462bhp ਵਾਲੀ ਪੋਰਸ਼ cayenne-e ਦੇ ਹਾਈ-ਬਰਿਡ ਵਰਜ਼ਨ ਤੋਂ ਚੁੱਕਿਆ ਪਰਦਾ

Thursday, May 03, 2018 - 06:44 PM (IST)

462bhp ਵਾਲੀ ਪੋਰਸ਼ cayenne-e ਦੇ ਹਾਈ-ਬਰਿਡ ਵਰਜ਼ਨ ਤੋਂ ਚੁੱਕਿਆ ਪਰਦਾ

ਜਲੰਧਰ- ਜਰਮਨ ਦੀ ਕਾਰ ਨਿਰਮਾਤਾ ਕੰਪਨੀ ਪੋਰਸ਼ ਨੇ ਆਪਣੀ ਪਰਫਾਰਮੇਨਸ-ਫੋਕਸਡ ਹਾਈ-ਬਰਿਡ ਵਰਜ਼ਨ ਤੋਂ ਪਰਦਾ ਚੁੱਕ ਦਿੱਤਾ ਹੈ। ਕੰਪਨੀ ਨੇ ਆਪਣੀ ਮਸ਼ਹੂਰ ਪੋਰਸ਼ ਕਾਇਯੇਨ ਐੱਸ. ਯੂ. ਵੀ ਈ-ਹਾਇ-ਬਰਿਡ ਨੂੰ ਪੇਸ਼ ਕੀਤਾ ਹੈ। ਪੋਰਸ਼ ਦੇ ਮੁਤਾਬਕ ਪੁਰਾਣੇ ਹਾਈ-ਬਰਿਡ ਐੱਸ. ਯੂ. ਵੀ. ਦੇ ਮੁਕਾਬਲੇ ਪੋਰਸ਼ ਕਾਇਯੇਨ ਈ-ਹਾਈ-ਬਰਿਡ 'ਚ ਇਲੈਕਟ੍ਰਿਕਲ ਇੰਜਣ ਪਰਫਾਰਮੇਨਸ 43 ਫੀਸਦੀ ਤੋਂ ਜ਼ਿਆਦਾ ਅਤੇ ਕਰੀਬ 30 ਫੀਸਦੀ ਬੈਟਰੀ ਸਮਰੱਥਾ ਨੂੰ ਵਧਾਇਆ ਹੈ। ਪਾਵਰਫੁੱਲ V6 ਇੰਜਣ ਦੇ ਹਿਸਾਬ ਤੋਂ ਕਾਇਯੇਨ ਈ-ਹਾਈ-ਬਰਿਡ 'ਚ ਸਾਈਲੈਂਟ ਇਲੈਕਟ੍ਰਿਕ ਇੰਜਣ ਦਿੱਤਾ ਗਿਆ ਹੈ ਜੋ 462bhp ਦੀ ਪਾਵਰ ਦਿੰਦਾ ਹੈ।PunjabKesari 

ਇਸ ਤੋਂ ਇਲਾਵਾ ਪੋਰਸ਼ ਨੇ ਪੂਰੀ ਕਾਇਯੇਨ ਸੀਰੀਜ਼ ਲਈ ਆਪਣੀ ਡਰਾਇਵਰ ਰੇਂਜ ਅਸਿਸਟੈਂਸ ਸਿਸਟਮਸ ਨੂੰ ਵਧਾਉਣ ਦੇ ਨਾਲ ਐਕਟਰਾ ਆਪਸ਼ਨ ਵੀ ਜੋੜੀਆਂ ਹਨ। ਪੋਰਸ਼ ਨੇ ਸਭ ਤੋਂ ਪਹਿਲਾਂ ਆਪਣੀ ਇਸ ਹਾਈ-ਬਰਿਡ ਐੱਸ. ਯੂ. ਵੀ. ਨੂੰ 2010 'ਚ ਪੇਸ਼ ਕੀਤਾ ਸੀ ਅਤੇ ਉਹ ਕਾਇਯੇਨ ਐੈੱਸ ਹਾਈ-ਬਰਿਡ ਤੋਂ ਇਲਾਵਾ ਕੋਈ ਅਤੇ ਨਹੀਂ ਸੀ। ਇਸ ਦੇ ਬਾਅਦ ਕੰਪਨੀ ਨੇ 2014 'ਚ ਫਿਰ ਪੋਰਸ਼ੇ ਕਾਇਯੇਨ ਐੱਸ ਈ-ਹਾਈ-ਬਰਿਡ ਨੂੰ ਅਪਗ੍ਰੇਡ ਕੀਤਾ। ਹੁਣ 2018 'ਚ ਪੋਰਸ਼ ਨੇ ਆਪਣੀ ਇਲੈਕਟ੍ਰਿਫਿਕੇਸ਼ਨ ਸਿਸਟਮ ਦੇ ਨਾਲ ਲਗਜ਼ਰੀ ਐੈੱਸ. ਯੂ. ਵੀ ਨੂੰ ਪੇਸ਼ ਕੀਤਾ।PunjabKesari

