Mercedes 2 ਫਰਵਰੀ ਨੂੰ ਪੇਸ਼ ਕਰੇਗੀ ਆਪਣੀ ਐਂਟਰੀ ਲੈਵਲ ਏ-ਕਲਾਸ ਕਾਰ

Monday, Jan 29, 2018 - 03:48 PM (IST)

Mercedes 2 ਫਰਵਰੀ ਨੂੰ ਪੇਸ਼ ਕਰੇਗੀ ਆਪਣੀ ਐਂਟਰੀ ਲੈਵਲ ਏ-ਕਲਾਸ ਕਾਰ

ਜਲੰਧਰ- ਜਰਮਨੀ ਦੀ ਲਗਜ਼ਰੀ ਵਾਹਨ ਨਿਰਮਾਤਾ ਕੰਪਨੀ ਮਰਸਡੀਜ਼ 2 ਫਰਵਰੀ ਨੂੰ ਆਪਣੀ ਨਵੀਂ ਏ ਕਲਾਸ ਕਾਰ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰੇਗੀ। ਇਹ ਮਰਸਡੀਜ਼ ਦੀ ਸਭ ਤੋਂ ਛੋਟੀ ਕਾਰ ਹੋਵੇਗੀ, ਜੋ ਕਿ ਐੱਸ ਕਲਾਸ ਕਾਰਾਂ ਦੇ ਫੀਚਰਸ ਨਾਲ ਲੈਸ ਹੋਵੇਗੀ। ਕੰਪਨੀ ਨੇ ਪਿਛਲੇ ਸਾਲ 2018 'ਚ A-Class ਕਾਰ ਦੇ ਇੰਟੀਰੀਅਰਸ ਬੇਂਜ ਨਵੀਂ 2018 ਏ-ਕਲਾਸ ਕਾਰ ਦਾ ਹੈਚਬੈਕ ਅਤੇ ਸਿਡੈਨ, ਦੋਵੇਂ ਵਰਜਨ ਲਾਂਚ ਕਰੇਗੀ ਜਾਂ ਨਹੀਂ।

PunjabKesari

ਨਵੀਂ A-Class ਮਰਸਡੀਜ਼ ਦੀ ਐਂਟਰੀ ਲੈਵਲ ਕਾਰ ਹੋਵੇਗੀ, ਜੋ ਕਿ ਨੌਜਵਾਨਾਂ 'ਤੇ ਫੋਕਸਡ ਹੈ। ਇਸ 'ਚ ਰੀ-ਡਿਜ਼ਾਇੰਡ ਡੈਸ਼ਨ ਹੈ, ਜੋ ਕਿ ਐਂਬੀਅੰਟ ਲਾਈਟਿੰਗ ਨਾਲ ਆਉਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਨਵੀਂ ਏ-ਕਲਾਸ ਮਰਸਡੀਜ਼ ਕਾਰ 'ਚ ਹੈੱਡਲੈਂਪਸ 'ਚ ਵੱਡਾ ਬਦਲਾਅ ਕੀਤਾ ਗਿਆ ਹੈ। 2018 Mercedes-Benz A-Clas ਤਿੰਨ ਵੇਰੀਐਂਟਸ 'ਚ ਇੰਟਰਨੈਸ਼ਨਲ ਮਾਰਕੀਟ 'ਚ ਅਵੇਲੇਬਲ ਹੋਵੇਗਾ। ਇਸ ਦਾ ਇੰਟੀਰੀਅਰ ਆਕਰਸ਼ਕ ਦਾ ਮੁੱਖ ਕੇਂਦਰ ਹੋਵੇਗਾ।

ਇਸ ਤੋਂ ਇਲਾਵਾ ਡਿਜ਼ਾਇਨ ਨਾਲ ਹੀ ਇਸ ਨਵੀਂ ਗੱਡੀ ਦੀ ਤਕਨੀਕ 'ਤੇ ਵੀ ਕਾਫੀ ਕੰਮ ਕੀਤਾ ਗਿਆ ਹੈ। ਐਂਟਰੀ ਲੈਵਲ ਵੇਰੀਐਂਟਸ 'ਚ 7.0 ਇੰਚ ਸਕਰੀਨਜ਼ ਹੋਵੇਗੀ। ਇਸ ਤੋਂ ਇਲਾਵਾ 7 ਇੰਚ ਅਤੇ 10.25, ਡਿਊਲ 10.25 ਇੰਚ ਸਕਰੀਨਜ਼ ਦੇ ਵੀ ਆਪਸ਼ਨ ਦਿੱਤੇ ਜਾ ਸਕਦੇ ਹਨ।


Related News