ਸਮਾਰਟਫੋਨ ਤੋਂ ਇਲਾਵਾ ਜ਼ਰੂਰਤ ਪੈਣ 'ਤੇ ਕਾਰ ਨੂੰ ਵੀ ਸਟਾਰਟ ਕਰ ਦੇਵੇਗਾ ਇਹ ਪਾਵਰਬੈਂਕ

Saturday, May 30, 2020 - 05:30 PM (IST)

ਸਮਾਰਟਫੋਨ ਤੋਂ ਇਲਾਵਾ ਜ਼ਰੂਰਤ ਪੈਣ 'ਤੇ ਕਾਰ ਨੂੰ ਵੀ ਸਟਾਰਟ ਕਰ ਦੇਵੇਗਾ ਇਹ ਪਾਵਰਬੈਂਕ

ਗੈਜੇਟ ਡੈਸਕ-ਇਲੈਕਟ੍ਰਾਨਿਕ ਕੰਪਨੀ Anker ਨੇ ਅਜਿਹੇ ਪਾਵਰਬੈਂਕ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ ਜੋ ਜ਼ਰੂਰਤ ਪੈਣ 'ਤੇ ਕਾਰ ਨੂੰ ਵੀ ਸਟਾਰਟ ਕਰ ਸਕਦਾ ਹੈ। ਇਸ ਦਾ ਨਾਂ Roav Jump Starter Pro ਹੈ। ਯੂਜ਼ਰਸ ਇਸ ਪਾਵਰਬੈਂਕ ਰਾਹੀਂ ਕਾਰ ਦੀ ਬੈਟਰੀ ਤੋਂ ਇਲਾਵਾ ਸਮਾਰਟਫੋਨ, ਕੈਮਰਾ ਅਤੇ ਮੈਕਬੁੱਕ ਵਰਗੇ ਡਿਵਾਈਸ ਵੀ ਚਾਰਜ ਕਰ ਸਕਦੇ ਹਨ। ਇਸ ਪਾਵਰ ਬੈਂਕ 'ਚ ਕੰਪਾਸ, ਯੂ.ਐੱਸ.ਬੀ. ਪੋਰਟਸ ਅਤੇ ਐੱਲ.ਈ.ਡੀ. ਲੈਂਪ ਦਾ ਸਪੋਰਟ ਵੀ ਦਿੱਤਾ ਗਿਆ ਹੈ ਅਤੇ ਇਸ ਦੀ ਕੀਮਤ 8,490 ਰੁਪਏ ਹੈ।

PunjabKesari

ਗਾਹਕਾਂ ਨੂੰ ਇਸ ਪਾਵਰਬੈਂਕ ਨਾਲ 12 ਮਹੀਨੇ ਦੀ ਵਾਰੰਟੀ ਮਿਲੇਗੀ। ਏਂਕਰ ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਪਾਵਰ ਬੈਂਕ ਇਕ ਵਾਰ ਫੁੱਲ ਚਾਰਜ ਹੋ ਕੇ 800A ਪੀਕ 12V ਪਾਵਰ ਰਾਹੀਂ 6.0 ਲੀਟਰ ਤਕ ਦੇ ਪੈਟਰੋਲ ਇੰਜਣ ਅਤੇ 3.0 ਲੀਟਰ ਤਕ ਦੇ ਡੀਜ਼ਲ ਇੰਜਣ ਵਾਲੀ ਕਾਰ ਨੂੰ 15 ਵਾਰ ਸਟਾਰਟ ਕਰ ਸਕਦੀ ਹੈ। ਇਸ ਤੋਂ ਇਲਾਵਾ ਇਸ ਪਾਵਰਬੈਂਕ ਰਾਹੀਂ ਗੱਡੀਆਂ ਦੇ ਬੈਟਰੀ ਸਟੇਟਸ ਨੂੰ ਵੀ ਜਾਂਚਿਆ ਜਾ ਸਕਦਾ ਹੈ।


author

Karan Kumar

Content Editor

Related News