ਪੋਰਸ਼ੇ ਕਾਇਯੇਨ ਈ-ਹਾਈ-ਬਰਿਡ ਦੇ ਨਾਲ ਪੋਰਸ਼ ਨੇ ਆਪਣੇ 3.0 ਲਿਟਰ ਇੰਜਣ 'ਚ 7bhp  ਦੇ ਨਾਲ ਪਰਫਾਰਮੇਨਸ 'ਚ ਸੁਧਾਰ ਕੀਤਾ ਹੈ। ਕਾਰ 'ਚ ਲਗਾ ਇੰਜਣ 340bhp ਦੀ ਪਾਵਰ ਦੇਵੇਗਾ। ਇਲੈਕਟ੍ਰਿਕ ਇੰਜਣ 43 ਫੀਸਦੀ ਜ਼ਿਆਦਾ ਮਤਲਬ 136bhp ਦੀ ਪਾਵਰ ਜਨਰੇਟ ਕਰੇਗਾ। ਕੁੱਲ ਮਿਲਾ ਕੇ ਪੋਰਸ਼ ਕਾਇਯੇਨ ਈ-ਹਾਈ-ਬਰਿਡ ਪੁਰਾਣੇ ਮਾਡਲ ਦੇ ਮੁਕਾਬਲੇ 46bhp ਜ਼ਿਆਦਾ ਪਾਵਰ ਦੇਵੇਗੀ। ਇੰਜਣ ਅਤੇ ਇਲੈਕਟ੍ਰਿਕ ਮੋਟਰ ਦੋਨਾਂ ਮਿਲ ਕੇ 400Nm ਦਾ ਟਾਰਕ ਜਨਰੇਟ ਕਰਣਗੇ। ਕਾਇਯੇਨ ਈ-ਹਾਈ-ਬਰਿਡ ਨੂੰ 100kmph ਦੀ ਰਫਤਾਰ ਫੜਨ 'ਚ 5 ਸੈਕਿੰਡ ਦਾ ਸਮਾਂ ਲਗਦਾ ਹੈ ਅਤੇ ਇਸ ਦੀ ਵੱਧ ਤੋਂ ਵੱਧ ਸਪੀਡ 253kmph ਹੈ। ਕਾਰ 'ਚ ਲਗਾ ਇੰਜਣ 8-ਸਪੀਡ ਟਿਪਟ੍ਰਾਨਿਕ ਐੱਸ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਹੈ।PunjabKesari 
ਪੋਰਸ਼ੇ ਕਾਇਯੇਨ ਈ-ਹਾਈ-ਬਰਿਡ 'ਚ ਵੱਖਰਾ ਤਰ੍ਹਾਂ ਦੇ ਡਰਾਈਵਿੰਗ ਮੋਡਸ ਦਿੱਤੇ ਜਾਣਗੇ। ਸਪੋਰਟ ਕਰੋਨੋ ਪੈਕੇਜ ਦੇ ਨਾਲ ਪੋਰਸ਼ ਕਾਇਯੇਨ ਈ-ਹਾਈ-ਬਰਿਡ 'ਚ ਚਾਰ ਮੋਡਸ-ਈ-ਪਾਵਰ, ਹਾਈ-ਬਰਿਡ ਆਟੋ, ਸਪੋਰਟ ਅਤੇ ਸਪੋਰਟ ਪਲਸ ਦਿੱਤਾ ਜਾਵੇਗਾ ਜੋ ਕਿ ਸਟੀਅਰਿੰਗ ਵ੍ਹੀਲ 'ਤੇ ਮੌਜੂਦ ਸਵਿੱਚ ਦੇ ਨਾਲ ਈ-ਹੋਲਡ ਅਤੇ ਈ-ਚਾਰਜ ਮੋਡਸ ਵੀ ਦਿੱਤਾ ਜਾਵੇਗਾ।


Related News