ਅਕਤੂਬਰ ''ਚ ਲਾਂਚ ਹੋ ਸਕਦੈ ਹੁੰਡਈ Eon ਦਾ facelift ਮਾਡਲ
Thursday, May 04, 2017 - 05:47 PM (IST)

ਜਲੰਧਰ- ਸਾਲ 2011 ''ਚ ਪਹਿਲੀ ਵਾਰ ਹੁੰਡਈ ਨੇ ਨਵੀਂ ਈਓਨ (EON) ਨੂੰ ਲਾਂਚ ਕੀਤਾ ਸੀ ਅਤੇ ਹੁਣ ਤੱਕ ਇਸ ਕਾਰ ''ਚ ਬਹੁਤ ਜ਼ਿਆਦਾ ਬਦਲਾਵ ਨਹੀਂ ਕੀਤੇ ਗਏ। ਉਂਝ ਹਾਲ ਹੀ ''ਚ ਹੁੰਡਈ ਨੇ EON ''ਚ ਕੁੱਝ ਨਵੇਂ ਫੀਚਰਸ ਸ਼ਾਮਿਲ ਕਰ ਕੇ ਮਾਰਕੀਟ ''ਚ ਪੇਸ਼ ਕੀਤਾ ਸੀ। ਪਰ ਹੁਣੇ ਵੀ ਇਸ ''ਚ ਕਾਫ਼ੀ ਕੁੱਝ ਨਵਾਂ ਕਰਨ ਦੀ ਜ਼ਰੂਰਤ ਹੈ। ਸੂਤਰਾਂ ਮੁਤਾਬਕ ਹੁੰਡਈ ਨਵੀਂ EON ''ਤੇ ਕੰਮ ਕਰ ਰਹੀ ਹੈ ਅਤੇ ਇਸ ਸਾਲ ਅਕਤੂਬਰ ਤੱਕ ਇਸ ਨੂੰ ਲਾਂਚ ਵੀ ਕੀਤਾ ਜਾ ਸਕਦਾ ਹੈ। ਉਂਝ ਹੁੰਡਈ ਵੱਲੋਂ ਆਫੀਸ਼ਿਅਲ ਬਿਆਨ ਇਸ ਕਾਰ ਨੂੰ ਲੈ ਕੇ ਅਜੇ ਤੱਕ ਨਹੀਂ ਮਿਲਿਆ ਹੈ। ਫੇਸਲਿਫਟ ਦੀ ਅਨੁਮਾਨਿਤ ਕੀਮਤ 3 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ ਜੋ ਕਿ ਇਸਦੇ 1 ਲਿਟਰ ਪੈਟਰੋਲ ਮਾਡਲ ਕੀਤੀ ਹੋਵੇਗੀ।
ਡਿਜ਼ਾਇਨ
ਆਪਣੇ ਸੈਗਮੇਂਟ ''ਚ EON ਇੱਕ ਵਧੀਆ ਕਾਰ ਹੈ। ਇਸ ''ਚ ਕੁਆਲਿਟੀ ਅਤੇ ਸਟਾਇਲ ਅੱਛਾ ਹੈ ਅਜਿਹੇ ''ਚ ਹੁਣ ਇਸ ਨੂੰ ਹੋਰ ਵੀ ਜ਼ਿਆਦਾ ਸਟਾਈਲਿਸ਼ ਅਤੇ ਸਪੋਰਟੀ ਬਣਾਉਣ ''ਤੇ ਜ਼ੋਰ ਦਿੱਤਾ ਜਾਵੇਗਾ। ਨਾਲ ਹੀ ਕਾਰ ਦੇ ਕੈਬਿਨ ''ਚ ਵੀ ਨਵਾਂਪਣ ਦੇਖਣ ਨੂੰ ਮਿਲ ਸਕਦਾ ਹੈ। ਨਵੀਂ EON ਦਾ ਮੁਕਾਬਲਾ, ਮਾਰੂਤੀ ਆਲਟੋ, ਰੈੱਡੀ ਗੋ, ਰੇਨੋ ਕਵਿੱਡ ਅਤੇ ਟਾਟਾ ਟਿਆਗੋ ਨਾਲ ਹੋਵੇਗਾ।
ਇੰਜਣ ਹੋਵੇਗਾ ਅਪਡੇਟ
ਇਸ ਸਮੇਂ EON 800 ਅਤੇ 1000cc ਇੰਜਣ ''ਚ ਹੈ ਜਾਣਕਾਰਾਂ ਦੀ ਮੰਨੀਏ ਤਾਂ ਕੰਪਨੀ ਨੇ EON ਨੂੰ ਇਨ੍ਹਾਂ ਦੋਨਾਂ ਇੰਜਣਾਂ ''ਚ ਹੀ ਲਾਂਚ ਕਰੇਗੀ। ਪਰ ਇੰਜਣ ਨੂੰ ਪਹਿਲਾਂ ਤੋਂ ਜ਼ਿਆਦਾ ਬਿਹਤਰ ਕੀਤਾ ਜਾ ਸਕਦਾ ਹੈ। ਤਾਂ ਕਿ ਪਰਫਾਰਮੇਨਸ ਅਤੇ ਮਾਇਲੇਜ ''ਚ ਵਾਧਾ ਹੋ ਸਕੇ।