੀਮਤ 20 ਲੱਖ ਦੇ ਕਰੀਬ ਪੁੱਜੇਗੀ ਅਤੇ ਇਸ ਨੂੰ ਸੀ. ਬੀ. ਯੂ. ਦੇ ਤੌਰ 'ਤੇ ਲਿਆਇਆ ਜਾ ਰਿਹਾ ਹੈ।
2018 ਵਰਜ਼ਨ ਲਈ ਇਸ ਬ੍ਰਿਟੀਸ਼ ਬਾਈਕ ਮੇਕਰ ਕੰਪਨੀ ਨੇ ਪੁਰਾਣੇ ਮਾਡਲ 'ਚ ਕਰੀਬ 100 ਬਦਲਾਅ ਕੀਤੇ ਹਨ। ਇਸ 'ਚ ਟਰਾਇੰਫ ਟਾਈਗਰ ਐਕਸਪਲੋਰਰ ਟਾਈਟਲ ਤੋਂ ਐਕਸਪਲੋਰਰ ਸਫਿਕਸ ਹਟਾਇਆ ਗਿਆ ਹੈ।
ਲੁੱਕ 'ਚ ਬਦਲਾਅ
ਲੁੱਕ ਦੀ ਗੱਲ ਕਰੀਏ ਤਾਂ ਬਾਡੀ ਅਤੇ ਫੇਅਰਿੰਗ 'ਚ ਥੋੜ੍ਹੇ ਬਦਲਾਅ ਦਿਖਣਗੇ। ਦੂੱਜੇ ਬਦਲਾਅ 'ਚ ਇਲੈਕਟ੍ਰਾਨਿਕਲੀ ਅਜਸਟੇਬਲ ਵਿੰਡਸਕ੍ਰੀਨ ਅਤੇ ਅਪਡੇਟਡ ਕਰੂਜ਼ ਕੰਟਰੋਲ ਸਿਸਟਮ।
ਅਪਡੇਟਡ ਬਾਈਕ ਭਾਰ 'ਚ ਪੁਰਾਣੀ ਬਾਈਕ ਤੋਂ 10 ਕਿਲੋਗਰਾਮ ਹੱਲਕੀ ਹੋਵੇਗੀ। ਅਜਿਹਾ ਇਸ ਦੇ ਇੰਜਣ, ਚੇਸੀਸ ਅਤੇ ਐਗਜਾਸਟ ਦੀ ਵਜ੍ਹਾ ਨਾਲ ਹੋਵੇਗਾ। ਰਾਈਡਿੰਗ ਡਾਇਨੈਮਿਕਸ ਵੀ ਰਿਵਾਇਜ਼ ਕੀਤੇ ਗਏ ਹਨ ਇਸ ਨਾਲ ਬਿਹਤਰ ਰਾਇਡ ਦਾ ਤਜ਼ਰਬਾ ਮਿਲੇਗਾ।
ਇੰਜਣ ਪਾਵਰ
2018 ਟਾਈਗਰ 1200 'ਚ 1215 ਸੀ. ਸੀ. ਇਨਲਾਈਨ ਟ੍ਰਿਪਲ ਮੋਟਰ ਹੈ ਜੋ ਕਿ 935 ਆਰ. ਪੀ. ਐੱਮ 'ਚ 141 ਪੀ. ਐੱਸ ਦਾ ਪਾਵਰ ਅਤੇ 7600 ਆਰ. ਪੀ. ਐੱਮ 'ਚ 122 ਐੈੱਨ, ਐੈੱਮ ਦਾ ਟਾਰਕ ਦਿੰਦੀ ਹੈ। ਮੋਟਰਸਾਈਕਲ 'ਚ ਛੇ ਰਾਈਡਿੰਗ ਮੋਡ ਹੋਣਗੇ ਜਿਸ 'ਚ ਆਫ-ਰੋਡ ਪ੍ਰੋ ਵੀ ਹੋਵੇਗਾ।